GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 102
Display Settings
Translations
ਘਨ​ਬੂੰਦਨ​ਜਿਯੋ​ਬਿਸਖੰ​ਬਰਖੇ​॥੧੬॥​
ਅਤੇ ਬਦਲ ਦੀਆਂ ਕਣੀਆਂ ਵਾਂਗ ਤੀਰ ਚਲਾਉਣ ਲਗੇ ॥੧੬॥
And began to shoot arrows like the rain-drops.16.
घन बूंदन जियो बिसखं बरखे ॥१६॥
ਜਨੁ​ਘੋਰ​ਕੈ​ਸਿਆਮ​ਘਟਾ​ਘੁਮਡੀ​॥​
ਜਿਵੇਂ ਘਨਘੋਰ ਕਾਲੀਆਂ ਘਟਨਾਵਾਂ ਚੜ੍ਹਦੀਆਂ ਹੋਣ
Like the roaring and advancing dark clouds,
जनु घोर कै सिआम घटा घुमडी ॥
ਅਸੁਰੇਸ​ਅਨੀਕਨਿ​ਤ੍ਯੋ​ਉਮਿਡੀ​॥​
ਤਿਵੇਂ ਰਾਖਸ਼ਾਂ ਦੀਆਂ ਸੈਨਾਵਾਂ ('ਅਨੀਕਨਿ') ਉਮਡ ਪਈਆਂ।
The forces of the demon-king marched forward.
असुरेस अनीकनि त्यो उमिडी ॥
ਜਗ​ਮਾਤ​ਬਿਰੂਥਨਿ​ਮੋ​ਧਸਿ​ਕੈ​॥​
ਦੇਵੀ ਨੇ ਵੈਰੀਆ ਦੀਆਂ ਫ਼ੌਜਾਂ ('ਬਿਰੂਥਨਿ') ਵਿਚ ਧਸ ਕੇ
The Mother of the world, penetrating into the armies of the enemy,
जग मात बिरूथनि मो धसि कै ॥
ਧਨੁ​ਸਾਇਕ​ਹਾਥ​ਗਹਿਯੋ​ਹਸਿ​ਕੈ​॥੧੭॥​
ਅਤੇ ਹਸ ਕੇ ਹੱਥ ਵਿਚ ਧਨੁਸ਼-ਬਾਣ ਫੜ ਲਿਆ ॥੧੭॥
She caught hold of the bow and arrows smilingly.17.
धनु साइक हाथ गहियो हसि कै ॥१७॥
ਰਣ​ਕੁੰਜਰ​ਪੁੰਜ​ਗਿਰਾਇ​ਦੀਏ​॥​
ਰਣ-ਭੂਮੀ ਵਿਚ (ਦੇਵੀ ਨੇ) ਹਾਥੀਆਂ ਦੇ ਝੁੰਡ ('ਪੁੰਜ') ਡਿਗਾ ਦਿੱਤੇ
She overthrew in the battlefield the herds of elephants,
रण कुंजर पुंज गिराइ दीए ॥
ਇਕ​ਖੰਡ​ਅਖੰਡ​ਦੁਖੰਡ​ਕੀਏ​॥​
ਅਤੇ ਨਾ ਖੰਡੇ ਜਾ ਸਕਣ ਵਾਲਿਆਂ ਨੂੰ ਦੋ-ਖੰਡ ਕਰ ਦਿੱਤਾ।
And chopped into halves some of them.
इक खंड अखंड दुखंड कीए ॥
ਸਿਰ​ਏਕਨਿ​ਚੋਟ​ਨਿਫੋਟ​ਬਹੀ​॥​
ਇਕਨਾਂ ਦੇ ਸਿਰਾਂ ਉਤੇ (ਅਜਿਹੀ) ਪ੍ਰਤੱਖ ਸਟ ਵਜੀ
On the heads of some of them she struck such a mighty blow,
सिर एकनि चोट निफोट बही ॥
ਤਰਵਾਰ​ਹੁਐ​ਤਰਵਾਰ​ਰਹੀ​॥੧੮॥​
ਕਿ ਤਲਵਾਰ (ਲਹੂ ਨਾਲ) ਪੂਰੀ ਤਰ੍ਹਾਂ ਗੜੁਚ ਹੋ ਗਈ ॥੧੮॥
That the bodies were pierced from the heads to the foot-palm.
तरवार हुऐ तरवार रही ॥१८॥
ਤਨ​ਝਝਰ​ਹੁਐ​ਰਣ​ਭੂਮਿ​ਗਿਰੇ​॥​
(ਕਈਆਂ ਦੇ) ਸ਼ਰੀਰ ਛਾਨਣੀ ਵਾਂਗ ਛੇਕ ਛੇਕ ਹੋ ਕੇ ਰਣ-ਭੂਮੀ ਵਿਚ ਡਿਗ ਪਏ।
The decayed bodies fell in the battlefield
तन झझर हुऐ रण भूमि गिरे ॥
ਇਕ​ਭਾਜ​ਚਲੇ​ਫਿਰ​ਕੈ​ਨ​ਫਿਰੇ​॥​
ਕਈ (ਯੋਧੇ ਰਣ-ਭੂਮੀ ਵਿਚੋਂ) ਭਜ ਨਿਕਲੇ ਅਤੇ ਮੋੜਨ ਤੇ ਵੀ ਨਾ ਮੁੜੇ।
Some ran away and did not return
इक भाज चले फिर कै न फिरे ॥
ਇਕਿ​ਹਾਥ​ਹਥਿਆਰ​ਲੈ​ਆਨਿ​ਬਹੇ​॥​
ਕਈ ਹੱਥਾਂ ਵਿਚ ਸ਼ਸਤ੍ਰ ਲੈ ਕੇ (ਯੁੱਧ-ਭੂਮੀ ਵਿਚ) ਆ ਵੜੇ
Some have caught hold of weapons and entered the battlefield
इकि हाथ हथिआर लै आनि बहे ॥
ਲਰਿ​ਕੈ​ਮਰਿ​ਕੈ​ਗਿਰਿ​ਖੇਤਿ​ਰਹੇ​॥੧੯॥​
ਅਤੇ ਲੜਦੇ ਹੋਏ ਮਰ ਕੇ ਯੁੱਧਖੇਤਰ ਵਿਚ ਡਿਗ ਪਏ ॥੧੯॥
And after fighting have died and fallen in the field.19.
लरि कै मरि कै गिरि खेति रहे ॥१९॥
ਨਰਾਜ​ਛੰਦ​॥​
ਨਰਾਜ ਛੰਦ:
NARAAJ STANZA
नराज छंद ॥
ਤਹਾ​ਸੁ​ਦੈਤ​ਰਾਜਯੰ​॥​
ਤਦੋਂ ਦੈਂਤ ਰਾਜੇ ਨੇ (ਯੁੱਧ ਦਾ)
तहा सु दैत राजयं ॥
ਸਜੇ​ਸੋ​ਸਰਬ​ਸਾਜਯੰ​॥​
ਸਾਰਾ ਸਾਜ ਸਜਾਇਆ
Then the demon-king gathered all the war-paraphernalis.
सजे सो सरब साजयं ॥
ਤੁਰੰਗ​ਆਪ​ਬਾਹੀਯੰ​॥​
ਅਤੇ ਘੋੜੇ ਨੂੰ ਆਪ ਅਗੇ ਵਧਾਉਂਦੇ ਹੋਏ
तुरंग आप बाहीयं ॥
ਬਧੰ​ਸੁ​ਮਾਤ​ਚਾਹੀਯੰ​॥੨੦॥​
ਦੇਵੀ (ਦੇ ਸਾਹਮਿਣੇ ਪਹੁੰਚ ਕੇ) ਉਸ ਨੂੰ ਮਾਰਨਾ ਚਾਹਿਆ ॥੨੦॥
He drove his horse forward and wanted to kill the Mother (goddess).20.
बधं सु मात चाहीयं ॥२०॥
ਤਬੈ​ਦ੍ਰੁਗਾ​ਬਕਾਰਿ​ਕੈ​॥​
ਤਦੋਂ ਦੁਰਗਾ ਨੇ ਲਲਕਾਰਾ ਮਾਰ ਕੇ
तबै द्रुगा बकारि कै ॥
ਕਮਾਣ​ਬਾਣ​ਧਾਰਿ​ਕੈ​॥​
ਧਨੁਸ਼-ਬਾਣ (ਹੱਥ ਵਿਚ) ਲੈ ਲਿਆ
Then the goddess Durga challenged him, taking up her bow and arrows
कमाण बाण धारि कै ॥
ਸੁ​ਘਾਵ​ਚਾਮਰੰ​ਕੀਯੋ​॥​
ਅਤੇ ਚਾਮਰ (ਨਾਂ ਦੇ ਸੈਨਾਪਤੀ ਨੂੰ) ਘਾਇਲ ਕਰ ਦਿੱਤਾ
सु घाव चामरं कीयो ॥
ਉਤਾਰ​ਹਸਤਿ​ਤੇ​ਦੀਯੋ​॥੨੧॥​
ਤੇ ਹਾਥੀ ਤੋਂ ਹੇਠਾਂ ਸੁਟ ਦਿੱਤਾ ॥੨੧॥
She wounded (one of) the generals named Chamar and threw him down on the ground from his elephatnt.21
उतार हसति ते दीयो ॥२१॥
ਭੁਜੰਗ​ਪ੍ਰਯਾਤ​ਛੰਦ​॥​
ਭੁਜੰਗ ਪ੍ਰਯਾਤ ਛੰਦ:
BHUJANG PRAYAAT STANZA
भुजंग प्रयात छंद ॥
ਤਬੈ​ਬੀਰ​ਕੋਪੰ​ਬਿੜਾਲਾਛ​ਨਾਮੰ​॥​
ਤਦੋਂ ਬਿੜਾਲਾਛ ਨਾਂ ਵਾਲਾ ਸੂਰਵੀਰ ਕ੍ਰੋਧਿਤ ਹੋਇਆ
Then the hero named Biralachh was filled with ire.
तबै बीर कोपं बिड़ालाछ नामं ॥
ਸਜੇ​ਸਸਤ੍ਰ​ਦੇਹੰ​ਚਲੋ​ਜੁਧ​ਧਾਮੰ​॥​
ਅਤੇ ਸ਼ਰੀਰ ਉਤੇ ਸ਼ਸਤ੍ਰ ਸਜਾ ਕੇ ਯੁੱਧ-ਭੂਮੀ ਨੂੰ ਚਲ ਪਿਆ।
He bedecked himself with weapons and walked towards the battlefield.
सजे ससत्र देहं चलो जुध धामं ॥
ਸਿਰੰ​ਸਿੰਘ​ਕੇ​ਆਨਿ​ਘਾਯੰ​ਪ੍ਰਹਾਰੰ​॥​
(ਦੈਂਤ ਨੇ) ਸ਼ੇਰ ਦੇ ਸਿਰ ਉਤੇ ਸਟ ਮਾਰ ਕੇ (ਉਸ ਨੂੰ) ਘਾਇਲ ਕਰ ਦਿੱਤਾ,
He struck his weapon on the head of the lion and wounded him,
सिरं सिंघ के आनि घायं प्रहारं ॥
ਬਲੀ​ਸਿੰਘ​ਸੋ​ਹਾਥ​ਸੋ​ਮਾਰਿ​ਡਾਰੰ​॥੨੨॥​
ਪਰ ਬਲਵਾਨ ਸ਼ੇਰ ਨੇ ਉਸ ਨੂੰ ਪੰਜੇ (ਹੱਥ) ਨਾਲ ਹੀ ਮਾਰ ਦਿੱਤਾ ॥੨੨॥
But the brave lion killed him with his hands.22.
बली सिंघ सो हाथ सो मारि डारं ॥२२॥
ਬਿੜਾਲਾਛ​ਮਾਰੇ​ਸੁ​ਪਿੰਗਾਛ​ਧਾਏ​॥​
ਬਿੜਾਲਾਛ ਦੇ ਮਾਰੇ ਜਾਣ ਤੇ ਪਿੰਗਾਛ (ਨਾਂ ਦਾ ਦੈਂਤ) ਭਜ ਕੇ ਆਇਆ।
When Biralachh was killed, Pinagachh ran forward
बिड़ालाछ मारे सु पिंगाछ धाए ॥
ਦ੍ਰੁਗਾ​ਸਾਮੁਹੇ​ਬੋਲ​ਬਾਂਕੇ​ਸੁਨਾਏ​॥​
(ਉਸ ਨੇ) ਦੁਰਗਾ ਦੇ ਸਾਹਮਣੇ ਪਹੁੰਚ ਕੇ ਵਿਅੰਗ ਭਰੇ ਬੋਲ ਸੁਣਾਏ
Going in front of Durga, he uttered some inronical words.
द्रुगा सामुहे बोल बांके सुनाए ॥
ਕਰੀ​ਅਭ੍ਰਿ​ਜ੍ਯੋ​ਗਰਜ​ਕੈ​ਬਾਣ​ਬਰਖੰ​॥​
ਅਤੇ ਬਦਲ (ਅਭ੍ਰ) ਵਾਂਗ ਗਰਜ ਕੇ ਬਾਣਾਂ ਦੀ ਬਰਖਾ ਕੀਤੀ।
Roaring like a cloud, he showered a volley of arrows
करी अभ्रि ज्यो गरज कै बाण बरखं ॥
ਮਹਾ​ਸੂਰ​ਬੀਰੰ​ਭਰੇ​ਜੁਧ​ਹਰਖੰ​॥੨੩॥​
(ਉਹ) ਮਹਾਨ ਸੂਰਬੀਰ ਯੁੱਧ ਵਿਚ ਆਨੰਦਿਤ ਹੋ ਗਿਆ ॥੨੩॥
That great hero was filled with pleasure in the battlefield.23.
महा सूर बीरं भरे जुध हरखं ॥२३॥
ਤਬੈ​ਦੇਵੀਅੰ​ਪਾਣਿ​ਬਾਣੰ​ਸੰਭਾਰੰ​॥​
ਤਦੋਂ ਦੇਵੀ ਨੇ ਹੱਥ ਵਿਚ ਬਾਣ ਸੰਭਾਲ ਲਏ
Then the goddess caught hold of her bow and arrows.
तबै देवीअं पाणि बाणं संभारं ॥
ਹਨਿਯੋ​ਦੁਸਟ​ਕੇ​ਘਾਇ​ਸੀਸੰ​ਮਝਾਰੰ​॥​
ਅਤੇ ਦੁਸ਼ਟ ਦੇ ਸਿਰ ਵਿਚ ਮਾਰ ਕੇ ਘਾਇਲ ਕਰ ਦਿੱਤਾ।
She wounded the tyrant on his head with her shaft
हनियो दुसट के घाइ सीसं मझारं ॥
ਗਿਰਿਯੋ​ਝੂਮਿ​ਭੂਮੰ​ਗਏ​ਪ੍ਰਾਣ​ਛੁਟੰ​॥​
ਉਹ ਭੁਆਟਣੀ ਖਾ ਕੇ ਧਰਤੀ ਉਤੇ ਡਿਗ ਪਿਆ ਅਤੇ (ਉਸ ਦੇ) ਪ੍ਰਾਣ ਨਿਕਲ ਗਏ।
Who swayed, fell down of the goround and breathed his last.
गिरियो झूमि भूमं गए प्राण छुटं ॥
ਮਨੋ​ਮੇਰ​ਕੋ​ਸਾਤਵੌ​ਸ੍ਰਿੰਗ​ਟੁਟੰ​॥੨੪॥​
(ਇੰਜ ਪ੍ਰਤੀਤ ਹੋ ਰਿਹਾ ਸੀ) ਮਾਨੋ ਸੁਮੇਰ ਪਰਬਤ ਦੀ ਸੱਤਵੀਂ ਚੋਟੀ ਟੁਟ ਗਈ ਹੋਵੇ ॥੨੪॥
It seemed that the seventh peak of Sumeru mountain had fallen down.24.
मनो मेर को सातवौ स्रिंग टुटं ॥२४॥
ਗਿਰੈ​ਬੀਰ​ਪਿੰਗਾਛ​ਦੇਬੀ​ਸੰਘਾਰੇ​॥​
(ਜਦੋਂ) ਦੇਵੀ ਦੇ ਮਾਰੇ ਪਿੰਗਾਛ (ਜਿਹੇ) ਯੋਧੇ ਡਿਗੇ,
When the warriors like Pingachh fell in the field,
गिरै बीर पिंगाछ देबी संघारे ॥
ਚਲੇ​ਅਉਰੁ​ਬੀਰੰ​ਹਥਿਆਰੰ​ਉਘਾਰੇ​॥​
ਤਦੋਂ ਹੋਰ ਯੋਧੇ ਸ਼ਸਤ੍ਰ ਉਲ੍ਹਾਰ ਕੇ (ਯੁੱਧ-ਭੂਮੀ ਵਲ) ਚਲ ਪਏ।
Other warriors holding their weapons marched forward.
चले अउरु बीरं हथिआरं उघारे ॥
ਤਬੈ​ਰੋਸਿ​ਦੇਬਿਯੰ​ਸਰੋਘੰ​ਚਲਾਏ​॥​
ਤਦੋਂ ਦੇਵੀ ਨੇ ਕ੍ਰੋਧਵਾਨ ਹੋ ਕੇ ਬਹੁਤ ਸਾਰੇ ਤੀਰ (ਸਰ-ਓਘ) ਚਲਾਏ (ਅਤੇ ਸੂਰਬੀਰਾਂ ਨੂੰ)
Then the goddess in great ire shot many arrows,
तबै रोसि देबियं सरोघं चलाए ॥
ਬਿਨਾ​ਪ੍ਰਾਨ​ਕੇ​ਜੁਧ​ਮਧੰ​ਗਿਰਾਏ​॥੨੫॥​
ਪ੍ਰਾਣਾਂ ਤੋਂ ਸਖਣਾ ਕਰ ਕੇ ਯੁੱਧ-ਭੂਮੀ ਵਿਚ ਡਿਗਾ ਦਿੱਤਾ ॥੨੫॥
Which laid to rest many warriors in the battlefield.25.
बिना प्रान के जुध मधं गिराए ॥२५॥
ਚੌਪਈ​॥​
ਚੌਪਈ:
CHAUPAI
चौपई ॥
ਜੇ​ਜੇ​ਸਤ੍ਰੁ​ਸਾਮੁਹੇ​ਆਏ​॥​
ਜਿਹੜੇ ਜਿਹੜੇ ਵੈਰੀ (ਦੈਂਤ) ਸਾਹਮਣੇ ਆਏ,
जे जे सत्रु सामुहे आए ॥
ਸਬੈ​ਦੇਵਤਾ​ਮਾਰਿ​ਗਿਰਾਏ​॥​
(ਉਨ੍ਹਾਂ) ਸਾਰਿਆਂ ਨੂੰ ਦੇਵੀ ਨੇ ਮਾਰ ਸੁਟਿਆ।
The enemies who came before the goddess, they were all killed by her.
सबै देवता मारि गिराए ॥
ਸੈਨਾ​ਸਕਲ​ਜਬੈ​ਹਨਿ​ਡਾਰੀ​॥​
ਜਦੋਂ ਸਾਰੀ (ਵੈਰੀ) ਸੈਨਾ ਮਾਰ ਦਿੱਤੀ ਗਈ,
सैना सकल जबै हनि डारी ॥
ਆਸੁਰੇਸ​ਕੋਪਾ​ਅਹੰਕਾਰੀ​॥੨੬॥​
(ਤਦੋਂ) ਹੰਕਾਰੀ ਦੈਂਤ-ਰਾਜ ('ਆਸੁਰੇਸ') ਕ੍ਰੋਧਿਤ ਹੋ ਗਿਆ ॥੨੬॥
When all the army was thus effaced, then the egoistic demon-king was filled with rage.26.
आसुरेस कोपा अहंकारी ॥२६॥
ਆਪ​ਜੁਧ​ਤਬ​ਕੀਆ​ਭਵਾਨੀ​॥​
ਤਦ ਭਵਾਨੀ ਨੇ ਆਪ ਯੁੱਧ ਕੀਤਾ
आप जुध तब कीआ भवानी ॥
ਚੁਨਿ​ਚੁਨਿ​ਹਨੈ​ਪਖਰੀਆ​ਬਾਨੀ​॥​
ਅਤੇ ਚੁਣ ਚੁਣ ਕੇ ਕਵਚ-ਧਾਰੀਆਂ ('ਪਖਰੀਆ') ਨੂੰ ਬਾਣਾਂ ਨਾਲ ਮਾਰ ਦਿੱਤਾ।
Then the goddess Durga herself waged the war, and picked up and killed the warriors wearing armour.
चुनि चुनि हनै पखरीआ बानी ॥
ਕ੍ਰੋਧ​ਜੁਆਲ​ਮਸਤਕ​ਤੇ​ਬਿਗਸੀ​॥​
(ਦੇਵੀ ਦੇ) ਮਸਤਕ ਤੋਂ ਕ੍ਰੋਧ ਦੀ ਅਗਨੀ ਪ੍ਰਗਟ ਹੋਈ,
क्रोध जुआल मसतक ते बिगसी ॥
ਤਾ​ਤੇ​ਆਪ​ਕਾਲਿਕਾ​ਨਿਕਸੀ​॥੨੭॥​
ਜਿਸ ਵਿਚੋਂ ਆਪ ਕਾਲਕਾ ਦੇਵੀ ਨਿਕਲੀ ॥੨੭॥
The flame of ire manifested itself from her forehead, which appeared in the form of goddess kalka.27.
ता ते आप कालिका निकसी ॥२७॥