GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1361
Display Settings
Translations
ਪ੍ਰੀਤਮ​ਭਗਵਾਨ​ਅਚੁਤ​॥​ਨਾਨਕ​ਸੰਸਾਰ​ਸਾਗਰ​ਤਾਰਣਹ​॥੧੪॥​
ਅਵਿਨਾਸ਼ੀ ਪਿਆਰੇ ਪਰਮਾਤਮਾ (ਦਾ ਸਿਮਰਨ)-ਹੇ ਨਾਨਕ! ਸੰਸਾਰ-ਸਮੁੰਦਰ (ਦੇ ਵਿਕਾਰਾਂ) ਤੋਂ ਬਚਾ ਲੈਂਦਾ ਹੈ ॥੧੪॥
The Beloved Eternal Lord God, O Nanak, carries us across the world-ocean. ||14||
प्रीतम भगवान अचुत ॥ नानक संसार सागर तारणह ॥१४॥
ਮਰਣੰ​ਬਿਸਰਣੰ​ਗੋਬਿੰਦਹ​॥​ਜੀਵਣੰ​ਹਰਿ​ਨਾਮ​ਧੵਾਵਣਹ​॥​
ਗੋਬਿੰਦ ਨੂੰ ਬਿਸਾਰਨਾ (ਆਤਮਕ) ਮੌਤ ਹੈ, ਅਤੇ ਪਰਮਾਤਮਾ ਦਾ ਨਾਮ ਚੇਤੇ ਰੱਖਣਾ (ਆਤਮਕ) ਜੀਵਨ ਹੈ।
It is death to forget the Lord of the Universe. It is life to meditate on the Name of the Lord.
मरणं बिसरणं गोबिंदह ॥ जीवणं हरि नाम ध्यावणह ॥
ਲਭਣੰ​ਸਾਧ​ਸੰਗੇਣ​॥​ਨਾਨਕ​ਹਰਿ​ਪੂਰਬਿ​ਲਿਖਣਹ​॥੧੫॥​
(ਪਰ ਪ੍ਰਭੂ ਦਾ ਸਿਮਰਨ) ਸਾਧ ਸੰਗਤ ਵਿਚ-ਹੇ ਨਾਨਕ! ਪੂਰਬਲੇ ਲਿਖੇ ਅਨੁਸਾਰ ਮਿਲਦਾ ਹੈ ॥੧੫॥
The Lord is found in the Saadh Sangat, the Company of the Holy, O Nanak, by pre-ordained destiny. ||15||
लभणं साध संगेण ॥ नानक हरि पूरबि लिखणह ॥१५॥
ਦਸਨ​ਬਿਹੂਨ​ਭੁਯੰਗੰ​ਮੰਤ੍ਰੰ​ਗਾਰੁੜੀ​ਨਿਵਾਰੰ​॥​
(ਜਿਵੇਂ) ਗਰੁੜ-ਮੰਤ੍ਰ ਜਾਨਣ ਵਾਲਾ ਮਨੁੱਖ ਸੱਪ ਨੂੰ ਦੰਦ-ਹੀਣ ਕਰ ਦੇਂਦਾ ਹੈ ਅਤੇ (ਸੱਪ ਦੇ ਜ਼ਹਰ ਨੂੰ) ਮੰਤ੍ਰਾਂ ਨਾਲ ਦੂਰ ਕਰ ਦੇਂਦਾ ਹੈ,
The snake-charmer, by his spell, neutralizes the poison and leaves the snake without fangs.
दसन बिहून भुयंगं मंत्रं गारुड़ी निवारं ॥
ਬੵਾਧਿ​ਉਪਾੜਣ​ਸੰਤੰ​॥​
(ਤਿਵੇਂ) ਸੰਤ ਜਨ (ਮਨੁੱਖ ਦੇ ਆਤਮਕ) ਰੋਗਾਂ ਦਾ ਨਾਸ ਕਰ ਦੇਂਦੇ ਹਨ।
Just so, the Saints remove suffering;
ब्याधि उपाड़ण संतं ॥
ਨਾਨਕ​ਲਬਧੵੰ​ਕਰਮਣਹ​॥੧੬॥​
ਪਰ, ਹੇ ਨਾਨਕ! (ਸੰਤਾਂ ਦੀ ਸੰਗਤ) ਭਾਗਾਂ ਨਾਲ ਲੱਭਦੀ ਹੈ ॥੧੬॥
O Nanak, they are found by good karma. ||16||
नानक लबध्यं करमणह ॥१६॥
ਜਥ​ਕਥ​ਰਮਣੰ​ਸਰਣੰ​ਸਰਬਤ੍ਰ​ਜੀਅਣਹ​॥​
ਜੋ ਪਰਮਾਤਮਾ ਹਰ ਥਾਂ ਵਿਆਪਕ ਹੈ ਅਤੇ ਸਾਰੇ ਜੀਵਾਂ ਦਾ ਆਸਰਾ ਹੈ,
The Lord is All-pervading everywhere; He gives Sanctuary to all living beings.
जथ कथ रमणं सरणं सरबत्र जीअणह ॥
ਤਥ​ਲਗਣੰ​ਪ੍ਰੇਮ​ਨਾਨਕ​॥​ਪਰਸਾਦੰ​ਗੁਰ​ਦਰਸਨਹ​॥੧੭॥​
ਉਸ ਵਿਚ, ਹੇ ਨਾਨਕ! (ਜੀਵ ਦਾ) ਪਿਆਰ ਬਣਦਾ ਹੈ-ਗੁਰੂ ਦੇ ਦੀਦਾਰ ਦੀ ਬਰਕਤਿ ਨਾਲ ॥੧੭॥
The mind is touched by His Love, O Nanak, by Guru's Grace, and the Blessed Vision of His Darshan. ||17||
तथ लगणं प्रेम नानक ॥ परसादं गुर दरसनह ॥१७॥
ਚਰਣਾਰਬਿੰਦ​ਮਨ​ਬਿਧੵੰ​॥​ਸਿਧੵੰ​ਸਰਬ​ਕੁਸਲਣਹ​॥​
(ਜਿਸ ਮਨੁੱਖ ਦਾ) ਮਨ (ਪਰਮਾਤਮਾ ਦੇ) ਸੋਹਣੇ ਚਰਨਾਂ ਵਿਚ ਵਿੱਝਦਾ ਹੈ, (ਉਸ ਨੂੰ) ਸਾਰੇ ਸੁਖ ਮਿਲ ਜਾਂਦੇ ਹਨ।
My mind is pierced through by the Lord's Lotus Feet. I am blessed with total happiness.
चरणारबिंद मन बिध्यं ॥ सिध्यं सरब कुसलणह ॥
ਗਾਥਾ​ਗਾਵੰਤਿ​ਨਾਨਕ​ਭਬੵੰ​ਪਰਾ​ਪੂਰਬਣਹ​॥੧੮॥​
ਪਰ, ਹੇ ਨਾਨਕ! ਉਹੀ ਬੰਦੇ ਪਰਮਾਤਮਾ ਦੀ ਸਿਫ਼ਤ-ਸਾਲਾਹ ਗਾਂਦੇ ਹਨ ਜਿਨ੍ਹਾਂ ਦੇ ਪੂਰਬਲੇ ਭਾਗ ਹੋਣ ॥੧੮॥
Holy people have been singing this Gaat'haa, O Nanak, since the very beginning of time. ||18||
गाथा गावंति नानक भब्यं परा पूरबणह ॥१८॥
ਸੁਭ​ਬਚਨ​ਰਮਣੰ​ਗਵਣੰ​ਸਾਧ​ਸੰਗੇਣ​ਉਧਰਣਹ​॥​
(ਜੋ ਮਨੁੱਖ) ਸਾਧ ਸੰਗਤ ਵਿਚ ਜਾ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਉਚਾਰਦੇ ਹਨ, (ਉਹਨਾਂ ਦਾ) ਉੱਧਾਰ ਹੋ ਜਾਂਦਾ ਹੈ।
Chanting and singing the Sublime Word of God in the Saadh Sangat,
सुभ बचन रमणं गवणं साध संगेण उधरणह ॥
ਸੰਸਾਰ​ਸਾਗਰੰ​ਨਾਨਕ​ਪੁਨਰਪਿ​ਜਨਮ​ਨ​ਲਭੵਤੇ​॥੧੯॥​
ਹੇ ਨਾਨਕ! ਉਹਨਾਂ ਨੂੰ (ਇਸ) ਸੰਸਾਰ-ਸਮੁੰਦਰ ਵਿਚ ਮੁੜ ਮੁੜ ਜਨਮ ਨਹੀਂ ਲੈਣਾ ਪੈਂਦਾ ॥੧੯॥
mortals are saved from the world-ocean. O Nanak, they shall never again be consigned to reincarnation. ||19||
संसार सागरं नानक पुनरपि जनम न लभ्यते ॥१९॥
ਬੇਦ​ਪੁਰਾਣ​ਸਾਸਤ੍ਰ​ਬੀਚਾਰੰ​॥​
ਜੇਹੜਾ ਕੋਈ ਮਨੁੱਖ ਵੇਦ ਪੁਰਾਣ ਸ਼ਾਸਤ੍ਰ (ਆਦਿਕ ਧਰਮ-ਪੁਸਤਕਾਂ ਨੂੰ) ਵਿਚਾਰ ਕੇ-
People contemplate the Vedas, Puraanas and Shaastras.
बेद पुराण सासत्र बीचारं ॥
ਏਕੰਕਾਰ​ਨਾਮ​ਉਰਿ​ਧਾਰੰ​॥​
ਇੱਕ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਂਦਾ ਹੈ,
But by enshrining in their hearts the Naam, the Name of the One and Only Creator of the Universe,
एकंकार नाम उरि धारं ॥
ਕੁਲਹ​ਸਮੂਹ​ਸਗਲ​ਉਧਾਰੰ​॥​
ਉਹ ਆਪਣੀਆਂ ਅਨੇਕਾਂ ਸਾਰੀਆਂ ਕੁਲਾਂ ਨੂੰ (ਵੀ) ਤਾਰ ਲੈਂਦਾ ਹੈ,
everyone can be saved.
कुलह समूह सगल उधारं ॥
ਬਡਭਾਗੀ​ਨਾਨਕ​ਕੋ​ਤਾਰੰ​॥੨੦॥​
ਅਤੇ ਹੇ ਨਾਨਕ! ਉਹ ਕੋਈ (ਵਿਰਲਾ) ਵੱਡੇ ਭਾਗਾਂ ਵਾਲਾ ਮਨੁੱਖ (ਆਪ ਵੀ) ਤਰ ਜਾਂਦਾ ਹੈ ॥੨੦॥
By great good fortune, O Nanak, a few cross over like this. ||20||
बडभागी नानक को तारं ॥२०॥
ਸਿਮਰਣੰ​ਗੋਬਿੰਦ​ਨਾਮੰ​ਉਧਰਣੰ​ਕੁਲ​ਸਮੂਹਣਹ​॥​
ਗੋਬਿੰਦ ਦਾ ਨਾਮ ਸਿਮਰਿਆਂ ਸਾਰੀਆਂ ਕੁਲਾਂ ਦਾ ਉੱਧਾਰ ਹੋ ਜਾਂਦਾ ਹੈ,
Meditating in remembrance on the Naam, the Name of Lord of the Universe, all one's generations are saved.
सिमरणं गोबिंद नामं उधरणं कुल समूहणह ॥
ਲਬਧਿਅੰ​ਸਾਧ​ਸੰਗੇਣ​ਨਾਨਕ​ਵਡਭਾਗੀ​ਭੇਟੰਤਿ​ਦਰਸਨਹ​॥੨੧॥​
ਪਰ (ਗੋਬਿੰਦ ਦਾ ਨਾਮ) ਹੇ ਨਾਨਕ! ਸਾਧ ਸੰਗਤ ਵਿਚ ਮਿਲਦਾ ਹੈ, (ਤੇ, ਸਾਧ ਸੰਗਤ ਦਾ) ਦਰਸਨ ਵਡੇ ਭਾਗਾਂ ਵਾਲੇ (ਬੰਦੇ) ਕਰਦੇ ਹਨ ॥੨੧॥
It is obtained in the Saadh Sangat, the Company of the Holy. O Nanak, by great good fortune, the Blessed Vision of His Darshan is seen. ||21||
लबधिअं साध संगेण नानक वडभागी भेटंति दरसनह ॥२१॥
ਸਰਬ​ਦੋਖ​ਪਰੰਤਿਆਗੀ​ਸਰਬ​ਧਰਮ​ਦ੍ਰਿੜੰਤਣਃ​॥​
ਹੇ ਨਾਨਕ! ਸਾਰੇ ਵਿਕਾਰ ਚੰਗੀ ਤਰ੍ਹਾਂ ਤਿਆਗ ਦੇਣੇ ਅਤੇ ਧਰਮ ਨੂੰ ਪੱਕੀ ਤਰ੍ਹਾਂ (ਹਿਰਦੇ ਵਿਚ) ਟਿਕਾਣਾ-
Abandon all your evil habits, and implant all Dharmic faith within.
सरब दोख परंतिआगी सरब धरम द्रिड़ंतणः ॥
ਲਬਧੇਣਿ​ਸਾਧ​ਸੰਗੇਣਿ​ਨਾਨਕ​ਮਸਤਕਿ​ਲਿਖੵਣਃ​॥੨੨॥​
(ਇਹ ਦਾਤ ਉਸ ਬੰਦੇ ਨੂੰ) ਸਾਧ ਸੰਗਤ ਵਿਚ ਮਿਲਦੀ ਹੈ (ਜਿਸ ਦੇ) ਮੱਥੇ ਉਤੇ (ਚੰਗਾ) ਲੇਖ ਲਿਖਿਆ ਹੋਵੇ ॥੨੨॥
The Saadh Sangat, the Company of the Holy, is obtained, O Nanak, by those who have such destiny written upon their foreheads. ||22||
लबधेणि साध संगेणि नानक मसतकि लिख्यणः ॥२२॥
ਹੋਯੋ​ਹੈ​ਹੋਵੰਤੋ​ਹਰਣ​ਭਰਣ​ਸੰਪੂਰਣਃ​॥​
ਜੋ ਪਰਮਾਤਮਾ ਭੂਤ ਵਰਤਮਾਨ ਭਵਿੱਖਤ ਵਿਚ ਸਦਾ ਹੀ ਥਿਰ ਰਹਿਣ ਵਾਲਾ ਹੈ, ਜੋ ਸਭ ਜੀਵਾਂ ਨੂੰ ਨਾਸ ਕਰਨ ਵਾਲਾ ਹੈ ਸਭ ਦਾ ਪਾਲਣ ਵਾਲਾ ਹੈ ਅਤੇ ਸਭ ਵਿਚ ਵਿਆਪਕ ਹੈ,
God was, is, and shall always be. He sustains and destroys all.
होयो है होवंतो हरण भरण संपूरणः ॥
ਸਾਧੂ​ਸਤਮ​ਜਾਣੋ​ਨਾਨਕ​ਪ੍ਰੀਤਿ​ਕਾਰਣੰ​॥੨੩॥​
ਹੇ ਨਾਨਕ! ਉਸ ਨਾਲ ਪਿਆਰ ਪਾਣ ਦਾ ਕਾਰਨ ਨਿਸ਼ਚੇ ਕਰ ਕੇ ਸੰਤਾਂ ਨੂੰ ਹੀ ਸਮਝੋ ॥੨੩॥
Know that these Holy people are true, O Nanak; they are in love with the Lord. ||23||
साधू सतम जाणो नानक प्रीति कारणं ॥२३॥
ਸੁਖੇਣ​ਬੈਣ​ਰਤਨੰ​ਰਚਨੰ​ਕਸੁੰਭ​ਰੰਗਣਃ​॥​
(ਮਾਇਆ-) ਕਸੁੰਭੇ ਦੇ ਰੰਗਾਂ ਵਿਚ ਅਤੇ (ਮਾਇਆ ਸੰਬੰਧੀ) ਸੁਖਦਾਈ ਸੋਹਣੇ ਬੋਲਾਂ ਵਿਚ ਮਸਤ ਰਿਹਾਂ-
The mortal is engrossed in sweet words and transitory pleasures which shall soon fade away.
सुखेण बैण रतनं रचनं कसुंभ रंगणः ॥
ਰੋਗ​ਸੋਗ​ਬਿਓਗੰ​ਨਾਨਕ​ਸੁਖੁ​ਨ​ਸੁਪਨਹ​॥੨੪॥​
ਰੋਗ ਚਿੰਤਾ ਅਤੇ ਦੁੱਖ (ਹੀ ਵਿਆਪਦੇ ਹਨ)। ਹੇ ਨਾਨਕ! ਸੁਖ ਸੁਪਨੇ ਵਿਚ ਭੀ ਨਹੀਂ ਮਿਲਦਾ ॥੨੪॥
Disease, sorrow and separation afflict him; O Nanak, he never finds peace, even in dreams. ||24||
रोग सोग बिओगं नानक सुखु न सुपनह ॥२४॥
ਫੁਨਹੇ​ਮਹਲਾ​੫​॥​
ਗੁਰੂ ਅਰਜਨਦੇਵ ਜੀ ਦੀ ਬਾਣੀ 'ਫੁਨਹੇ'।
Phunhay, Fifth Mahalaa:
फुनहे महला ५ ॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਹਾਥਿ​ਕਲੰਮ​ਅਗੰਮ​ਮਸਤਕਿ​ਲੇਖਾਵਤੀ​॥​
ਹੇ ਅਪਹੁੰਚ ਪ੍ਰਭੂ! (ਤੇਰੇ) ਹੱਥ ਵਿਚ ਕਲਮ ਹੈ (ਜੋ ਸਭ ਜੀਵਾਂ ਦੇ) ਮੱਥੇ ਉੱਤੇ (ਲੇਖ) ਲਿਖਦੀ ਜਾ ਰਹੀ ਹੈ।
With Pen in Hand, the Unfathomable Lord writes the mortal's destiny upon his forehead.
हाथि कलंम अगंम मसतकि लेखावती ॥
ਉਰਝਿ​ਰਹਿਓ​ਸਭ​ਸੰਗਿ​ਅਨੂਪ​ਰੂਪਾਵਤੀ​॥​
ਹੇ ਅਤਿ ਸੁੰਦਰ ਰੂਪ ਵਾਲੇ! ਤੂੰ ਸਭ ਜੀਵਾਂ ਦੇ ਨਾਲ ਮਿਲਿਆ ਹੋਇਆ ਹੈਂ।
The Incomparably Beautiful Lord is involved with all.
उरझि रहिओ सभ संगि अनूप रूपावती ॥
ਉਸਤਤਿ​ਕਹਨੁ​ਨ​ਜਾਇ​ਮੁਖਹੁ​ਤੁਹਾਰੀਆ​॥​
(ਕਿਸੇ ਭੀ ਜੀਵ ਪਾਸੋਂ ਆਪਣੇ) ਮੂੰਹ ਨਾਲ ਤੇਰੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ।
I cannot utter Your Praises with my mouth.
उसतति कहनु न जाइ मुखहु तुहारीआ ॥
ਮੋਹੀ​ਦੇਖਿ​ਦਰਸੁ​ਨਾਨਕ​ਬਲਿਹਾਰੀਆ​॥੧॥​
ਮੈਂ (ਨਾਨਕ) ਤੈਥੋਂ ਸਦਕੇ ਹਾਂ, ਤੇਰਾ ਦਰਸਨ ਕਰ ਕੇ ਮੇਰਾ ਮਨ ਮੋਹਿਆ ਗਿਆ ਹੈ ॥੧॥
Nanak is fascinated, gazing upon the Blessed Vision of Your Darshan. I am a sacrifice to You. ||1||
मोही देखि दरसु नानक बलिहारीआ ॥१॥
ਸੰਤ​ਸਭਾ​ਮਹਿ​ਬੈਸਿ​ਕਿ​ਕੀਰਤਿ​ਮੈ​ਕਹਾਂ​॥​
(ਹੇ ਸਹੇਲੀ! ਮੇਰੀ ਇਹ ਤਾਂਘ ਹੈ ਕਿ) ਸਾਧ ਸੰਗਤ ਵਿਚ ਮੇਰਾ ਬਹਿਣ-ਖਲੋਣ ਹੋ ਜਾਏ ਤਾ ਕਿ ਮੈਂ (ਪਰਮਾਤਮਾ ਦੀ) ਸਿਫ਼ਤ-ਸਾਲਾਹ ਕਰਦੀ ਰਹਾਂ,
Seated in the Society of the Saints, I chant the Lord's Praises.
संत सभा महि बैसि कि कीरति मै कहां ॥
ਅਰਪੀ​ਸਭੁ​ਸੀਗਾਰੁ​ਏਹੁ​ਜੀਉ​ਸਭੁ​ਦਿਵਾ​॥​
(ਉਸ ਪ੍ਰਭੂ-ਪਤੀ ਦੇ ਮਿਲਾਪ ਦੇ ਵੱਟੇ ਵਿਚ) ਮੈਂ (ਆਪਣਾ) ਸਾਰਾ ਸਿੰਗਾਰ ਭੇਟ ਕਰ ਦਿਆਂ, ਮੈਂ ਆਪਣੀ ਜਿੰਦ ਭੀ ਹਵਾਲੇ ਕਰ ਦਿਆਂ।
I dedicate all my adornments to Him, and give all this soul to Him.
अरपी सभु सीगारु एहु जीउ सभु दिवा ॥
ਆਸ​ਪਿਆਸੀ​ਸੇਜ​ਸੁ​ਕੰਤਿ​ਵਿਛਾਈਐ​॥​
(ਦਰਸਨ ਦੀ) ਆਸ ਦੀ ਤਾਂਘ ਵਾਲੀ ਦੀ ਮੇਰੀ ਹਿਰਦਾ-ਸੇਜ ਕੰਤ-ਪ੍ਰਭੂ ਨੇ (ਆਪ) ਵਿਛਾਈ ਹੈ।
With hopeful yearning for Him, I have made the bed for my Husband.
आस पिआसी सेज सु कंति विछाईऐ ॥
ਹਰਿਹਾਂ​ਮਸਤਕਿ​ਹੋਵੈ​ਭਾਗੁ​ਤ​ਸਾਜਨੁ​ਪਾਈਐ​॥੨॥​
ਹੇ ਸਹੇਲੀਏ! ਜੇ ਮੱਥੇ ਉੱਤੇ ਭਾਗ ਜਾਗ ਪਏ ਤਾਂ ਹੀ ਸੱਜਣ-ਪ੍ਰਭੂ ਮਿਲਦਾ ਹੈ ॥੨॥
O Lord! If such good destiny is inscribed upon my forehead, then I shall find my Friend. ||2||
हरिहां मसतकि होवै भागु त साजनु पाईऐ ॥२॥
ਸਖੀ​ਕਾਜਲ​ਹਾਰ​ਤੰਬੋਲ​ਸਭੈ​ਕਿਛੁ​ਸਾਜਿਆ​॥​
ਹੇ ਸਹੇਲੀਏ! (ਜੇ) ਕੱਜਲ, ਹਾਰ, ਪਾਨ-ਇਹ ਸਭ ਕੁਝ ਤਿਆਰ ਭੀ ਕਰ ਲਿਆ ਜਾਏ,
O my companion, I have prepared everything: make-up, garlands and betel-leaves.
सखी काजल हार तंबोल सभै किछु साजिआ ॥
ਸੋਲਹ​ਕੀਏ​ਸੀਗਾਰ​ਕਿ​ਅੰਜਨੁ​ਪਾਜਿਆ​॥​
(ਜੇ) ਸੋਲ੍ਹਾਂ ਸਿੰਗਾਰ ਭੀ ਕਰ ਲਏ ਜਾਣ, ਤੇ (ਅੱਖਾਂ ਵਿਚ) ਸੁਰਮਾ ਭੀ ਪਾ ਲਿਆ ਜਾਏ,
I have embellished myself with the sixteen decorations, and applied the mascara to my eyes.
सोलह कीए सीगार कि अंजनु पाजिआ ॥
ਜੇ​ਘਰਿ​ਆਵੈ​ਕੰਤੁ​ਤ​ਸਭੁ​ਕਿਛੁ​ਪਾਈਐ​॥​
ਤਾਂ ਭੀ ਜੇ ਖਸਮ ਹੀ ਘਰ ਵਿਚ ਆ ਪਹੁੰਚੇ, ਤਦੋਂ ਹੀ ਸਭ ਕੁਝ ਪ੍ਰਾਪਤ ਹੁੰਦਾ ਹੈ।
If my Husband Lord comes to my home, then I obtain everything.
जे घरि आवै कंतु त सभु किछु पाईऐ ॥
ਹਰਿਹਾਂ​ਕੰਤੈ​ਬਾਝੁ​ਸੀਗਾਰੁ​ਸਭੁ​ਬਿਰਥਾ​ਜਾਈਐ​॥੩॥​
ਖਸਮ (ਦੇ ਮਿਲਾਪ) ਤੋਂ ਬਿਨਾ ਸਾਰਾ ਸਿੰਗਾਰ ਵਿਅਰਥ ਚਲਾ ਜਾਂਦਾ ਹੈ (ਇਹੀ ਹਾਲ ਹੈ ਜੀਵ-ਇਸਤ੍ਰੀ ਦਾ) ॥੩॥
O Lord! Without my Husband, all these adornments are useless. ||3||
हरिहां कंतै बाझु सीगारु सभु बिरथा जाईऐ ॥३॥
ਜਿਸੁ​ਘਰਿ​ਵਸਿਆ​ਕੰਤੁ​ਸਾ​ਵਡਭਾਗਣੇ​॥​
ਹੇ ਸਹੇਲੀਏ! ਜਿਸ (ਜੀਵ-ਇਸਤ੍ਰੀ) ਦੇ (ਹਿਰਦੇ-) ਘਰ ਵਿਚ ਪ੍ਰਭੂ-ਪਤੀ ਵੱਸ ਪੈਂਦਾ ਹੈ, ਉਹ ਵੱਡੇ ਭਾਗਾਂ ਵਾਲੀ ਹੋ ਜਾਂਦੀ ਹੈ।
Very fortunate is she, within whose home the Husband Lord abides.
जिसु घरि वसिआ कंतु सा वडभागणे ॥
ਤਿਸੁ​ਬਣਿਆ​ਹਭੁ​ਸੀਗਾਰੁ​ਸਾਈ​ਸੋਹਾਗਣੇ​॥​
(ਆਤਮਕ ਜੀਵਨ ਉੱਚਾ ਕਰਨ ਲਈ ਉਸ ਦਾ ਸਾਰਾ ਉੱਦਮ) ਉਸ ਦਾ ਸਾਰਾ ਸਿੰਗਾਰ ਉਸ ਨੂੰ ਫਬ ਜਾਂਦਾ ਹੈ, ਉਹ (ਜੀਵ-ਇਸਤ੍ਰੀ) ਹੀ ਖਸਮ ਵਾਲੀ (ਅਖਵਾ ਸਕਦੀ ਹੈ)।
She is totally adorned and decorated; she is a happy soul-bride.
तिसु बणिआ हभु सीगारु साई सोहागणे ॥
ਹਉ​ਸੁਤੀ​ਹੋਇ​ਅਚਿੰਤ​ਮਨਿ​ਆਸ​ਪੁਰਾਈਆ​॥​
(ਇਹੋ ਜਿਹੀ ਸੋਹਾਗਣ ਦੀ ਸੰਗਤ ਵਿਚ ਰਹਿ ਕੇ) ਮੈਂ (ਭੀ ਹੁਣ) ਚਿੰਤਾ-ਰਹਿਤ ਹੋ ਕੇ (ਪ੍ਰਭੂ-ਚਰਨਾਂ ਵਿਚ) ਲੀਨ ਹੋ ਗਈ ਹਾਂ, ਮੇਰੇ ਮਨ ਵਿਚ (ਮਿਲਾਪ ਦੀ ਪੁਰਾਣੀ) ਆਸ ਪੂਰੀ ਹੋ ਗਈ ਹੈ।
I sleep in peace, without anxiety; the hopes of my mind have been fulfilled.
हउ सुती होइ अचिंत मनि आस पुराईआ ॥
ਹਰਿਹਾਂ​ਜਾ​ਘਰਿ​ਆਇਆ​ਕੰਤੁ​ਤ​ਸਭੁ​ਕਿਛੁ​ਪਾਈਆ​॥੪॥​
ਹੇ ਸਹੇਲੀਏ! ਜਦੋਂ (ਹਿਰਦੇ-) ਘਰ ਵਿਚ ਖਸਮ (-ਪ੍ਰਭੂ) ਆ ਜਾਂਦਾ ਹੈ, ਤਦੋਂ ਹਰੇਕ ਮੰਗ ਪੂਰੀ ਹੋ ਜਾਂਦੀ ਹੈ ॥੪॥
O Lord! When my Husband came into the home of my heart, I obtained everything. ||4||
हरिहां जा घरि आइआ कंतु त सभु किछु पाईआ ॥४॥