GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1360
Display Settings
Translations
ਬ੍ਰਹਮਣਹ​ਸੰਗਿ​ਉਧਰਣੰ​ਬ੍ਰਹਮ​ਕਰਮ​ਜਿ​ਪੂਰਣਹ​॥​
ਜੋ ਮਨੁੱਖ ਹਰੀ-ਸਿਮਰਨ ਦੇ ਕੰਮ ਵਿਚ ਪੂਰਾ ਹੈ ਉਹ ਹੈ ਅਸਲ ਬ੍ਰਾਹਮਣ, ਉਸ ਦੀ ਸੰਗਤ ਵਿਚ (ਹੋਰਨਾਂ ਦਾ ਭੀ) ਉੱਧਾਰ ਹੋ ਸਕਦਾ ਹੈ।
Associating with the Brahmin, one is saved, if his actions are perfect and God-like.
ब्रहमणह संगि उधरणं ब्रहम करम जि पूरणह ॥
ਆਤਮ​ਰਤੰ​ਸੰਸਾਰ​ਗਹੰਤੇ​ਨਰ​ਨਾਨਕ​ਨਿਹਫਲਹ​॥੬੫॥​
(ਪਰ) ਹੇ ਨਾਨਕ! ਜਿਨ੍ਹਾਂ ਮਨੁੱਖਾਂ ਦਾ ਮਨ ਸੰਸਾਰ ਵਿਚ ਰੱਤਾ ਹੋਇਆ ਹੈ ਉਹ (ਜਗਤ ਤੋਂ) ਨਿਸਫਲ ਚਲੇ ਜਾਂਦੇ ਹਨ ॥੬੫॥
Those whose souls are imbued with the world - O Nanak, their lives are fruitless. ||65||
आतम रतं संसार गहंते नर नानक निहफलह ॥६५॥
ਪਰ​ਦਰਬ​ਹਿਰਣੰ​ਬਹੁ​ਵਿਘਨ​ਕਰਣੰ​ਉਚਰਣੰ​ਸਰਬ​ਜੀਅ​ਕਹ​॥​
ਜੋ ਮਨੁੱਖ ਆਪਣੀ ਜਿੰਦ ਪਾਲਣ ਦੀ ਖ਼ਾਤਰ ਪਰਾਇਆ ਧਨ ਚੁਰਾਂਦੇ ਹਨ, ਹੋਰਨਾਂ ਦੇ ਕੰਮਾਂ ਵਿਚ ਰੋੜਾ ਅਟਕਾਂਦੇ ਹਨ, ਕਈ ਕਿਸਮਾਂ ਦੇ ਬੋਲ ਬੋਲਦੇ ਹਨ,
The mortal steals the wealth of others, and makes all sorts of problems; his preaching is only for his own livelihood.
पर दरब हिरणं बहु विघन करणं उचरणं सरब जीअ कह ॥
ਲਉ​ਲਈ​ਤ੍ਰਿਸਨਾ​ਅਤਿਪਤਿ​ਮਨ​ਮਾਏ​ਕਰਮ​ਕਰਤ​ਸਿ​ਸੂਕਰਹ​॥੬੬॥​
ਜਿਨ੍ਹਾਂ ਦੇ ਮਨ ਵਿਚ (ਸਦਾ) ਮਾਇਆ ਦੀ ਭੁੱਖ ਹੈ, ਤ੍ਰਿਸ਼ਨਾ ਦੇ ਅਧੀਨ ਹੋ ਕੇ (ਹੋਰ ਮਾਇਆ) ਲੈ ਲਵਾਂ ਲੈ ਲਵਾਂ (ਹੀ ਸੋਚਦੇ ਰਹਿੰਦੇ ਹਨ), ਉਹ ਬੰਦੇ ਸੂਰਾਂ ਵਾਲੇ ਕੰਮ ਕਰਦੇ ਹਨ (ਸੂਰ ਸਦਾ ਗੰਦ ਹੀ ਖਾਂਦੇ ਹਨ) ॥੬੬॥
His desire for this and that is not satisfied; his mind is caught in Maya, and he is acting like a pig. ||66||
लउ लई त्रिसना अतिपति मन माए करम करत सि सूकरह ॥६६॥
ਮਤੇ​ਸਮੇਵ​ਚਰਣੰ​ਉਧਰਣੰ​ਭੈ​ਦੁਤਰਹ​॥​
ਜੋ ਮਨੁੱਖ (ਪ੍ਰਭੂ-ਯਾਦ ਵਿਚ) ਮਸਤ ਹੋ ਕੇ (ਪ੍ਰਭੂ-ਚਰਨਾਂ ਵਿਚ) ਲੀਨ ਰਹਿੰਦੇ ਹਨ, ਉਹ ਭਿਆਨਕ ਤੇ ਦੁੱਤਰ (ਸੰਸਾਰ) ਤੋਂ ਪਾਰ ਲੰਘ ਜਾਂਦੇ ਹਨ।
Those who are intoxicated and absorbed in the Lord's Lotus Feet are saved from the terrifying world-ocean.
मते समेव चरणं उधरणं भै दुतरह ॥
ਅਨੇਕ​ਪਾਤਿਕ​ਹਰਣੰ​ਨਾਨਕ​ਸਾਧ​ਸੰਗਮ​ਨ​ਸੰਸਯਹ​॥੬੭॥੪॥​
ਹੇ ਨਾਨਕ! ਇਸ ਵਿਚ (ਰਤਾ ਭੀ) ਸ਼ੱਕ ਨਹੀਂ ਕਿ ਅਜੇਹੇ ਗੁਰਮੁਖਾਂ ਦੀ ਸੰਗਤ ਅਨੇਕਾਂ ਪਾਪ ਦੂਰ ਕਰਨ ਦੇ ਸਮਰੱਥ ਹੈ ॥੬੭॥੪॥
Countless sins are destroyed, O Nanak, in the Saadh Sangat, the Company of the Holy; there is no doubt about this. ||67||4||
अनेक पातिक हरणं नानक साध संगम न संसयह ॥६७॥४॥
ਮਹਲਾ​੫​ਗਾਥਾ​॥​
ਗੁਰੂ ਅਰਜਨਦੇਵ ਜੀ ਦੀ ਬਾਣੀ 'ਗਾਥਾ' (ਕਥਾ)।
Fifth Mahalaa, Gaat'haa:
महला ५ गाथा ॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਕਰਪੂਰ​ਪੁਹਪ​ਸੁਗੰਧਾ​ਪਰਸਿ​ਮਾਨੁਖੵ​ਦੇਹੰ​ਮਲੀਣੰ​॥​
ਮੁਸ਼ਕ-ਕਪੂਰ, ਫੁੱਲ ਅਤੇ ਹੋਰ ਸੁਗੰਧੀਆਂ ਮਨੁੱਖ ਦੇ ਸਰੀਰ ਨੂੰ ਛੁਹ ਕੇ ਮੈਲੀਆਂ ਹੋ ਜਾਂਦੀਆਂ ਹਨ।
Camphor, flowers and perfume become contaminated, by coming into contact with the human body.
करपूर पुहप सुगंधा परसि मानुख्य देहं मलीणं ॥
ਮਜਾ​ਰੁਧਿਰ​ਦ੍ਰੁਗੰਧਾ​ਨਾਨਕ​ਅਥਿ​ਗਰਬੇਣ​ਅਗੵਾਨਣੋ​॥੧॥​
(ਮਨੁੱਖ ਦੇ ਸਰੀਰ ਵਿਚ) ਮਿੱਝ ਲਹੂ ਅਤੇ ਹੋਰ ਦੁਰਗੰਧੀਆਂ ਹਨ; ਫਿਰ ਭੀ, ਹੇ ਨਾਨਕ! ਅਗਿਆਨੀ ਮਨੁੱਖ (ਇਸ ਸਰੀਰ ਦਾ) ਮਾਣ ਕਰਦਾ ਹੈ ॥੧॥
O Nanak, the ignorant one is proud of his foul-smelling marrow, blood and bones. ||1||
मजा रुधिर द्रुगंधा नानक अथि गरबेण अग्यानणो ॥१॥
ਪਰਮਾਣੋ​ਪਰਜੰਤ​ਆਕਾਸਹ​ਦੀਪ​ਲੋਅ​ਸਿਖੰਡਣਹ​॥​
ਹੇ ਨਾਨਕ! ਜੇ ਮਨੁੱਖ ਅੱਤ ਛੋਟਾ ਅਣੂ ਬਣ ਕੇ ਅਕਾਸ਼ਾਂ ਤਕ ਸਾਰੇ ਦੀਪਾਂ ਲੋਕਾਂ ਅਤੇ ਪਹਾੜਾਂ ਉਪਰ-
Even if the mortal could reduce himself to the size of an atom, and shoot through the ethers,
परमाणो परजंत आकासह दीप लोअ सिखंडणह ॥
ਗਛੇਣ​ਨੈਣ​ਭਾਰੇਣ​ਨਾਨਕ​ਬਿਨਾ​ਸਾਧੂ​ਨ​ਸਿਧੵਤੇ​॥੨॥​
ਅੱਖ ਦੇ ਇਕ ਫੋਰ ਵਿਚ ਹੀ ਹੋ ਆਵੇ, (ਇਤਨੀ ਸਿੱਧੀ ਹੁੰਦਿਆਂ ਭੀ) ਗੁਰੂ ਤੋਂ ਬਿਨਾਂ ਉਸ ਦਾ ਜੀਵਨ ਸਫਲ ਨਹੀਂ ਹੁੰਦਾ ॥੨॥
worlds and realms in the blink of an eye, O Nanak, without the Holy Saint, he shall not be saved. ||2||
गछेण नैण भारेण नानक बिना साधू न सिध्यते ॥२॥
ਜਾਣੋ​ਸਤਿ​ਹੋਵੰਤੋ​ਮਰਣੋ​ਦ੍ਰਿਸਟੇਣ​ਮਿਥਿਆ​॥​
ਮੌਤ ਦਾ ਆਉਣਾ ਅਟੱਲ ਸਮਝੋ, ਇਹ ਦਿੱਸਦਾ ਜਗਤ (ਜ਼ਰੂਰ) ਨਾਸ ਹੋਣ ਵਾਲਾ ਹੈ (ਇਸ ਵਿਚੋਂ ਕਿਸੇ ਨਾਲ ਸਾਥ ਨਹੀਂ ਨਿਭਦਾ)।
Know for sure that death will come; whatever is seen is false.
जाणो सति होवंतो मरणो द्रिसटेण मिथिआ ॥
ਕੀਰਤਿ​ਸਾਥਿ​ਚਲੰਥੋ​ਭਣੰਤਿ​ਨਾਨਕ​ਸਾਧ​ਸੰਗੇਣ​॥੩॥​
ਨਾਨਕ ਆਖਦਾ ਹੈ ਕਿ ਸਾਧ ਸੰਗਤ ਦੇ ਆਸਰੇ ਕੀਤੀ ਹੋਈ ਪਰਮਾਤਮਾ ਦੀ ਸਿਫ਼ਤ-ਸਾਲਾਹ ਹੀ (ਮਨੁੱਖ) ਦੇ ਨਾਲ ਜਾਂਦੀ ਹੈ ॥੩॥
So chant the Kirtan of the Lord's Praises in the Saadh Sangat, the Company of the Holy; this alone shall go along with you in the end. ||3||
कीरति साथि चलंथो भणंति नानक साध संगेण ॥३॥
ਮਾਯਾ​ਚਿਤ​ਭਰਮੇਣ​ਇਸਟ​ਮਿਤ੍ਰੇਖੁ​ਬਾਂਧਵਹ​॥​
ਮਾਇਆ (ਮਨੁੱਖ ਦੇ) ਮਨ ਨੂੰ ਪਿਆਰੇ ਮਿਤ੍ਰਾਂ ਸੰਬੰਧੀਆਂ (ਦੇ ਮੋਹ) ਵਿਚ ਭਟਕਾਂਦੀ ਰਹਿੰਦੀ ਹੈ। (ਤੇ, ਭਟਕਣਾਂ ਦੇ ਕਾਰਨ ਇਸ ਨੂੰ ਸੁਖ ਨਹੀਂ ਮਿਲਦਾ)।
The consciousness wanders lost in Maya, attached to friends and relatives.
माया चित भरमेण इसट मित्रेखु बांधवह ॥
ਲਬਧੵੰ​ਸਾਧ​ਸੰਗੇਣ​ਨਾਨਕ​ਸੁਖ​ਅਸਥਾਨੰ​ਗੋਪਾਲ​ਭਜਣੰ​॥੪॥​
ਹੇ ਨਾਨਕ! ਸੁਖ ਮਿਲਣ ਦਾ ਥਾਂ (ਕੇਵਲ) ਪਰਮਾਤਮਾ ਦਾ ਭਜਨ ਹੀ ਹੈ, ਜੋ ਸਾਧ ਸੰਗਤ ਦੀ ਰਾਹੀਂ ਮਿਲ ਸਕਦਾ ਹੈ ॥੪॥
Vibrating and meditating on the Lord of the Universe in the Saadh Sangat, O Nanak, the eternal place of rest is found. ||4||
लबध्यं साध संगेण नानक सुख असथानं गोपाल भजणं ॥४॥
ਮੈਲਾਗਰ​ਸੰਗੇਣ​ਨਿੰਮੁ​ਬਿਰਖ​ਸਿ​ਚੰਦਨਹ​॥​
ਚੰਦਨ ਦੀ ਸੰਗਤ ਨਾਲ ਨਿੰਮ ਦਾ ਰੁੱਖ ਚੰਦਨ ਹੀ ਹੋ ਜਾਂਦਾ ਹੈ,
The lowly nim tree, growing near the sandalwood tree, becomes just like the sandalwood tree.
मैलागर संगेण निंमु बिरख सि चंदनह ॥
ਨਿਕਟਿ​ਬਸੰਤੋ​ਬਾਂਸੋ​ਨਾਨਕ​ਅਹੰਬੁਧਿ​ਨ​ਬੋਹਤੇ​॥੫॥​
ਪਰ, ਹੇ ਨਾਨਕ! ਚੰਦਨ ਦੇ ਨੇੜੇ ਵੱਸਦਾ ਬਾਂਸ ਆਪਣੀ ਆਕੜ ਦੇ ਕਾਰਨ ਸੁਗੰਧੀ ਵਾਲਾ ਨਹੀਂ ਬਣਦਾ ॥੫॥
But the bamboo tree, also growing near it, does not pick up its fragrance; it is too tall and proud. ||5||
निकटि बसंतो बांसो नानक अहंबुधि न बोहते ॥५॥
ਗਾਥਾ​ਗੁੰਫ​ਗੋਪਾਲ​ਕਥੰ​ਮਥੰ​ਮਾਨ​ਮਰਦਨਹ​॥​
ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਕਹਾਣੀਆਂ ਦਾ ਗੁੰਦਣ ਮਨੁੱਖ ਦੇ ਅਹੰਕਾਰ ਨੂੰ ਕੁਚਲ ਦੇਂਦਾ ਹੈ ਨਾਸ ਕਰ ਦੇਂਦਾ ਹੈ।
In this Gaat'haa, the Lord's Sermon is woven; listening to it, pride is crushed.
गाथा गुंफ गोपाल कथं मथं मान मरदनह ॥
ਹਤੰ​ਪੰਚ​ਸਤ੍ਰੇਣ​ਨਾਨਕ​ਹਰਿ​ਬਾਣੇ​ਪ੍ਰਹਾਰਣਹ​॥੬॥​
ਹੇ ਨਾਨਕ! ਪਰਮਾਤਮਾ (ਦੀ ਸਿਫ਼ਤ-ਸਾਲਾਹ) ਦਾ ਤੀਰ ਚਲਾਇਆਂ (ਕਾਮਾਦਿਕ) ਪੰਜੇ ਵੈਰੀ ਨਾਸ ਹੋ ਜਾਂਦੇ ਹਨ ॥੬॥
The five enemies are killed, O Nanak, by shooting the Arrow of the Lord. ||6||
हतं पंच सत्रेण नानक हरि बाणे प्रहारणह ॥६॥
ਬਚਨ​ਸਾਧ​ਸੁਖ​ਪੰਥਾ​ਲਹੰਥਾ​ਬਡ​ਕਰਮਣਹ​॥​
ਗੁਰੂ ਦੇ (ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ) ਬਚਨ ਸੁਖ ਦਾ ਰਸਤਾ ਹਨ, ਪਰ ਇਹ ਬਚਨ ਭਾਗਾਂ ਨਾਲ ਮਿਲਦੇ ਹਨ।
The Words of the Holy are the path of peace. They are obtained by good karma.
बचन साध सुख पंथा लहंथा बड करमणह ॥
ਰਹੰਤਾ​ਜਨਮ​ਮਰਣੇਨ​ਰਮਣੰ​ਨਾਨਕ​ਹਰਿ​ਕੀਰਤਨਹ​॥੭॥​
ਹੇ ਨਾਨਕ! ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨ ਨਾਲ ਜਨਮ ਮਰਨ (ਦਾ ਗੇੜ) ਮੁੱਕ ਜਾਂਦਾ ਹੈ ॥੭॥
The cycle of birth and death is ended, O Nanak, singing the Kirtan of the Lord's Praises. ||7||
रहंता जनम मरणेन रमणं नानक हरि कीरतनह ॥७॥
ਪਤ੍ਰ​ਭੁਰਿਜੇਣ​ਝੜੀਯੰ​ਨਹ​ਜੜੀਅੰ​ਪੇਡ​ਸੰਪਤਾ​॥​
(ਜਿਵੇਂ ਰੁਖ ਦੇ) ਪੱਤ੍ਰ ਭੁਰ ਭੁਰ ਕੇ (ਰੁੱਖ ਨਾਲੋਂ) ਝੜ ਜਾਂਦੇ ਹਨ, (ਤੇ ਮੁੜ ਰੁੱਖ ਦੀਆਂ ਸ਼ਾਖਾਂ ਨਾਲ ਜੁੜ ਨਹੀਂ ਸਕਦੇ,
When the leaves wither and fall, they cannot be attached to the branch again.
पत्र भुरिजेण झड़ीयं नह जड़ीअं पेड संपता ॥
ਨਾਮ​ਬਿਹੂਣ​ਬਿਖਮਤਾ​ਨਾਨਕ​ਬਹੰਤਿ​ਜੋਨਿ​ਬਾਸਰੋ​ਰੈਣੀ​॥੮॥​
(ਤਿਵੇਂ) ਹੇ ਨਾਨਕ! ਨਾਮ ਤੋਂ ਵਾਂਜੇ ਹੋਏ ਮਨੁੱਖ ਦੁੱਖ ਸਹਾਰਦੇ ਹਨ ਤੇ, ਦਿਨ ਰਾਤ (ਹੋਰ ਹੋਰ) ਜੂਨਾਂ ਵਿਚ ਪਏ ਭਟਕਦੇ ਹਨ ॥੮॥
Without the Naam, the Name of the Lord, O Nanak, there is misery and suffering. The mortal wanders in reincarnation day and night. ||8||
नाम बिहूण बिखमता नानक बहंति जोनि बासरो रैणी ॥८॥
ਭਾਵਨੀ​ਸਾਧ​ਸੰਗੇਣ​ਲਭੰਤੰ​ਬਡ​ਭਾਗਣਹ​॥​
ਸਾਧ ਸੰਗਤ ਰਾਹੀਂ (ਪਰਮਾਤਮਾ ਦੇ ਨਾਮ ਵਿਚ) ਸਰਧਾ ਵੱਡੇ ਭਾਗਾਂ ਨਾਲ ਮਿਲਦੀ ਹੈ।
One is blessed with love for the Saadh Sangat, the Company of the Holy, by great good fortune.
भावनी साध संगेण लभंतं बड भागणह ॥
ਹਰਿ​ਨਾਮ​ਗੁਣ​ਰਮਣੰ​ਨਾਨਕ​ਸੰਸਾਰ​ਸਾਗਰ​ਨਹ​ਬਿਆਪਣਹ​॥੯॥​
ਹੇ ਨਾਨਕ! ਪਰਮਾਤਮਾ ਦੇ ਨਾਮ ਤੇ ਗੁਣਾਂ ਦੀ ਯਾਦ ਨਾਲ ਸੰਸਾਰ-ਸਮੁੰਦਰ (ਜੀਵ ਉਤੇ) ਆਪਣਾ ਜ਼ੋਰ ਨਹੀਂ ਪਾ ਸਕਦਾ ॥੯॥
Whoever sings the Glorious Praises of the Lord's Name, O Nanak, is not affected by the world-ocean. ||9||
हरि नाम गुण रमणं नानक संसार सागर नह बिआपणह ॥९॥
ਗਾਥਾ​ਗੂੜ​ਅਪਾਰੰ​ਸਮਝਣੰ​ਬਿਰਲਾ​ਜਨਹ​॥​
ਬੇਅੰਤ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਇਕ ਡੂੰਘੀ (ਰਮਜ਼ ਵਾਲਾ) ਕੰਮ ਹੈ, ਇਸ ਨੂੰ ਕੋਈ ਵਿਰਲਾ ਮਨੁੱਖ ਸਮਝਦਾ ਹੈ।
This Gaat'haa is profound and infinite; how rare are those who understand it.
गाथा गूड़ अपारं समझणं बिरला जनह ॥
ਸੰਸਾਰ​ਕਾਮ​ਤਜਣੰ​ਨਾਨਕ​ਗੋਬਿੰਦ​ਰਮਣੰ​ਸਾਧ​ਸੰਗਮਹ​॥੧੦॥​
ਹੇ ਨਾਨਕ! ਸਤਸੰਗ ਵਿਚ ਰਹਿ ਕੇ ਪਰਮਾਤਮਾ ਦਾ ਸਿਮਰਨ ਕੀਤਿਆਂ ਦੁਨੀਆ ਦੀਆਂ ਵਾਸਨਾਂ ਤਿਆਗੀਆਂ ਜਾ ਸਕਦੀਆਂ ਹਨ ॥੧੦॥
They forsake sexual desire and worldly love, O Nanak, and praise the Lord in the Saadh Sangat. ||10||
संसार काम तजणं नानक गोबिंद रमणं साध संगमह ॥१०॥
ਸੁਮੰਤ੍ਰ​ਸਾਧ​ਬਚਨਾ​ਕੋਟਿ​ਦੋਖ​ਬਿਨਾਸਨਹ​॥​
ਗੁਰੂ ਦੇ ਬਚਨ (ਐਸੇ) ਸ੍ਰੇਸ਼ਟ ਮੰਤ੍ਰ ਹਨ (ਜੋ) ਕ੍ਰੋੜਾਂ ਪਾਪਾਂ ਦਾ ਨਾਸ ਕਰ ਦੇਂਦੇ ਹਨ।
The Words of the Holy are the most sublime Mantra. They eradicate millions of sinful mistakes.
सुमंत्र साध बचना कोटि दोख बिनासनह ॥
ਹਰਿ​ਚਰਣ​ਕਮਲ​ਧੵਾਨੰ​ਨਾਨਕ​ਕੁਲ​ਸਮੂਹ​ਉਧਾਰਣਹ​॥੧੧॥​
ਹੇ ਨਾਨਕ! (ਉਹਨਾਂ ਬਚਨਾਂ ਦੀ ਰਾਹੀਂ) ਪ੍ਰਭੂ ਦੇ ਕੌਲ ਫੁੱਲਾਂ ਵਰਗੇ ਸੋਹਣੇ ਚਰਨਾਂ ਦਾ ਧਿਆਨ ਸਾਰੀਆਂ ਕੁਲਾਂ ਦਾ ਉੱਧਾਰ ਕਰ ਦੇਂਦਾ ਹੈ ॥੧੧॥
Meditating on the Lotus Feet of the Lord, O Nanak, all one's generations are saved. ||11||
हरि चरण कमल ध्यानं नानक कुल समूह उधारणह ॥११॥
ਸੁੰਦਰ​ਮੰਦਰ​ਸੈਣਹ​ਜੇਣ​ਮਧੵ​ਹਰਿ​ਕੀਰਤਨਹ​॥​
ਉਹਨਾਂ ਘਰਾਂ ਵਿਚ ਵੱਸਣਾ ਹੀ ਸੁਹਾਵਣਾ ਹੈ ਜਿਨ੍ਹਾਂ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਹੁੰਦੀ ਹੋਵੇ।
That palace is beautiful, in which the Kirtan of the Lord's Praises are sung.
सुंदर मंदर सैणह जेण मध्य हरि कीरतनह ॥
ਮੁਕਤੇ​ਰਮਣ​ਗੋਬਿੰਦਹ​ਨਾਨਕ​ਲਬਧੵੰ​ਬਡ​ਭਾਗਣਹ​॥੧੨॥​
ਜੋ ਮਨੁੱਖ ਪਰਮਾਤਮਾ ਦਾ ਸਿਮਰਨ ਕਰਦੇ ਹਨ ਉਹ (ਦੁਨੀਆ ਦੇ ਬੰਧਨਾਂ ਤੋਂ) ਮੁਕਤ ਹੋ ਜਾਂਦੇ ਹਨ। ਪਰ, ਹੇ ਨਾਨਕ! (ਇਹ ਸਿਮਰਨ) ਵੱਡੇ ਭਾਗਾਂ ਨਾਲ ਮਿਲਦਾ ਹੈ ॥੧੨॥
Those who dwell on the Lord of the Universe are liberated. O Nanak, only the most fortunate are so blessed. ||12||
मुकते रमण गोबिंदह नानक लबध्यं बड भागणह ॥१२॥
ਹਰਿ​ਲਬਧੋ​ਮਿਤ੍ਰ​ਸੁਮਿਤੋ​॥​
ਮੈਂ ਉਹ ਸ੍ਰੇਸ਼ਟ ਮਿੱਤ੍ਰ ਪਰਮਾਤਮਾ ਲੱਭ ਲਿਆ ਹੈ,
I have found the Lord, my Friend, my very Best Friend.
हरि लबधो मित्र सुमितो ॥
ਬਿਦਾਰਣ​ਕਦੇ​ਨ​ਚਿਤੋ​॥​
ਜੋ ਕਦੇ (ਮੇਰੀ) ਦਿਲ-ਸ਼ਿਕਨੀ ਨਹੀਂ ਕਰਦਾ,
He shall never break my heart.
बिदारण कदे न चितो ॥
ਜਾ​ਕਾ​ਅਸਥਲੁ​ਤੋਲੁ​ਅਮਿਤੋ​॥​
ਅਤੇ ਜਿਸ ਦਾ ਟਿਕਾਣਾ ਅਮਿਣਵੇਂ ਤੋਲ ਵਾਲਾ ਹੈ,
His dwelling is eternal; His weight cannot be weighed.
जा का असथलु तोलु अमितो ॥
ਸੋੁਈ​ਨਾਨਕ​ਸਖਾ​ਜੀਅ​ਸੰਗਿ​ਕਿਤੋ​॥੧੩॥​
ਹੇ ਨਾਨਕ! ਮੈਂ ਉਸ (ਪਰਮਾਤਮਾ) ਨੂੰ ਆਪਣੀ ਜਿੰਦ ਨਾਲ ਰਹਿਣ ਵਾਲਾ ਸਾਥੀ ਬਣਾਇਆ ਹੈ ॥੧੩॥
Nanak has made Him the Friend of his soul. ||13||
सुोई नानक सखा जीअ संगि कितो ॥१३॥
ਅਪਜਸੰ​ਮਿਟੰਤ​ਸਤ​ਪੁਤ੍ਰਹ​॥​ਸਿਮਰਤਬੵ​ਰਿਦੈ​ਗੁਰ​ਮੰਤ੍ਰਣਹ​॥​
(ਜਿਵੇਂ) ਚੰਗਾ ਪੁੱਤ੍ਰ ਜੰਮ ਪੈਣ ਨਾਲ ਸਾਰੀ ਕੁਲ ਦੀ ਪਿਛਲੀ ਕੋਈ) ਬਦਨਾਮੀ ਧੁਪ ਜਾਂਦੀ ਹੈ, (ਤਿਵੇਂ ਪਰਲੋਕ ਵਿੱਚ ਬਦਨਾਮੀ ਤੋਂ ਬਚਣ ਲਈ) ਗੁਰੂ ਦਾ ਉਪਦੇਸ਼ ਹਿਰਦੇ ਵਿਚ ਟਿਕਾ ਰੱਖਣਾ ਚਾਹੀਦਾ ਹੈ।
One's bad reputation is erased by a true son, who meditates in his heart on the Guru's Mantra.
अपजसं मिटंत सत पुत्रह ॥ सिमरतब्य रिदै गुर मंत्रणह ॥