ਜੈਸੇ ਤਿਲ ਬਾਸ ਬਾਸ ਲੀਜੀਅਤ ਕੁਸਮ ਤੇ ਤਾਂ ਤੇ ਹੋਤ ਹੈ ਫੁਲੇਲ ਜਤਨ ਕੈ ਜਾਨੀਐ ।

ਕਬਿਤ ਸਵਯੇ ਭਾਈ ਗੁਰਦਾਸ ਜੀ ਅੰਗ 609
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਜੈਸੇਤਿਲਬਾਸਬਾਸਲੀਜੀਅਤਕੁਸਮਤੇਤਾਂਤੇਹੋਤਹੈਫੁਲੇਲਜਤਨਕੈਜਾਨੀਐ।
ਜਿਵੇਂ ਤਿਲਾਂ ਦਾ ਵਾਸਾ ਫੁਲਾਂ ਵਿਚ ਕਰ ਕੇ ਫੁਲਾਂ ਤੋਂ ਖ਼ਸ਼ਬੂ ਲਈ ਜਾਂਦੀ ਹੈ, ਉਸਤੋਂ ਫਿਰ ਜਤਨ ਕੀਤਿਆਂ ਫੁਲੇਲ ਬਣਦਾ ਜਾਣੀਦਾ ਹੈ।
Just as perfume is extracted from flowers and it is mixed in sesame oil and then with some effort, fragrant oil is prepared.
जैसे तिल बास बास लीजीअत कुसम ते तां ते होत है फुलेल जतन कै जानीऐ ।
LINE 02
ਜੈਸੇਤੌਅਉਟਾਇਦੂਧਜਾਮਨਜਮਾਇਮਥਸੰਜਮਸਹਤਘ੍ਰਿਤਪ੍ਰਗਟਾਇਮਾਨੀਐ।
ਜਿਵੇਂ ਦੁੱਧ ਉਬਾਲ ਕੇ ਤੇ ਰਾਤ ਨੂੰ ਜਮਾ ਕੇ ਸਵੇਰੇ ਰਿੜਕ ਕੇ ਫਿਰ ਤ੍ਰੀਕੇ ਸਿਰ ਘਿਉ ਪ੍ਰਗਟਾਈਦਾ ਹੈ ਤੇ ਸਾਰੇ ਉਸ ਨੂੰ ਘਿਉ ਮੰਨਦੇ ਹਨ।
Just as milk is hard boiled, cooled and a small quantity of coagulant is added to turn it into curd. This curd is churned and butter obtained. The butter is then turned into ghee (clarified butter).
जैसे तौ अउटाइ दूध जामन जमाइ मथ संजम सहत घ्रित प्रगटाइ मानीऐ ।
LINE 03
ਜੈਸੇਕੂਆਖੋਦਕਰਿਬਸੁਧਾਧਸਾਇਕੋਠੀਲਾਜਕਉਬਹਾਇਡੋਲਕਾਢਿਜਲਆਨੀਐ।
ਜਿਵੇਂ ਖੂਹ ਪੁੱਟ ਕੇ ਧਰਤੀ ਵਿਚ ਖੂਹ ਦਾ ਮਹਲ ਧਸਾਇ ਕੇ ਐਉਂ ਖੂਹ ਤਿਆਰ ਕਰ ਕੇ ਲੱਜ ਨਾਲ ਡੋਲ ਵਹਾ ਕੇ ਪਾਣੀ ਕੱਢ ਲਿਆਈਦਾ ਹੈ।
Just as earth is dug up to dig a well and then a frame of the size and shape of the well is pushed in, whence a bucket tied with long rope is used to pull out water.
जैसे कूआ खोद करि बसुधा धसाइ कोठी लाज कउ बहाइ डोल काढि जल आनीऐ ।
LINE 04
ਗੁਰਉਪਦੇਸਤੈਸੇਭਾਵਨੀਭਕਤਭਾਇਘਟਘਟਪੂਰਨਬ੍ਰਹਮਪਹਿਚਾਨੀਐ੬੦੯।।
ਤਿਵੇਂ ਸ਼ਰਧਾ, ਭਗਤੀ ਤੇ ਪ੍ਰੇਮ ਨਾਲ ਗੁਰ ਉਪਦੇਸ਼ ਕਮਾਉਣ ਤੇ ਘਟ ਘਟ ਵਿਚ ਪੂਰਨ ਬ੍ਰਹਮ ਪਛਾਣ ਲਈਦਾ ਹੈ ॥੬੦੯॥
Similarly, if the precept of the True Guru when practiced devotedly and lovingly with every breath, then the perfect Lord becomes imminent in His splendour in everybody and all forms. (609)
गुर उपदेस तैसे भावनी भकत भाइ घट घट पूरन ब्रहम पहिचानीऐ ।६०९।
GURBANI.WORLD