ਮਃ ੨ ॥

ਰਾਗੁ ਮਾਝ ਗੁਰੂ ਅੰਗਦ ਦੇਵ ਜੀ ਅੰਗ 146
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮਃ੨॥
Second Mahalaa:
मः २ ॥
LINE 02
ਸੇਈਪੂਰੇਸਾਹਜਿਨੀਪੂਰਾਪਾਇਆ॥
ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਮਿਲ ਪੈਂਦਾ ਹੈ ਉਹੀ ਪੂਰੇ ਸ਼ਾਹ ਹਨ।
They are the perfect kings, who have found the Perfect Lord.
सेई पूरे साह जिनी पूरा पाइआ ॥
LINE 03
ਅਠੀਵੇਪਰਵਾਹਰਹਨਿਇਕਤੈਰੰਗਿ॥
ਉਹ ਇੱਕ ਪਰਮਾਤਮਾ ਦੇ ਰੰਗ (ਪਿਆਰ) ਵਿਚ ਅੱਠੇ ਪਹਰ (ਦੁਨੀਆ ਵਲੋਂ) ਬੇ-ਪਰਵਾਹ ਰਹਿੰਦੇ ਹਨ (ਭਾਵ, ਕਿਸੇ ਦੇ ਮੁਥਾਜ ਨਹੀਂ ਹੁੰਦੇ)।
Twenty-four hours a day, they remain unconcerned, imbued with the Love of the One Lord.
अठी वेपरवाह रहनि इकतै रंगि ॥
LINE 04
ਦਰਸਨਿਰੂਪਿਅਥਾਹਵਿਰਲੇਪਾਈਅਹਿ॥
(ਪਰ ਅਜੇਹੇ ਬੰਦੇ) ਬੜੇ ਘੱਟ ਮਿਲਦੇ ਹਨ, ਜੋ ਅਥਾਹ ਪ੍ਰਭੂ ਦੇ ਦੀਦਾਰ ਵਿਚ ਤੇ ਸਰੂਪ ਵਿਚ (ਹਰ ਵੇਲੇ ਜੁੜੇ ਰਹਿਣ)।
Only a few obtain the Darshan, the Blessed Vision of the Unimaginably Beauteous Lord.
दरसनि रूपि अथाह विरले पाईअहि ॥
LINE 05
ਕਰਮਿਪੂਰੈਪੂਰਾਗੁਰੂਪੂਰਾਜਾਕਾਬੋਲੁ॥
ਪੂਰੇ ਬੋਲ ਵਾਲਾ ਪੂਰਨ ਗੁਰੂ ਪੂਰੇ ਭਾਗਾਂ ਨਾਲ,
Through the perfect karma of good deeds, one meets the Perfect Guru, whose speech is perfect.
करमि पूरै पूरा गुरू पूरा जा का बोलु ॥
LINE 06
ਨਾਨਕਪੂਰਾਜੇਕਰੇਘਟੈਨਾਹੀਤੋਲੁ੨॥॥
ਹੇ ਨਾਨਕ! ਜਿਸ ਮਨੁੱਖ ਨੂੰ ਪੂਰਨ ਬਣਾ ਦੇਂਦਾ ਹੈ, ਉਸ ਦਾ ਤੋਲ ਘਟਦਾ ਨਹੀਂ, (ਭਾਵ, ਰੱਬ ਨਾਲ ਉਸ ਦਾ ਅੱਠੇ ਪਹਰ ਦਾ ਸੰਬੰਧ ਘਟਦਾ ਨਹੀਂ) ॥੨॥
O Nanak, when the Guru makes one perfect, one's weight does not decrease. ||2||
नानक पूरा जे करे घटै नाही तोलु ॥२॥
GURBANI.WORLD