ਪਉੜੀ ੩
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੩
पउड़ी ३
LINE 02
ਗੁਰਸਿਖੀਦਾਸਿਖਣਾਨਾਦੁਨਵੇਦਨਆਖਿਵਖਾਣੈ।
ਗੁਰ ਸਿੱਖੀ ਦੀ ਸਿੱਖ੍ਯਾ ਨੂੰ ਨਾਦ (ਰਾਗ) ਗਾਉਂ ਨਹੀਂ ਸਕਦੇ, ਵੇਦ ਆਖਕੇ ਵਖਾਣ ਨਹੀਂ ਕਰ ਸਕਦੇ (ਭਾਵ ਬਾਣੀਓਂ ਦੂਰ ਹੈ)।
The discipline of the discipleship of the Guru is ineffable for the Vedas and all the melodies.
गुरसिखी दा सिखणा नादु न वेद न आखि वखाणै ।
LINE 03
ਗੁਰਸਿਖੀਦਾਲਿਖਣਾਲਖਨਚਿਤ੍ਰਗੁਪਤਿਲਿਖਿਜਾਣੈ।
ਗੁਰ ਸਿਖੀ ਦੀ ਲਿਖਤ ਨੂੰ ਲੱਖਾਂ ਚਿੱਤ੍ਰ ਗੁਪਤ ਲਿਖ ਨਹੀਂ ਜਾਣਦੇ।
Even Chitragupt, the writer of the accounts of the actions of the people, does not know how to write about the spirit of Sikh life.
गुरसिखी दा लिखणा लख न चित्र गुपति लिखि जाणै ।
LINE 04
ਗੁਰਸਿਖੀਦਾਸਿਮਰਣੋਂਸੇਖਅਸੰਖਨਰੇਖਸਿਾਣੈ।
ਗੁਰ ਸਿਖੀ ਦੇ (ਮਨ ਕਰਕੇ) ਸਿਮਰਨ ਕਰਨ ਦੀ ਹੱਦ ਨੂੰ ਅਸੰਖ ਸ਼ੇਸ਼ਨਾਗ ਨਹੀਂ ਸਿਾਣ ਸਕਦੇ, (ਭਾਵ ਬਾਣੀ, ਸਰੀਰ ਅਰ ਮਨ ਤਿੰਨਾਂ ਦੀ ਪਹੁੰਚ ਨਹੀਂ ਹੈ)।
The glory of simaran, remembrance of the name of the Lord, cannot be known by myriad Seanags (thousand hooded mythical snake).
गुरसिखी दा सिमरणों सेख असंख न रेख सिाणै ।
LINE 05
ਗੁਰਸਿਖੀਦਾਵਰਤਮਾਨੁਵੀਹਇਕੀਹਉਲੰਘਿਪਛਾਣੈ।
ਗੁਰ ਸਿਖੀ ਦੀ ਵਰਤਮਾਨ (ਅਰਥਾਤ ਵਰਤਾਵੇ) ਨੂੰ ਵੀਹ ਤੇ ਇਕੀਹਾਂ ਥੋਂ ਲੰਘਕੇ ਪਛਾਣ ਸਕੀਦਾ ਹੈ (ਭਾਵ ਕੋਈ ਤੁਰੀਆ ਪਦ ਵਾਲਾ ਜਾਣਦਾ ਹੈ)।
The conduct of the Sikh spirit can be known only by going beyond the worldly phenomena.
गुरसिखी दा वरतमानु वीह इकीह उलंघि पछाणै ।
LINE 06
ਗੁਰਸਿਖੀਦਾਬੁਝਣਾਗਿਆਨਧਿਆਨਅੰਦਰਿਕਿਵਆਣੈ।
ਗੁਰ ਸਿਖੀ ਦੀ ਸਮਝ ਗਿਆਨ ਧਿਆਨ ਵਿਖੇ ਕਿੱਕੁਰ ਆ ਸਕਦੀ ਹੈ? (ਭਾਵ ਨਹੀਂ ਆ ਸਕਦੀ, ਕੌਣ ਜਾਚ ਸਕਦਾ ਹੈ?)।
How can anybody understand the Sikh way of life or Gursikhi through learning and contemplation alone?
गुरसिखी दा बुझणा गिआन धिआन अंदरि किव आणै ।
LINE 07
ਗੁਰਪਰਸਾਦੀਸਾਧਸੰਗਿਸਬਦਸੁਰਤਿਹੋਇਮਾਣੁਨਿਮਾਣੈ।
ਗੁਰੂ ਦੀ ਕ੍ਰਿਪਾ ਕਰ ਕੇ ਸਾਧ ਸੰਗਤ ਵਿਖੇ ਸ਼ਬਦ ਦੀ ਪ੍ਰੀਤ ਨਾਲ ਜੋ ਮਾਣ ਥੋਂ ਨਿਮਾਣਾ ਹੁੰਦਾ ਹੈ (ਜਾਣਦਾ ਹੈ)।
By the grace of the Guru, in the holy congregation, the gursikh concentrating his consciousness in the Word sheds pride and becomes humble.
गुर परसादी साधसंगि सबद सुरति होइ माणु निमाणै ।
LINE 08
ਭਾਇਭਗਤਿਵਿਰਲਾਰੰਗੁਮਾਣੈ੩।।
ਪ੍ਰੇਮਾ ਭਗਤੀ ਨਾਲ ਵਿਰਲਾ ਹੀ (ਇਸ) ਅਨੰਦ ਨੂੰ ਮਾਣਦਾ ਹੈ (“ਕੋਟਿ ਮਧੇ ਕੋ ਵਿਰਲਾ ਸੇਵਕੁ ਹੋਰਿ ਸਗਲੇ ਬਿਉਹਾਰੀ”॥)
A rare one may enjoy the pleasure of loving devotion.
भाइ भगति विरला रंगु माणै ।३।
GURBANI.WORLD