LINE 01
ਸਵੈਯਾ॥
ਸਵੈਯਾ:
SWAYYA
सवैया ॥
LINE 02
ਊਖਲਕਾਨ੍ਰਹਅਰਾਇਕਿਧੌਬਲਕੈਤਨਕੋਤਰੁਤੋਰਦਏਹੈ॥
(ਜਮਲਾਰਜਨ ਦੇ ਵਿਚਕਾਰ) ਉਖਲ ਨੂੰ ਅੜਾ ਕੇ ਅਤੇ ਸ਼ਰੀਰ ਦੇ ਬਲ ਨਾਲ ਦੋਹਾਂ ਬ੍ਰਿਛਾਂ ਨੂੰ ਸ੍ਰੀ ਕ੍ਰਿਸ਼ਨ ਨੇ ਤੋੜ ਦਿੱਤਾ ਹੈ।
Krishna entangled ukhal with the trees and uprooted them with force of his body
ऊखल कान्रह अराइ किधौ बल कै तन को तरु तोर दए है ॥
LINE 03
ਤਉਨਿਕਸੇਤਿਨਤੇਜੁਮਲਾਰਜਨਕੈਬਿਨਤੀਸੁਰਲੋਕਗਏਹੈ॥
ਤਦੋਂ ਉਸ ਜੋੜੇ ਕਊ ਬ੍ਰਿਛ ਵਿਚੋਂ ਨਲ ਅਤੇ ਕੂਵਰ ਨਿਕਲੇ ਹਨ ਅਤੇ ਬੇਨਤੀ ਕਰ ਕੇ ਸੁਅਰਗ ਨੂੰ ਚਲੇ ਗਏ ਹਨ।
There appeared Yamlarjuna from underneath the trees and after bowing before Krishna, he went to heaven
तउ निकसे तिन ते जुमलारजन कै बिनती सुर लोक गए है ॥
LINE 04
ਤਾਛਬਿਕੋਜਸੁਉਚਮਹਾਕਬਿਕੇਮਨਮੈਇਹਭਾਤਿਭਏਹੈ॥
ਉਸ ਘਟਨਾ ਦੀ ਸ਼ੋਭਾ ਦਾ ਸ੍ਰੇਸ਼ਠ ਅਤੇ ਮਹਾਨ ਯਸ਼ ਕਵੀ ਦੇ ਮਨ ਵਿਚ ਇਸ ਤਰ੍ਹਾਂ (ਅਨੁਭਵ) ਹੋਇਆ ਹੈ,
ता छबि को जसु उच महा कबि के मन मै इह भाति भए है ॥
LINE 05
ਨਾਗਨਕੇਪੁਰਿਤੇਮਧੁਕੇਮਟਕੈਮਤਿਕੀਲਜੁਐਚਲਏਹੈ੧੪੬॥॥
ਮਾਨੋ ਨਾਗਾਂ ਦੇ ਸ਼ਹਿਰ ਵਿਚੋਂ ਅੰਮ੍ਰਿਤ ਦੇ ਮਟ ਨੂੰ (ਇੰਦਰ ਨੇ) ਮੰਤ੍ਰ ਦੀ ਰੱਸੀ ਨਾਲ ਖਿਚ ਲਿਆ ਹੋਵੇ ॥੧੪੬॥
The beauty of this spectacle has attracted so much the great poet tht it seemed that he has obtained the pitcher of honey, pulled down from the region of Nagas.146.
नागन के पुरि ते मधु के मट कै मति की लजु ऐच लए है ॥१४६॥
LINE 06
ਕਉਤਕਦੇਖਿਸਭੈਬ੍ਰਿਜਕੇਜਨਜਾਇਤਬੈਜਸੁਦਾਪਹਿਆਖੀ॥
(ਉਸ) ਕੌਤਕ ਨੂੰ ਵੇਖ ਕੇ, ਬ੍ਰਜ-ਭੂਮੀ ਦੇ ਸਾਰਿਆਂ ਲੋਕਾਂ ਨੇ ਜਸੋਧਾ ਕੋਲ ਜਾ ਕੇ (ਸਾਰੀ ਗੱਲ) ਕਹੀ
कउतक देखि सभै ब्रिज के जन जाइ तबै जसुदा पहि आखी ॥
LINE 07
ਤੋਰਦਏਤਨਕੋਬਲਕੈਤਰਭਾਤਿਭਲੀਹਰਿਕੀਸੁਭਸਾਖੀ॥
ਕਿ (ਸ੍ਰੀ ਕ੍ਰਿਸ਼ਨ ਨੇ) ਸ਼ਰੀਰ ਦੇ ਬਲ ਨਾਲ (ਜਮਲਾਰਜਨ) ਬ੍ਰਿਛ ਨੂੰ ਤੋੜ ਦਿੱਤਾ ਹੈ। ਇਹ ਸਾਰੀ ਸ਼ੁਭ ਵਾਰਤਾ ਚੰਗੀ ਤਰ੍ਹਾਂ ਦਸ ਦਿੱਤੀ।
Seeing this wonderful spectacle, the people of Braja came running to Yashoda and told her that Krishna had uprooted the trees with the force of his body
तोर दए तन को बल कै तर भाति भली हरि की सुभ साखी ॥
LINE 08
ਤਾਛਬਿਕੀਉਪਮਾਅਤਿਹੀਕਬਿਨੇਅਪੁਨੇਮੁਖਤੇਇਮਭਾਖੀ॥
ਉਸ ਦ੍ਰਿਸ਼ ਦੀ ਅਤਿ ਅਧਿਕ ਉਪਮਾ ਕਵੀ ਨੇ ਆਪਣੇ ਮੁਖ ਤੋਂ ਇਸ ਤਰ੍ਹਾਂ ਕਹਿ ਸੁਣਾਈ
ता छबि की उपमा अति ही कबि ने अपुने मुख ते इम भाखी ॥
LINE 09
ਫੇਰਿਕਹੀਭਹਰਾਇਤਿਤੈਉਡੇਜਿਉਧਰਤੇਉਡਜਾਤਹੈਮਾਖੀ੧੪੭॥॥
ਕਿ ਧਰਤੀ ਤੋਂ ਉਡ ਕੇ ਜਾਣ ਵਾਲੀ ਮੱਖੀ ਵਾਂਗ (ਸਾਰੇ ਲੋਕ) ਫਿਰ ਭਿਣਭਿਣਾ ਕੇ (ਇਹ ਘਟਨਾ) ਦਸਣ ਲਈ ਆ ਗਏ ਹਨ ॥੧੪੭॥
Describing that winsome scene, the poet has said that the mother was overwhelmed and she flew like a fly to see Krishna.147.
फेरि कही भहराइ तितै उडे जिउ धर ते उड जात है माखी ॥१४७॥
LINE 10
ਦੂਤਨਕੇਬਧਕੋਸਿਵਮੂਰਤਿਹੈਨਿਜਸੋਕਰਤਾਸੁਖਦਇਯਾ॥
ਯਮਦੂਤਾਂ ਨੂੰ ਮਾਰਨ ਲਈ ਜੋ ਸ਼ਿਵ-ਰੂਪ ਹੈ ਅਤੇ ਆਪਣੇ ਵਰਗਾ ਕਰ ਕੇ ਸੁਖ ਦੇਣ ਵਾਲਾ ਹੈ
Krishna is like Shiva for the killing of demons
दूतन के बध को सिव मूरति है निज सो करता सुख दइया ॥
LINE 11
ਲੋਗਨਕੋਬਰਤਾਹਰਤਾਦੁਖਹੈਕਰਤਾਮੁਸਲੀਧਰਭਇਯਾ॥
ਅਤੇ ਜੋ ਲੋਕਾਂ ਨੂੰ ਵਰ ਦੇਣ ਵਾਲਾ, ਦੁੱਖਾਂ ਨੂੰ ਹਰਨ ਵਾਲਾ ਹੈ ਅਤੇ ਬਲਭਦਰ ਦਾ ਭਰਾ ਹੈ,
He is the Creator, the Giver of comforts, the Remover of sufferings of the people and the brother of Balram
लोगन को बरता हरता दुख है करता मुसलीधर भइया ॥
LINE 12
ਡਾਰਦਈਮਮਤਾਹਰਿਜੀਤਬਬੋਲਉਠੀਇਹਹੈਮਮਜਾਇਯਾ॥
(ਉਸ) ਸ੍ਰੀ ਕ੍ਰਿਸ਼ਨ ਨੇ (ਜਸੋਧਾ ਉਤੇ ਮਮਤਾ ਦੀ ਭਾਵਨਾ) ਪਸਾਰ ਦਿੱਤੀ ਅਤੇ ਉਹ ਕਹਿਣ ਲਗੀ ਕਿ ਇਹ ਮੇਰਾ ਪੁੱਤਰ ਹੈ।
डार दई ममता हरि जी तब बोल उठी इह है मम जाइया ॥
LINE 13
ਖੇਲਬਨਾਇਦਯੋਹਮਕੋਬਿਧਿਜੋਜਨਮ੍ਯੋਗ੍ਰਿਹਿਪੂਤਕਨਇਯਾ੧੪੮॥॥
(ਅਸਲੋਂ) ਵਿਧਾਤਾ ਨੇ ਲੀਲ੍ਹਾ ਰਚ ਕੇ ਕਨ੍ਹੀਆ ਨੂੰ ਸਾਡੇ ਘਰ ਪੁੱਤਰ ਰੂਪ ਵਿਚ ਜਨਮ ਦਿੱਤਾ ਹੈ ॥੧੪੮॥
The mother, under the impact of attachment, called him as her son and said that this is the sport of God that a son like Krishna had taken birth in her house.148.
खेल बनाइ दयो हम को बिधि जो जनम्यो ग्रिहि पूत कनइया ॥१४८॥
LINE 14
ਇਤਿਸ੍ਰੀਬਚਿਤ੍ਰਨਾਟਕੇਗ੍ਰੰਥੇਕ੍ਰਿਸਨਾਵਤਾਰੇਤਰੁਤੋਰਜਮਲਾਰਜਨਉਧਾਰਬੋਬਰਨਨੰ॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸਨਾਵਤਾਰ ਦੇ ਤਰੁ ਤੋਰ ਜਮਲਾਰਜਨ ਉਧਾਰ ਪ੍ਰਸੰਗ ਦੀ ਸਮਾਪਤੀ।
End of the description of the “Salvation of Yamlarjuna by uprooting the trees” in Krishna Avatara in Bachittar Natak.
इति स्री बचित्र नाटके ग्रंथे क्रिसनावतारे तरु तोर जमलारजन उधारबो बरननं ॥
GURBANI.WORLD