LINE 01
ਰਾਮਕਲੀਮਹਲਾ੫॥
Raamkalee, Fifth Mahalaa:
रामकली महला ५ ॥
LINE 02
ਬੀਜਮੰਤ੍ਰੁਹਰਿਕੀਰਤਨੁਗਾਉ॥
(ਹੇ ਭਾਈ!) ਪਰਮਾਤਮਾ ਦੀ ਸਿਫ਼ਤਿ (ਦਾ ਗੀਤ) ਗਾਇਆ ਕਰੋ (ਪਰਮਾਤਮਾ ਨੂੰ ਵੱਸ ਕਰਨ ਦਾ) ਇਹ ਸਭ ਤੋਂ ਸ੍ਰੇਸ਼ਟ ਮੰਤ੍ਰ ਹੈ।
Sing the Kirtan of the Lord's Praises, and the Beej Mantra, the Seed Mantra.
बीज मंत्रु हरि कीरतनु गाउ ॥
LINE 03
ਆਗੈਮਿਲੀਨਿਥਾਵੇਥਾਉ॥
(ਕੀਰਤਨ ਦੀ ਬਰਕਤਿ ਨਾਲ) ਪਰਲੋਕ ਵਿਚ ਨਿਆਸਰੇ ਜੀਵ ਨੂੰ ਭੀ ਆਸਰਾ ਮਿਲ ਜਾਂਦਾ ਹੈ।
Even the homeless find a home in the world hereafter.
आगै मिली निथावे थाउ ॥
LINE 04
ਗੁਰਪੂਰੇਕੀਚਰਣੀਲਾਗੁ॥
(ਹੇ ਭਾਈ!) ਪੂਰੇ ਗੁਰੂ ਦੇ ਚਰਨਾਂ ਤੇ ਪਿਆ ਰਹੁ,
Fall at the feet of the Perfect Guru;
गुर पूरे की चरणी लागु ॥
LINE 05
ਜਨਮਜਨਮਕਾਸੋਇਆਜਾਗੁ੧॥॥
ਇਸ ਤਰ੍ਹਾਂ ਕਈ ਜਨਮਾਂ ਤੋਂ (ਮਾਇਆ ਦੇ ਮੋਹ ਦੀ) ਨੀਂਦ ਵਿਚ ਸੁੱਤਾ ਹੋਇਆ ਤੂੰ ਜਾਗ ਪਏਂਗਾ ॥੧॥
you have slept for so many incarnations - wake up! ||1||
जनम जनम का सोइआ जागु ॥१॥
LINE 06
ਹਰਿਹਰਿਜਾਪੁਜਪਲਾ॥
(ਹੇ ਭਾਈ! ਜਿਸ ਮਨੁੱਖ ਨੇ) ਪਰਮਾਤਮਾ (ਦੇ ਨਾਮ) ਦਾ ਜਾਪ ਜਪਿਆ,
Chant the Chant of the Lord's Name, Har, Har.
हरि हरि जापु जपला ॥
LINE 07
ਗੁਰਕਿਰਪਾਤੇਹਿਰਦੈਵਾਸੈਭਉਜਲੁਪਾਰਿਪਰਲਾ੧॥॥ਰਹਾਉ॥
(ਜਿਸ ਮਨੁੱਖ ਦੇ) ਹਿਰਦੇ ਵਿਚ ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਦਾ ਨਾਮ) ਆ ਵੱਸਦਾ ਹੈ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ ॥੧॥ ਰਹਾਉ ॥
By Guru's Grace, it shall be enshrined within your heart, and you shall cross over the terrifying world-ocean. ||1||Pause||
गुर किरपा ते हिरदै वासै भउजलु पारि परला ॥१॥ रहाउ ॥
LINE 08
ਨਾਮੁਨਿਧਾਨੁਧਿਆਇਮਨਅਟਲ॥
ਹੇ ਮਨ! ਪਰਮਾਤਮਾ ਦਾ ਨਾਮ ਕਦੇ ਨਾਹ ਮੁੱਕਣ ਵਾਲਾ ਖ਼ਜ਼ਾਨਾ ਹੈ, ਇਸ ਨੂੰ ਸਿਮਰਦਾ ਰਹੁ,
Meditate on the eternal treasure of the Naam, the Name of the Lord, O mind,
नामु निधानु धिआइ मन अटल ॥
LINE 09
ਤਾਛੂਟਹਿਮਾਇਆਕੇਪਟਲ॥
ਤਦੋਂ ਹੀ ਤੇਰੇ ਮਾਇਆ (ਦੇ ਮੋਹ) ਦੇ ਪੜਦੇ ਪਾਟਣਗੇ।
and then, the screen of Maya shall be torn away.
ता छूटहि माइआ के पटल ॥
LINE 10
ਗੁਰਕਾਸਬਦੁਅੰਮ੍ਰਿਤਰਸੁਪੀਉ॥
ਹੇ ਮਨ! ਗੁਰੂ ਦਾ ਸ਼ਬਦ ਆਤਮਕ ਜੀਵਨ ਦੇਣ ਵਾਲਾ ਰਸ ਹੈ, ਇਸ ਨੂੰ ਪੀਂਦਾ ਰਹੁ,
Drink in the Ambrosial Nectar of the Guru's Shabad,
गुर का सबदु अंम्रित रसु पीउ ॥
LINE 11
ਤਾਤੇਰਾਹੋਇਨਿਰਮਲਜੀਉ੨॥॥
ਤਦੋਂ ਹੀ ਤੇਰੀ ਜਿੰਦ ਪਵਿੱਤ੍ਰ ਹੋਵੇਗੀ ॥੨॥
and then your soul shall be rendered immaculate and pure. ||2||
ता तेरा होइ निरमल जीउ ॥२॥
LINE 12
ਸੋਧਤਸੋਧਤਸੋਧਿਬੀਚਾਰਾ॥
ਹੇ ਮਨ! ਅਸਾਂ ਬਹੁਤ ਵਿਚਾਰ ਵਿਚਾਰ ਕੇ ਇਹ ਸਿੱਟਾ ਕੱਢਿਆ ਹੈ,
Searching, searching, searching, I have realized
सोधत सोधत सोधि बीचारा ॥
LINE 13
ਬਿਨੁਹਰਿਭਗਤਿਨਹੀਛੁਟਕਾਰਾ॥
ਕਿ ਪਰਮਾਤਮਾ ਦੀ ਭਗਤੀ ਤੋਂ ਬਿਨਾ (ਮਾਇਆ ਦੇ ਮੋਹ ਤੋਂ) ਖ਼ਲਾਸੀ ਨਹੀਂ ਹੋ ਸਕਦੀ।
that without devotional worship of the Lord, no one is saved.
बिनु हरि भगति नही छुटकारा ॥
LINE 14
ਸੋਹਰਿਭਜਨੁਸਾਧਕੈਸੰਗਿ॥
ਪ੍ਰਭੂ ਦੀ ਉਹ ਭਗਤੀ ਗੁਰੂ ਦੀ ਸੰਗਤਿ ਵਿਚ (ਪ੍ਰਾਪਤ ਹੁੰਦੀ ਹੈ।
So vibrate, and meditate on that Lord in the Saadh Sangat, the Company of the Holy;
सो हरि भजनु साध कै संगि ॥
LINE 15
ਮਨੁਤਨੁਰਾਪੈਹਰਿਕੈਰੰਗਿ੩॥॥
ਜਿਸ ਨੂੰ ਪ੍ਰਾਪਤੀ ਹੁੰਦੀ ਹੈ, ਉਸ ਦਾ) ਮਨ ਅਤੇ ਤਨ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ ॥੩॥
your mind and body shall be imbued with love for the Lord. ||3||
मनु तनु रापै हरि कै रंगि ॥३॥
LINE 16
ਛੋਡਿਸਿਆਣਪਬਹੁਚਤੁਰਾਈ॥
ਹੇ ਮਨ! (ਆਪਣੀ) ਸਿਆਣਪ ਅਤੇ ਬਹੁਤੀ ਚਤੁਰਾਈ ਛੱਡ ਦੇ।
Renounce all your cleverness and trickery.
छोडि सिआणप बहु चतुराई ॥
LINE 17
ਮਨਬਿਨੁਹਰਿਨਾਵੈਜਾਇਨਕਾਈ॥
(ਜਿਵੇਂ ਜਾਲੇ ਦੇ ਕਾਰਨ ਭੁਇਂ ਵਿਚ ਪਾਣੀ ਜੀਊਰਦਾ ਨਹੀਂ, ਇਸੇ ਤਰ੍ਹਾਂ ਹਉਮੈ ਦੇ ਕਾਰਨ ਗੁਰੂ ਦੇ ਉਪਦੇਸ਼ ਦਾ ਅਸਰ ਨਹੀਂ ਹੁੰਦਾ), ਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਜਾਲਾ ਦੂਰ ਨਹੀਂ ਹੁੰਦਾ।
O mind, without the Lord's Name, there is no place of rest.
मन बिनु हरि नावै जाइ न काई ॥
LINE 18
ਦਇਆਧਾਰੀਗੋਵਿਦਗੋੁਸਾਈ॥
ਜਿਸ ਮਨੁੱਖ ਉਤੇ ਧਰਤੀ ਦਾ ਖਸਮ ਪ੍ਰਭੂ ਦਇਆ ਕਰਦਾ ਹੈ,
The Lord of the Universe, the Lord of the World, has taken pity on me.
दइआ धारी गोविद गुोसाई ॥
LINE 19
ਹਰਿਹਰਿਨਾਨਕਟੇਕਟਿਕਾਈ੪੧੬੨੭॥॥॥॥
ਹੇ ਨਾਨਕ! (ਆਖ-) ਉਹ ਮਨੁੱਖ ਪਰਮਾਤਮਾ ਦੇ ਨਾਮ ਦਾ ਆਸਰਾ ਲੈਂਦਾ ਹੈ ॥੪॥੧੬॥੨੭॥
Nanak seeks the protection and support of the Lord, Har, Har. ||4||16||27||
हरि हरि नानक टेक टिकाई ॥४॥१६॥२७॥
GURBANI.WORLD