ਭੁਜੰਗ ਪ੍ਰਯਾਤ ਛੰਦ ॥

ਰੁਦ੍ਰ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 705
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਭੁਜੰਗਪ੍ਰਯਾਤਛੰਦ॥
ਭੁਜੰਗ ਪ੍ਰਯਾਤ ਛੰਦ:
BHUJANG PRAYAAT STANZA
भुजंग प्रयात छंद ॥
LINE 02
ਰਣੰਉਛਲ੍ਯੋਦਾਨਜੋਧਾਮਹਾਨੰ॥
ਯੁੱਧ ਵਿਚ 'ਦਾਨ' (ਨਾਂ ਵਾਲਾ) ਮਹਾਨ ਯੋਧਾ ਉਛਲਿਆ ਹੈ,
रणं उछल्यो दान जोधा महानं ॥
LINE 03
ਸਭੈਸਸਤ੍ਰਬੇਤਾਅਤਿਅਸਤ੍ਰੰਨਿਧਾਨੰ॥
(ਜੋ) ਸਾਰੇ ਸ਼ਸਤ੍ਰਾਂ (ਦੇ ਪ੍ਰਯੋਗ ਨੂੰ) ਜਾਣਨ ਵਾਲਾ ਅਤੇ ਅਸਤ੍ਰ (ਵਿਦਿਆ) ਦਾ ਖ਼ਜ਼ਾਨਾ ਹੈ।
The warriors named Daan sprang up in the war-arena, who was the store of arms, weapons and garments
सभै ससत्र बेता अति असत्रं निधानं ॥
LINE 04
ਦਸੰਬਾਣਸੋਲੋਭਕੋਬਛਿਮਾਰ੍ਯੋ॥
ਦਸ ਬਾਣਾਂ ਨਾਲ 'ਲੋਭ' ਦੀ ਵੱਖੀ ਨੂੰ ਪਾੜ ਦਿੱਤਾ ਹੈ।
Taking ten arrows, he discharged them on the waist-area of Lobh
दसं बाण सो लोभ को बछि मार्यो ॥
LINE 05
ਸਰੰਸਪਤਸੋਕ੍ਰੋਧਕੋਦੇਹੁਤਾਰ੍ਯੋ੩੧੨॥॥
ਸੱਤ ਤੀਰਾਂ ਨਾਲ ਕ੍ਰੋਧ ਦੀ ਦੇਹੀ ਨੂੰ ਤਾੜਿਆ ਹੈ ॥੩੧੨॥
He seemed to be swimming in the seven oceans of Krodha.85.312.
सरं सपत सो क्रोध को देहु तार्यो ॥३१२॥
LINE 06
ਨਵੰਬਾਣਬੇਧ੍ਰਯੋਅਨੰਨ੍ਰਯਾਸਬੀਰੰ॥
'ਅਨੰਨ੍ਯਾਸ' ਸੂਰਮੇ ਨੂੰ ਨੌਂ ਬਾਣਾਂ ਨਾਲ ਵਿੰਨ੍ਹਿਆ ਹੈ।
नवं बाण बेध्रयो अनंन्रयास बीरं ॥
LINE 07
ਤ੍ਰਿਯੋਤੀਰਭੇਦ੍ਯੋਅਨਾਬਰਤਧੀਰੰ॥
'ਅਨਾਬਰਤ' (ਨਾਂ ਵਾਲੇ) ਧੀਰਜਵਾਨ (ਯੋਧੇ) ਨੂੰ ਤਿੰਨ ਤੀਰਾਂ ਨਾਲ ਚੀਰਿਆ ਹੈ।
With nine arrows, he pierced the warrior named Anyaaya (injustice) and the warriors named Avarai was pierced with three arrows
त्रियो तीर भेद्यो अनाबरत धीरं ॥
LINE 08
ਭਯੋਭੇਦਿਕ੍ਰੋਧੰਸਤੰਸੰਗਿਮਾਰੇ॥
'ਸਤਸੰਗ' (ਨਾਂ ਵਾਲੇ ਯੋਧੇ) ਨੇ ਕ੍ਰੋਧ (ਨਾਂ ਵਾਲੇ ਯੋਧੇ) ਨੂੰ ਮਾਰਿਆ ਹੈ (ਜਿਸ ਕਰ ਕੇ ਉਹ) ਘਾਇਲ ਹੋ ਗਿਆ ਹੈ।
With seven arrows, he wounded the warrior named karodh (anger)
भयो भेदि क्रोधं सतंसंगि मारे ॥
LINE 09
ਭਈਧੀਰਧਰਮੰਬ੍ਰਹਮਗਿਆਨਤਾਰੇ੩੧੩॥॥
'ਬ੍ਰਹਮ ਗਿਆਨ' ਦੇ ਤਾੜਨ ਨਾਲ 'ਧਰਮ' (ਨਾਂ ਵਾਲੇ ਯੋਧੇ) ਨੂੰ ਧੀਰਜ ਹੋ ਗਿਆ ਹੈ ॥੩੧੩॥
In this way Brahm-Gyan (Knowledge of God or Dharma) was patiently established.86.313.
भई धीर धरमं ब्रहम गिआन तारे ॥३१३॥
LINE 10
ਕਈਬਾਣਕੁਲਹਤ੍ਰਤਾਕੋਚਲਾਏ॥
ਕਿਤਨੇ ਹੀ ਬਾਣ 'ਕੁਲ-ਹਤ੍ਰਤਾ' (ਨੂੰ ਵੇਖ ਕੇ) ਚਲਾਏ ਹਨ।
कई बाण कुलहत्रता को चलाए ॥
LINE 11
ਕਈਬਾਣਲੈਬੈਰਕੇਬੀਰਘਾਏ॥
ਕਿਤਨੇ ਹੀ ਬਾਣ ਲੈ ਕੇ 'ਬੈਰ' (ਸੂਰਮੇ) ਨੂੰ ਮਾਰੇ ਹਨ।
Several arrows discharged at Kalah, making him the target and with many arrows the warriors of Vair (enmity) were killed
कई बाण लै बैर के बीर घाए ॥
LINE 12
ਕਿਤੇਘਾਇਆਲਸਕੈਅੰਗਿਲਾਗੇ॥
ਕਿਤਨੇ ਹੀ ਘਾਓ 'ਆਲਸ' (ਨਾਂ ਦੇ ਯੋਧੇ) ਦੇ ਸ਼ਰੀਰ ਉਤੇ ਲਗਾਏ ਹਨ।
किते घाइ आलस कै अंगि लागे ॥
LINE 13
ਸਬੈਨਰਕਤੇਆਦਿਲੈਬੀਰਭਾਗੇ੩੧੪॥॥
'ਨਰਕ' ਆਦਿ ਤੋਂ ਲੈ ਕੇ ਸਾਰੇ ਸੂਰਮੇ ਭਜ ਗਏ ਹਨ ॥੩੧੪॥
Many arrows struck the limbs of Aalas (laziness) and all these warriors fled towards hell.87.314.
सबै नरक ते आदि लै बीर भागे ॥३१४॥
LINE 14
ਇਕੈਬਾਣਨਿਸੀਲਕੋਅੰਗਛੇਦ੍ਯੋ॥
ਇਕ ਹੀ ਬਾਣ ਨਾਲ 'ਨਿਸੀਲ' (ਨਾਂ ਦੇ ਯੋਧੇ) ਦੇ ਸ਼ਰੀਰ ਨੂੰ ਕਟ ਦਿੱਤਾ ਹੈ।
इकै बाण निसील को अंग छेद्यो ॥
LINE 15
ਦੁਤੀਕੁਸਤਤਾਕੋਭਲੈਸੂਤਭੇਦ੍ਯੋ॥
ਦੂਜੇ (ਬਾਣ) ਨਾਲ 'ਕੁਸਤਤਾ' (ਨਾਂ ਦੇ ਸੂਰਮੇ) ਦੇ ਰਥਵਾਨ ਨੂੰ ਚੰਗੀ ਤਰ੍ਹਾਂ ਘਾਇਲ ਕੀਤਾ ਹੈ।
With one arrow the limb of Asheel was pierced and the second arrow was very nicely inflicted Kutisata
दुती कुसतता को भलै सूत भेद्यो ॥
LINE 16
ਗੁਮਾਨਾਦਿਕੇਚਾਰਬਾਜੀਸੰਘਾਰੇ॥
(ਤੀਜੇ ਬਾਣ ਨਾਲ) 'ਗੁਮਾਨ' ਆਦਿ ਦੇ ਚਾਰ ਘੋੜੇ ਮਾਰ ਦਿੱਤੇ ਹਨ।
गुमानादि के चार बाजी संघारे ॥
LINE 17
ਅਨਰਥਾਦਿਕੇਬੀਰਬਾਕੇਨਿਵਾਰੇ੩੧੫॥॥
(ਅਤੇ ਚੌਥੇ ਬਾਣ ਨਾਲ) 'ਅਨਰਥ' ਆਦਿ ਦੇ ਬਾਂਕੇ ਯੋਧਿਆਂ ਨੂੰ ਖ਼ਤਮ ਕਰ ਦਿੱਤਾ ਹੈ ॥੩੧੫॥
The comely horses of Abhiman (ego) were killed and also destroyed the fighters of ANARTH etc.88.315.
अनरथादि के बीर बाके निवारे ॥३१५॥
LINE 18
ਪਿਪਾਸਾਛੁਧਾਆਲਸਾਦਿਪਰਾਨੇ॥
ਤ੍ਰੇਹ, ਭੁਖ, ਆਲਸ ਆਦਿ (ਸੂਰਮੇ ਯੁੱਧ-ਭੂਮੀ ਵਿਚੋਂ) ਭਜ ਗਏ।
पिपासा छुधा आलसादि पराने ॥
LINE 19
ਭਜ੍ਯੋਲੋਭਕ੍ਰੋਧੀਹਠੀਦੇਵਜਾਨੇ॥
'ਦੇਵ' ਨੂੰ ਹਠੀ (ਯੋਧਾ) ਜਾਣ ਕੇ ਕ੍ਰੋਧੀ 'ਲੋਭ' ਭਜ ਗਿਆ ਹੈ।
Pipasa (thirst), Kshudha (hunger), Aalas (laziness) etc. ran away and knowing the enragement of Daviva (divinity), Lobh (greed) also ran away
भज्यो लोभ क्रोधी हठी देव जाने ॥
LINE 20
ਤਪ੍ਯੋਨੇਮਨਾਮਾਅਨੇਮੰਪ੍ਰਣਾਸੀ॥
'ਨੇਮ' ਨਾਮ (ਵਾਲਾ ਯੋਧਾ ਤਪਿਆ ਹੈ, (ਉਸ ਨੇ) 'ਅਨੇਮ' (ਨਾਮ ਵਾਲੇ ਯੋਧੇ) ਨੂੰ ਨਸ਼ਟ ਕਰ ਦਿੱਤਾ ਹੈ।
तप्यो नेम नामा अनेमं प्रणासी ॥
LINE 21
ਧਰੇਜੋਗਅਸਤ੍ਰੰਅਲੋਭੀਉਦਾਸੀ੩੧੬॥॥
'ਅਲੋਭੀ' ਅਤੇ 'ਉਦਾਸੀ' (ਨਾਂ ਵਾਲੇ ਯੋਧਿਆਂ) ਨੇ 'ਜੋਗ' ਅਸਤ੍ਰ ਧਾਰਨ ਕੀਤਾ ਹੈ ॥੩੧੬॥
The destroyer of Aniyam (indiscipline), Niyam (principle) also became enraged and that detached one without greed assumed Yogastras (the arms of Yoga).89.316.
धरे जोग असत्रं अलोभी उदासी ॥३१६॥
LINE 22
ਹਤ੍ਰਯੋਕਾਪਟੰਖਾਪਟੰਸੋਕਪਾਲੰ॥
(ਉਸ ਨੇ) 'ਕਾਪਟ', 'ਖਾਪਟ' ਅਤੇ 'ਸੋਕ ਪਾਲ' (ਨਾਂ ਵਾਲੇ ਯੋਧਿਆਂ ਨੂੰ) ਮਾਰ ਦਿੱਤਾ ਹੈ।
हत्रयो कापटं खापटं सोक पालं ॥
LINE 23
ਹਨ੍ਯੋਰੋਹਮੋਹੰਸਕਾਮੰਕਰਾਲੰ॥
'ਰੋਹ', 'ਮੋਹ' ਅਤੇ ਭਿਆਨਕ 'ਸਕਾਮ' ਨੂੰ ਮਾਰ ਦਿੱਤਾ ਹੈ।
The head of Kapat (deception) was broken and he was killed and the dreadful warriors like Rosh (anger), Moha (attachments), Kaam (lust) etc. were also killed in great fury,
हन्यो रोह मोहं सकामं करालं ॥
LINE 24
ਮਹਾਕ੍ਰੁਧਕੈਕ੍ਰੋਧਕੋਬਾਨਮਾਰ੍ਯੋ॥
ਬਹੁਤ ਅਧਿਕ ਕ੍ਰੋਧ ਕਰ ਕੇ 'ਕ੍ਰੋਧ' (ਨਾਂ ਦੇ ਯੋਧੇ ਨੂੰ) ਬਾਣ ਮਾਰਿਆ ਹੈ।
महा क्रुध कै क्रोध को बान मार्यो ॥
LINE 25
ਖਿਸ੍ਰਯੋਬ੍ਰਹਮਦੋਖਾਦਿਸਰਬੰਪ੍ਰਹਾਰ੍ਯੋ੩੧੭॥॥
'ਬ੍ਰਹਮਦੋਖ' ਆਦਿ ਖਿਸਕ ਗਏ ਹਨ (ਅਤੇ ਬਾਕੀ) ਸਾਰਿਆਂ ਨੂੰ ਮਾਰ ਦਿੱਤਾ ਹੈ ॥੩੧੭॥
He shot and arrow on Karodh (anger) and in this way, the Lord in anger destroyed all the sufferings.90.317.
खिस्रयो ब्रहम दोखादि सरबं प्रहार्यो ॥३१७॥
GURBANI.WORLD