ਅਥ ਕੇਸੀ ਦੈਤ ਬਧ ਕਥਨੰ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 372
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅਥਕੇਸੀਦੈਤਬਧਕਥਨੰ॥
ਹੁਣ ਕੇਸੀ ਦੈਂਤ ਦੇ ਬਧ ਦਾ ਕਥਨ:
Now begins the description of the killing of the demon Keshi
अथ केसी दैत बध कथनं ॥
LINE 02
ਸਵੈਯਾ॥
ਸਵੈਯਾ:
SWAYYA
सवैया ॥
LINE 03
ਜੁਧਬਡੋਕਰਕੈਤਿਹਕੈਸੰਗਜਉਭਗਵਾਨਬਡੋਅਰਿਮਾਰਿਓ॥
ਉਸ ਨਾਲ ਵੱਡਾ ਯੁੱਧ ਕਰ ਕੇ, ਸ੍ਰੀ ਕ੍ਰਿਸ਼ਨ ਨੇ ਉਸ ਵੱਡੇ ਵੈਰੀ ਨੂੰ ਮਾਰ ਦਿੱਤਾ।
जुध बडो कर कै तिह कै संग जउ भगवान बडो अरि मारिओ ॥
LINE 04
ਨਾਰਦਤਉਮਥੁਰਾਮੈਗਯੋਬਚਨਾਸੰਗਕੰਸਕੇਐਸੇਉਚਾਰਿਓ॥
ਤਦ ਨਾਰਦ ਮਥੁਰਾ ਨਗਰ ਵਿਚ ਚਲਾ ਗਿਆ ਅਤੇ ਕੰਸ ਨਾਲ ਬਚਨ ਕਰਦਿਆਂ ਇਸ ਤਰ੍ਹਾਂ ਕਿਹਾ,
While fighting with Vrishabhasura, when Lord Krishna killed the great enemy, then Narada went to Mathura and said to Kansa,
नारद तउ मथुरा मै गयो बचना संग कंस के ऐसे उचारिओ ॥
LINE 05
ਤੂਭਗਨੀਪਤਿਨੰਦਸੁਤਾਹਰਿਤ੍ਵੈਰਿਪੁਵਾਘਰਭੀਤਰਡਾਰਿਓ॥
(ਹੇ ਕੰਸ!) ਤੇਰੀ ਭੈਣ ਦੇ ਪਤੀ (ਬਹਿਨੋਈ) ਨੇ ਨੰਦ ਦੀ ਧੀ ਨੂੰ ਚੁਰਾ ਕੇ (ਬੰਦੀਖਾਨੇ ਵਿਚ ਲਿਆਂਦਾ ਹੈ ਅਤੇ) ਤੇਰਾ ਵੈਰੀ ਉਸ ਦੇ ਘਰ ਛਡ ਆਇਆ ਹੈ।
“The husband of your sister, the daughter of Nand and Krishna – all these enemies of yours are prospering in your kingdom
तू भगनीपति नंद सुता हरि त्वै रिपु वा घर भीतर डारिओ ॥
LINE 06
ਦੈਤਅਘਾਸੁਰਅਉਬਕਬੀਰਮਰਿਓਤਿਨਹੂੰਜਬਪਉਰਖਹਾਰਿਓ੭੭੦॥॥
ਅਘਾਸੁਰ ਦੈਂਤ ਅਤੇ ਬਕਾਸੁਰ ਵਰਗੇ ਸੂਰਮਿਆਂ ਨੂੰ ਉਸ ਨੇ ਮਾਰ ਦਿੱਤਾ ਹੈ ਜਦੋਂ ਉਹ ਬਲ ਹਾਰ ਬੈਠੇ ਸਨ ॥੭੭੦॥
It was through them that Aghasura and Bakasura were defeated and killed.”770.
दैत अघासुर अउ बक बीर मरिओ तिन हूं जब पउरख हारिओ ॥७७०॥
GURBANI.WORLD