ਪਉੜੀ ੧੫

ਵਾਰ ੧੧ ਭਾਈ ਗੁਰਦਾਸ ਜੀ ਅੰਗ 11
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੧੫
पउड़ी १५
LINE 02
ਪਾਰੋਜੁਲਕਾਪਰਮਹੰਸੁਪੂਰੇਸਤਿਗੁਰਕਿਰਪਾਧਾਰੀ।
ਪਾਰੋ ਜੁਲਕਾ ਨਾਮੇ ਸਿੱਖ ਪਰਮ ਹੰਸ ਸੀ ਪੂਰੇ ਸਤਿਗੁਰ (ਅੰਗਦ ਜੀ ਨੇ) ਕਿਰਪਾ ਕੀਤੀ ਸੀ।
A sikh of high order (paramhans) Bhai Paro was there of Julka caste on whom the Guru was full of grace.
पारो जुलका परमहंसु पूरे सतिगुर किरपा धारी ।
LINE 03
ਮਲੂਸਾਹੀਸੂਰਮਾਵਡਾਭਗਤੁਭਾਈਕੇਦਾਰੀ।
ਮੱਲੂ ਸ਼ਾਹੀ ਸਿਪਾਹੀ ਤੇ ਭਾਈ ਕਿਦਾਰੀ ਵੱਡਾ ਭਗਤ ਹੋਇਆ।
Sikh named Mallu was very brave and Bhai Kedara was a great devotee.
मलूसाही सूरमा वडा भगतु भाई केदारी ।
LINE 04
ਦੀਪਾਦੇਊਨਰਾਇਣਦਾਸੁਬੂਲੇਦੇਜਾਈਐਬਲਿਹਾਰੀ।
ਦੇਉ ਜਾਤ ਵਾਲਾ ਦੀਪਾ ਭਗਤ, ਨਰੈਣ ਦਾਸ ਤੇ ਬੂਲਾ (ਨਾਮੇ ਸਿੱਖ ਪਰ ਅਸੀਂ) ਬਲਿਹਾਰ ਜਾਂਦੇ ਹਾਂ।
I am sacrifice unto Bhai Dev , Bhai Naryan Das, Bhai Bula and Bhai Dipa.
दीपा देऊ नराइण दासु बूले दे जाईऐ बलिहारी ।
LINE 05
ਲਾਲਸੁਲਾਲੂਬੁਧਿਵਾਨਦੁਰਗਾਜੀਵਦਪਰਉਪਕਾਰੀ।
ਲਾਲ ਰੂਪ ਲਾਲੂ ਬਧੀਮਾਨ ਦੁਰਗਾ ਤੇ ਜਿਵੰਧਾ (ਏਹ ਤਿੰਨੇ ਵਡੇ) ਪਰੋਪਕਾਰੀ (ਭਗਤ ਸਨ)।
Bhai Lalu, Bhai Durga and Jivanda were gems among the wisemen and, all three were altruists.
लाल सु लालू बुधिवान दुरगा जीवद परउपकारी ।
LINE 06
ਜਗਾਧਰਣੀਜਾਣੀਐਸੰਸਾਰੂਨਾਲੇਨਿਰੰਕਾਰੀ।
ਜੱਗਾ ਜਿਸਦੀ ਜਾਤ ਧਰਣੀ ਜਾਣੀਦੀ ਹੈ (ਕਿਉਂ ਜੋ ਧਰਤੀ ਵਾਂਙੂ ਸਹਿਨਸ਼ੀਲ ਸੀ) ਸੰਸਾਰੀ ਬੀ ਸੀ ਨਾਲੇ ਨਿਰੰਕਾਰ ਦੀ ਉਪਸ਼ਨਾ ਬੀ ਕਰਦਾ ਸੀ, (ਗ੍ਰਿਹਸਤ ਵਿਖੇ ਵਿਰਕਤ ਸੀ)।
Jagga and Dharani subcaste and Sansaru was one with the formless Lord.
जगा धरणी जाणीऐ संसारू नाले निरंकारी ।
LINE 07
ਖਾਨੂਮਾਈਆਪਿਉਪੁਤੁਹੈਂਗੁਣਗਾਹਕਗੋਵਿੰਦਭੰਡਾਰੀ।
ਖਾਨੂ ਤੇ ਮੱਯਾ ਦੋਵੇਂ ਪਿਉ ਪੁੱਤ੍ਰ੍ਰ ਸਨ, ਅਤੇ ਗੋਬਿੰਦ ਨਾਮਾ (ਗੁਰੂ ਅੰਗਦ ਜੀ ਦਾ) ਭੰਡਾਰੀ ਵੱਡਾ ਗੁਣਗਾਹਕ ਸੀ।
Khanu and Mayya were father and son and Govind of Bhandari sub caste was an appreciator of the meritorious ones.
खानू माईआ पिउ पुतु हैं गुण गाहक गोविंद भंडारी ।
LINE 08
ਜੋਧੁਰਸੋਈਆਦੇਵਤਾਗੁਰਸੇਵਾਕਰਿਦੁਤਰੁਤਾਰੀ।
ਜੋਧ (ਨਾਮਾ ਸਿਖ ਗੁਰੂ ਦਾ ਰਸੋਈਆ) ਲਾਂਗਰੀ ਦੇਵਤਾ ਸੁਭਾਉ ਸੀ, ਗੁਰੂ ਦੀ ਸੇਵਾ ਕਰ ਕੇ ਕਠਨ ਸੰਸਾਰ ਤੋਂ ਤਰ ਗਿਆ।
Jodh, the cook, served the Guru and swam across the world ocean.
जोधु रसोईआ देवता गुर सेवा करि दुतरु तारी ।
LINE 09
ਪੂਰੈਸਤਿਗੁਰਪੈਜਸਵਾਰੀ੧੫।।
The perfect Guru maintained their honour.
पूरै सतिगुर पैज सवारी ।१५।
GURBANI.WORLD