ਪਉੜੀ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ॥
Pauree:
पउड़ी ॥
LINE 02
ਆਪੇਕੁਦਰਤਿਸਾਜਿਕੈਆਪੇਕਰੇਬੀਚਾਰੁ॥
ਪਰਮਾਤਮਾ ਆਪ ਹੀ ਦੁਨੀਆ ਪੈਦਾ ਕਰ ਕੇ ਆਪ ਹੀ ਇਸ ਦਾ ਧਿਆਨ ਰੱਖਦਾ ਹੈ।
He Himself created and adorned the Universe, and He Himself contemplates it.
आपे कुदरति साजि कै आपे करे बीचारु ॥
LINE 03
ਇਕਿਖੋਟੇਇਕਿਖਰੇਆਪੇਪਰਖਣਹਾਰੁ॥
(ਪਰ ਇਥੇ) ਕਈ ਜੀਵ ਖੋਟੇ ਹਨ (ਭਾਵ, ਮਨੁੱਖਤਾ ਦੇ ਮਾਪ ਤੋਂ ਹੌਲੇ ਹਨ) ਤੇ ਕਈ (ਸ਼ਾਹੀ ਸਿੱਕੇ ਵਾਂਗ ਖਰੇ ਹਨ, (ਇਹਨਾਂ ਸਭਨਾਂ ਦੀ) ਪਰਖ ਕਰਨ ਵਾਲਾ ਭੀ ਆਪ ਹੀ ਹੈ।
Some are counterfeit, and some are genuine. He Himself is the Appraiser.
इकि खोटे इकि खरे आपे परखणहारु ॥
LINE 04
ਖਰੇਖਜਾਨੈਪਾਈਅਹਿਖੋਟੇਸਟੀਅਹਿਬਾਹਰਵਾਰਿ॥
(ਰੁਪਏ ਆਦਿਕ ਵਾਂਗ) ਖਰੇ ਬੰਦੇ (ਪ੍ਰਭੂ ਦੇ) ਖ਼ਜ਼ਾਨੇ ਵਿਚ ਪਾਏ ਜਾਂਦੇ ਹਨ (ਭਾਵ, ਉਹਨਾਂ ਦਾ ਜੀਵਨ ਪ੍ਰਵਾਨ ਹੁੰਦਾ ਹੈ ਤੇ) ਖੋਟੇ ਬਾਹਰਲੇ ਪਾਸੇ ਸੁੱਟੇ ਜਾਂਦੇ ਹਨ (ਭਾਵ, ਇਹ ਜੀਵ ਭਲਿਆਂ ਵਿਚ ਰਲ ਨਹੀਂ ਸਕਦੇ)।
The genuine are placed in His Treasury, while the counterfeit are thrown away.
खरे खजानै पाईअहि खोटे सटीअहि बाहर वारि ॥
LINE 05
ਖੋਟੇਸਚੀਦਰਗਹਸੁਟੀਅਹਿਕਿਸੁਆਗੈਕਰਹਿਪੁਕਾਰ॥
ਸੱਚੀ ਦਰਗਾਹ ਵਿਚੋਂ ਇਹਨਾਂ ਨੂੰ ਧੱਕਾ ਮਿਲਦਾ ਹੈ। ਕੋਈ ਹੋਰ ਥਾਂ ਐਸਾ ਨਹੀਂ ਜਿਥੇ ਇਹ (ਸਹੈਤਾ ਲਈ) ਫ਼ਰਿਆਦ ਕਰ ਸਕਣ।
The counterfeit are thrown out of the True Court-unto whom should they complain?
खोटे सची दरगह सुटीअहि किसु आगै करहि पुकार ॥
LINE 06
ਸਤਿਗੁਰਪਿਛੈਭਜਿਪਵਹਿਏਹਾਕਰਣੀਸਾਰੁ॥
(ਇਹਨਾਂ ਹੌਲੇ ਜੀਵਨ ਵਾਲੇ ਜੀਵਾਂ ਲਈ) ਸਭ ਤੋਂ ਚੰਗੀ ਕਰਨ ਵਾਲੀ ਗੱਲ ਇਹੀ ਹੈ ਕਿ ਸਤਿਗੁਰੂ ਦੀ ਸਰਨੀ ਜਾ ਪੈਣ।
They should worship and follow the True Guru-this is the lifestyle of excellence.
सतिगुर पिछै भजि पवहि एहा करणी सारु ॥
LINE 07
ਸਤਿਗੁਰੁਖੋਟਿਅਹੁਖਰੇਕਰੇਸਬਦਿਸਵਾਰਣਹਾਰੁ॥
ਗੁਰੂ ਖੋਟਿਆਂ ਤੋਂ ਖਰੇ ਬਣਾ ਦੇਂਦਾ ਹੈ (ਕਿਉਂਕਿ ਗੁਰੂ ਆਪਣੇ) ਸ਼ਬਦ ਦੀ ਰਾਹੀਂ ਖਰੇ ਬਣਾਣ ਦੇ ਸਮਰੱਥ ਹੈ।
The True Guru converts the counterfeit into genuine; through the Word of the Shabad, He embellishes and exalts us.
सतिगुरु खोटिअहु खरे करे सबदि सवारणहारु ॥
LINE 08
ਸਚੀਦਰਗਹਮੰਨੀਅਨਿਗੁਰਕੈਪ੍ਰੇਮਪਿਆਰਿ॥
(ਫਿਰ ਉਹ) ਸਤਿਗੁਰ ਦੇ ਬਖ਼ਸ਼ੇ ਪ੍ਰੇਮ ਪਿਆਰ ਦੇ ਕਾਰਨ ਪਰਾਮਤਮਾ ਦੀ ਦਰਗਾਹ ਵਿਚ ਆਦਰ ਪਾਂਦੇ ਹਨ,
Those who have enshrined love and affection for the Guru, are honored in the True Court.
सची दरगह मंनीअनि गुर कै प्रेम पिआरि ॥
LINE 09
ਗਣਤਤਿਨਾਦੀਕੋਕਿਆਕਰੇਜੋਆਪਿਬਖਸੇਕਰਤਾਰਿ੧੨॥॥
ਤੇ ਜਿਨ੍ਹਾਂ ਨੂੰ ਕਰਤਾਰ ਨੇ ਆਪ ਬਖ਼ਸ਼ ਲਿਆ ਉਹਨਾਂ ਦੀ ਐਬ-ਜੋਈ ਕਿਸੇ ਕੀਹ ਕਰਨੀ ਹੋਈ? ॥੧੨॥
Who can estimate the value of those who have been forgiven by the Creator Lord Himself? ||12||
गणत तिना दी को किआ करे जो आपि बखसे करतारि ॥१२॥
GURBANI.WORLD