ਪੂਰਾ ਸਤਿਗੁਰੁ ਆਪਿ ਨ ਅਲਖੁ ਲਖਾਵਈ ।

ਵਾਰ ੩ ਭਾਈ ਗੁਰਦਾਸ ਜੀ ਅੰਗ 3
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪੂਰਾਸਤਿਗੁਰੁਆਪਿਨਅਲਖੁਲਖਾਵਈ।
ਪੂਰਾ ਸਤਿਗੁਰੂ (ਪਰਮੇਸ਼ਰ) ਆਪ ਹੈ, (ਪਰ ਓਹ) ਅਲਖ ਹੈ (ਆਪਣੇ ਆਪ ਨੂੰ) ਲਖਾਉਂਦਾ ਨਹੀਂ।
Lord Himself is the true Guru who is imperceptible.
पूरा सतिगुरु आपि न अलखु लखावई ।
LINE 02
ਦੇਖੈਥਾਪਿਉਥਾਪਿਜਿਉਤਿਸੁਭਾਵਈ।
(ਜਗਤ ਨੂੰ) ਉਤਪਤ ਕਰਦਾ ਤੇ ਲੈ ਕਰ ਕੇ ਦੇਖਦਾ ਹੈ, ਜਿਸ ਤਰ੍ਹਾਂ ਉਸ ਨੂੰ ਭਾਉਂਦਾ ਹੈ।
Of His own will He Establishes or uproots.
देखै थापि उथापि जिउ तिसु भावई ।
LINE 03
ਲੇਪੁਨਪੁੰਨਿਨਪਾਪਿਉਪਾਇਸਮਾਵਈ।
ਉਪਾਉਣ ਤੇ ਸਮਾਉਣ ਕਰ ਕੇ (ਉਸਨੂੰ) ਪਾਪਾ ਪੁੰਨ ਦਾ ਲੇਪ ਨਹੀਂ ਹੈ।
The sin and virtue of creation and destruction do not touch Him at all.
लेपु न पुंनि न पापि उपाइ समावई ।
LINE 04
ਲਾਗੂਵਰੁਨਸਰਾਪਨਆਪਜਣਾਵਈ।
ਨਾ ਆਪ ਨੂੰ ਜਣਾਉਂਦਾ ਹੈ ਨਾ ਵਰ ਸਰਾਪ ਦਾ ਲਾਗੂ ਬਣਦਾ ਹੈ।
He never makes anybody notice Him and boons and curses do not stick to Him.
लागू वरु न सराप न आप जणावई ।
LINE 05
ਗਾਵੈਸਬਦੁਅਲਾਪਿਅਕਥੁਸੁਣਾਵਈ।
ਸਬਦ ਦਾ ਅਲਾਪ ਗਾਉਂਦਾ ਹੈ, ਅਕੱਥ ਕਥਨੀਆਂ (ਵਾਹਿਗੁਰੂ ਦੀਆਂ ਗੁਹਝ ਗੱਲਾਂ) ਸੁਣਾਉਂਦਾ ਹੈ।
The true Guru recites the Word and unfolds the grandeur of that indescribable Lord.
गावै सबदु अलापि अकथु सुणावई ।
LINE 06
ਅਕਥਕਥਾਜਪੁਜਾਪਿਨਜਗਤੁਕਮਾਵਈ।
ਅਕੱਥ ਕਥਾ ਕਰਦਾ (ਆਤਮ ਉਪਦੇਸ਼ ਦੇਂਦਾ), ਜਾਪ ਜਪਦੇ ਹੋਏ ਜਗਤ (ਦੀ ਕਾਰ ਰਾਗ ਦ੍ਵੈਖ ਦੀ) ਨਹੀਂ ਕਰਦਾ।
Eulogosong the ineffable (Lord) he does not indulge in hypocrisy and guile.
अकथ कथा जपु जापि न जगतु कमावई ।
LINE 07
ਪੂਰੈਗੁਰਪਰਤਾਪਿਆਪੁਗਵਾਵਈ।
(ਐਸੇ) ਪੂਰੇ ਗੁਰੂ ਦੇ ਪ੍ਰਤਾਪ ਨਾਲ (ਜਗ੍ਯਾਸੂਆਂ ਦਾ) ਆਪਾ ਭਾਵ ਗੁਆਚਦਾ ਹੈ।
The effulgence of the perfect Guru finishes off the ego of the seekers of knowledge.
पूरै गुर परतापि आपु गवावई ।
LINE 08
ਲਾਹੇਤਿਨੇਤਾਪਿਸੰਤਾਪਿਘਟਾਵਈ।
(ਇਹ ਪ੍ਰਤਾਪ) ਤਿੰਨੇ ਤਾਪ ਉਤਾਰਦਾ ਤੇ ਸੰਤਾਪ ਦੂਰ ਕਰਦਾ ਹੈ।
The Guru effacing the three suferings (god-sent, physical and spiritual) lessens the anxieties of the people.
लाहे तिने तापि संतापि घटावई ।
LINE 09
ਗੁਰਬਾਣੀਮਨਧ੍ਰਾਪਿਨਿਜਘਰਿਆਵਈ੭।।
(੯) (ਐਸੇ) ਗੁਰੂ ਦੀ ਬਾਣੀ ਨਾਲ ਮਨ ਟਿਕਦਾ ਤੇ (ਜਗ੍ਯਾਸੂ) ਆਪਣੇ ਸਰੂਪ ਵਿਚ ਆ ਜਾਂਦਾ ਹੈ।
Getting satiated by the teachings of such a Guru, the individual stays in his innate nature.
गुरबाणी मन ध्रापि निज घरि आवई ।७।
GURBANI.WORLD