ਚੌਪਈ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਸੁਨਰਾਜਾਇਕਕਥਾਨਵੀਨ॥
ਹੇ ਰਾਜਨ! ਇਕ ਨਵੀਂ ਕਥਾ ਸੁਣੋ,
सुन राजा इक कथा नवीन ॥
LINE 03
ਜਸਚਰਿਤ੍ਰਕਿਯਨਾਰਿਪ੍ਰਬੀਨ॥
ਜਿਸ ਤਰ੍ਹਾਂ ਇਕ ਪ੍ਰਬੀਨ ਇਸਤਰੀ ਨੇ ਚਰਿਤ੍ਰ ਕੀਤਾ ਸੀ।
जस चरित्र किय नारि प्रबीन ॥
LINE 04
ਸਿੰਘਮਹੇਸ੍ਰਸੁਨਾਇਕਰਾਜਾ॥
ਮਹੇਸ੍ਰ ਸਿੰਘ ਨਾਂ ਦਾ ਇਕ ਰਾਜਾ ਸੁਣੀਂਦਾ ਸੀ
सिंघ महेस्र सुना इक राजा ॥
LINE 05
ਜਿਹਸਮਔਰਨਬਿਧਨਾਸਾਜਾ੧॥॥
ਜਿਸ ਵਰਗਾ ਵਿਧਾਤਾ ਨੇ ਕੋਈ ਹੋਰ ਨਹੀਂ ਸਾਜਿਆ ਸੀ ॥੧॥
जिह सम और न बिधना साजा ॥१॥
LINE 06
ਨਗਰਮਹੇਸ੍ਰਾਵਤਿਤਿਹਰਾਜਤ॥
ਉਥੇ ਮਹੇਸ੍ਰਾਵਤੀ ਨਾਂ ਦੀ ਨਗਰੀ ਸੀ,
नगर महेस्रावति तिह राजत ॥
LINE 07
ਦੇਵਪੁਰੀਜਾਕੌਲਖਿਲਾਜਤ॥
ਜਿਸ ਨੂੰ ਵੇਖ ਕੇ ਦੇਵਪੁਰੀ ਵੀ ਸ਼ਰਮਾਉਂਦੀ ਸੀ।
देवपुरी जा कौ लखि लाजत ॥
LINE 08
ਬਿਮਲਮਤੀਰਾਨੀਤਿਹਐਨ॥
ਉਸ ਦੇ ਘਰ ('ਐਨ') ਬਿਮਲ ਮਤੀ ਨਾਂ ਦੀ ਰਾਣੀ ਸੀ,
बिमल मती रानी तिह ऐन ॥
LINE 09
ਜਾਸਮਸੁਨੀਨਨਿਰਖੀਨੈਨ੨॥॥
ਜਿਸ ਵਰਗੀ ਨਾ ਕੋਈ ਸੁਣੀ ਹੈ ਅਤੇ ਨਾ ਹੀ ਅੱਖਾਂ ਨਾਲ ਵੇਖੀ ਹੈ ॥੨॥
जा सम सुनी न निरखी नैन ॥२॥
LINE 10
ਸ੍ਰੀਪੰਜਾਬਦੇਇਤਿਹਬੇਟੀ॥
ਉਨ੍ਹਾਂ ਦੀ ਪੰਜਾਬ ਦੇਈ ਨਾਂ ਦੀ ਬੇਟੀ ਸੀ,
स्री पंजाब देइ तिह बेटी ॥
LINE 11
ਜਾਸਮਇੰਦ੍ਰਚੰਦ੍ਰਨਹਿਭੇਟੀ॥
ਜਿਸ ਵਰਗੀ (ਪੁੱਤਰੀ) ਇੰਦਰ ਅਤੇ ਚੰਦ੍ਰਮਾ ਨੂੰ ਵੀ ਨਹੀਂ ਮਿਲੀ ਸੀ।
जा सम इंद्र चंद्र नहि भेटी ॥
LINE 12
ਅਧਿਕਤਵਨਕੀਪ੍ਰਭਾਬਿਰਾਜੈ॥
ਉਸ ਦੀ ਸੁੰਦਰਤਾ ਬਹੁਤ ਸ਼ੋਭਦੀ ਰਹਿੰਦੀ ਸੀ,
अधिक तवन की प्रभा बिराजै ॥
LINE 13
ਜਿਹਦੁਤਿਨਿਰਖਿਚੰਦ੍ਰਮਾਲਾਜੈ੩॥॥
ਜਿਸ ਦੀ ਚਮਕ ਨੂੰ ਵੇਖ ਕੇ ਚੰਦ੍ਰਮਾ ਵੀ ਲਜਾਉਂਦਾ ਸੀ ॥੩॥
जिह दुति निरखि चंद्रमा लाजै ॥३॥
LINE 14
ਜਬਜੋਬਨਤਾਕੇਤਨਭਯੋ॥
ਜਦ ਉਸ ਦੇ ਸ਼ਰੀਰ ਵਿਚ ਜਵਾਨੀ ਆਈ
जब जोबन ता के तन भयो ॥
LINE 15
ਅੰਗਅੰਗਮਦਨਦਮਾਮੋਦਯੋ॥
ਤਾਂ ਅੰਗ ਅੰਗ ਵਿਚ ਕਾਮ ਦੇਵ ਨੇ ਨਗਾਰਾ ਵਜਾ ਦਿੱਤਾ।
अंग अंग मदन दमामो दयो ॥
LINE 16
ਭੂਪਬ੍ਯਾਹਕੋਬਿਵਤਬਨਾਇ॥
ਰਾਜੇ ਨੇ (ਉਸ ਦੇ) ਵਿਆਹ ਦੀ ਵਿਉਂਤ ਬਣਾਈ
भूप ब्याह को बिवत बनाइ ॥
LINE 17
ਸਕਲਪ੍ਰੋਹਿਤਨਲਿਯਾਬੁਲਾਇ੪॥॥
ਅਤੇ ਸਾਰਿਆਂ ਪਰੋਹਿਤਾਂ ਨੂੰ ਬੁਲਾ ਲਿਆ ॥੪॥
सकल प्रोहितन लिया बुलाइ ॥४॥
LINE 18
ਸਿੰਘਸੁਰੇਸ੍ਰਭੂਪਤਬਚੀਨਾ॥
ਤਦ (ਰਾਜੇ ਨੇ) ਸੁਰੇਸ੍ਰ ਸਿੰਘ ਨੂੰ (ਪੁੱਤਰੀ ਲਈ ਵਰ ਵਜੋਂ) ਚੁਣਿਆ,
सिंघ सुरेस्र भूप तब चीना ॥
LINE 19
ਜਿਹਸਸਿਜਾਤਨਪਟਤਰਦੀਨਾ॥
ਜਿਸ ਦੀ ਤੁਲਨਾ ਚੰਦ੍ਰਮਾ ਨਾਲ ਵੀ ਨਹੀਂ ਦਿੱਤੀ ਜਾ ਸਕਦੀ।
जिह ससि जात न पटतर दीना ॥
LINE 20
ਕਰੀਤਵਨਕੇਸਾਥਸਗਾਈ॥
ਉਸ ਨਾਲ (ਪੁੱਤਰੀ ਦੀ) ਕੁੜਮਾਈ ਕਰ ਦਿੱਤੀ
करी तवन के साथ सगाई ॥
LINE 21
ਦੈਸਨਮਾਨਬਰਾਤਬੁਲਾਈ੫॥॥
ਅਤੇ ਸਨਮਾਨ ਸਹਿਤ ਬਰਾਤ ਨੂੰ ਬੁਲਾਇਆ ॥੫॥
दै सनमान बरात बुलाई ॥५॥
LINE 22
ਜੋਰਿਸੈਨਆਯੋਰਾਜਾਤਹ॥
ਰਾਜਾ ਸੈਨਾ ਇਕੱਠੀ ਕਰ ਕੇ ਉਥੇ ਆ ਪਹੁੰਚਿਆ
जोरि सैन आयो राजा तह ॥
LINE 23
ਰਚਾਬ੍ਯਾਹਕੋਬਿਵਤਾਰਾਜਹ॥
ਜਿਥੇ ਵਿਆਹ ਦੀ ਵਿਵਸਥਾ ਕੀਤੀ ਹੋਈ ਸੀ।
रचा ब्याह को बिवतारा जह ॥
LINE 24
ਤਹੀਬਰਾਤਆਇਕਰਿਨਿਕਸੀ॥
ਉਥੇ ਬਰਾਤ ਆ ਪਹੁੰਚੀ
तही बरात आइ करि निकसी ॥
LINE 25
ਰਾਨੀਕੰਜਕਲੀਜਿਮਿਬਿਗਸੀ੬॥॥
ਅਤੇ ਰਾਣੀ ਕਮਲ ਦੀ ਕਲੀ ਵਾਂਗ ਖਿੜ ਗਈ ॥੬॥
रानी कंज कली जिमि बिगसी ॥६॥
GURBANI.WORLD