ਸਲੋਕ ਮਃ ੨ ॥

ਰਾਗੁ ਮਲਾਰ ਗੁਰੂ ਅੰਗਦ ਦੇਵ ਜੀ ਅੰਗ 1288
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਲੋਕਮਃ੨॥
Shalok, Second Mahalaa:
सलोक मः २ ॥
LINE 02
ਨਾਉਫਕੀਰੈਪਾਤਿਸਾਹੁਮੂਰਖਪੰਡਿਤੁਨਾਉ॥
ਕੰਗਾਲ ਦਾ ਨਾਮ ਬਾਦਸ਼ਾਹ (ਰੱਖਿਆ ਜਾਂਦਾ ਹੈ), ਮੂਰਖ ਦਾ ਪੰਡਿਤ ਨਾਮ (ਪਾਇਆ ਜਾਂਦਾ ਹੈ),
The beggar is known as an emperor, and the fool is known as a religious scholar.
नाउ फकीरै पातिसाहु मूरख पंडितु नाउ ॥
LINE 03
ਅੰਧੇਕਾਨਾਉਪਾਰਖੂਏਵੈਕਰੇਗੁਆਉ॥
ਅੰਨ੍ਹੇ ਨੂੰ ਪਾਰਖੂ (ਆਖਿਆ ਜਾਂਦਾ ਹੈ)-(ਬੱਸ! ਜਗਤ) ਇਸ ਤਰ੍ਹਾਂ ਦੀਆਂ (ਉਲਟੀਆਂ) ਗੱਲਾਂ ਕਰਦਾ ਹੈ।
The blind man is known as a seer; this is how people talk.
अंधे का नाउ पारखू एवै करे गुआउ ॥
LINE 04
ਇਲਤਿਕਾਨਾਉਚਉਧਰੀਕੂੜੀਪੂਰੇਥਾਉ॥
ਸ਼ਰਾਰਤਿ (ਕਰਨ ਵਾਲੇ) ਦਾ ਨਾਮ ਚੌਧਰੀ (ਪੈ ਜਾਂਦਾ ਹੈ) ਤੇ ਝੂਠੀ ਜ਼ਨਾਨੀ ਸਭ ਤੋਂ ਅੱਗੇ ਥਾਂ ਮੱਲਦੀ ਹੈ (ਭਾਵ, ਹਰ ਥਾਂ ਪ੍ਰਧਾਨ ਬਣਦੀ ਹੈ)।
The trouble-maker is called a leader, and the liar is seated with honor.
इलति का नाउ चउधरी कूड़ी पूरे थाउ ॥
LINE 05
ਨਾਨਕਗੁਰਮੁਖਿਜਾਣੀਐਕਲਿਕਾਏਹੁਨਿਆਉ੧॥॥
ਹੇ ਨਾਨਕ! ਇਹ ਹੈ ਨਿਆਂ ਕਲਿਜੁਗ ਦਾ (ਭਾਵ, ਜਿੱਥੇ ਇਹ ਰਵਈਆ ਵਰਤੀਂਦਾ ਹੈ ਓਥੇ ਕਲਿਜੁਗ ਦਾ ਪਹਰਾ ਜਾਣੋ)। ਪਰ, ਗੁਰੂ ਦੇ ਸਨਮੁਖ ਹੋਇਆਂ ਹੀ ਇਹ ਸਮਝ ਪੈਂਦੀ ਹੈ (ਕਿ ਇਹ ਵਤੀਰਾ ਮਾੜਾ ਹੈ। ਮਨ ਦੇ ਪਿੱਛੇ ਤੁਰਨ ਵਾਲੇ ਲੋਕ ਇਸ ਰਵਈਏ ਦੇ ਆਦੀ ਹੋਏ ਰਹਿੰਦੇ ਹਨ) ॥੧॥
O Nanak, the Gurmukhs know that this is justice in the Dark Age of Kali Yuga. ||1||
नानक गुरमुखि जाणीऐ कलि का एहु निआउ ॥१॥
GURBANI.WORLD