ਸਲੋਕੁ ਮਃ ੩ ॥

ਰਾਗੁ ਮਾਰੂ ਗੁਰੂ ਅਮਰਦਾਸ ਜੀ ਅੰਗ 1092
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਲੋਕੁਮਃ੩॥
Shalok, Third Mahalaa:
सलोकु मः ३ ॥
LINE 02
ਲੋਕੁਅਵਗਣਾਕੀਬੰਨੑੈਗੰਠੜੀਗੁਣਨਵਿਹਾਝੈਕੋਇ॥
ਜਗਤ ਔਗੁਣਾਂ ਦੀ ਪੋਟਲੀ ਬੰਨ੍ਹੀ ਜਾ ਰਿਹਾ ਹੈ, ਕੋਈ ਬੰਦਾ ਗੁਣਾਂ ਦਾ ਸੌਦਾ ਨਹੀਂ ਕਰਦਾ।
People tie up bundles of demerits; no one deals in virtue.
लोकु अवगणा की बंनै गंठड़ी गुण न विहाझै कोइ ॥
LINE 03
ਗੁਣਕਾਗਾਹਕੁਨਾਨਕਾਵਿਰਲਾਕੋਈਹੋਇ॥
ਹੇ ਨਾਨਕ! ਗੁਣ ਖ਼ਰੀਦਣ ਵਾਲਾ ਕੋਈ ਵਿਰਲਾ ਹੀ ਹੁੰਦਾ ਹੈ।
Rare is that person, O Nanak, who purchases virtue.
गुण का गाहकु नानका विरला कोई होइ ॥
LINE 04
ਗੁਰਪਰਸਾਦੀਗੁਣਪਾਈਅਨਿੑਜਿਸਨੋਨਦਰਿਕਰੇਇ੧॥॥
ਗੁਰੂ ਦੀ ਕਿਰਪਾ ਨਾਲ ਹੀ ਗੁਣ ਮਿਲਦੇ ਹਨ, (ਪਰ ਮਿਲਦੇ ਉਸ ਨੂੰ ਹਨ) ਜਿਸ ਉਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ ॥੧॥
By Guru's Grace, one is blessed with virtue, when the Lord bestows His Glance of Grace. ||1||
गुर परसादी गुण पाईअनि जिस नो नदरि करेइ ॥१॥
GURBANI.WORLD