ਪ੍ਰਭਾਤੀ ਮਹਲਾ ੧ ॥

ਰਾਗੁ ਪ੍ਰਭਾਤੀ ਗੁਰੂ ਨਾਨਕ ਦੇਵ ਜੀ ਅੰਗ 1332
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪ੍ਰਭਾਤੀਮਹਲਾ
Prabhaatee, First Mahalaa:
प्रभाती महला १ ॥
LINE 02
ਬਾਰਹਮਹਿਰਾਵਲਖਪਿਜਾਵਹਿਚਹੁਛਿਅਮਹਿਸੰਨਿਆਸੀ
ਪਰਮਾਤਮਾ ਦੀ ਸਿਫ਼ਤ-ਸਾਲਾਹ ਤੋਂ ਖੁੰਝ ਕੇ ਬਾਰਾਂ ਹੀ ਫ਼ਿਰਕਿਆਂ ਵਿਚ ਦੇ ਜੋਗੀ ਅਤੇ ਦਸਾਂ ਹੀ ਫ਼ਿਰਕਿਆਂ ਵਿਚ ਦੇ ਸੰਨਿਆਸੀ ਖਪਦੇ ਫਿਰਦੇ ਹਨ।
The Yogis are divided into twelve schools, the Sannyaasees into ten.
बारह महि रावल खपि जावहि चहु छिअ महि संनिआसी ॥
LINE 03
ਜੋਗੀਕਾਪੜੀਆਸਿਰਖੂਥੇਬਿਨੁਸਬਦੈਗਲਿਫਾਸੀ॥॥
ਟਾਕੀਆਂ ਦੀ ਗੋਦੜੀ ਪਹਿਨਣ ਵਾਲੇ ਜੋਗੀ ਅਤੇ ਸਿਰ ਦੇ ਵਾਲਾਂ ਨੂੰ ਜੜ੍ਹਾਂ ਤੋਂ ਹੀ ਪੁਟਾਣ ਵਾਲੇ ਢੂੰਢੀਏ ਜੈਨੀ ਭੀ (ਖ਼ੁਆਰ ਹੀ ਹੁੰਦੇ ਰਹਿੰਦੇ ਹਨ)। ਗੁਰੂ ਦੇ ਸ਼ਬਦ ਤੋਂ ਬਿਨਾ ਇਹਨਾਂ ਸਭਨਾਂ ਦੇ ਗਲ ਵਿਚ (ਮਾਇਆ ਦੇ ਮੋਹ ਦੀ) ਫਾਹੀ ਪਈ ਰਹਿੰਦੀ ਹੈ ॥੧॥
The Yogis and those wearing religious robes, and the Jains with all of their hair plucked out - without the Word of the Shabad, the noose is around their necks. ||1||
जोगी कापड़ीआ सिरखूथे बिनु सबदै गलि फासी ॥१॥
LINE 04
ਸਬਦਿਰਤੇਪੂਰੇਬੈਰਾਗੀ
ਜੇਹੜੇ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਰੰਗੇ ਰਹਿੰਦੇ ਹਨ, ਉਹ (ਮਾਇਆ ਦੇ ਮੋਹ ਤੋਂ) ਪੂਰੇ ਤੌਰ ਤੇ ਉਪਰਾਮ ਰਹਿੰਦੇ ਹਨ।
Those who are imbued with the Shabad are the perfectly detached renunciates.
सबदि रते पूरे बैरागी ॥
LINE 05
ਅਉਹਠਿਹਸਤਮਹਿਭੀਖਿਆਜਾਚੀਏਕਭਾਇਲਿਵਲਾਗੀ॥॥ਰਹਾਉ
ਉਹਨਾਂ ਨੇ ਆਪਣੇ ਹਿਰਦੇ ਵਿਚ ਟਿਕੇ ਪਰਮਾਤਮਾ (ਦੇ ਚਰਨਾਂ) ਵਿਚ (ਜੁੜ ਕੇ ਸਦਾ ਉਸ ਦੇ ਨਾਮ ਦੀ) ਭਿੱਛਿਆ ਮੰਗੀ ਹੈ, ਉਹਨਾਂ ਦੀ ਸੁਰਤ ਸਿਰਫ਼ ਪਰਮਾਤਮਾ ਦੇ ਪਿਆਰ ਵਿਚ ਟਿਕੀ ਰਹਿੰਦੀ ਹੈ ॥੧॥ ਰਹਾਉ ॥
They beg to receive charity in the hands of their hearts, embracing love and affection for the One. ||1||Pause||
अउहठि हसत महि भीखिआ जाची एक भाइ लिव लागी ॥१॥ रहाउ ॥
LINE 06
ਬ੍ਰਹਮਣਵਾਦੁਪੜਹਿਕਰਿਕਿਰਿਆਕਰਣੀਕਰਮਕਰਾਏ
ਬ੍ਰਾਹਮਣ ਉੱਚੇ ਆਚਰਨ (ਤੇ ਜ਼ੋਰ ਦੇਣ ਦੇ ਥਾਂ) ਕਰਮ ਕਾਂਡ ਕਰਾਂਦਾ ਹੈ, ਇਹ ਕਰਮ ਕਾਂਡ ਕਰ ਕੇ (ਇਸੇ ਦੇ ਆਧਾਰ ਤੇ ਸ਼ਾਸਤ੍ਰਾਂ ਵਿਚੋਂ) ਚਰਚਾ ਪੜ੍ਹਦੇ ਹਨ।
The Brahmins study and argue about the scriptures; they perform ceremonial rituals, and lead others in these rituals.
ब्रहमण वादु पड़हि करि किरिआ करणी करम कराए ॥
LINE 07
ਬਿਨੁਬੂਝੇਕਿਛੁਸੂਝੈਨਾਹੀਮਨਮੁਖੁਵਿਛੁੜਿਦੁਖੁਪਾਏ॥॥
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਪਰਮਾਤਮਾ ਦੀ ਯਾਦ ਤੋਂ ਖੁੰਝ ਕੇ ਆਤਮਕ ਦੁੱਖ ਸਹਾਰਦਾ ਹੈ, ਕਿਉਂਕਿ (ਗੁਰੂ ਦੇ ਸ਼ਬਦ ਨੂੰ) ਨਾਹ ਸਮਝਣ ਦੇ ਕਾਰਨ ਇਸ ਨੂੰ ਜੀਵਨ ਦਾ ਸਹੀ ਰਸਤਾ ਸੁੱਝਦਾ ਨਹੀਂ ਹੈ ॥੨॥
Without true understanding, those self-willed manmukhs understand nothing. Separated from God, they suffer in pain. ||2||
बिनु बूझे किछु सूझै नाही मनमुखु विछुड़ि दुखु पाए ॥२॥
LINE 08
ਸਬਦਿਮਿਲੇਸੇਸੂਚਾਚਾਰੀਸਾਚੀਦਰਗਹਮਾਨੇ
ਪਵਿਤ੍ਰ ਕਰਤੱਬ ਵਾਲੇ ਸਿਰਫ਼ ਉਹ ਬੰਦੇ ਹਨ ਜੋ (ਮਨੋਂ) ਗੁਰੂ ਦੇ ਸ਼ਬਦ ਵਿਚ ਜੁੜੇ ਹੋਏ ਹਨ, ਪਰਮਾਤਮਾ ਦੀ ਸਦਾ ਕਾਇਮ ਰਹਿਣ ਵਾਲੀ ਦਰਗਾਹ ਵਿਚ ਉਹਨਾਂ ਨੂੰ ਆਦਰ ਮਿਲਦਾ ਹੈ।
Those who receive the Shabad are sanctified and pure; they are approved in the True Court.
सबदि मिले से सूचाचारी साची दरगह माने ॥
LINE 09
ਅਨਦਿਨੁਨਾਮਿਰਤਨਿਲਿਵਲਾਗੇਜੁਗਿਜੁਗਿਸਾਚਿਸਮਾਨੇ॥॥
ਉਹਨਾਂ ਦੀ ਲਿਵ ਹਰ ਰੋਜ਼ ਪ੍ਰਭੂ ਦੇ ਸ੍ਰੇਸ਼ਟ ਨਾਮ ਵਿਚ ਲਗੀ ਰਹਿੰਦੀ ਹੈ, ਉਹ ਸਦਾ ਹੀ ਸਦਾ-ਥਿਰ (ਦੀ ਯਾਦ) ਵਿਚ ਲੀਨ ਰਹਿੰਦੇ ਹਨ ॥੩॥
Night and day, they remain lovingly attuned to the Naam; throughout the ages, they are merged in the True One. ||3||
अनदिनु नामि रतनि लिव लागे जुगि जुगि साचि समाने ॥३॥
LINE 10
ਸਗਲੇਕਰਮਧਰਮਸੁਚਿਸੰਜਮਜਪਤਪਤੀਰਥਸਬਦਿਵਸੇ
(ਮੁੱਕਦੀ ਗੱਲ,) ਕਰਮ ਕਾਂਡ ਦੇ ਸਾਰੇ ਧਰਮ, (ਬਾਹਰਲੀ) ਸੁੱਚ, (ਬਾਹਰਲੇ) ਸੰਜਮ, ਜਪ ਤਪ ਤੇ ਤੀਰਥ-ਇਸ਼ਨਾਨ-ਇਹ ਸਾਰੇ ਹੀ ਗੁਰੂ ਦੇ ਸ਼ਬਦ ਵਿਚ ਵੱਸਦੇ ਹਨ (ਭਾਵ, ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਜੁੜਨ ਵਾਲੇ ਨੂੰ ਇਹਨਾਂ ਕਰਮਾਂ ਧਰਮਾਂ ਦੀ ਲੋੜ ਨਹੀਂ ਰਹਿ ਜਾਂਦੀ)।
Good deeds, righteousness and Dharmic faith, purification, austere self-discipline, chanting, intense meditation and pilgrimages to sacred shrines - all these abide in the Shabad.
सगले करम धरम सुचि संजम जप तप तीरथ सबदि वसे ॥
LINE 11
ਨਾਨਕਸਤਿਗੁਰਮਿਲੈਮਿਲਾਇਆਦੂਖਪਰਾਛਤਕਾਲਨਸੇ੪੧੬॥॥॥
ਹੇ ਨਾਨਕ! ਜੇਹੜਾ ਮਨੁੱਖ ਪ੍ਰਭੂ ਦੀ ਮੇਹਰ ਨਾਲ ਗੁਰੂ ਨੂੰ ਮਿਲ ਪੈਂਦਾ ਹੈ (ਗੁਰੂ ਦੀ ਸਰਨ ਆ ਜਾਂਦਾ ਹੈ) ਉਸ ਦੇ ਸਾਰੇ ਦੁੱਖ-ਕਲੇਸ਼, ਪਾਪ ਤੇ ਮੌਤ ਆਦਿਕ ਦੇ ਡਰ ਦੂਰ ਹੋ ਜਾਂਦੇ ਹਨ ॥੪॥੧੬॥
O Nanak, united in union with the True Guru, suffering, sin and death run away. ||4||16||
नानक सतिगुर मिलै मिलाइआ दूख पराछत काल नसे ॥४॥१६॥
GURBANI.WORLD