ਆਸਾ ਬਾਣੀ ਭਗਤ ਧੰਨੇ ਜੀ ਕੀ ॥

ਰਾਗੁ ਆਸਾ ਭਗਤ ਧੰਨਾ ਜੀ ਅੰਗ 487
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਆਸਾਬਾਣੀਭਗਤਧੰਨੇਜੀਕੀ॥
ਰਾਗ ਆਸਾ ਵਿੱਚ ਭਗਤ ਧੰਨੇ ਜੀ ਦੀ ਬਾਣੀ।
Aasaa, The Word Of Devotee Dhanna Jee:
आसा बाणी भगत धंने जी की ॥
LINE 02
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 03
ਭ੍ਰਮਤਫਿਰਤਬਹੁਜਨਮਬਿਲਾਨੇਤਨੁਮਨੁਧਨੁਨਹੀਧੀਰੇ॥
(ਮਾਇਆ ਦੇ ਮੋਹ ਵਿਚ) ਭਟਕਦਿਆਂ ਕਈ ਜਨਮ ਗੁਜ਼ਰ ਜਾਂਦੇ ਹਨ, ਇਹ ਸਰੀਰ ਨਾਸ ਹੋ ਜਾਂਦਾ ਹੈ, ਮਨ ਭਟਕਦਾ ਰਹਿੰਦਾ ਹੈ ਤੇ ਧਨ ਭੀ ਟਿਕਿਆ ਨਹੀਂ ਰਹਿੰਦਾ।
I wandered through countless incarnations, but mind, body and wealth never remain stable.
भ्रमत फिरत बहु जनम बिलाने तनु मनु धनु नही धीरे ॥
LINE 04
ਲਾਲਚਬਿਖੁਕਾਮਲੁਬਧਰਾਤਾਮਨਿਬਿਸਰੇਪ੍ਰਭਹੀਰੇ੧॥॥ਰਹਾਉ॥
ਲੋਭੀ ਜੀਵ ਜ਼ਹਿਰ-ਰੂਪ ਪਦਾਰਥਾਂ ਦੇ ਲਾਲਚ ਵਿਚ, ਕਾਮ-ਵਾਸ਼ਨਾਂ ਵਿਚ, ਰੰਗਿਆ ਰਹਿੰਦਾ ਹੈ, ਇਸ ਦੇ ਮਨ ਵਿਚੋਂ ਅਮੋਲਕ ਪ੍ਰਭੂ ਵਿਸਰ ਜਾਂਦਾ ਹੈ ॥੧॥ ਰਹਾਉ ॥
Attached to, and stained by the poisons of sexual desire and greed, the mind has forgotten the jewel of the Lord. ||1||Pause||
लालच बिखु काम लुबध राता मनि बिसरे प्रभ हीरे ॥१॥ रहाउ ॥
LINE 05
ਬਿਖੁਫਲਮੀਠਲਗੇਮਨਬਉਰੇਚਾਰਬਿਚਾਰਨਜਾਨਿਆ॥
ਹੇ ਕਮਲੇ ਮਨ! ਇਹ ਜ਼ਹਿਰ-ਰੂਪ ਫਲ ਤੈਨੂੰ ਮਿੱਠੇ ਲੱਗਦੇ ਹਨ, ਤੈਨੂੰ ਸੋਹਣੀ ਵਿਚਾਰ ਨਹੀਂ ਫੁਰਦੀ;
The poisonous fruit seems sweet to the demented mind, which does not know the difference between good and evil.
बिखु फल मीठ लगे मन बउरे चार बिचार न जानिआ ॥
LINE 06
ਗੁਨਤੇਪ੍ਰੀਤਿਬਢੀਅਨਭਾਂਤੀਜਨਮਮਰਨਫਿਰਿਤਾਨਿਆ੧॥॥
ਗੁਣਾਂ ਵਲੋਂ ਹੱਟ ਕੇ ਹੋਰ ਹੋਰ ਕਿਸਮ ਦੀ ਪ੍ਰੀਤ ਤੇਰੇ ਅੰਦਰ ਵਧ ਰਹੀ ਹੈ, ਤੇ ਤੇਰਾ ਜਨਮ ਮਰਨ ਦਾ ਤਾਣਾ ਤਣਿਆ ਜਾ ਰਿਹਾ ਹੈ ॥੧॥
Turning away from virtue, his love for other things increases, and he weaves again the web of birth and death. ||1||
गुन ते प्रीति बढी अन भांती जनम मरन फिरि तानिआ ॥१॥
LINE 07
ਜੁਗਤਿਜਾਨਿਨਹੀਰਿਦੈਨਿਵਾਸੀਜਲਤਜਾਲਜਮਫੰਧਪਰੇ॥
ਹੇ ਮਨ! ਤੂੰ ਜੀਵਨ ਦੀ ਜੁਗਤ ਸਮਝ ਕੇ ਇਹ ਜੁਗਤਿ ਆਪਣੇ ਅੰਦਰ ਪੱਕੀ ਨਾਹ ਕੀਤੀ; ਤ੍ਰਿਸ਼ਨਾ ਵਿਚ ਸੜਦੇ ਤੈਨੂੰ ਜਮਾਂ ਦਾ ਜਾਲ, ਜਮਾਂ ਦੇ ਫਾਹੇ ਪੈ ਗਏ ਹਨ।
He does not know the way to the Lord, who dwells within his heart; burning in the trap, he is caught by the noose of death.
जुगति जानि नही रिदै निवासी जलत जाल जम फंध परे ॥
LINE 08
ਬਿਖੁਫਲਸੰਚਿਭਰੇਮਨਐਸੇਪਰਮਪੁਰਖਪ੍ਰਭਮਨਬਿਸਰੇ੨॥॥
ਹੇ ਮਨ! ਤੂੰ ਵਿਸ਼ੇ-ਰੂਪ ਜ਼ਹਿਰ ਦੇ ਫਲ ਹੀ ਇਕੱਠੇ ਕਰ ਕੇ ਸਾਂਭਦਾ ਰਿਹਾ, ਤੇ ਅਜਿਹਾ ਸਾਂਭਦਾ ਰਿਹਾ ਕਿ ਤੈਨੂੰ ਪਰਮ ਪੁਰਖ ਪ੍ਰਭੂ ਭੁੱਲ ਗਿਆ ॥੨॥
Gathering the poisonous fruits, he fills his mind with them, and he forgets God, the Supreme Being, from his mind. ||2||
बिखु फल संचि भरे मन ऐसे परम पुरख प्रभ मन बिसरे ॥२॥
LINE 09
ਗਿਆਨਪ੍ਰਵੇਸੁਗੁਰਹਿਧਨੁਦੀਆਧਿਆਨੁਮਾਨੁਮਨਏਕਮਏ॥
ਜਿਸ ਮਨੁੱਖ ਨੂੰ ਗੁਰੂ ਨੇ ਗਿਆਨ ਦਾ ਪ੍ਰਵੇਸ਼-ਰੂਪ ਧਨ ਦਿੱਤਾ, ਉਸ ਦੀ ਸੁਰਤਿ ਪ੍ਰਭੂ ਵਿਚ ਜੁੜ ਗਈ, ਉਸ ਦੇ ਅੰਦਰ ਸ਼ਰਧਾ ਬਣ ਗਈ, ਉਸ ਦਾ ਮਨ ਪ੍ਰਭੂ ਨਾਲ ਇੱਕ-ਮਿੱਕ ਹੋ ਗਿਆ;
The Guru has given the wealth of spiritual wisdom; practicing meditation, the mind becomes one with Him.
गिआन प्रवेसु गुरहि धनु दीआ धिआनु मानु मन एक मए ॥
LINE 10
ਪ੍ਰੇਮਭਗਤਿਮਾਨੀਸੁਖੁਜਾਨਿਆਤ੍ਰਿਪਤਿਅਘਾਨੇਮੁਕਤਿਭਏ੩॥॥
ਉਸ ਨੂੰ ਪ੍ਰਭੂ ਦਾ ਪਿਆਰ, ਪ੍ਰਭੂ ਦੀ ਭਗਤੀ ਚੰਗੀ ਲੱਗੀ, ਉਸ ਦੀ ਸੁਖ ਨਾਲ ਸਾਂਝ ਬਣ ਗਈ, ਉਹ ਮਾਇਆ ਵਲੋਂ ਚੰਗੀ ਤਰ੍ਹਾਂ ਰੱਜ ਗਿਆ, ਤੇ ਬੰਧਨਾਂ ਤੋੰ ਮੁਕਤ ਹੋ ਗਿਆ ॥੩॥
Embracing loving devotional worship for the Lord, I have come to know peace; satisfied and satiated, I have been liberated. ||3||
प्रेम भगति मानी सुखु जानिआ त्रिपति अघाने मुकति भए ॥३॥
LINE 11
ਜੋਤਿਸਮਾਇਸਮਾਨੀਜਾਕੈਅਛਲੀਪ੍ਰਭੁਪਹਿਚਾਨਿਆ॥
ਜਿਸ ਮਨੁੱਖ ਦੇ ਅੰਦਰ ਪ੍ਰਭੂ ਦੀ ਸਰਬ-ਵਿਆਪਕ ਜੋਤਿ ਟਿਕ ਗਈ, ਉਸ ਨੇ ਮਾਇਆ ਵਿਚ ਨਾਹ ਛਲੇ ਜਾਣ ਵਾਲੇ ਪ੍ਰਭੂ ਨੂੰ ਪਛਾਣ ਲਿਆ।
One who is filled with the Divine Light, recognizes the undeceivable Lord God.
जोति समाइ समानी जा कै अछली प्रभु पहिचानिआ ॥
LINE 12
ਧੰਨੈਧਨੁਪਾਇਆਧਰਣੀਧਰੁਮਿਲਿਜਨਸੰਤਸਮਾਨਿਆ੪੧॥॥॥
ਮੈਂ ਧੰਨੇ ਨੇ ਭੀ ਉਸ ਪ੍ਰਭੂ ਦਾ ਨਾਮ-ਰੂਪ ਧਨ ਲੱਭ ਲਿਆ ਹੈ ਜੋ ਸਾਰੀ ਧਰਤੀ ਦਾ ਆਸਰਾ ਹੈ; ਮੈਂ ਧੰਨਾ ਭੀ ਸੰਤ ਜਨਾਂ ਨੂੰ ਮਿਲ ਕੇ ਪ੍ਰਭੂ ਵਿਚ ਲੀਨ ਹੋ ਗਿਆ ਹਾਂ ॥੪॥੧॥
Dhanna has obtained the Lord, the Sustainer of the World, as his wealth; meeting the humble Saints, he merges in the Lord. ||4||1||
धंनै धनु पाइआ धरणीधरु मिलि जन संत समानिआ ॥४॥१॥
GURBANI.WORLD