LINE 01
ਪਉੜੀ੨੧
पउड़ी २१
LINE 02
ਲਖਨਿੰਦਕਲਖਬੇਮੁਖਾਂਦੂਤਦੁਸਟਲਖਲੂਣਹਰਾਮੀ।
ਲਖਾਂ ਨਿੰਦਕਾਂ, ਲਖਾਂ ਬੇਮੁਖ, ਲਖਾਂ ਦੂਤ, ਲਖਾਂ ਦੁਸ਼ਟ, ਲਖਾਂ ਲੂਣ ਹਰਾਮੀ ਲੋਕ।
Millions are slanderers, millions are apostates and millions of wicked persons are untrue to their salt.
लख निंदक लख बेमुखां दूत दुसट लख लूण हरामी ।
LINE 03
ਸ੍ਵਾਮਿਧੋਹੀਅਕਿਰਤਘਣਿਚੋਰਜਾਰਲਖਲਖਪਹਿਨਾਮੀ।
ਸ੍ਵਾਮੀ ਨਾਲ ਧ੍ਰੋਹ ਕਰਨ ਵਾਲੇ, ਅਕ੍ਰਿਤਘਣ, ਚੋਰ, ਯਰ, ਲਖਾਂ ਪਹਿਨਾਮੀਆਂ ਕਰਨ ਵਾਲੇ।
Unfaithful, ungrateful, thieves, vagabonds and millions of other infamous persons are there.
स्वामि धोही अकिरतघणि चोर जार लख लख पहिनामी ।
LINE 04
ਬਾਮ੍ਹਣਗਾਈਂਵੰਸਘਾਤਲਾਇਤਬਾਰਹਜਾਰਅਸਾਮੀ।
ਸੰਤ, ਗਊ ਤੇ ਕੁਲ ਦੇ ਘਾਤਕ, ਬੇਇਤਬਾਰੇ, ਹਜ਼ਾਰਾਂ ਐਬੀ ਲੋਕ,
Thousands are there who are slayers of Brahmin, cow, and their own family.
बाम्हण गाईं वंस घात लाइतबार हजार असामी ।
LINE 05
ਕੂੜਿਆਰਗੁਰੁਗੋਪਲਖਗੁਨਹਗਾਰਲਖਲਖਬਦਨਾਮੀ।
ਝੂਠੇ ਲੋਕ, ਗੁਰਨਿੰਦਕ, ਲੱਖਾਂ ਐਬਾਂ ਦੇ ਕਰਨਹਾਰੇ, ਲੱਖਾਂ ਬਦਨਾਮੀਆਂ ਦੇ ਉਠਾਉਣ ਵਾਲੇ।
Millions of liars, prevaricators of the Guru, guilty and ill-reputed ones are there.
कूड़िआर गुरु गोप लख गुनहगार लख लख बदनामी ।
LINE 06
ਅਪਰਾਧੀਬਹੁਪਤਿਤਲਖਅਵਗੁਣਿਆਰਖੁਆਰਖੁਨਾਮੀ।
ਕਈ ਅਪਰਾਧੀ, ਲਖਾਂ ਪਾਪੀ, ਅਵਗੁਣਹਾਰੇ, 'ਖੁਆਰ' ਤੇ 'ਖੁਨਾਮੀ' ਦੂਸ਼ਨਾਂ ਦੇ ਧਾਰਨ ਵਾਲੇ।
Many a criminal, fallen, full of demerits and phoney people are there.
अपराधी बहु पतित लख अवगुणिआर खुआर खुनामी ।
LINE 07
ਲਖਲਿਬਾਸੀਦਗਾਬਾਜਲਖਸੈਤਾਨਸਲਾਮਿਸਲਾਮੀ।
ਲੱਖਾਂ ਭੇਖੀ ਲੋਕ, ਛਲੀਏ, ਲੱਖਾਂ ਸ਼ੈਤਾਨੀਆਂ ਨਾਲ ਸਲਾਮਾ ਲੇਕਮ ਰਖਣ ਵਾਲੇ (ਗਲ ਕੀ ਉਕਤ ਐਬੀਆਂ ਦੇ ਜਿੰਨੇ ਐਬ ਗਿਣੇ ਹਨ ਉਹ ਮੇਰੇ ਵਿਚ ਹਨ। ਕਾਰਨ ਸੱਤਵੀਂ ਤੁਕ ਵਿਖੇ ਦੱਸਕੇ ਅੱਠਵੀਂ ਭੋਗ ਦੀ ਤੁਕ ਵਿਖੇ ਪ੍ਰਾਰਥਨਾ ਕਰਦੇ ਹਨ)।
Millions are there of variegated guises, cheats and friendly to Satan, exchanging greetings with them.
लख लिबासी दगाबाज लख सैतान सलामि सलामी ।
LINE 08
ਤੂੰਵੇਖਹਿਹਉਮੁਕਰਾਹਉਕਪਟੀਤੂੰਅੰਤਰਿਜਾਮੀ।
(ਹੇ ਵਾਹਿਗੁਰੂ ਤੂੰ ਹਾਜ਼ਰਾ ਹਜ਼ੂਰ ਦੇਖਦਾ ਹੈਂ ਪਰ ਮੈਂ ਮੁਕਰਦਾ ਹਾਂ (ਕਿ ਮੈਂ ਇਹ ਪਾਪ ਨਹੀਂ ਕੀਤਾ, ਇਸ ਲਈ) ਮੈਂ ਕਪਟੀ ਹਾਂ ਅਪ ਤੂੰ ਅੰਤਰਜਾਮੀ ਹੈਂ।
O God, you all know how I am denying (after having your gifts). I am a cheat and O Lord, you are omniscient.
तूं वेखहि हउ मुकरा हउ कपटी तूं अंतरिजामी ।
LINE 09
ਪਤਿਤਉਧਾਰਣੁਬਿਰਦੁਸੁਆਮੀ੨੧੧੭।।।ਸਤਾਰਾਂ।
ਹੇ ਸੁਆਮੀ! ਤੇਰਾ ਬਿਰਦ ਪਤਿਤੋਧਾਰਣ ਹੈ (ਅਰਥਾਤ “ਜੋ ਸਰਣਿ ਆਵੈ ਤਿਸੁ ਕੰਠਿ ਲਾਵੈ ਇਹੁ ਬਿਰਦ ਸੁਆਮੀ ਸੰਦਾ॥” ਇਸ ਕਰ ਕੇ ਸਾਡੇ ਬਚਾਉ ਦੀ ਇਹੋ ਹੀ ਸੂਰਤ ਹੈ ਕਿ ਆਪ ਆਪਣੇ ਬਿਰਦ ਦੀ ਲਾਜ ਜਾਣ ਕੇ ਬਖਸ਼ ਲਓ)।
O Master, you are uplifter of the fallen ones and your always keep your reputation.
पतित उधारणु बिरदु सुआमी ।२१।१७। सतारां ।
GURBANI.WORLD