ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1165
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਤਿਹਤ੍ਰਿਯਹੋਡਨਨਦਸੌਪਾਰੀ॥
ਉਸ ਇਸਤਰੀ ਨੇ ਨਨਾਣ ਨਾਲ ਸ਼ਰਤ ਲਗਾ ਲਈ।
तिह त्रिय होड ननद सौ पारी ॥
LINE 03
ਬਿਹਸਿਤਇਹਭਾਤਿਨਉਚਾਰੀ॥
ਹਸਦਿਆਂ ਹਸਦਿਆਂ ਇਸ ਤਰ੍ਹਾਂ ਕਹਿਣ ਲਗੀ।
बिहसित इह भातिन उचारी ॥
LINE 04
ਸੁਮੈਕਹਤਹੌਤੀਰਤਿਹਾਰੇ॥
ਮੈਂ ਉਹ ਤੁਹਾਨੂੰ ਦਸਦਾ ਹਾਂ,
सु मै कहत हौ तीर तिहारे ॥
LINE 05
ਸੁਨਹੁਸ੍ਰਵਨਧਰਿਕਥਾਪ੍ਯਾਰੇ੬॥॥
ਹੇ ਪਿਆਰੇ (ਰਾਜਨ!) (ਉਹ) ਕਥਾ ਕੰਨ ਦੇ ਕੇ ਸੁਣੋ ॥੬॥
सुनहु स्रवन धरि कथा प्यारे ॥६॥
LINE 06
ਪਤਿਦੇਖਤਕਹਿਯੋਭੋਗਕਮੈਹੌ॥
ਪਤੀ ਦੇ ਵੇਖਦੇ ਹੋਇਆਂ (ਕਿਸੇ ਹੋਰ ਨਾਲ) ਭੋਗ ਕੀਤਾ ਜਾਏ
पति देखत कहियो भोग कमै हौ ॥
LINE 07
ਬ੍ਰਹਮਭੋਜਤਾਤੇਕਰਵੈਹੌ॥
ਅਤੇ ਫਿਰ ਉਸ ਤੋਂ ਬ੍ਰਹਮ ਭੋਜ ਕਰਵਾਇਆ ਜਾਏ।
ब्रहम भोज ता ते करवै हौ ॥
LINE 08
ਜੀਯੋਮਤੀਤਬਹੂੰਤੁਮਜਨਿਯਹੁ॥
(ਮੈਂ) ਤੈਨੂੰ ਤਦ ਹੀ ਜੀਯੋ ਮਤੀ ਸਮਝਾਂਗੀ
जीयो मती तबहूं तुम जनियहु ॥
LINE 09
ਮੋਰੀਸਾਚਕਹੀਤਬਮਨਿਯਹੁ੭॥॥
ਜਦ ਮੇਰੀ ਕਹੀ ਗੱਲ ਸਚ ਕਰ ਵਿਖਾਵੇਂਗੀ ॥੭॥
मोरी साच कही तब मनियहु ॥७॥
LINE 10
ਯੌਕਹਿਬਚਨਨਬਹੁਰਿਉਚਾਰਾ॥
ਇਹ ਗੱਲ ਕਹਿ ਕੇ ਫਿਰ ਦਸਣ ਲਗੀ।
यौ कहि बचनन बहुरि उचारा ॥
LINE 11
ਪਤਿਗਯੋਜਬਹੀਅਨਤਨਿਹਾਰਾ॥
ਜਦੋਂ ਹੀ ਪਤੀ ਨੂੰ ਹੋਰ ਪਾਸੇ ਜਾਂਦਿਆਂ ਵੇਖਿਆ।
पति गयो जब ही अनत निहारा ॥
LINE 12
ਤਬਬਾਢੀਤਿਹਬੋਲਿਪਠਾਯੋ॥
ਤਦ ਤਰਖਾਣ ਨੂੰ ਬੁਲਾ ਲਿਆ
तब बाढी तिह बोलि पठायो ॥
LINE 13
ਕਾਮਭੋਗਤਿਹਸੰਗਕਮਾਯੋ੮॥॥
ਅਤੇ ਉਸ ਨਾਲ ਕਾਮ-ਭੋਗ ਕੀਤਾ ॥੮॥
काम भोग तिह संग कमायो ॥८॥
LINE 14
ਜਾਟਿਨਿਭੋਗਜਬੈਜੜਆਯੋ॥
ਜਾਟਣੀ ਨਾਲ ਭੋਗ ਕਰ ਕੇ ਜਦੋਂ ਮੂਰਖ (ਪਰਤ ਕੇ) ਆਇਆ,
जाटिनि भोग जबै जड़ आयो ॥
LINE 15
ਆਨਰਮਤਲਖਿਤ੍ਰਿਯਹਿਰਿਸਾਯੋ॥
ਤਾਂ ਇਸਤਰੀ ਨੂੰ ਦੂਜੇ ਨਾਲ ਰਮਣ ਕਰਦਿਆਂ ਵੇਖ ਕੇ ਬਹੁਤ ਕ੍ਰੋਧਿਤ ਹੋਇਆ।
आन रमत लखि त्रियहि रिसायो ॥
LINE 16
ਕਾਢਿਕ੍ਰਿਪਾਨਮਹਾਪਸੁਧਯੋ॥
ਕ੍ਰਿਪਾਨ ਕਢ ਕੇ ਮਹਾ ਮੂਰਖ (ਉਸ ਵਲ) ਵਧਿਆ।
काढि क्रिपान महा पसु धयो ॥
LINE 17
ਕਰਤੇਪਕਰਿਸਹਚਰੀਲਯੋ੯॥॥
ਪਰ ਦਾਸੀ ਨੇ ਹੱਥ ਨਾਲ ਪਕੜ ਲਿਆ ॥੯॥
कर ते पकरि सहचरी लयो ॥९॥
LINE 18
ਜਾਰਏਕਉਠਿਲਾਤਪ੍ਰਹਾਰੀ॥
(ਇਤਨੇ ਤਕ) ਯਾਰ ਨੇ ਉਠ ਕੇ ਇਕ ਲਤ ਮਾਰੀ
जार एक उठि लात प्रहारी ॥
LINE 19
ਗਿਰਤਭਯੋਪਸੁਪ੍ਰਿਥੀਮੰਝਾਰੀ॥
ਅਤੇ (ਉਹ) ਪਸ਼ੂ ਧਰਤੀ ਉਤੇ ਡਿਗ ਪਿਆ।
गिरत भयो पसु प्रिथी मंझारी ॥
LINE 20
ਦੇਹਿਛੀਨਤੈਉਠਿਨਸਕਤਭਯੋ॥
ਉਸ ਦੀ ਦੇਹ ਨਿਰਬਲ ਸੀ, (ਇਸ ਲਈ) ਉਠ ਨਾ ਸਕਿਆ।
देहि छीन तै उठि न सकत भयो ॥
LINE 21
ਜਾਰਪਤਰਿਭਾਜਿਜਾਤਭਯੋ੧੦॥॥
ਯਾਰ ਪਤਲਾ ਸੀ, ਉਹ ਭਜ ਗਿਆ ॥੧੦॥
जार पतरि भाजि जात भयो ॥१०॥
LINE 22
ਉਠਤਭਯੋਮੂਰਖਬਹੁਕਾਲਾ॥
(ਉਹ) ਮੂਰਖ ਬਹੁਤ ਦੇਰ ਬਾਦ ਉਠ ਖੜੋਤਾ
उठत भयो मूरख बहु काला ॥
LINE 23
ਪਾਇਨਆਇਲਗੀਤਬਬਾਲਾ॥
ਅਤੇ ਉਹ ਇਸਤਰੀ ਉਸ ਦੇ ਪੈਰੀਂ ਆ ਪਈ।
पाइन आइ लगी तब बाला ॥
LINE 24
ਜੌਪਿਯਮੁਰਅਪਰਾਧਬਿਚਾਰੋ॥
(ਕਹਿਣ ਲਗੀ) ਹੇ ਪਿਆਰੇ! ਜੇ ਮੇਰਾ ਕੋਈ ਕਸੂਰ ਸਮਝੋ
जौ पिय मुर अपराध बिचारो ॥
LINE 25
ਕਾਢਿਕ੍ਰਿਪਾਨਮਾਰਹੀਡਾਰੋ੧੧॥॥
ਤਾਂ ਕ੍ਰਿਪਾਨ ਕਢ ਕੇ ਮਾਰ ਹੀ ਦਿਓ ॥੧੧॥
काढि क्रिपान मार ही डारो ॥११॥
LINE 26
ਜਿਨਨਿਰਭੈਤੁਹਿਲਾਤਪ੍ਰਹਾਰੀ॥
ਜਿਸ ਵਿਅਕਤੀ ਨੇ ਨਿਰਭੈ ਹੋ ਕੇ ਤੁਹਾਨੂੰ ਲਤ ਮਾਰੀ ਹੈ,
जिन निरभै तुहि लात प्रहारी ॥
LINE 27
ਵਹਿਆਗੈਮੈਕਵਨਬਿਚਾਰੀ॥
ਉਸ ਅਗੇ ਮੈਂ ਵਿਚਾਰੀ ਕੀ ਹਾਂ।
वहि आगै मै कवन बिचारी ॥
LINE 28
ਤੁਮਭੂਅਗਿਰੇਜਵਨਕੇਮਾਰੇ॥
ਜਿਸ (ਦੇ ਲਤ) ਮਾਰਨ ਤੇ ਤੁਸੀਂ ਧਰਤੀ ਉਤੇ
तुम भूअ गिरे जवन के मारे ॥
LINE 29
ਖਾਇਲੋਟਨੀਕਛੁਨਸੰਭਾਰੇ੧੨॥॥
ਭਵਾਟਣੀ ਖਾ ਕੇ ਡਿਗ ਪਏ ਅਤੇ ਕੁਝ ਵੀ ਸੰਭਲ ਨਹੀਂ ਸਕੇ ॥੧੨॥
खाइ लोटनी कछु न संभारे ॥१२॥
GURBANI.WORLD