ਪਉੜੀ ੯
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੯
पउड़ी ९
LINE 02
ਮੁਸਲਮਾਣਾਹਿੰਦੂਆਂਦੁਇਰਾਹਚਲਾਏ।
ਮੁਸਲਮਾਨ ਅਰ ਹਿੰਦੂਆਂ ਨੇ (ਆਪੋ ਆਪਣੇ) ਦੇ ਰਸਤੇ ਚਲਾ ਦਿੱਤੇ ਹਨ।
Hindus and Muslims have started two separate ways (of life).
मुसलमाणा हिंदूआं दुइ राह चलाए ।
LINE 03
ਮਜਹਬਵਰਣਗਣਾਇਂਦੇਗੁਰੁਪੀਰੁਸਦਾਏ।
(ਮੁਸਲਮਾਨ ਆਪਣੇ ਰਸਤੇ ਦਾ ਨਾਉਂ) ਮਜ਼ਹਬ, (ਅਰ ਹਿੰਦੂ) ਵਰਣ ਆਖਦੇ ਹਨ, (ਹਿੰਦੂ) ਗੁਰੂ (ਅਰ ਮੁਸਲਮਾਨ) ਪੀਰ ਸਦਾਉਂਦੇ ਹਨ।
Muslims count their mazahabs (sects) and Hindus count their varnas (castes) and call themselves pirs and gurus respectively.
मजहब वरण गणाइंदे गुरु पीरु सदाए ।
LINE 04
ਸਿਖਮੁਰੀਦਪਖੰਡਕਰਿਉਪਦੇਸਦ੍ਰਿੜਾਏ।
ਸਿਖ ਅਰ ਮੁਰੀਦ ਵੱਡੇ ਪਾਖੰਡਾਂ ਨਾਲ ਫਸਾਉਂਦੇ ਤੇ ਉਪਦੇਸ਼ ਦੇਂਦੇ ਹਨ।
Through pretension and hypocrisy they make people their followers (Sikhs and murtils) whom they give instruction.
सिख मुरीद पखंड करि उपदेस द्रिड़ाए ।
LINE 05
ਰਾਮਰਹੀਮਧਿਆਇਂਦੇਹਉਮੈਗਰਬਾਏ।
(ਹਿੰਦੂ) ਰਾਮ ਰਾਮ, (ਮੁਸਲਮਾਨ) ਰਹੀਮ ਧਿਆਉਂਦੇ ਹੰਕਾਰ ਅਰ ਗਰਬ ਕਰਦੇ ਹਨ।
Adoring Ram and and Rahtm they remain conceited in their sense of ego.
राम रहीम धिआइंदे हउमै गरबाए ।
LINE 06
ਮਕਾਗੰਗਬਨਾਰਸੀਪੂਜਜਾਰਤਆਏ।
(ਮੁਸਲਮਾਨ) ਮੱਕੇ ਦੀ ਜ਼ਯਾਰਤ (ਜਾਤਰਾ) (ਅਰ ਹਿੰਦੂ) ਗੰਗਾ ਅਰ ਕਾਂਸ਼ੀ ਦਾ ਸੇਵਨ ਕਰਦੇ (ਭਾਵ ਉਥੇ ਮਰਣ ਨਾਲ ਮੁਕਤੀ ਸਮਝਦੇ ਹਨ)
Separately, they go for pilgrimage and worship to Mecca, Ganges and Banaras.
मका गंग बनारसी पूज जारत आए ।
LINE 07
ਰੋਜੇਵਰਤਨਮਾਜਕਰਿਡੰਡਉਤਿਕਰਾਏ।
(ਮੁਸਲਮਾਨ) ਰੋਜ਼ੇ (ਹਿੰਦੂ) ਵਰਤ ਰਖਦੇ ਨਿਮਾਜ਼ਾਂ ਤੇ ਡੰਡਉਤਾਂ ਕਰਦੇ ਹਨ। (ਸਤਵੀਂ ਤੁਕ ਵਿਖੇ ਸਿੱਧਾਂਤ ਦੱਸਦੇ ਹਨ)।
They observe rozas, vrats (fasts), namaz and prostration (Muslim and Hindu way of worship).
रोजे वरत नमाज करि डंडउति कराए ।
LINE 08
ਗੁਰੁਸਿਖਰੋਮਨਪੁਜਨੀਜੋਆਪੁਗਵਾਏ੯।।
ਗੁਰੂ ਦੇ ਸਿੱਖ ਦੇ ਇਕ ਰੋਮ ਬਰਾਬਰ ਨਹੀਂ ਪੁੱਜਦੇ ਹਨ (ਕਿਉਂਕਿ ਉਹ) ਆਪਾ ਗੁਆਉਂਦੇ ਹਨ।
They all are not equal to even one trichome of a Gum's Sikh who has effaced his sense of ego.
गुरु सिख रोम न पुजनी जो आपु गवाए ।९।
GURBANI.WORLD