ਮਃ ੩ ॥

ਰਾਗੁ ਮਲਾਰ ਗੁਰੂ ਅਮਰਦਾਸ ਜੀ ਅੰਗ 1281
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮਃ੩॥
Third Mahalaa:
मः ३ ॥
LINE 02
ਅੰਮ੍ਰਿਤੁਸਦਾਵਰਸਦਾਬੂਝਨਿਬੂਝਣਹਾਰ॥
'ਅੰਮ੍ਰਿਤ' ਦੀ ਵਰਖਾ ਸਦਾ ਹੋ ਰਹੀ ਹੈ (ਪਰ ਇਸ ਭੇਤ ਨੂੰ) ਉਹੀ ਸਮਝਦੇ ਹਨ ਜੋ ਸਮਝਣ-ਜੋਗੇ ਹਨ;
The Ambrosial Nectar rains down continually; realize this through realization.
अंम्रितु सदा वरसदा बूझनि बूझणहार ॥
LINE 03
ਗੁਰਮੁਖਿਜਿਨੑੀਬੁਝਿਆਹਰਿਅੰਮ੍ਰਿਤੁਰਖਿਆਉਰਿਧਾਰਿ॥
ਜਿਨ੍ਹਾਂ ਨੇ ਗੁਰੂ ਦੀ ਰਾਹੀਂ (ਇਹ ਭੇਤ) ਸਮਝ ਲਿਆ ਹੈ ਉਹ 'ਅੰਮ੍ਰਿਤ' ਹਿਰਦੇ ਵਿਚ ਸਾਂਭ ਰੱਖਦੇ ਹਨ;
Those who, as Gurmukh, realize this, keep the Lord's Ambrosial Nectar enshrined within their hearts.
गुरमुखि जिनी बुझिआ हरि अंम्रितु रखिआ उरि धारि ॥
LINE 04
ਹਰਿਅੰਮ੍ਰਿਤੁਪੀਵਹਿਸਦਾਰੰਗਿਰਾਤੇਹਉਮੈਤ੍ਰਿਸਨਾਮਾਰਿ॥
ਉਹ ਮਨੁੱਖ ਹਉਮੈ ਤੇ (ਮਾਇਆ ਦੀ) ਤ੍ਰਿਸ਼ਨਾ ਮਿਟਾ ਕੇ, ਪ੍ਰਭੂ ਦੇ ਪਿਆਰ ਵਿਚ ਰੰਗੇ ਹੋਏ ਸਦਾ 'ਅੰਮ੍ਰਿਤ' ਪੀਂਦੇ ਹਨ।
They drink in the Lord's Ambrosial Nectar, and remain forever imbued with the Lord; they conquer egotism and thirsty desires.
हरि अंम्रितु पीवहि सदा रंगि राते हउमै त्रिसना मारि ॥
LINE 05
ਅੰਮ੍ਰਿਤੁਹਰਿਕਾਨਾਮੁਹੈਵਰਸੈਕਿਰਪਾਧਾਰਿ॥
(ਉਹ ਅੰਮ੍ਰਿਤ ਕੀਹ ਹੈ?) 'ਅੰਮ੍ਰਿਤ' ਪ੍ਰਭੂ ਦਾ 'ਨਾਮ' ਹੈ ਤੇ ਇਸ ਦੀ ਵਰਖਾ ਹੁੰਦੀ ਹੈ ਪ੍ਰਭੂ ਦੀ ਕਿਰਪਾ ਨਾਲ।
The Name of the Lord is Ambrosial Nectar; the Lord showers His Grace, and it rains down.
अंम्रितु हरि का नामु है वरसै किरपा धारि ॥
LINE 06
ਨਾਨਕਗੁਰਮੁਖਿਨਦਰੀਆਇਆਹਰਿਆਤਮਰਾਮੁਮੁਰਾਰਿ੨॥॥
ਹੇ ਨਾਨਕ! ਸਭ ਵਿਚ ਵਿਆਪਕ ਮੁਰਾਰੀ ਪਰਮਾਤਮਾ ਸਤਿਗੁਰੂ ਦੀ ਰਾਹੀਂ ਨਜ਼ਰੀਂ ਆਉਂਦਾ ਹੈ ॥੨॥
O Nanak, the Gurmukh comes to behold the Lord, the Supreme Soul. ||2||
नानक गुरमुखि नदरी आइआ हरि आतम रामु मुरारि ॥२॥
GURBANI.WORLD