ਸਵੈਯਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 956
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਵੈਯਾ॥
ਸਵੈਯਾ:
Savaiyya
सवैया ॥
LINE 02
ਸ੍ਯਾਮਛੁਟੇਕਚਕਾਧਨਊਪਰਿਸੋਭਿਤਹੈਅਤਿਹੀਘੁੰਘਰਾਰੇ॥
(ਉਸ ਦੇ) ਮੋਢਿਆਂ ਉਤੇ ਸੁੰਦਰ ਕਾਲੇ ਅਤੇ ਬਹੁਤ ਘੁੰਘਰਾਲੇ ਵਾਲ ਸ਼ੋਭ ਰਹੇ ਹਨ।
स्याम छुटे कच काधन ऊपरि सोभित है अति ही घुंघरारे ॥
LINE 03
ਹਾਰਸਿੰਗਾਰਦਿਪੈਅਤਿਚਾਰੁਸੁਮੋਪਹਿਤੇਨਹਿਜਾਤਉਚਾਰੇ॥
ਹਾਰ ਸ਼ਿੰਗਾਰ ਬਹੁਤ ਸੁੰਦਰ ਲਿਸ਼ਕਦਾ ਹੈ, ਉਸ ਦਾ ਮੇਰੇ ਤੋਂ ਵਰਣਨ ਨਹੀਂ ਕੀਤਾ ਜਾ ਸਕਦਾ।
हार सिंगार दिपै अति चारु सु मो पहि ते नहि जात उचारे ॥
LINE 04
ਰੀਝਤਦੇਵਅਦੇਵਸਭੈਸੁਕਹਾਬਪੁਰੇਨਰਦੇਵਬਿਚਾਰੇ॥
(ਉਸ ਉਤੇ) ਸਭ ਦੇਵਤੇ ਅਤੇ ਦੈਂਤ ਰੀਝੇ ਪਏ ਹਨ, ਵਿਚਾਰੇ ਰਾਜਿਆਂ ('ਨਰ-ਦੇਵ') ਦੀ ਗੱਲ ਹੀ ਕੀ ਹੈ।
रीझत देव अदेव सभै सु कहा बपुरे नर देव बिचारे ॥
LINE 05
ਬਾਲਕੌਰੋਕਸਭੈਤਜਿਸੋਕਤ੍ਰਿਲੋਕਕੋਲੋਕਬਿਲੋਕਿਤਸਾਰੇ੩੦॥॥
ਇਸਤਰੀ ਨੂੰ ਰੋਕ ਕੇ ਅਤੇ ਤਿੰਨਾਂ ਲੋਕਾਂ ਦੇ ਦੁਖਾਂ ਨੂੰ ਛਡ ਕੇ ਸਾਰੇ ਲੋਕ ਵੇਖ ਰਹੇ ਹਨ ॥੩੦॥
बाल कौ रोक सभै तजि सोक त्रिलोक को लोक बिलोकित सारे ॥३०॥
LINE 06
ਹਾਰਸਿੰਗਾਰਬਨਾਇਕੈਸੁੰਦਰਿਅੰਜਨਆਖਿਨਆਂਜਿਦੀਯੋ॥
ਉਸ ਸੁੰਦਰੀ ਨੇ ਹਾਰ ਸ਼ਿੰਗਾਰ ਬਣਾ ਕੇ ਅੱਖਾਂ ਵਿਚ ਸੁਰਮਾ ਪਾਇਆ ਹੋਇਆ ਹੈ।
हार सिंगार बनाइ कै सुंदरि अंजन आखिन आंजि दीयो ॥
LINE 07
ਅਤਿਹੀਤਨਬਸਤ੍ਰਅਨੂਪਧਰੇਜਨਕੰਦ੍ਰਪਕੋਬਿਨੁਦ੍ਰਪਕੀਯੋ॥
ਸ਼ਰੀਰ ਉਤੇ ਅਤਿ ਸੁੰਦਰ ਬਸਤ੍ਰ ਧਾਰਨ ਕਰ ਕੇ, ਮਾਨੋ ਕਾਮ ਦੇਵ ਨੂੰ ਬਿਨਾ ਹੰਕਾਰ ਦੇ ਕਰ ਦਿੱਤਾ ਹੋਵੇ।
अति ही तन बसत्र अनूप धरे जन कंद्रप को बिनु द्रप कीयो ॥
LINE 08
ਕਲਗੀਗਜਗਾਹਬਨੀਘੁੰਘਰਾਰਚੜੀਹਯਕੈਹੁਲਸਾਤਹੀਯੋ॥
(ਉਸ ਨੇ) ਕਲਗੀ ਅਤੇ 'ਗਜਗਾਹ' (ਸਿਰ ਦਾ ਇਕ ਭੂਸ਼ਣ) ਸਜਾ ਕੇ ਘੁੰਘਰਾਲੇ ਵਾਲਾਂ ਨਾਲ ਉਹ ਪ੍ਰਸੰਨਤਾ ਪੂਰਵਕ ਘੋੜੇ ਉਤੇ ਚੜ੍ਹੀ ਹੈ।
कलगी गजगाह बनी घुंघरार चड़ी हय कै हुलसात हीयो ॥
LINE 09
ਬਿਨੁਦਾਮਨਹੀਇਹਕਾਮਨਿਯੌਸਭਭਾਮਿਨਿਕੋਮਨਮੋਲਲੀਯੋ੩੧॥॥
ਬਿਨਾ ਦੰਮਾਂ ਦੇ ਇਸ ਇਸਤਰੀ ਨੇ ਸਾਰੀਆਂ ਇਸਤਰੀਆਂ ਦਾ ਮਨ ਮੁੱਲ ਲੈ ਲਿਆ ਹੈ ॥੩੧॥
बिनु दामन ही इह कामनि यौ सभ भामिनि को मन मोल लीयो ॥३१॥
LINE 10
ਸੀਸਫਬੈਕਲਗੀਤੁਰਰੋਸੁਭਲਾਲਨਕੋਸਰਪੇਚਸੁਹਾਯੋ॥
ਸਿਰ ਉਤੇ ਕਲਗੀ ਅਤੇ ਤੁੱਰਾ ਫਬ ਰਿਹਾ ਹੈ ਅਤੇ ਲਾਲਾਂ ਨਾਲ ਜੜ੍ਹਿਆ ਹੋਇਆ 'ਸਰਪੇਚ' (ਸਿਰ ਦਾ ਇਕ ਭੂਸ਼ਣ) ਸ਼ੋਭ ਰਿਹਾ ਹੈ।
Gracefully she put on a turban with a crest on top.
सीस फबै कलगी तुररो सुभ लालन को सरपेच सुहायो ॥
LINE 11
ਹਾਰਅਪਾਰਧਰੇਉਰਮੈਮਨੁਦੇਖਿਮਨੋਜਵਕੋਬਿਰਮਾਯੋ॥
ਗਲ ਵਿਚ ਬਹੁਤ ਹਾਰ ਪਾਏ ਹੋਏ ਹਨ (ਜਿਨ੍ਹਾਂ ਨੂੰ) ਵੇਖ ਕੇ ਕਾਮ ਦੇਵ ਦਾ ਮਨ ਵੀ ਭਰਮਾ ਜਾਂਦਾ ਹੈ।
Around the neck she put various necklaces, seeing which even Cupid felt ashamed.
हार अपार धरे उर मै मनु देखि मनोजव को बिरमायो ॥
LINE 12
ਬੀਰੀਚਬਾਤਕਛੂਮੁਸਕਾਤਬੰਧੇਗਜਗਾਹਤੁਰੰਗਨਚਾਯੋ॥
ਪਾਨ ਨੂੰ ਚਬਾਉਂਦੇ ਹੋਇਆਂ ਕੁਝ ਮੁਸਕਰਾ ਕੇ 'ਗਜਗਾਹ' ਨਾਲ ਸਜੇ ਹੋਏ ਘੋੜੇ ਨੂੰ ਨਚਾਂਦੀ ਹੈ।
Chewing the beetle-nuts she danced her horse among the tied down elephants.
बीरी चबात कछू मुसकात बंधे गजगाह तुरंग नचायो ॥
LINE 13
ਸ੍ਯਾਮਭਨੈਮਹਿਲੋਕਕੀਮਾਨਹੁਮਾਨਨਿਕੋਮਨੁਮੋਹਨੁਆਯੋ੩੨॥॥
ਕਵੀ ਸਿਆਮ ਕਹਿੰਦਾ ਹੈ ਮਾਨੋ (ਇਹ) ਮਾਤ ਲੋਕ ਦੀਆਂ ਇਸਤਰੀਆਂ ਦੇ ਮਨ ਨੂੰ ਮੋਹਣ ਆਈ ਹੋਵੇ ॥੩੨॥
The Poet Siam Bhinay says, it seemed she had come to entice all the women on the earth.(32)
स्याम भनै महि लोक की मानहु माननि को मनु मोहनु आयो ॥३२॥
GURBANI.WORLD