ਆਸਾ ॥

ਰਾਗੁ ਆਸਾ ਭਗਤ ਰਵਿਦਾਸ ਜੀ ਅੰਗ 486
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਆਸਾ॥
Aasaa:
आसा ॥
LINE 02
ਕਹਾਭਇਓਜਉਤਨੁਭਇਓਛਿਨੁਛਿਨੁ॥
(ਇਹ ਨਾਮ-ਧਨ ਲੱਭ ਕੇ ਹੁਣ) ਜੇ ਮੇਰਾ ਸਰੀਰ ਨਾਸ ਭੀ ਹੋ ਜਾਏ ਤਾਂ ਭੀ ਮੈਨੂੰ ਕੋਈ ਪਰਵਾਹ ਨਹੀਂ।
What would it matter, if my body were cut into pieces?
कहा भइओ जउ तनु भइओ छिनु छिनु ॥
LINE 03
ਪ੍ਰੇਮੁਜਾਇਤਉਡਰਪੈਤੇਰੋਜਨੁ੧॥॥
ਹੇ ਰਾਮ! ਤੇਰਾ ਸੇਵਕ ਤਦੋਂ ਹੀ ਘਬਰਾਏਗਾ ਜੇ (ਇਸ ਦੇ ਮਨ ਵਿਚੋਂ ਤੇਰੇ ਚਰਨਾਂ ਦਾ) ਪਿਆਰ ਦੂਰ ਹੋਵੇਗਾ ॥੧॥
If I were to lose Your Love, Lord, then Your humble servant would be afraid. ||1||
प्रेमु जाइ तउ डरपै तेरो जनु ॥१॥
LINE 04
ਤੁਝਹਿਚਰਨਅਰਬਿੰਦਭਵਨਮਨੁ॥
(ਹੇ ਸੋਹਣੇ ਰਾਮ!) ਮੇਰਾ ਮਨ ਕਉਲ ਫੁੱਲ ਵਰਗੇ ਤੇਰੇ ਸੋਹਣੇ ਚਰਨਾਂ ਨੂੰ ਆਪਣੇ ਰਹਿਣ ਦੀ ਥਾਂ ਬਣਾ ਚੁਕਿਆ ਹੈ;
Your lotus feet are the home of my mind.
तुझहि चरन अरबिंद भवन मनु ॥
LINE 05
ਪਾਨਕਰਤਪਾਇਓਪਾਇਓਰਾਮਈਆਧਨੁ੧॥॥ਰਹਾਉ॥
(ਤੇਰੇ ਚਰਨ-ਕਮਲਾਂ ਵਿਚੋਂ ਨਾਮ-ਰਸ) ਪੀਂਦਿਆਂ ਪੀਂਦਿਆਂ ਮੈਂ ਲੱਭ ਲਿਆ ਹੈ, ਮੈਂ ਲੱਭ ਲਿਆ ਹੈ ਤੇਰਾ ਨਾਮ-ਧਨ ॥੧॥ ਰਹਾਉ ॥
Drinking in Your Nectar, I have obtained the wealth of the Lord. ||1||Pause||
पान करत पाइओ पाइओ रामईआ धनु ॥१॥ रहाउ ॥
LINE 06
ਸੰਪਤਿਬਿਪਤਿਪਟਲਮਾਇਆਧਨੁ॥
ਸੌਖ, ਬਿਪਤਾ, ਧਨ-ਇਹ ਮਾਇਆ ਦੇ ਪਰਦੇ ਹਨ (ਜੋ ਮਨੁੱਖ ਦੀ ਮੱਤ ਉਤੇ ਪਏ ਰਹਿੰਦੇ ਹਨ);
Prosperity, adversity, property and wealth are just Maya.
संपति बिपति पटल माइआ धनु ॥
LINE 07
ਤਾਮਹਿਮਗਨਹੋਤਨਤੇਰੋਜਨੁ੨॥॥
ਹੇ ਪ੍ਰਭੂ! ਤੇਰਾ ਸੇਵਕ (ਮਾਇਆ ਦੇ) ਇਹਨਾਂ (ਪਰਦਿਆਂ) ਵਿਚ (ਹੁਣ) ਨਹੀਂ ਫਸਦਾ ॥੨॥
Your humble servant is not engrossed in them. ||2||
ता महि मगन होत न तेरो जनु ॥२॥
LINE 08
ਪ੍ਰੇਮਕੀਜੇਵਰੀਬਾਧਿਓਤੇਰੋਜਨ॥
ਹੇ ਪ੍ਰਭੂ! (ਮੈਂ) ਤੇਰਾ ਦਾਸ ਤੇਰੇ ਪਿਆਰ ਦੀ ਰੱਸੀ ਨਾਲ ਬੱਝਾ ਹੋਇਆ ਹਾਂ।
Your humble servant is tied by the rope of Your Love.
प्रेम की जेवरी बाधिओ तेरो जन ॥
LINE 09
ਕਹਿਰਵਿਦਾਸਛੂਟਿਬੋਕਵਨਗੁਨ੩੪॥॥॥
ਰਵਿਦਾਸ ਆਖਦਾ ਹੈ-ਇਸ ਵਿਚੋਂ ਨਿਕਲਣ ਨੂੰ ਮੇਰਾ ਜੀ ਨਹੀਂ ਕਰਦਾ ॥੩॥੪॥
Says Ravi Daas, what benefit would I get by escaping from it? ||3||4||
कहि रविदास छूटिबो कवन गुन ॥३॥४॥
GURBANI.WORLD