ਕਾਨ੍ਰਹ ਬਾਚ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 334
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕਾਨ੍ਰਹਬਾਚ॥
ਕਾਨ੍ਹ ਨੇ ਕਿਹਾ:
Speech of Krishna:
कान्रह बाच ॥
LINE 02
ਸ੍ਵੈਯਾ॥
ਸਵੈਯਾ:
SWAYYA
स्वैया ॥
LINE 03
ਤਾਤਕਹਿਓਹਸਿਕੈਜਸੁਧਾਪਹਿਤਾਤਲਿਆਵਨਕੌਹਮਜੈਹੈ॥
ਜਸੋਧਾ ਨੂੰ ਪੁੱਤਰ (ਸ੍ਰੀ ਕ੍ਰਿਸ਼ਨ) ਨੇ ਹਸ ਕੇ ਕਿਹਾ ਕਿ ਪਿਤਾ ਨੂੰ ਲਿਆਉਣ ਲਈ ਮੈਂ ਜਾਵਾਂਗਾ।
तात कहिओ हसि कै जसुधा पहि तात लिआवन कौ हम जै है ॥
LINE 04
ਸਾਤਅਕਾਸਪਤਾਲਸੁਸਾਤਹਿਜਾਇਜਹੀਤਹਜਾਹੀਤੇਲਿਯੈਹੈ॥
ਸੱਤ ਆਕਾਸ਼ਾਂ ਅਤੇ ਸੱਤ ਪਾਤਾਲਾਂ ਤਕ ਜਾਵਾਂਗਾ, ਜਿਥੇ ਵੀ ਗਿਆ ਹੈ, ਉਥੋਂ ਹੀ ਜਾ ਕੇ ਲਿਆਵਾਂਗਾ।
Krishna said smilingly to Yashoda, “I shall go to bring my father and bring him back, searching all the seven skies and seven nether-worlds, wherever he is
सात अकास पताल सु सातहि जाइ जही तह जाही ते लियै है ॥
LINE 05
ਜੌਮਰਗਿਓਤਉਜਾਜਮਕੇਪੁਰਿਅਯੁਧਲੈਕੁਪਿਭਾਰਥਕੈਹੈ॥
ਜੇ ਮਰ ਗਿਆ ਹੋਇਆ, ਤਾਂ ਯਮਲੋਕ ਵਿਚ ਜਾ ਕੇ, ਕ੍ਰੋਧਵਾਨ ਹੋ ਕੇ ਸ਼ਸਤ੍ਰਾਂ ਨਾਲ ਯੁੱਧ ਕਰਾਂਗਾ।
If he has passed away, then I shall fight with Yama, the god of death and bring him back
जौ मर गिओ तउ जा जम के पुरि अयुध लै कुपि भारथ कै है ॥
LINE 06
ਨੰਦਕੋਆਨਿਮਿਲਾਇਹਉਹਉਕਿਹਜਾਇਰਮੇਤਊਜਾਨਨਦੈਹੈ੪੧੧॥॥
ਮੈਂ ਨੰਦ ਨੂੰ ਲਿਆ ਕੇ ਮਿਲਾ ਦਿਆਂਗਾ। ਜੇ ਕਿਸੇ ਨਾਲ ਮਿਲ ਗਿਆ ਹੋਵੇਗਾ ਤਾਂ ਵੀ ਮੈਂ ਜਾਣ ਨਹੀਂ ਦੇਵਾਂਗਾ ॥੪੧੧॥
He will not go away like this.”411.
नंद को आनि मिलाइ हउ हउ किह जाइ रमे तऊ जान न दै है ॥४११॥
LINE 07
ਗੋਪਪ੍ਰਨਾਮਗਏਕਰਕੈਗ੍ਰਿਹਿਤੋਹਸਿਕੈਇਮਕਾਨ੍ਰਹਕਹਿਯੋਹੈ॥
(ਜਦੋਂ) ਗਵਾਲੇ ਪ੍ਰਣਾਮ ਕਰ ਕੇ ਘਰਾਂ ਨੂੰ ਚਲੇ ਗਏ, ਤਦੋਂ ਕ੍ਰਿਸ਼ਨ ਨੇ ਹਸ ਕੇ ਇਉਂ ਕਿਹਾ,
All the gopas went home after bowing before him and Krishna said smilingly, “I am speaking truth
गोप प्रनाम गए कर कै ग्रिहि तो हसि कै इम कान्रह कहियो है ॥
LINE 08
ਗੋਪਨਕੇਪਤਿਕੋਮਿਲਹੋਂਇਹਝੂਠਨਹੀਫੁਨਸਤਿਲਹਿਯੋਹੈ॥
ਮੈਂ ਗਵਾਲਿਆਂ ਦੇ ਸੁਆਮੀ (ਨੰਦ) ਨੂੰ ਮਿਲਾਂਗਾ। ਇਹ ਝੂਠ ਨਹੀਂ, ਇਸ ਨੂੰ ਸੱਚ ਸਮਝ ਲਵੋ।
I shall cause all of you to meet Nand, the Lord of gopas there is not even a little falsehood it, I am speaking the truth
गोपन के पति को मिल हों इह झूठ नही फुन सति लहियो है ॥
LINE 09
ਗੋਪਨਕੇਮਨਕੋਅਤਿਹੀਦੁਖਬਾਤਸੁਨੇਹਰਿਦੂਰਿਬਹਿਓਹੈ॥
ਗਵਾਲਿਆਂ ਦੇ ਮਨ ਵਿਚ (ਜਿਹੜਾ) ਅਤਿ ਅਧਿਕ ਦੁਖ ਸੀ, (ਉਹ) ਕ੍ਰਿਸ਼ਨ ਦੀ ਗੱਲ ਸੁਣ ਕੇ ਦੂਰ ਹੋ ਗਿਆ ਹੈ।
गोपन के मन को अति ही दुख बात सुने हरि दूरि बहिओ है ॥
LINE 10
ਛਾਡਿਅਧੀਰਜਦੀਨਸਭੋਫੁਨਿਧੀਰਜਕੋਮਨਗਾਢਗਹਿਓਹੈ੪੧੨॥॥
ਸਭ ਨੇ ਅਧੀਰਜ ਨੂੰ ਛਡ ਕੇ ਫਿਰ ਧੀਰਜ ਨੂੰ ਮਨ ਵਿਚ ਦ੍ਰਿੜ੍ਹ ਕਰ ਲਿਆ ਹੈ ॥੪੧੨॥
The anguish of the mind of gpopas was removed on hearing the words of Krishna and without losing patience, they went away.412.
छाडि अधीरज दीन सभो फुनि धीरज को मन गाढ गहिओ है ॥४१२॥
LINE 11
ਪ੍ਰਾਤਭਏਹਰਿਜੀਉਠਕੈਜਲਬੀਚਧਸਿਓਬਰਨੰਪਹਿਆਯੋ॥
ਪ੍ਰਭਾਤ ਹੁੰਦਿਆਂ ਹੀ ਕ੍ਰਿਸ਼ਨ ਉਠ ਕੇ ਜਲ ਵਿਚ ਦਾਖਲ ਹੋ ਕੇ ਵਰੁਨ (ਦੇਵਤੇ) ਕੋਲ ਆਏ।
प्रात भए हरि जी उठ कै जल बीच धसिओ बरनं पहि आयो ॥
LINE 12
ਆਇਕੈਠਾਢਿਭਯੋਜਬਹੀਨਦੀਆਪਤਿਪਾਇਨਸੋਲਪਟਾਯੋ॥
ਜਿਉਂ ਹੀ ਆ ਕੇ (ਸ੍ਰੀ ਕ੍ਰਿਸ਼ਨ ਵਰੁਨ ਕੋਲ) ਖੜੋਤੇ, (ਤਾਂ ਉਸੇ ਵੇਲੇ) ਨਦੀਆਂ ਦਾ ਸੁਆਮੀ (ਵਰੁਨ) ਚਰਨਾਂ ਨਾਲ ਲਿਪਟ ਗਿਆ।
Early in the morning, Hari (Krishna) entered the water and reached before Varuna, who at the same time, clung to the feet of Krishna and said with choked throat:
आइ कै ठाढि भयो जब ही नदीआ पति पाइन सो लपटायो ॥
LINE 13
ਭ੍ਰਿਤਨਮੋਅਜਨੇਤੁਮਤਾਤਅਨਿਓਬੰਧਕੇਕਹਿਕੈਘਿਘਿਆਯੋ॥
(ਫਿਰ ਕਹਿਣ ਲਗਾ) 'ਮੇਰੇ ਸੇਵਕਾਂ ਨੇ ਅਣਜਾਣੇ ਹੀ ਤੁਹਾਡੇ ਪਿਤਾ ਨੂੰ ਬੰਨ੍ਹ ਲਿਆਂਦਾ ਹੈ', (ਇਹ ਕਹਿ ਕੇ ਤਰਲੇ ਕਢਣ ਲਗਾ)
“My attendants have arrested and brought your father
भ्रितन मो अजने तुम तात अनिओ बंध के कहि कै घिघिआयो ॥
LINE 14
ਕਾਨ੍ਰਹਛਿਮਾਪਨਦੋਖਕਰੋਇਹਭੇਦਹਮੈਲਖਕੈਨਹੀਪਾਯੋ੪੧੩॥॥
ਹੇ ਕ੍ਰਿਸ਼ਨ! ਮੇਰਾ ਦੋਸ਼ ਖਿਮਾ ਕਰੋ, ਅਸੀਂ (ਤੁਹਾਡਾ) ਇਹ ਭੇਦ ਸਮਝ ਨਹੀਂ ਸਕੇ ॥੪੧੩॥
O Krishna! please forgive my fault, I did not know about it.”413.
कान्रह छिमापन दोख करो इह भेद हमै लख कै नही पायो ॥४१३॥
LINE 15
ਜਿਨਿਰਾਜਭਭੀਛਨਰੀਝਿਦਯੋਰਿਸਕੈਜਿਨਿਰਾਵਨਖੇਤਮਰਿਓਹੈ॥
ਜਿਸ ਨੇ ਰੀਝ ਕੇ ਵਿਭੀਸ਼ਣ ਨੂੰ ਰਾਜ ਦਿੱਤਾ ਹੈ ਅਤੇ ਜਿਸਨੇ ਕ੍ਰੋਧਵਾਨ ਹੋ ਕੇ ਰਾਵਣ ਨੂੰ ਯੁੱਧ-ਭੂਮੀ ਵਿਚ ਮਾਰਿਆ ਹੈ,
He, who gave kingdom to Vibhishana and in great rage, killed Ravana in the battlefield
जिनि राज भभीछन रीझि दयो रिस कै जिनि रावन खेत मरिओ है ॥
LINE 16
ਜਾਹਿਮਰਿਓਮੁਰਨਾਮਅਘਾਸੁਰਪੈਬਲਿਕੋਛਲਸੋਜੁਛਲਿਓਹੈ॥
ਜਿਸ ਨੇ ਮੁਰ (ਦੈਂਤ) ਅਤੇ ਅਘਾਸੁਰ ਨਾਂ ਵਾਲੇ (ਦੈਂਤ) ਨੂੰ ਮਾਰਿਆ ਹੈ ਅਤੇ ਛਲ ਨਾਲ ਬਲਿ ਰਾਜੇ ਨੂੰ ਛਲਿਆ ਹੈ;
He, who killed mUr and Aghasura and duped the king Bali
जाहि मरिओ मुर नाम अघासुर पै बलि को छल सो जु छलिओ है ॥
LINE 17
ਜਾਹਿਜਲੰਧਰਕੀਤ੍ਰਿਯਕੋਤਿਹਮੂਰਤਿਕੈਸਤਜਾਹਿਟਰਿਯੋਹੈ॥
ਜਿਸ ਨੇ ਜਲੰਧਰ ਦੀ ਇਸਤਰੀ ਦੇ ਸਤ ਨੂੰ, ਉਸ (ਦੇ ਪਤੀ ਦਾ) ਸਰੂਪ (ਧਾਰ ਕੇ) ਭੰਗ ਕੀਤਾ ਹੈ;
जाहि जलंधर की त्रिय को तिह मूरति कै सत जाहि टरियो है ॥
LINE 18
ਧੰਨਹੈਭਾਗਕਿਧੋਹਮਰੇਤਿਹਕੋਹਮਪੇਖਬਿਆਜੁਕਰਿਓਹੈ੪੧੪॥॥
ਸਾਡੇ ਧੰਨਭਾਗ ਹਨ ਜਿਸ ਦਾ ਦਰਸ਼ਨ ਅਸੀਂ ਅਜ ਕੀਤਾ ਹੈ ॥੪੧੪॥
He, who tarnished the honour of the wife of Jalandhar, I am seeing today that Krishna (the incarnation of Vishnu), I am very fortunate.414.
धंन है भाग किधो हमरे तिह को हम पेखबि आजु करिओ है ॥४१४॥
GURBANI.WORLD