ਪਉੜੀ ੨

ਵਾਰ ੩੧ ਭਾਈ ਗੁਰਦਾਸ ਜੀ ਅੰਗ 31
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੨
पउड़ी २
LINE 02
ਸੁਝਹੁਸੁਝਨਿਤਿਨਿਲੋਅਅੰਨ੍ਹੇਘੁਘੂਸੁਝੁਨਸੁਝੈ।
ਸੂਰਜ ਥੋਂ ਤਿੰਨ ਲੋਕ ਨਜ਼ਰ ਆਉਂਦੇ ਹਨ, ਅੰਨ੍ਹੇ ਉੱਲੂ ਨੂੰ ਸੂਰਜ ਹੀ ਨਹੀਂ ਦਿਸਦਾ।
With sun's light all the three worlds are visible but the blind and the owl can not see the sun.
सुझहु सुझनि तिनि लोअ अंन्हे घुघू सुझु न सुझै ।
LINE 03
ਚਕਵੀਸੂਰਜਹੇਤੁਹੈਕੰਤੁਮਿਲੈਵਿਰਤੰਤੁਸੁਬੁਝੈ।
ਚਕਵੀ ਦਾ ਸੂਰਜ ਦੇ ਨਾਲ ਪ੍ਰੇਮ ਹੈ, (ਕਿਉਂ ਜੋ) ਆਪਣੇ ਸ੍ਵਾਮੀ (ਚਕਵੇ ਨਾਲ ਮਿਲਕੇ) ਵਿਰਤੰਤ (ਰਾਤ ਦਾ ਭੇਤ) ਪੁੱਛਦੀ ਹੈ (ਕਿ ਕਿਹੀ ਰਾਤ ਬੀਤੀ)।
The female ruddy sheldrake loves the sun, and meeting the beloved they tell and listen to the love story of each other.
चकवी सूरज हेतु है कंतु मिलै विरतंतु सु बुझै ।
LINE 04
ਰਾਤਿਅਨ੍ਹੇਰਾਪੰਖੀਆਂਚਕਵੀਚਿਤੁਅਨ੍ਹੇਰਿਨਰੁਝੈ।
ਰਾਤ ਨੂੰ ਪੰਛੀਆਂ (ਦੀਆਂ ਅੱਖਾਂ) ਅੱਗੇ ਹਨੇਰਾ ਹੋ ਜਾਂਦਾ ਹੈ, ਚਕਵੀ ਦਾ ਚਿੱਤ ਹਨੇਰੇ ਵਿਚ ਨਹੀਂ ਰੁਕਦਾ (ਸੂਰਜ ਵਲ ਰਹਿੰਦਾ ਹੈ)।
For all other birds the night is dark (and they sleep) but ruddy sheldrake's mind has no rest in that darkness (its mind is ever attued to sun).
राति अन्हेरा पंखीआं चकवी चितु अन्हेरि न रुझै ।
LINE 05
ਬਿੰਬਅੰਦਰਿਪ੍ਰਤਿਬਿੰਬੁਦੇਖਿਭਰਤਾਜਾਣਿਸੁਜਾਣਿਸਮੁਝੈ।
ਪਾਣੀ ਵਿਖੇ (ਜਦ ਪਤਿ ਦਾ) ਪ੍ਰਤਿਬਿੰਬ ਦੇਖਦੀ ਹੈ, ਆਪਣਾ ਭਰਤਾ ਜਾਣਕੇ (ਸਮੁਝੈ) ਭਟਕਦੀ ਹੇ, (ਭਾਵ ਹਨੇਰੇ ਵਿਚ ਹੀ ਆਪਣਾ ਪਤਿ ਲੱਭ ਲੈਂਦੀ ਹੈ)।
An intellegent woman recognises her husband even by seeing his shadow in water,
बिंब अंदरि प्रतिबिंबु देखि भरता जाणि सुजाणि समुझै ।
LINE 06
ਦੇਖਿਪਛਾਵਾਪਵੇਖੂਹਿਡੁਬਿਮਰੈਸੀਹੁਲੋਇਨਲੁਝੈ।
ਸ਼ੇਰ ਖੂਹ ਵਿਖੇ ਆਪਣਾ ਪਰਛਾਵਾਂ ਦੇਖਕੇ ਵਿਚ ਪੈਕੇ ਡੁੱਬ ਮਰਦਾ ਹੈ, (ਅਰ. 'ਲੋਇਨ') ਅੱਖਾਂ (ਜਾਂ ਭਾਵੀ) ਨਾਲ (ਲੁੱਝੈ) ਝਗੜਦਾ ਹੈ (ਕਿ ਮੇਰੀਆਂ ਅੱਖਾਂ ਜਾਂ ਭਾਵੀ ਖਰਾਬ ਸੀ, ਇਹ ਨਹੀਂ ਜਾਣਦਾ ਕਿ ਦ੍ਵੈਤ ਨੇ ਨਾਸ਼ ਕੀਤਾ ਹੈ)।
but the foolish lion, seeing its own shadow in the well jumps in it and dies and then blames its own eyes.
देखि पछावा पवे खूहि डुबि मरै सीहु लोइन लुझै ।
LINE 07
ਖੋਜੀਖੋਜੈਖੋਜੁਲੈਵਾਦੀਵਾਦੁਕਰੇਂਦੜਖੁਝੈ।
ਗ੍ਯਾਨੀ ਇਸੇ (ਉਕਤ) ਪ੍ਰਸੰਗ ਨੂੰ ਸਮਝਦਾ ਹੈ, ਵਾਦੀ (ਝਗੜਾਲੂ) ਢੁਚਰਾਂ ਕਰਨ ਵਾਲੇ ਭੁੱਲ ਜਾਂਦੇ ਹਨ।
The researcher discovers the import of the above description but the disputant is led astray
खोजी खोजै खोजु लै वादी वादु करेंदड़ खुझै ।
LINE 08
ਗੋਰਸੁਗਾਈਂਹਸਤਿਨਿਦੁਝੈ੨।।
ਗਊ ਦਾ ਦੁੱਧ ਹਥਣੀ ਥੋਂ ਚੋਂਦੇ ਹਨ।
And expects to get cow-milk from a female elephant (which in fact is impossible).
गोरसु गाईं हसतिनि दुझै ।२।
GURBANI.WORLD