LINE 01
ਸਲੋਕੁਮਃ੩॥
Shalok, Third Mahalaa:
सलोकु मः ३ ॥
LINE 02
ਮਾਇਆਮਮਤਾਮੋਹਣੀਜਿਨਿਵਿਣੁਦੰਤਾਜਗੁਖਾਇਆ॥
ਮਾਇਆ ਦੀ ਅਪਣੱਤ (ਭਾਵ, ਇਹ ਖ਼ਿਆਲ ਕਿ ਏਹ ਸ਼ੈ ਮੇਰੀ ਹੈ, ਇਹ ਧਨ ਮੇਰਾ ਹੈ,) ਮਨ ਨੂੰ ਮੋਹਣ ਵਾਲੀ ਹੈ, ਇਸ ਨੇ ਸੰਸਾਰ ਨੂੰ ਬਿਨਾਂ ਦੰਦਾਂ ਤੋਂ ਹੀ ਖਾ ਲਿਆ ਹੈ (ਭਾਵ, ਸਮੂਲਚਾ ਹੀ ਨਿਗਲ ਲਿਆ ਹੈ।)
The love of Maya is enticing; without teeth, it has eaten up the world.
माइआ ममता मोहणी जिनि विणु दंता जगु खाइआ ॥
LINE 03
ਮਨਮੁਖਖਾਧੇਗੁਰਮੁਖਿਉਬਰੇਜਿਨੀਸਚਿਨਾਮਿਚਿਤੁਲਾਇਆ॥
ਮਨਮੁਖ (ਇਸ 'ਮਮਤਾ' ਵਿਚ) ਗ੍ਰਸੇ ਗਏ ਹਨ, ਤੇ ਜਿਨ੍ਹਾਂ ਗੁਰਮੁਖਾਂ ਨੇ ਸੱਚੇ ਨਾਮ ਵਿਚ ਚਿੱਤ ਜੋੜਿਆ ਹੈ ਉਹ ਬਚ ਗਏ ਹਨ।
The self-willed manmukhs are eaten away, while the Gurmukhs are saved; they focus their consciousness on the True Name.
मनमुख खाधे गुरमुखि उबरे जिनी सचि नामि चितु लाइआ ॥
LINE 04
ਬਿਨੁਨਾਵੈਜਗੁਕਮਲਾਫਿਰੈਗੁਰਮੁਖਿਨਦਰੀਆਇਆ॥
ਸਤਿਗੁਰੂ ਦੇ ਸਨਮੁਖ ਹੋ ਕੇ ਇਹ ਦਿੱਸ ਪੈਂਦਾ ਹੈ ਕਿ ਸੰਸਾਰ ਨਾਮ ਤੋਂ ਬਿਨਾ ਕਮਲਾ ਹੋਇਆ ਭਟਕਦਾ ਹੈ।
Without the Name, the world wanders around insane; the Gurmukhs come to see this.
बिनु नावै जगु कमला फिरै गुरमुखि नदरी आइआ ॥
LINE 05
ਧੰਧਾਕਰਤਿਆਨਿਹਫਲੁਜਨਮੁਗਵਾਇਆਸੁਖਦਾਤਾਮਨਿਨਵਸਾਇਆ॥
ਮਾਇਆ ਦੇ ਕਜ਼ੀਏ ਕਰਦਿਆਂ ਮਨੁੱਖਾ ਜਨਮ ਨਿਸਫਲ ਗਵਾ ਲੈਂਦਾ ਹੈ ਤੇ ਸੁਖਦਾਤਾ ਨਾਮ ਮਨ ਵਿਚ ਨਹੀਂ ਵਸਾਉਂਦਾ।
Involved in worldly affairs, he wastes his life in vain; the peace-giving Lord does not come to abide in his mind.
धंधा करतिआ निहफलु जनमु गवाइआ सुखदाता मनि न वसाइआ ॥
LINE 06
ਨਾਨਕਨਾਮੁਤਿਨਾਕਉਮਿਲਿਆਜਿਨਕਉਧੁਰਿਲਿਖਿਪਾਇਆ੧॥॥
(ਪਰ) ਹੇ ਨਾਨਕ! ਨਾਮ ਉਹਨਾਂ ਮਨੁੱਖਾਂ ਨੂੰ ਹੀ ਮਿਲਦਾ ਹੈ ਜਿਨ੍ਹਾਂ ਦੇ ਹਿਰਦੇ ਵਿਚ ਮੁੱਢ ਤੋਂ (ਕੀਤੇ ਕਰਮਾਂ ਦੇ ਅਨੁਸਾਰ) (ਸੰਸਕਾਰ-ਰੂਪ ਲੇਖ) ਉੱਕਰ ਕੇ ਪ੍ਰਭੂ ਨੇ ਰੱਖ ਦਿੱਤਾ ਹੈ ॥੧॥
O Nanak, they alone obtain the Name, who have such pre-ordained destiny. ||1||
नानक नामु तिना कउ मिलिआ जिन कउ धुरि लिखि पाइआ ॥१॥
GURBANI.WORLD