ਕਲਿਆਨੁ ਮਹਲਾ ੪ ॥

ਰਾਗੁ ਕਲਿਆਨ ਗੁਰੂ ਰਾਮਦਾਸ ਜੀ ਅੰਗ 1326
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕਲਿਆਨੁਮਹਲਾ
Kalyaan, Fourth Mahalaa:
कलिआनु महला ४ ॥
LINE 02
ਰਾਮਾਹਮਦਾਸਨਦਾਸਕਰੀਜੈ
ਹੇ ਰਾਮ! ਸਾਨੂੰ (ਆਪਣੇ) ਦਾਸਾਂ ਦਾ ਦਾਸ ਬਣਾਈ ਰੱਖ।
O Lord, please make me the slave of Your slaves.
रामा हम दासन दास करीजै ॥
LINE 03
ਜਬਲਗਿਸਾਸੁਹੋਇਮਨਅੰਤਰਿਸਾਧੂਧੂਰਿਪਿਵੀਜੈ॥॥ਰਹਾਉ
ਜਦੋਂ ਤਕ ਸਰੀਰ ਵਿਚ ਸਾਹ ਆ ਰਿਹਾ ਹੈ, ਉਤਨਾ ਚਿਰ ਸੰਤ-ਜਨਾਂ ਦੇ ਚਰਨਾਂ ਦੀ ਧੂੜ ਪੀਂਦੇ ਰਹਿਣਾ ਚਾਹੀਦਾ ਹੈ (ਨਿਮ੍ਰਤਾ ਨਾਲ ਸੰਤ-ਜਨਾਂ ਦੀ ਸੰਗਤ ਵਿਚ ਰਹਿ ਕੇ ਉਹਨਾਂ ਪਾਸੋਂ ਨਾਮ-ਅੰਮ੍ਰਿਤ ਪੀਂਦੇ ਰਹਿਣਾ ਚਾਹੀਦਾ ਹੈ) ॥੧॥ ਰਹਾਉ ॥
As long as there is breath deep within my mind, let me drink in the dust of the Holy. ||1||Pause||
जब लगि सासु होइ मन अंतरि साधू धूरि पिवीजै ॥१॥ रहाउ ॥
LINE 04
ਸੰਕਰੁਨਾਰਦੁਸੇਖਨਾਗਮੁਨਿਧੂਰਿਸਾਧੂਕੀਲੋਚੀਜੈ
ਸ਼ਿਵ, ਨਾਰਦ, ਸ਼ੇਸ਼ਨਾਗ (ਆਦਿਕ ਹਰੇਕ ਰਿਸ਼ੀ-) ਮੁਨੀ ਸੰਤ-ਜਨਾਂ ਦੇ ਚਰਨਾਂ ਦੀ ਧੂੜ ਦੀ ਤਾਂਘ ਕਰਦਾ ਰਿਹਾ ਹੈ।
Shiva, Naarad, the thousand-headed cobra king and the silent sages long for the dust of the Holy.
संकरु नारदु सेखनाग मुनि धूरि साधू की लोचीजै ॥
LINE 05
ਭਵਨਭਵਨਪਵਿਤੁਹੋਹਿਸਭਿਜਹਸਾਧੂਚਰਨਧਰੀਜੈ॥॥
ਜਿੱਥੇ ਸੰਤ-ਜਨ ਚਰਨ ਰੱਖਦੇ ਹਨ, ਉਹ ਸਾਰੇ ਭਵਨ ਸਾਰੇ ਥਾਂ ਪਵਿੱਤਰ ਹੋ ਜਾਂਦੇ ਹਨ ॥੧॥
All the worlds and realms where the Holy place their feet are sanctified. ||1||
भवन भवन पवितु होहि सभि जह साधू चरन धरीजै ॥१॥
LINE 06
ਤਜਿਲਾਜਅਹੰਕਾਰੁਸਭੁਤਜੀਐਮਿਲਿਸਾਧੂਸੰਗਿਰਹੀਜੈ
ਲੋਕ-ਲਾਜ ਛੱਡ ਕੇ (ਆਪਣੇ ਅੰਦਰੋਂ ਆਪਣੇ ਕਿਸੇ ਵਡੱਪਣ ਦਾ) ਸਾਰਾ ਮਾਣ ਛੱਡ ਦੇਣਾ ਚਾਹੀਦਾ ਹੈ, ਅਤੇ ਸੰਤ-ਜਨਾਂ ਦੀ ਸੰਗਤ ਵਿਚ ਮਿਲ ਕੇ ਰਹਿਣਾ ਚਾਹੀਦਾ ਹੈ।
So let go of your shame and renounce all your egotism; join with the Saadh Sangat, the Company of the Holy, and remain there.
तजि लाज अहंकारु सभु तजीऐ मिलि साधू संगि रहीजै ॥
LINE 07
ਧਰਮਰਾਇਕੀਕਾਨਿਚੁਕਾਵੈਬਿਖੁਡੁਬਦਾਕਾਢਿਕਢੀਜੈ॥॥
(ਜਿਹੜਾ ਮਨੁੱਖ ਸੰਤ-ਜਨਾਂ ਦੀ ਸੰਗਤ ਵਿਚ ਰਹਿੰਦਾ ਹੈ, ਉਹ) ਧਰਮਰਾਜ ਦਾ ਸਹਿਮ ਮੁਕਾ ਲੈਂਦਾ ਹੈ। ਆਤਮਕ ਮੌਤ ਲਿਆਉਣ ਵਾਲੇ ਜ਼ਹਿਰੀਲੇ ਸੰਸਾਰ-ਸਮੁੰਦਰ ਵਿਚ ਡੁੱਬਦੇ ਨੂੰ (ਸੰਤ-ਜਨ) ਕੱਢ ਲੈਂਦੇ ਹਨ ॥੨॥
Give up your fear of the Righteous Judge of Dharma, and you shall be lifted up and saved from drowning in the sea of poison. ||2||
धरम राइ की कानि चुकावै बिखु डुबदा काढि कढीजै ॥२॥
LINE 08
ਭਰਮਿਸੂਕੇਬਹੁਉਭਿਸੁਕਕਹੀਅਹਿਮਿਲਿਸਾਧੂਸੰਗਿਹਰੀਜੈ
(ਜਿਹੜੇ ਮਨੁੱਖ ਮਾਇਆ ਦੀ) ਭਟਕਣਾ ਵਿਚ ਪੈ ਕੇ ਆਤਮਕ ਜੀਵਨ ਦੀ ਤਰਾਵਤ ਮੁਕਾ ਲੈਂਦੇ ਹਨ, ਉਹ ਮਨੁੱਖ ਉਹਨਾਂ ਰੁੱਖਾਂ ਵਰਗੇ ਕਹੇ ਜਾਂਦੇ ਹਨ, ਜਿਹੜੇ ਖੜੇ-ਖਲੋਤੇ ਸੁੱਕ ਜਾਂਦੇ ਹਨ (ਪਰ ਅਜਿਹੇ ਸੁੱਕੇ ਜੀਵਨ ਵਾਲੇ ਮਨੁੱਖ ਭੀ) ਸੰਤ-ਜਨਾਂ ਦੀ ਸੰਗਤ ਵਿਚ ਮਿਲ ਕੇ ਹਰੇ ਹੋ ਜਾਂਦੇ ਹਨ।
Some are standing, parched and shrivelled up by their doubts; joining the Saadh Sangat, they are rejuvenated.
भरमि सूके बहु उभि सुक कहीअहि मिलि साधू संगि हरीजै ॥
LINE 09
ਤਾਤੇਬਿਲਮੁਪਲੁਢਿਲਕੀਜੈਜਾਇਸਾਧੂਚਰਨਿਲਗੀਜੈ॥॥
ਇਸ ਵਾਸਤੇ ਇਕ ਪਲ ਭਰ ਭੀ ਦੇਰ ਨਹੀਂ ਕਰਨੀ ਚਾਹੀਦੀ। (ਛੇਤੀ) ਜਾ ਕੇ ਸੰਤ ਜਨਾਂ ਦੀ ਚਰਨੀਂ ਲੱਗਣਾ ਚਾਹੀਦਾ ਹੈ ॥੩॥
So do not delay, even for an instant - go and fall at the feet of the Holy. ||3||
ता ते बिलमु पलु ढिल न कीजै जाइ साधू चरनि लगीजै ॥३॥
LINE 10
ਰਾਮਨਾਮਕੀਰਤਨਰਤਨਵਥੁਹਰਿਸਾਧੂਪਾਸਿਰਖੀਜੈ
ਪਰਮਾਤਮਾ ਦਾ ਨਾਮ, ਪਰਮਾਤਮਾ ਦੀ ਸਿਫ਼ਤ-ਸਾਲਾਹ ਇਕ ਕੀਮਤੀ ਪਦਾਰਥ ਹੈ। ਇਹ ਪਦਾਰਥ ਪਰਮਾਤਮਾ ਨੇ ਸੰਤ-ਜਨਾਂ ਦੇ ਕੋਲ ਰੱਖਿਆ ਹੁੰਦਾ ਹੈ।
The Kirtan of the Praise of the Lord's Name is a priceless jewel. The Lord has given it for the Holy to keep.
राम नाम कीरतन रतन वथु हरि साधू पासि रखीजै ॥
LINE 11
ਜੋਬਚਨੁਗੁਰਸਤਿਸਤਿਕਰਿਮਾਨੈਤਿਸੁਆਗੈਕਾਢਿਧਰੀਜੈ॥॥
ਜਿਹੜਾ ਮਨੁੱਖ ਗੁਰੂ ਦੇ ਉਪਦੇਸ਼ ਨੂੰ ਪੂਰੀ ਸਰਧਾ ਨਾਲ ਮੰਨਦਾ ਹੈ, (ਗੁਰੂ ਇਹ ਕੀਮਤੀ ਪਦਾਰਥ) ਉਸ ਦੇ ਅੱਗੇ ਕੱਢ ਕੇ ਰੱਖ ਦੇਂਦਾ ਹੈ ॥੪॥
Whoever accepts and follows the Word of the Guru's Teachings as True - this Jewel is taken out and given to him. ||4||
जो बचनु गुर सति सति करि मानै तिसु आगै काढि धरीजै ॥४॥
LINE 12
ਸੰਤਹੁਸੁਨਹੁਸੁਨਹੁਜਨਭਾਈਗੁਰਿਕਾਢੀਬਾਹਕੁਕੀਜੈ
ਹੇ ਸੰਤ ਜਨੋ! ਹੇ ਭਰਾਵੋ! ਗੁਰੂ ਨੇ (ਆਪਣੀ) ਬਾਂਹ ਉੱਚੀ ਕੀਤੀ ਹੋਈ ਹੈ ਤੇ ਕੂਕ ਰਿਹਾ ਹੈ (ਉਸ ਦੀ ਗੱਲ) ਧਿਆਨ ਨਾਲ ਸੁਣੋ।
Listen, O Saints; listen, humble Siblings of Destiny: the Guru raises His Arms and sends out the call.
संतहु सुनहु सुनहु जन भाई गुरि काढी बाह कुकीजै ॥
LINE 13
ਜੇਆਤਮਕਉਸੁਖੁਸੁਖੁਨਿਤਲੋੜਹੁਤਾਂਸਤਿਗੁਰਸਰਨਿਪਵੀਜੈ॥॥
ਹੇ ਸੰਤ ਜਨੋ! ਜੇ ਤੁਸੀਂ ਆਪਣੀ ਜਿੰਦ ਵਾਸਤੇ ਸਦਾ ਦਾ ਸੁਖ ਚਾਹੁੰਦੇ ਹੋ, ਤਾਂ ਗੁਰੂ ਦੀ ਸਰਨ ਪਏ ਰਹਿਣਾ ਚਾਹੀਦਾ ਹੈ ॥੫॥
If you long for everlasting peace and comfort for your soul, then enter the Sanctuary of the True Guru. ||5||
जे आतम कउ सुखु सुखु नित लोड़हु तां सतिगुर सरनि पवीजै ॥५॥
LINE 14
ਜੇਵਡਭਾਗੁਹੋਇਅਤਿਨੀਕਾਤਾਂਗੁਰਮਤਿਨਾਮੁਦ੍ਰਿੜੀਜੈ
ਜੇ ਕਿਸੇ ਮਨੁੱਖ ਦੀ ਵੱਡੀ ਚੰਗੀ ਕਿਸਮਤ ਹੋਵੇ, ਤਾਂ ਉਹ ਗੁਰੂ ਦੀ ਮੱਤ ਲੈ ਕੇ (ਆਪਣੇ ਅੰਦਰ) ਪਰਮਾਤਮਾ ਦਾ ਨਾਮ ਪੱਕਾ ਕਰਦਾ ਹੈ।
If you have great good fortune and are very noble, then implant the Guru's Teachings and the Naam, the Name of the Lord, within.
जे वडभागु होइ अति नीका तां गुरमति नामु द्रिड़ीजै ॥
LINE 15
ਸਭੁਮਾਇਆਮੋਹੁਬਿਖਮੁਜਗੁਤਰੀਐਸਹਜੇਹਰਿਰਸੁਪੀਜੈ॥॥
ਮਾਇਆ ਦਾ ਮੋਹ-ਇਹ ਸਾਰਾ ਬੜਾ ਔਖਾ ਸੰਸਾਰ-ਸਮੁੰਦਰ ਹੈ (ਨਾਮ ਦੀ ਬਰਕਤਿ ਨਾਲ ਇਹ) ਤਰਿਆ ਜਾ ਸਕਦਾ ਹੈ। (ਇਸ ਵਾਸਤੇ) ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦਾ ਨਾਮ-ਰਸ ਪੀਣਾ ਚਾਹੀਦਾ ਹੈ ॥੬॥
Emotional attachment to Maya is totally treacherous; drinking in the Sublime Essence of the Lord, you shall easily, intuitively cross over the world-ocean. ||6||
सभु माइआ मोहु बिखमु जगु तरीऐ सहजे हरि रसु पीजै ॥६॥
LINE 16
ਮਾਇਆਮਾਇਆਕੇਜੋਅਧਿਕਾਈਵਿਚਿਮਾਇਆਪਚੈਪਚੀਜੈ
ਜਿਹੜੇ ਮਨੁੱਖ ਨਿਰੇ ਮਾਇਆ ਦੇ ਹੀ ਬਹੁਤ ਪ੍ਰੇਮੀ ਹਨ (ਉਹ ਸਦਾ ਦੁਖੀ ਹੁੰਦੇ ਹਨ। ਮਾਇਆ ਦਾ ਪ੍ਰੇਮੀ ਮਨੁੱਖ ਤਾਂ) ਹਰ ਵੇਲੇ ਮਾਇਆ (ਦੀ ਤ੍ਰਿਸ਼ਨਾ ਦੀ ਅੱਗ) ਵਿਚ ਸੜਦਾ ਰਹਿੰਦਾ ਹੈ।
Those who are totally in love with Maya, Maya, shall rot away in Maya.
माइआ माइआ के जो अधिकाई विचि माइआ पचै पचीजै ॥
LINE 17
ਅਗਿਆਨੁਅੰਧੇਰੁਮਹਾਪੰਥੁਬਿਖੜਾਅਹੰਕਾਰਿਭਾਰਿਲਦਿਲੀਜੈ॥॥
(ਅਜਿਹੇ ਮਨੁੱਖ ਵਾਸਤੇ) ਆਤਮਕ ਜੀਵਨ ਵਲੋਂ ਬੇ-ਸਮਝੀ ਇਕ ਘੁੱਪ ਹਨੇਰਾ (ਬਣ ਜਾਂਦਾ ਹੈ, ਉਸ ਮਨੁੱਖ ਵਾਸਤੇ ਜ਼ਿੰਦਗੀ ਦਾ) ਰਸਤਾ ਔਖਾ ਹੋ ਜਾਂਦਾ ਹੈ (ਕਿਉਂਕਿ ਉਹ ਮਨੁੱਖ) ਅਹੰਕਾਰ (-ਰੂਪ) ਭਾਰ ਨਾਲ (ਸਦਾ) ਲੱਦਿਆ ਰਹਿੰਦਾ ਹੈ ॥੭॥
The path of ignorance and darkness is utterly treacherous; they are loaded down with the crushing load of egotism. ||7||
अगिआनु अंधेरु महा पंथु बिखड़ा अहंकारि भारि लदि लीजै ॥७॥
LINE 18
ਨਾਨਕਰਾਮਰਮਰਮੁਰਮਰਮਰਾਮੈਤੇਗਤਿਕੀਜੈ
ਹੇ ਨਾਨਕ! ਸਦਾ ਵਿਆਪਕ ਰਾਮ ਦਾ ਨਾਮ ਸਿਮਰਦਾ ਰਹੁ। ਵਿਆਪਕ ਰਾਮ ਦੇ ਨਾਮ ਤੋਂ ਹੀ ਉੱਚੀ ਆਤਮਕ ਅਵਸਥਾ ਹਾਸਲ ਕਰ ਸਕੀਦੀ ਹੈ।
O Nanak, chanting the Name of the Lord, the All-pervading Lord, one is emancipated.
नानक राम रम रमु रम रम रामै ते गति कीजै ॥
LINE 19
ਸਤਿਗੁਰੁਮਿਲੈਤਾਨਾਮੁਦ੍ਰਿੜਾਏਰਾਮਨਾਮੈਰਲੈਮਿਲੀਜੈ੮੬॥॥॥ਛਕਾ
ਜਦੋਂ ਗੁਰੂ ਮਿਲਦਾ ਹੈ ਉਹ (ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ) ਨਾਮ ਪੱਕਾ ਕਰਦਾ ਹੈ। (ਮਨੁੱਖ) ਪਰਮਾਤਮਾ ਦੇ ਨਾਮ ਵਿਚ ਸਦਾ ਲਈ ਲੀਨ ਹੋ ਜਾਂਦਾ ਹੈ। ਛਕਾ = ਛੱਕਾ, ਛੇ (ਅਸ਼ਟਪਦੀਆਂ) ਦਾ ਇਕੱਠ ॥੮॥੬॥
Meeting the True Guru, the Naam is implanted within; we are united and blended with the Lord's Name. ||8||6|| First Set of Six
सतिगुरु मिलै ता नामु द्रिड़ाए राम नामै रलै मिलीजै ॥८॥६॥ छका १ ॥
GURBANI.WORLD