ਮਾਝ ਮਹਲਾ ੫ ॥

ਰਾਗੁ ਮਾਝ ਗੁਰੂ ਅਰਜਨ ਦੇਵ ਜੀ ਅੰਗ 100
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮਾਝਮਹਲਾ੫॥
Maajh, Fifth Mahalaa:
माझ महला ५ ॥
LINE 02
ਤੂੰਜਲਨਿਧਿਹਮਮੀਨਤੁਮਾਰੇ॥
(ਹੇ ਪ੍ਰਭੂ!) ਤੂੰ (ਮਾਨੋ) ਸਮੁੰਦਰ ਹੈਂ ਤੇ ਅਸੀਂ (ਜੀਵ) ਤੇਰੀਆਂ ਮੱਛੀਆਂ ਹਾਂ।
You are the Ocean of Water, and I am Your fish.
तूं जलनिधि हम मीन तुमारे ॥
LINE 03
ਤੇਰਾਨਾਮੁਬੂੰਦਹਮਚਾਤ੍ਰਿਕਤਿਖਹਾਰੇ॥
ਹੇ ਪ੍ਰਭੂ! ਤੇਰਾ ਨਾਮ (ਮਾਨੋ, ਸ੍ਵਾਂਤੀ ਨਛੱਤ੍ਰ ਦੀ ਵਰਖਾ ਦੀ) ਬੂੰਦ ਹੈ, ਤੇ ਅਸੀਂ (ਜੀਵ, ਮਾਨੋ) ਪਿਆਸੇ ਪਪੀਹੇ ਹਾਂ।
Your Name is the drop of water, and I am a thirsty rainbird.
तेरा नामु बूंद हम चात्रिक तिखहारे ॥
LINE 04
ਤੁਮਰੀਆਸਪਿਆਸਾਤੁਮਰੀਤੁਮਹੀਸੰਗਿਮਨੁਲੀਨਾਜੀਉ੧॥॥
ਹੇ ਪ੍ਰਭੂ! ਮੈਨੂੰ ਤੇਰੇ ਮਿਲਾਪ ਦੀ ਆਸ ਹੈ ਮੈਨੂੰ ਤੇਰੇ ਨਾਮ ਜਲ ਦੀ ਪਿਆਸ ਹੈ (ਜੇ ਤੇਰੀ ਮਿਹਰ ਹੋਵੇ ਤਾਂ ਮੇਰਾ) ਮਨ ਤੇਰੇ ਹੀ ਚਰਨਾਂ ਵਿਚ ਜੁੜਿਆ ਰਹੇ ॥੧॥
You are my hope, and You are my thirst. My mind is absorbed in You. ||1||
तुमरी आस पिआसा तुमरी तुम ही संगि मनु लीना जीउ ॥१॥
LINE 05
ਜਿਉਬਾਰਿਕੁਪੀਖੀਰੁਅਘਾਵੈ॥
ਜਿਵੇਂ ਅੰਞਾਣਾ ਬਾਲ (ਆਪਣੀ ਮਾਂ ਦਾ) ਦੁੱਧ ਪੀ ਕੇ ਰੱਜ ਜਾਂਦਾ ਹੈ,
Just as the baby is satisfied by drinking milk,
जिउ बारिकु पी खीरु अघावै ॥
LINE 06
ਜਿਉਨਿਰਧਨੁਧਨੁਦੇਖਿਸੁਖੁਪਾਵੈ॥
ਜਿਵੇਂ (ਕੋਈ) ਕੰਗਾਲ ਮਨੁੱਖ (ਮਿਲਿਆ) ਧਨ ਵੇਖ ਕੇ ਸੁਖ ਮਹਿਸੂਸ ਕਰਦਾ ਹੈ,
and the poor person is pleased by seeing wealth,
जिउ निरधनु धनु देखि सुखु पावै ॥
LINE 07
ਤ੍ਰਿਖਾਵੰਤਜਲੁਪੀਵਤਠੰਢਾਤਿਉਹਰਿਸੰਗਿਇਹੁਮਨੁਭੀਨਾਜੀਉ੨॥॥
ਜਿਵੇਂ ਕੋਈ ਤ੍ਰਿਹਾਇਆ ਮਨੁੱਖ ਠੰਢਾ ਪਾਣੀ ਪੀ ਕੇ (ਖ਼ੁਸ਼ ਹੁੰਦਾ ਹੈ) ਤਿਵੇਂ (ਹੇ ਪ੍ਰਭੂ! ਜੇ ਤੇਰੀ ਕ੍ਰਿਪਾ ਹੋਵੇ ਤਾਂ) ਮੇਰਾ ਇਹ ਮਨ ਤੇਰੇ ਚਰਨਾਂ ਵਿਚ (ਤੇਰੇ ਨਾਮ-ਜਲ ਨਾਲ) ਭਿੱਜ ਜਾਏ (ਤਾਂ ਮੈਨੂੰ ਖੁਸ਼ੀ ਹੋਵੇ) ॥੨॥
and the thirsty person is refreshed by drinking cool water, so is this mind drenched with delight in the Lord. ||2||
त्रिखावंत जलु पीवत ठंढा तिउ हरि संगि इहु मनु भीना जीउ ॥२॥
LINE 08
ਜਿਉਅੰਧਿਆਰੈਦੀਪਕੁਪਰਗਾਸਾ॥
ਜਿਵੇਂ ਹਨੇਰੇ ਵਿਚ ਦੀਵਾ ਚਾਨਣ ਕਰਦਾ ਹੈ,
Just as the darkness is lit up by the lamp,
जिउ अंधिआरै दीपकु परगासा ॥
LINE 09
ਭਰਤਾਚਿਤਵਤਪੂਰਨਆਸਾ॥
ਜਿਵੇਂ ਪਤੀ ਦੇ ਮਿਲਾਪ ਦੀ ਤਾਂਘ ਕਰਦਿਆਂ ਕਰਦਿਆਂ ਇਸਤ੍ਰੀ ਦੀ ਆਸ ਪੂਰੀ ਹੁੰਦੀ ਹੈ,
and the hopes of the wife are fulfilled by thinking about her husband,
भरता चितवत पूरन आसा ॥
LINE 10
ਮਿਲਿਪ੍ਰੀਤਮਜਿਉਹੋਤਅਨੰਦਾਤਿਉਹਰਿਰੰਗਿਮਨੁਰੰਗੀਨਾਜੀਉ੩॥॥
ਤੇ ਆਪਣੇ ਪ੍ਰੀਤਮ ਨੂੰ ਮਿਲ ਕੇ ਉਸ ਦੇ ਹਿਰਦੇ ਵਿਚ ਆਨੰਦ ਪੈਦਾ ਹੁੰਦਾ ਹੈ, ਤਿਵੇਂ (ਜਿਸ ਉੱਤੇ ਪ੍ਰਭੂ ਦੀ ਮਿਹਰ ਹੋਵੇ ਉਸਦਾ) ਮਨ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ ॥੩॥
and people are filled with bliss upon meeting their beloved, so is my mind imbued with the Lord's Love. ||3||
मिलि प्रीतम जिउ होत अनंदा तिउ हरि रंगि मनु रंगीना जीउ ॥३॥
LINE 11
ਸੰਤਨਮੋਕਉਹਰਿਮਾਰਗਿਪਾਇਆ॥
ਹੇ ਨਾਨਕ! (ਆਖ-) ਸੰਤਾਂ ਨੇ ਮੈਨੂੰ ਪਰਮਾਤਮਾ ਦੇ (ਮਿਲਾਪ ਦੇ) ਰਸਤੇ ਉੱਤੇ ਪਾ ਦਿੱਤਾ ਹੈ।
The Saints have set me upon the Lord's Path.
संतन मो कउ हरि मारगि पाइआ ॥
LINE 12
ਸਾਧਕ੍ਰਿਪਾਲਿਹਰਿਸੰਗਿਗਿਝਾਇਆ॥
ਕਿਰਪਾਲ ਗੁਰੂ ਨੇ ਮੈਨੂੰ ਪਰਮਾਤਮਾ ਦੇ ਚਰਨਾਂ ਵਿਚ ਰਹਿਣ ਦੀ ਗੇਝ ਪਾ ਦਿੱਤੀ ਹੈ।
By the Grace of the Holy Saint, I have been attuned to the Lord.
साध क्रिपालि हरि संगि गिझाइआ ॥
LINE 13
ਹਰਿਹਮਰਾਹਮਹਰਿਕੇਦਾਸੇਨਾਨਕਸਬਦੁਗੁਰੂਸਚੁਦੀਨਾਜੀਉ੪੧੪੨੧॥॥॥॥
ਹੁਣ ਪਰਮਾਤਮਾ ਮੇਰਾ (ਆਸਰਾ ਬਣ ਗਿਆ ਹੈ), ਮੈਂ ਪਰਮਾਤਮਾ ਦਾ (ਹੀ) ਸੇਵਕ (ਬਣ ਚੁੱਕਾ) ਹਾਂ, ਗੁਰੂ ਨੇ ਮੈਨੂੰ ਸਦਾ-ਥਿਰ ਰਹਿਣ ਵਾਲਾ ਸਿਫ਼ਤ-ਸਾਲਾਹ ਦਾ ਸ਼ਬਦ ਬਖ਼ਸ਼ ਦਿੱਤਾ ਹੈ ॥੪॥੧੪॥੨੧॥
The Lord is mine, and I am the slave of the Lord. O Nanak, the Guru has blessed me with the True Word of the Shabad. ||4||14||21||
हरि हमरा हम हरि के दासे नानक सबदु गुरू सचु दीना जीउ ॥४॥१४॥२१॥
GURBANI.WORLD