ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1208
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਸੁਕ੍ਰਿਤਸੈਨਇਕਸੁਨਾਨਰੇਸਾ॥
ਸੁਕ੍ਰਿਤ ਸੈਨ ਨਾਂ ਦਾ ਇਕ ਰਾਜਾ ਸੁਣਿਆ ਸੀ,
सुक्रित सैन इक सुना नरेसा ॥
LINE 03
ਜਿਹਕੋਡੰਡਭਰਤਸਭਦੇਸਾ॥
ਜਿਸ ਦਾ ਸਾਰੇ ਦੇਸ ਦੰਡ ਭਰਦੇ ਸਨ (ਭਾਵ ਅਧੀਨਗੀ ਸਵੀਕਾਰ ਕਰਦੇ ਸਨ)।
जिह को डंड भरत सभ देसा ॥
LINE 04
ਸੁਕ੍ਰਿਤਮੰਜਰੀਤਿਹਕੀਦਾਰਾ॥
ਸੁਕ੍ਰਿਤ ਮੰਜਰੀ ਉਸ ਦੀ ਇਸਤਰੀ ਸੀ।
सुक्रित मंजरी तिह की दारा ॥
LINE 05
ਜਾਸਮਦੇਵਨਦੇਵਕੁਮਾਰਾ੧॥॥
ਉਸ ਵਰਗੀ ਨਾ ਦੇਵ-ਇਸਤਰੀ ਸੀ ਅਤੇ ਨਾ ਹੀ ਦੇਵ ਕੁਮਾਰੀ ॥੧॥
जा सम देव न देव कुमारा ॥१॥
LINE 06
ਅਤਿਭੁਤਸੈਨਸਾਹੁਸੁਤਇਕਤਹ॥
ਉਥੇ ਅਤਿਭੁਤ ਸੈਨ ਨਾਂ ਦਾ ਇਕ ਸ਼ਾਹ ਦਾ ਪੁੱਤਰ ਸੀ
अतिभुत सैन साहु सुत इक तह ॥
LINE 07
ਜਾਸਮਦੁਤਿਯਨਉਪਜ੍ਯੋਮਹਿਮਹ॥
ਜਿਸ ਵਰਗਾ ਦੂਜਾ ਕੋਈ ਧਰਤੀ ਉਤੇ ਪੈਦਾ ਨਹੀਂ ਹੋਇਆ ਸੀ।
जा सम दुतिय न उपज्यो महि मह ॥
LINE 08
ਜਗਮਗਾਤਤਿਹਰੂਪਅਪਾਰਾ॥
ਉਸ ਦਾ ਅਪਾਰ ਰੂਪ ਬਹੁਤ ਜਗਮਗਾਉਂਦਾ ਸੀ।
जगमगात तिह रूप अपारा ॥
LINE 09
ਜਿਹਸਮਇੰਦ੍ਰਨਚੰਦ੍ਰਕੁਮਾਰਾ੨॥॥
ਉਸ ਕੁਮਾਰ ਦੇ ਸਮਾਨ ਨਾ ਇੰਦਰ ਸੀ ਅਤੇ ਨਾ ਹੀ ਚੰਦ੍ਰਮਾ ਸੀ ॥੨॥
जिह सम इंद्र न चंद्र कुमारा ॥२॥
LINE 10
ਰਾਨੀਅਟਕਿਤਵਨਪਰਗਈ॥
ਰਾਣੀ ਉਸ ਦੀ (ਸੁੰਦਰਤਾ ਨੂੰ ਵੇਖ ਕੇ) ਮੋਹਿਤ ਹੋ ਗਈ
रानी अटकि तवन पर गई ॥
LINE 11
ਤਿਹਗ੍ਰਿਹਜਾਤਿਆਪਿਚਲਿਭਈ॥
ਅਤੇ ਉਸ ਦੇ ਘਰ ਆਪ ਹੀ ਚਲ ਕੇ ਗਈ।
तिह ग्रिह जाति आपि चलि भई ॥
LINE 12
ਤਾਸੋਪ੍ਰੀਤਿਕਪਟਤਜਿਲਾਗੀ॥
ਉਸ ਨਾਲ ਨਿਸ਼ਕਪਟ ਪ੍ਰੀਤ ਲਗਾ ਲਈ।
ता सो प्रीति कपट तजि लागी ॥
LINE 13
ਛੂਟੋਕਹਾਅਨੋਖੀਜਾਗੀ੩॥॥
(ਉਹ) ਅਨੋਖੀ (ਪ੍ਰੀਤ) ਜਾਗੀ ਹੋਈ ਕਿਥੇ ਹਟਦੀ ਸੀ ॥੩॥
छूटो कहा अनोखी जागी ॥३॥
LINE 14
ਬਹੁਬਿਧਿਤਿਨਸੰਗਭੋਗਕਮਾਨਾ॥
ਉਸ ਨਾਲ (ਰਾਣੀ ਨੇ) ਬਹੁਤ ਤਰ੍ਹਾਂ ਨਾਲ ਸੰਯੋਗ ਕੀਤਾ।
बहु बिधि तिन संग भोग कमाना ॥
LINE 15
ਕੇਲਕਰਤਬਹੁਕਾਲਬਿਹਾਨਾ॥
ਕਾਮ-ਕੇਲ ਕਰਦਿਆਂ ਬਹੁਤ ਸਮਾਂ ਬੀਤ ਗਿਆ।
केल करत बहु काल बिहाना ॥
LINE 16
ਸੁੰਦਰਔਰਤਹਾਇਕਆਯੋ॥
ਉਥੇ ਇਕ ਹੋਰ ਸੁੰਦਰ ਵਿਅਕਤੀ ਆ ਗਿਆ।
सुंदर और तहा इक आयो ॥
LINE 17
ਵਹੈਪੁਰਖਰਾਨੀਕਹਲਾਯੋ੪॥॥
ਉਸ ਪੁਰਸ਼ ਨੂੰ ਵੀ ਰਾਣੀ ਨੇ ਬੁਲਵਾ ਲਿਆ ॥੪॥
वहै पुरख रानी कहलायो ॥४॥
LINE 18
ਵਹੈਪੁਰਖਰਾਨੀਕਹਭਾਇਸਿ॥
ਉਹ ਪੁਰਖ ਵੀ ਰਾਣੀ ਨੂੰ ਚੰਗਾ ਲਗਿਆ।
वहै पुरख रानी कह भाइसि ॥
LINE 19
ਕਾਮਕੇਲਗ੍ਰਿਹਬੋਲਿਕਮਾਇਸਿ॥
ਉਸ ਨੂੰ ਘਰ ਬੁਲਾ ਕੇ ਕਾਮ-ਕ੍ਰੀੜਾ ਕੀਤੀ।
काम केल ग्रिह बोलि कमाइसि ॥
LINE 20
ਪ੍ਰਥਮਮਿਤ੍ਰਤਿਹਠਾਤਬਆਯੋ॥
ਤਦ ਉਸ ਥਾਂ ਤੇ ਪਹਿਲਾ ਮਿਤਰ ਵੀ ਆ ਗਿਆ।
प्रथम मित्र तिह ठा तब आयो ॥
LINE 21
ਰਮਤਨਿਰਖਿਰਾਨੀਕੁਰਰਾਯੋ੫॥॥
ਰਾਣੀ ਨੂੰ (ਉਸ ਨਾਲ) ਰਮਣ ਕਰਦਿਆਂ ਵੇਖ ਕੇ ਕ੍ਰੋਧ ਨਾਲ ਬੁੜਬੁੜਾਇਆ ॥੫॥
रमत निरखि रानी कुररायो ॥५॥
LINE 22
ਅਧਿਕਕੋਪਕਰਿਖੜਗੁਨਿਕਾਰਿਯੋ॥
ਬਹੁਤ ਕ੍ਰੋਧਿਤ ਹੋ ਕੇ ਉਸ ਨੇ ਤਲਵਾਰ ਖਿਚ ਲਈ
अधिक कोप करि खड़गु निकारियो ॥
LINE 23
ਰਾਨੀਰਾਖਿਜਾਰਕਹਮਾਰਿਯੋ॥
ਅਤੇ ਰਾਣੀ ਨੂੰ ਬਚਾ ਕੇ ਯਾਰ ਨੂੰ ਮਾਰ ਦਿੱਤੀ।
रानी राखि जार कह मारियो ॥
LINE 24
ਆਪੁਭਾਜਪੁਨਿਤਹਤੇਗਯੋ॥
ਉਹ ਆਪ ਉਥੋਂ ਭਜ ਗਿਆ।
आपु भाज पुनि तह ते गयो ॥
LINE 25
ਤੇਜਭਏਤ੍ਰਿਯਕੋਤਨਤਯੋ੬॥॥
ਕ੍ਰੋਧ ਨਾਲ ਰਾਣੀ ਦਾ ਸ਼ਰੀਰ ਤਪ ਗਿਆ ॥੬॥
तेज भए त्रिय को तन तयो ॥६॥
LINE 26
ਲਿਖਿਪਤਿਯਾਅਸਿਤਾਹਿਪਠਾਈ॥
ਉਸ ਨੂੰ ਇਸ ਤਰ੍ਹਾਂ ਚਿੱਠੀ ਲਿਖ ਕੇ ਭੇਜੀ
लिखि पतिया असि ताहि पठाई ॥
LINE 27
ਤੋਹਿਮਿਤ੍ਰਮੁਹਿਤਜਾਨਜਾਈ॥
ਕਿ ਹੇ ਮਿਤਰ! ਮੇਰੇ ਤੋਂ ਤੂੰ ਛਡਿਆ ਨਹੀਂ ਜਾਂਦਾ।
तोहि मित्र मुहि तजा न जाई ॥
LINE 28
ਛਿਮਾਕਰਹੁਇਹਭੂਲਿਹਮਾਰੀ॥
ਮੇਰੀ ਇਹ ਭੁਲ ਮਾਫ਼ ਕਰ ਦਿਓ।
छिमा करहु इह भूलि हमारी ॥
LINE 29
ਅਬਦਾਸੀਮੈਭਈਤਿਹਾਰੀ੭॥॥
ਹੁਣ ਮੈਂ ਤੁਹਾਡੀ ਦਾਸੀ ਹੋ ਗਈ ਹਾਂ ॥੭॥
अब दासी मै भई तिहारी ॥७॥
LINE 30
ਜੌਆਗੇਫਿਰਿਐਸਨਿਹਰਿਯਹੁ॥
ਜੇ ਤੁਸੀਂ ਅਗੋਂ ਫਿਰ (ਮੈਨੂੰ) ਇਸ ਤਰ੍ਹਾਂ ਵੇਖੋ
जौ आगे फिरि ऐस निहरियहु ॥
LINE 31
ਮੋਹੂਸਹਿਤਮਾਰਿਤਿਹਡਰਿਯਹੁ॥
ਤਾਂ ਉਸ ਨਾਲ ਹੀ ਮੈਨੂੰ ਵੀ ਮਾਰ ਦੇਣਾ।
मोहू सहित मारि तिह डरियहु ॥
LINE 32
ਭਲਾਕਿਯਾਤੁਮਤਾਹਿਸੰਘਾਰਾ॥
ਤੁਸੀਂ ਚੰਗਾ ਕੀਤਾ ਜੋ ਉਸ ਨੂੰ ਮਾਰ ਦਿੱਤਾ
भला किया तुम ताहि संघारा ॥
LINE 33
ਆਗੇਰਾਹਮਿਤ੍ਰਮੁਹਿਡਾਰਾ੮॥॥
ਅਤੇ ਹੇ ਮਿਤਰ! ਮੈਨੂੰ ਅਗੋਂ ਲਈ (ਸਹੀ) ਰਸਤੇ ਉਤੇ ਪਾ ਦਿੱਤਾ ॥੮॥
आगे राह मित्र मुहि डारा ॥८॥
GURBANI.WORLD