LINE 01
ਸੋਰਠਿਮਹਲਾ੫॥
Sorat'h, Fifth Mahalaa:
सोरठि महला ५ ॥
LINE 02
ਸਤਿਗੁਰਪੂਰੇਭਾਣਾ॥
(ਪਰ, ਹੇ ਭਾਈ!) ਜਦੋਂ ਗੁਰੂ ਨੂੰ ਚੰਗਾ ਲੱਗਦਾ ਹੈ ਜਦੋਂ ਗੁਰੂ ਤ੍ਰੁੱਠਦਾ ਹੈ)
When it was pleasing to the Perfect True Guru,
सतिगुर पूरे भाणा ॥
LINE 03
ਤਾਜਪਿਆਨਾਮੁਰਮਾਣਾ॥
ਤਦੋਂ ਹੀ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ।
then I chanted the Naam, the Name of the Pervading Lord.
ता जपिआ नामु रमाणा ॥
LINE 04
ਗੋਬਿੰਦਕਿਰਪਾਧਾਰੀ॥
ਪਰਮਾਤਮਾ ਨੇ ਮੇਹਰ ਕੀਤੀ (ਗੁਰੂ ਮਿਲਾਇਆ! ਗੁਰੂ ਦੀ ਕਿਰਪਾ ਨਾਲ ਅਸਾਂ ਨਾਮ ਜਪਿਆ, ਤਾਂ)
The Lord of the Universe extended His Mercy to me,
गोबिंद किरपा धारी ॥
LINE 05
ਪ੍ਰਭਿਰਾਖੀਪੈਜਹਮਾਰੀ੧॥॥
ਪਰਮਾਤਮਾ ਨੇ ਸਾਡੀ ਲਾਜ ਰੱਖ ਲਈ (ਬਿਖੈ ਠਗਉਰੀ ਤੋਂ ਬਚਾ ਲਿਆ) ॥੧॥
and God saved my honor. ||1||
प्रभि राखी पैज हमारी ॥१॥
LINE 06
ਹਰਿਕੇਚਰਨਸਦਾਸੁਖਦਾਈ॥
ਹੇ ਭਾਈ! ਪਰਮਾਤਮਾ ਦੇ ਚਰਨ ਸਦਾ ਸੁਖ ਦੇਣ ਵਾਲੇ ਹਨ।
The Lord's feet are forever peace-giving.
हरि के चरन सदा सुखदाई ॥
LINE 07
ਜੋਇਛਹਿਸੋਈਫਲੁਪਾਵਹਿਬਿਰਥੀਆਸਨਜਾਈ੧॥॥ਰਹਾਉ॥
(ਜੇਹੜੇ ਮਨੁੱਖ ਹਰਿ-ਚਰਨਾਂ ਦਾ ਆਸਰਾ ਲੈਂਦੇ ਹਨ, ਉਹ) ਜੋ ਕੁਝ (ਪਰਮਾਤਮਾ ਪਾਸੋਂ) ਮੰਗਦੇ ਹਨ ਉਹੀ ਫਲ ਪ੍ਰਾਪਤ ਕਰ ਲੈਂਦੇ ਹਨ। (ਪਰਮਾਤਮਾ ਦੀ ਸਹੈਤਾ ਉਤੇ ਰੱਖੀ ਹੋਈ ਕੋਈ ਭੀ) ਆਸ ਖ਼ਾਲੀ ਨਹੀਂ ਜਾਂਦੀ ॥੧॥ ਰਹਾਉ ॥
Whatever fruit one desires, he receives; his hopes shall not go in vain. ||1||Pause||
जो इछहि सोई फलु पावहि बिरथी आस न जाई ॥१॥ रहाउ ॥
LINE 08
ਕ੍ਰਿਪਾਕਰੇਜਿਸੁਪ੍ਰਾਨਪਤਿਦਾਤਾਸੋਈਸੰਤੁਗੁਣਗਾਵੈ॥
ਹੇ ਭਾਈ! ਜੀਵਨ ਦਾ ਮਾਲਕ ਦਾਤਾਰ ਪ੍ਰਭੂ ਜਿਸ ਮਨੁੱਖ ਉਤੇ ਮੇਹਰ ਕਰਦਾ ਹੈ ਉਹ ਸੰਤ (ਸੁਭਾਉ ਬਣ ਜਾਂਦਾ ਹੈ, ਤੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਹੈ।
That Saint, unto whom the Lord of Life, the Great Giver, extends His Mercy - he alone sings the Glorious Praises of the Lord.
क्रिपा करे जिसु प्रानपति दाता सोई संतु गुण गावै ॥
LINE 09
ਪ੍ਰੇਮਭਗਤਿਤਾਕਾਮਨੁਲੀਣਾਪਾਰਬ੍ਰਹਮਮਨਿਭਾਵੈ੨॥॥
ਉਸ ਮਨੁੱਖ ਦਾ ਮਨ ਪਰਮਾਤਮਾ ਦੀ ਪਿਆਰ-ਭਰੀ ਭਗਤੀ ਵਿਚ ਮਸਤ ਹੋ ਜਾਂਦਾ ਹੈ, ਉਹ ਮਨੁੱਖ ਪਰਮਾਤਮਾ ਦੇ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ ॥੨॥
His soul is absorbed in loving devotional worship; his mind is pleasing to the Supreme Lord God. ||2||
प्रेम भगति ता का मनु लीणा पारब्रहम मनि भावै ॥२॥
LINE 10
ਆਠਪਹਰਹਰਿਕਾਜਸੁਰਵਣਾਬਿਖੈਠਗਉਰੀਲਾਥੀ॥
ਹੇ ਭਾਈ! ਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨ ਨਾਲ ਵਿਕਾਰਾਂ ਦੀ ਠਗ-ਬੂਟੀ ਦਾ ਜ਼ੋਰ ਮੁੱਕ ਜਾਂਦਾ ਹੈ।
Twenty-four hours a day, he chants the Praises of the Lord, and the bitter poison does not affect him.
आठ पहर हरि का जसु रवणा बिखै ठगउरी लाथी ॥
LINE 11
ਸੰਗਿਮਿਲਾਇਲੀਆਮੇਰੈਕਰਤੈਸੰਤਸਾਧਭਏਸਾਥੀ੩॥॥
(ਜਿਸ ਭੀ ਮਨੁੱਖ ਨੇ ਸਿਫ਼ਤ-ਸਾਲਾਹ ਵਿਚ ਮਨ ਜੋੜਿਆ) ਕਰਤਾਰ ਨੇ (ਉਸ ਨੂੰ) ਆਪਣੇ ਨਾਲ ਮਿਲਾ ਲਿਆ, ਸੰਤ ਜਨ ਉਸ ਦੇ ਸੰਗੀ-ਸਾਥੀ ਬਣ ਗਏ ॥੩॥
My Creator Lord has united me with Himself, and the Holy Saints have become my companions. ||3||
संगि मिलाइ लीआ मेरै करतै संत साध भए साथी ॥३॥
LINE 12
ਕਰੁਗਹਿਲੀਨੇਸਰਬਸੁਦੀਨੇਆਪਹਿਆਪੁਮਿਲਾਇਆ॥
(ਹੇ ਭਾਈ! ਗੁਰੂ ਦੀ ਸ਼ਰਨ ਪੈ ਕੇ ਜਿਸ ਭੀ ਮਨੁੱਖ ਨੇ ਪ੍ਰਭੂ-ਚਰਨਾਂ ਦਾ ਆਰਾਧਨ ਕੀਤਾ) ਪ੍ਰਭੂ ਨੇ ਉਸ ਦਾ ਹੱਥ ਫੜ ਕੇ ਉਸ ਨੂੰ ਸਭ ਕੁਝ ਬਖ਼ਸ਼ ਦਿੱਤਾ, ਪ੍ਰਭੂ ਨੇ ਉਸ ਨੂੰ ਆਪਣਾ ਆਪ ਹੀ ਮਿਲਾ ਦਿੱਤਾ।
Taking me by the hand, He has given me everything, and blended me with Himself.
करु गहि लीने सरबसु दीने आपहि आपु मिलाइआ ॥
LINE 13
ਕਹੁਨਾਨਕਸਰਬਥੋਕਪੂਰਨਪੂਰਾਸਤਿਗੁਰੁਪਾਇਆ੪੧੫੭੯॥॥॥॥
ਨਾਨਕ ਆਖਦਾ ਹੈ- ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਿਆ, ਉਸ ਦੇ ਸਾਰੇ ਕੰਮ ਸਫਲ ਹੋ ਗਏ ॥੪॥੧੫॥੭੯॥
Says Nanak, everything has been perfectly resolved; I have found the Perfect True Guru. ||4||15||79||
कहु नानक सरब थोक पूरन पूरा सतिगुरु पाइआ ॥४॥१५॥७९॥
GURBANI.WORLD