LINE 01
ਚੌਪਈ॥
ਚੌਪਈ:
चौपई ॥
LINE 02
ਸੋਰਠਦੇਸਬਸਤਹੈਜਹਾ॥
ਜਿਥੇ ਸੋਰਠ ਨਾਂ ਦਾ ਦੇਸ਼ ਵਸਦਾ ਹੈ,
सोरठ देस बसत है जहा ॥
LINE 03
ਦਿਜਬਰਸੈਨਨਰਾਧਿਪਤਹਾ॥
ਉਥੇ ਦਿਜਬਰ ਸੈਨ ਨਾਂ ਦਾ ਰਾਜਾ ਸੀ।
दिजबर सैन नराधिप तहा ॥
LINE 04
ਮਤੀਸੁਮੇਰਤਵਨਕੀਨਾਰੀ॥
ਸੁਮੇਰ ਮਤੀ ਉਸ ਦੀ ਰਾਣੀ ਸੀ।
मती सुमेर तवन की नारी ॥
LINE 05
ਦੁਤਿਯਨਜਗਮੈਐਸਿਕੁਮਾਰੀ੧॥॥
ਉਸ ਵਰਗੀ ਸੰਸਾਰ ਵਿਚ ਕੋਈ ਹੋਰ ਇਸਤਰੀ ਨਹੀਂ ਸੀ ॥੧॥
दुतिय न जग मै ऐसि कुमारी ॥१॥
LINE 06
ਸੋਰਠਦੇਇਸੁਤਾਇਕਤਾਕੇ॥
ਸੋਰਠ ਦੇਈ ਨਾਂ ਦੀ ਉਸ ਦੀ ਇਕ ਪੁੱਤਰੀ ਸੀ
सोरठ देइ सुता इक ता के ॥
LINE 07
ਔਰਨਾਰਸਮਤੁਲਿਨਵਾਕੇ॥
ਜਿਸ ਦੇ ਬਰਾਬਰ ਹੋਰ ਕੋਈ ਇਸਤਰੀ ਨਹੀਂ ਸੀ।
और नार सम तुलि न वा के ॥
LINE 08
ਦੁਤਿਯਪਰਜਦੇਭਈਕੁਮਾਰੀ॥
ਪਰਜ ਦੇ (ਦੇਈ) ਨਾਂ ਦੀ ਦੂਜੀ ਕੁਮਾਰੀ ਸੀ,
दुतिय परज दे भई कुमारी ॥
LINE 09
ਜਿਹਸੀਦੁਤਿਯਨਬ੍ਰਹਮਸਵਾਰੀ੨॥॥
ਜਿਸ ਵਰਗੀ ਬ੍ਰਹਮਾ ਨੇ ਕੋਈ ਹੋਰ ਨਹੀਂ ਬਣਾਈ ਸੀ ॥੨॥
जिह सी दुतिय न ब्रहम सवारी ॥२॥
LINE 10
ਦੋਊਸੁਤਾਤਰੁਨਿਜਬਭਈ॥
ਜਦ ਦੋਵੇਂ ਪੁੱਤਰੀਆਂ ਜਵਾਨ ਹੋ ਗਈਆਂ।
दोऊ सुता तरुनि जब भई ॥
LINE 11
ਜਨਕਰਿਕਿਰਣਿਸੂਰਸਸਿਵਈ॥
(ਤਾਂ ਇੰਜ ਲਗਦੀਆਂ ਸਨ) ਮਾਨੋ ਸੂਰਜ ਅਤੇ ਚੰਦ੍ਰਮਾ ਦੀਆਂ ਕਿਰਨਾਂ ਹੋਣ।
जन करि किरणि सूर ससि वई ॥
LINE 12
ਐਸੀਪ੍ਰਭਾਹੋਤਭੀਤਿਨਕੀ॥
ਉਨ੍ਹਾਂ ਦੀ ਅਜਿਹੀ ਸੁੰਦਰਤਾ ਸੀ
ऐसी प्रभा होत भी तिन की ॥
LINE 13
ਬਾਛਾਕਰਤਬਿਧਾਤਾਜਿਨਕੀ੩॥॥
ਕਿ ਜਿਨ੍ਹਾਂ ਨੂੰ (ਪ੍ਰਾਪਤ ਕਰਨ ਦੀ) ਇੱਛਾ ਬ੍ਰਹਮਾ ਵੀ ਕਰਦਾ ਸੀ ॥੩॥
बाछा करत बिधाता जिन की ॥३॥
LINE 14
ਓਜਸੈਨਇਕਅਨਤਨ੍ਰਿਪਤਿਬਰ॥
ਓਜ ਸੈਨ ਨਾਂ ਦਾ ਇਕ ਹੋਰ ਸ੍ਰੇਸ਼ਠ ਰਾਜਾ ਸੀ,
ओज सैन इक अनत न्रिपति बर ॥
LINE 15
ਜਨੁਕਰਿਮੈਨਪ੍ਰਗਟਿਯੋਬਪੁਧਰਿ॥
ਮਾਨੋ ਕਾਮ ਦੇਵ ਹੀ ਸ਼ਰੀਰ ਧਾਰਨ ਕਰ ਕੇ ਪ੍ਰਗਟਿਆ ਹੋਵੇ।
जनु करि मैन प्रगटियो बपु धरि ॥
LINE 16
ਸੋਨ੍ਰਿਪਖੇਲਨਚੜਾਸਿਕਾਰਾ॥
ਉਹ ਰਾਜਾ ਸ਼ਿਕਾਰ ਖੇਡਣ ਲਈ ਚੜ੍ਹਿਆ।
सो न्रिप खेलन चड़ा सिकारा ॥
LINE 17
ਰੋਝਰੀਛਮਾਰੇਝੰਖਾਰਾ੪॥॥
(ਉਸ ਨੇ) ਰੋਜ਼, ਰਿਛ ਅਤੇ ਬਾਰਾਸਿੰਗੇ ਮਾਰੇ ॥੪॥
रोझ रीछ मारे झंखारा ॥४॥
LINE 18
ਨਿਕਸਿਯੋਤਹਾਏਕਝੰਖਾਰਾ॥
ਉਥੇ ਇਕ ਬਾਰਾਸਿੰਗਾ ਨਿਕਲਿਆ
निकसियो तहा एक झंखारा ॥
LINE 19
ਦ੍ਵਾਦਸਜਾਕੇਸੀਗਅਪਾਰਾ॥
ਜਿਸ ਦੇ ਬਾਰ੍ਹਾਂ ਲੰਬੇ ਸਿੰਗ ਸਨ।
द्वादस जा के सीग अपारा ॥
LINE 20
ਨ੍ਰਿਪਤਿਹਨਿਰਖਿਤੁਰੰਗਧਵਾਵਾ॥
ਉਸ ਨੂੰ ਵੇਖ ਕੇ ਰਾਜੇ ਨੇ ਘੋੜਾ ਭਜਾਇਆ।
न्रिप तिह निरखि तुरंग धवावा ॥
LINE 21
ਪਾਛੇਚਲਾਕੋਸਬਹੁਆਵਾ੫॥॥
ਉਸ ਦੇ ਪਿਛੇ ਕਈ ਕੋਹ ਚਲ ਕੇ ਆ ਗਿਆ ॥੫॥
पाछे चला कोस बहु आवा ॥५॥
LINE 22
ਬਹੁਤਕੋਸਤਿਹਮ੍ਰਿਗਹਿਦਖੇਰਾ॥
ਬਹੁਤ ਕੋਹਾਂ ਤਕ ਉਹ ਮਿਰਗ ਦਿਖਦਾ ਰਿਹਾ।
बहुत कोस तिह म्रिगहि दखेरा ॥
LINE 23
ਚਾਕਰਏਕਨਪਹੁਚਾਨੇਰਾ॥
ਉਸ ਤਕ ਕੋਈ ਸੇਵਕ ਨਾ ਪਹੁੰਚ ਸਕਿਆ।
चाकर एक न पहुचा नेरा ॥
LINE 24
ਆਯੋਦੇਸਸੋਰਠੀਕੇਮਹਿ॥
ਉਹ ਸੋਰਠੀ ਦੇਸ਼ ਵਿਚ (ਉਥੇ) ਆ ਪਹੁੰਚਿਆ
आयो देस सोरठी के महि ॥
LINE 25
ਨ੍ਰਿਪਕੀਸੁਤਾਅਨਾਤਹੁਤੀਜਹਿ੬॥॥
ਜਿਥੇ ਰਾਜੇ ਦੀਆਂ ਪੁੱਤਰੀਆਂ ਇਸ਼ਨਾਨ ਕਰ ਰਹੀਆਂ ਸਨ ॥੬॥
न्रिप की सुता अनात हुती जहि ॥६॥
LINE 26
ਆਨਿਤਹੀਝੰਖਾਰਨਿਕਾਰਾ॥
ਬਾਰਾਸਿੰਗਾ ਉਥੇ ਆ ਨਿਕਲਿਆ।
आनि तही झंखार निकारा ॥
LINE 27
ਅਬਲਾਦੁਹੂੰਨਿਹਾਰਤਿਮਾਰਾ॥
ਉਨ੍ਹਾਂ ਦੋਹਾਂ ਰਾਜ ਕੁਮਾਰੀਆਂ ਦੇ ਵੇਖਦੇ ਹੋਇਆਂ (ਬਾਰਾਸਿੰਗੇ ਨੂੰ) ਮਾਰ ਦਿੱਤਾ।
अबला दुहूं निहारति मारा ॥
LINE 28
ਐਸਾਬਾਨਤਵਨਕਹਲਾਗਾ॥
ਉਸ ਨੂੰ ਅਜਿਹਾ ਤੀਰ ਵਜਿਆ
ऐसा बान तवन कह लागा ॥
LINE 29
ਠੌਰਰਹਾਪਗਦ੍ਵੈਕਨਭਾਗਾ੭॥॥
ਕਿ ਉਹ ਥਾਂ ਹੀ ਰਿਹਾ, ਦੋ ਕਦਮ ਵੀ ਨਾ ਭਜ ਸਕਿਆ ॥੭॥
ठौर रहा पग द्वैक न भागा ॥७॥
LINE 30
ਰਾਜਕੁਆਰੀਦੁਹੂੰਨਿਹਾਰੋ॥
ਜਦ ਦੋਹਾਂ ਰਾਜ ਕੁਮਾਰੀਆਂ ਨੇ (ਉਸ ਰਾਜੇ ਨੂੰ) ਵੇਖਿਆ,
राज कुआरी दुहूं निहारो ॥
LINE 31
ਦੁਹੂੰਹ੍ਰਿਦੈਇਹਭਾਤਿਬਿਚਾਰੋ॥
ਤਾਂ ਦੋਹਾਂ ਨੇ ਮਨ ਵਿਚ ਇਸ ਪ੍ਰਕਾਰ ਸੋਚਿਆ
दुहूं ह्रिदै इह भाति बिचारो ॥
LINE 32
ਬਿਨੁਪੂਛੇਪਿਤੁਇਹਹਮਬਰਿਹੈ॥
ਕਿ ਬਿਨਾ ਪਿਤਾ ਦੇ ਪੁਛਿਆਂ ਹੀ ਇਸ ਨੂੰ ਅਸੀਂ ਵਰਾਂਗੀਆਂ,
बिनु पूछे पितु इह हम बरि है ॥
LINE 33
ਨਾਤਰਮਾਰਿਕਟਾਰੀਮਰਿਹੈ੮॥॥
ਨਹੀਂ ਤਾਂ ਕਟਾਰੀ ਮਾਰ ਕੇ ਮਰ ਜਾਵਾਂਗੀਆਂ ॥੮॥
नातर मारि कटारी मरि है ॥८॥
LINE 34
ਤਬਲਗੁਭੂਪਤ੍ਰਿਖਾਤੁਰਭਯੋ॥
ਤਦ ਤਕ ਰਾਜੇ ਨੂੰ ਪਿਆਸ ਨੇ ਸਤਾਇਆ।
तब लगु भूप त्रिखातुर भयो ॥
LINE 35
ਮ੍ਰਿਗਕੇਸਹਿਤਤਹਾਚਲਿਗਯੋ॥
ਬਾਰਾਸਿੰਗੇ ਸਹਿਤ ਉਥੇ ਚਲਾ ਗਿਆ।
म्रिग के सहित तहा चलि गयो ॥
LINE 36
ਸੋਮ੍ਰਿਗਰਾਜਸੁਤਨਕਹਦੀਯੋ॥
ਰਾਜੇ ਨੇ ਉਹ ਬਾਰਾਸਿੰਗਾ ਉਨ੍ਹਾਂ ਨੂੰ ਦੇ ਦਿੱਤਾ।
सो म्रिग राज सु तन कह दीयो ॥
LINE 37
ਤਿਨਕੋਸੀਤਬਾਰਿਲੈਪੀਯੋ੯॥॥
ਉਨ੍ਹਾਂ ਤੋਂ ਠੰਡਾ ਪਾਣੀ ਲੈ ਕੇ ਪੀਤਾ ॥੯॥
तिन को सीत बारि लै पीयो ॥९॥
LINE 38
ਬਾਧਾਬਾਜਏਕਦ੍ਰੁਮਕੇਤਰ॥
ਘੋੜੇ ਨੂੰ ਇਕ ਬ੍ਰਿਛ ਹੇਠਾਂ ਬੰਨ੍ਹ ਦਿੱਤਾ
बाधा बाज एक द्रुम के तर ॥
LINE 39
ਸੋਵਤਭਯੋਹ੍ਵੈਭੂਪਸ੍ਰਮਾਤੁਰ॥
ਅਤੇ ਰਾਜਾ ਥਕਿਆ ਹੋਣ ਕਰ ਕੇ ਸੌਂ ਗਿਆ।
सोवत भयो ह्वै भूप स्रमातुर ॥
LINE 40
ਰਾਜਕੁਆਰਨਘਾਤਪਛਾਨਾ॥
ਰਾਜ ਕੁਮਾਰੀਆਂ ਨੇ ਮੌਕਾ ਤਾੜਿਆ
राज कुआरन घात पछाना ॥
LINE 41
ਸਖਿਯਨਸੋਅਸਕਿਯਾਬਖਾਨਾ੧੦॥॥
ਅਤੇ ਸਖੀਆਂ ਨੂੰ ਇਸ ਤਰ੍ਹਾਂ ਦਸਿਆ ॥੧੦॥
सखियन सो अस किया बखाना ॥१०॥
LINE 42
ਮਦਰਾਬਹੁਦੁਹੂੰਕੁਅਰਿਮੰਗਾਯੋ॥
ਦੋਹਾਂ ਰਾਜ ਕੁਮਾਰੀਆਂ ਨੇ ਬਹੁਤ ਸਾਰੀ ਸ਼ਰਾਬ ਮੰਗਾ ਲਈ
मदरा बहु दुहूं कुअरि मंगायो ॥
LINE 43
ਸਾਤਬਾਰਜੋਹੁਤੋਚੁਆਯੋ॥
ਜਿਹੜੀ ਸੱਤ ਵਾਰ ਕੱਢੀ ਗਈ ਸੀ।
सात बार जो हुतो चुआयो ॥
LINE 44
ਅਪਨਸਹਿਤਸਖਿਯਨਕੌਪ੍ਰਯਾਇ॥
ਆਪਣੇ ਸਹਿਤ ਸਖੀਆਂ ਨੂੰ ਪਿਆਈ
अपन सहित सखियन कौ प्रयाइ ॥
LINE 45
ਅਧਿਕਮਤਕਰਿਦਈਸੁਵਾਇ੧੧॥॥
ਅਤੇ (ਉਨ੍ਹਾਂ ਨੂੰ) ਬਹੁਤ ਮਦ-ਮਸਤ ਕਰ ਕੇ ਸੰਵਾ ਦਿੱਤਾ ॥੧੧॥
अधिक मत करि दई सुवाइ ॥११॥
LINE 46
ਜਬਜਾਨਾਤੇਭਈਦਿਵਾਨੀ॥
ਜਦ ਉਨ੍ਹਾਂ ਨੇ ਜਾਣ ਲਿਆ ਕਿ (ਸਾਰੀਆਂ ਸਖੀਆਂ) ਬੇਸੁੱਧ ਹੋ ਗਈਆਂ ਹਨ
जब जाना ते भई दिवानी ॥
LINE 47
ਸੋਏਸਕਲਪਹਰੂਆਜਾਨੀ॥
ਅਤੇ ਇਹ ਵੀ ਸਮਝ ਲਿਆ ਕਿ ਸਾਰੇ ਪਹਿਰੇਦਾਰ ਵੀ ਸੌਂ ਗਏ ਹਨ।
सोए सकल पहरूआ जानी ॥
LINE 48
ਦੁਹੂੰਸਨਾਹੀਲਈਮੰਗਾਇ॥
(ਤਾਂ ਉਨ੍ਹਾਂ) ਦੋਹਾਂ ਨੇ ਤਰਨ ਵਾਲੀਆਂ ਮਸ਼ਕਾਂ ਮੰਗਵਾ ਲਈਆਂ
दुहूं सनाही लई मंगाइ ॥
LINE 49
ਪਹਿਰਿਨਦੀਮੈਧਸੀਬਨਾਇ੧੨॥॥
ਅਤੇ ਲੈ ਕੇ ਨਦੀ ਵਿਚ ਧਸ ਗਈਆਂ ॥੧੨॥
पहिरि नदी मै धसी बनाइ ॥१२॥
LINE 50
ਤਰਤਤਰਤਆਈਤੇਤਹਾ॥
ਉਹ ਤਰਦੀਆਂ ਤਰਦੀਆਂ ਉਥੇ ਆ ਗਈਆਂ,
तरत तरत आई ते तहा ॥
LINE 51
ਸੋਵਤਸੁਤੋਨਰਾਧਿਪਜਹਾ॥
ਜਿਥੇ ਰਾਜਾ ਸੁੱਤਾ ਪਿਆ ਸੀ।
सोवत सुतो नराधिप जहा ॥
LINE 52
ਪਕਰਿਪਾਵਤਿਹਦਿਯਾਜਗਾਇ॥
ਪੈਰੋਂ ਪਕੜ ਕੇ ਉਸ ਨੂੰ ਜਗਾ ਦਿੱਤਾ
पकरि पाव तिह दिया जगाइ ॥
LINE 53
ਅਜਾਚਰਮਪਰਲਿਯਾਚੜਾਇ੧੩॥॥
ਅਤੇ ਉਸ ਨੂੰ ਬਕਰੀ ਦੇ ਚਮੜੇ (ਦੀ ਬਣੀ ਮਸ਼ਕ) ਉਪਰ ਚੜ੍ਹਾ ਲਿਆ ॥੧੩॥
अजा चरम पर लिया चड़ाइ ॥१३॥
LINE 54
ਭੂਪਤਿਲਿਯਾਚੜਾਇਸਨਾਈ॥
ਰਾਜੇ ਨੂੰ ਮਸ਼ਕ ਉਪਰ ਚੜ੍ਹਾ ਲਿਆ
भूपति लिया चड़ाइ सनाई ॥
LINE 55
ਸਰਿਤਾਬੀਚਪਰੀਪੁਨਿਜਾਈ॥
ਅਤੇ ਨਦੀ ਵਿਚ ਫਿਰ ਠਿਲ੍ਹ ਪਈਆਂ।
सरिता बीच परी पुनि जाई ॥
LINE 56
ਤਰਤਤਰਤਅਪਨੋਤਜਿਦੇਸਾ॥
ਤਰਦਿਆਂ ਤਰਦਿਆਂ ਆਪਣਾ ਦੇਸ ਛਡ ਕੇ
तरत तरत अपनो तजि देसा ॥
LINE 57
ਪ੍ਰਾਪਤਭੀਤਿਹਦੇਸਨਰੇਸਾ੧੪॥॥
ਉਸ ਰਾਜੇ ਦੇ ਦੇਸ ਜਾ ਪਹੁੰਚੀਆਂ ॥੧੪॥
प्रापत भी तिह देस नरेसा ॥१४॥
LINE 58
ਜਬਕਛੁਸੁਧਿਸਖਿਯਨਤਿਨਪਾਈ॥
ਜਦ ਉਨ੍ਹਾਂ ਸਖੀਆਂ ਨੂੰ ਕੁਝ ਹੋਸ਼ ਆਈ।
जब कछु सुधि सखियन तिन पाई ॥
LINE 59
ਨ੍ਰਿਸੰਦੇਹਯੌਹੀਠਹਰਾਈ॥
ਉਨ੍ਹਾਂ ਨੇ ਨਿਰਸੰਦੇਹ ਇਹ ਧਾਰ ਲਿਆ
न्रिसंदेह यौ ही ठहराई ॥
LINE 60
ਮਦਸੌਭਈਜਾਨੁਮਤਵਾਰੀ॥
ਕਿ ਸ਼ਰਾਬ ਨਾਲ ਬੇਹੋਸ਼ ਹੋ ਕੇ
मद सौ भई जानु मतवारी ॥
LINE 61
ਡੂਬਿਮੁਈਦੋਊਰਾਜਦੁਲਾਰੀ੧੫॥॥
ਦੋਵੇਂ ਰਾਜ ਕੁਮਾਰੀਆਂ (ਨਦੀ ਵਿਚ) ਡੁਬ ਮੋਈਆਂ ਹਨ ॥੧੫॥
डूबि मुई दोऊ राज दुलारी ॥१५॥
GURBANI.WORLD