ਆਸਾ ਮਹਲਾ ੧ ਚਉਪਦੇ₄ ॥

ਰਾਗੁ ਆਸਾ ਗੁਰੂ ਨਾਨਕ ਦੇਵ ਜੀ ਅੰਗ 356
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਆਸਾਮਹਲਾਚਉਪਦੇ₄
Aasaa, First Mahalaa, Chau-Padas:
आसा महला १ चउपदे₄ ॥
LINE 02
ਵਿਦਿਆਵੀਚਾਰੀਤਾਂਪਰਉਪਕਾਰੀ
(ਵਿਦਿਆ ਪ੍ਰਾਪਤ ਕਰ ਕੇ) ਜੋ ਮਨੁੱਖ ਦੂਜਿਆਂ ਨਾਲ ਭਲਾਈ ਕਰਨ ਵਾਲਾ ਹੋ ਗਿਆ ਹੈ ਤਾਂ ਹੀ ਸਮਝੋ ਕਿ ਉਹ ਵਿੱਦਿਆ ਪਾ ਕੇ ਵਿਚਾਰਵਾਨ ਬਣਿਆ ਹੈ।
Contemplate and reflect upon knowledge, and you will become a benefactor to others.
विदिआ वीचारी तां परउपकारी ॥
LINE 03
ਜਾਂਪੰਚਰਾਸੀਤਾਂਤੀਰਥਵਾਸੀ॥॥
ਤੀਰਥਾਂ ਤੇ ਨਿਵਾਸ ਰੱਖਣ ਵਾਲਾ ਤਦੋਂ ਹੀ ਸਫਲ ਹੈ, ਜੇ ਉਸ ਨੇ ਪੰਜੇ ਕਾਮਾਦਿਕ ਵੱਸ ਕਰ ਲਏ ਹਨ ॥੧॥
When you conquer the five passions, then you shall come to dwell at the sacred shrine of pilgrimage. ||1||
जां पंच रासी तां तीरथ वासी ॥१॥
LINE 04
ਘੁੰਘਰੂਵਾਜੈਜੇਮਨੁਲਾਗੈ
ਜੇ ਮੇਰਾ ਮਨ ਪ੍ਰਭੂ-ਚਰਨਾਂ ਵਿਚ ਜੁੜਨਾ ਸਿੱਖ ਗਿਆ ਹੈ ਤਦੋਂ ਹੀ (ਭਗਤੀਆ ਬਣ ਕੇ) ਘੁੰਘਰੂ ਵਜਾਣੇ ਸਫਲ ਹਨ।
You shall hear the vibrations of the tinkling bells, when your mind is held steady.
घुंघरू वाजै जे मनु लागै ॥
LINE 05
ਤਉਜਮੁਕਹਾਕਰੇਮੋਸਿਉਆਗੈ॥॥ਰਹਾਉ
ਫਿਰ ਪਰਲੋਕ ਵਿਚ ਜਮ ਮੇਰਾ ਕੁਝ ਭੀ ਨਹੀਂ ਵਿਗਾੜ ਸਕਦਾ ॥੧॥ ਰਹਾਉ ॥
So what can the Messenger of Death do to me hereafter? ||1||Pause||
तउ जमु कहा करे मो सिउ आगै ॥१॥ रहाउ ॥
LINE 06
ਆਸਨਿਰਾਸੀਤਉਸੰਨਿਆਸੀ
ਜੇ ਸਭ ਮਾਇਕ-ਆਸਾਂ ਵਲੋਂ ਉਪਰਾਮ ਹੈ ਤਾਂ ਸਮਝੋ ਇਹ ਸੰਨਿਆਸੀ ਹੈ।
When you abandon hope and desire, then you become a true Sannyaasi.
आस निरासी तउ संनिआसी ॥
LINE 07
ਜਾਂਜਤੁਜੋਗੀਤਾਂਕਾਇਆਭੋਗੀ॥॥
ਜੇ (ਗ੍ਰਿਹਸਤੀ ਹੁੰਦਿਆਂ) ਜੋਗੀ ਵਾਲਾ ਜਤ (ਕਾਇਮ) ਹੈ ਤਾਂ ਉਸ ਨੂੰ ਅਸਲ ਗ੍ਰਿਹਸਤੀ ਜਾਣੋ ॥੨॥
When the Yogi practices abstinence, then he enjoys his body. ||2||
जां जतु जोगी तां काइआ भोगी ॥२॥
LINE 08
ਦਇਆਦਿਗੰਬਰੁਦੇਹਬੀਚਾਰੀ
ਜੇ (ਹਿਰਦੇ ਵਿਚ) ਦਇਆ ਹੈ, ਜੇ ਸਰੀਰ ਨੂੰ (ਵਿਕਾਰਾਂ ਵਲੋਂ ਪਵਿੱਤ੍ਰ ਰੱਖਣ ਦੀ) ਵਿਚਾਰ ਵਾਲਾ ਭੀ ਹੈ, ਤਾਂ ਉਹ ਅਸਲ ਦਿਗੰਬਰ (ਨਾਂਗਾ ਜੈਨੀ);
Through compassion, the naked hermit reflects upon his inner self.
दइआ दिगंबरु देह बीचारी ॥
LINE 09
ਆਪਿਮਰੈਅਵਰਾਨਹਮਾਰੀ॥॥
ਜੋ ਮਨੁੱਖ ਆਪ (ਵਿਕਾਰਾਂ ਵਲੋਂ) ਮਰਿਆ ਹੋਇਆ ਹੈ ਉਹੀ ਹੈ (ਅਸਲ ਅਹਿੰਸਾ-ਵਾਦੀ) ਜੋ ਹੋਰਨਾਂ ਨੂੰ ਨਹੀਂ ਮਾਰਦਾ ॥੩॥
He slays his own self, instead of slaying others. ||3||
आपि मरै अवरा नह मारी ॥३॥
LINE 10
ਏਕੁਤੂਹੋਰਿਵੇਸਬਹੁਤੇਰੇ
(ਪਰ ਕਿਸੇ ਨੂੰ ਮੰਦਾ ਨਹੀਂ ਕਿਹਾ ਜਾ ਸਕਦਾ, ਹੇ ਪ੍ਰਭੂ!) ਇਹ ਸਾਰੇ ਤੇਰੇ ਹੀ ਅਨੇਕਾਂ ਵੇਸ ਹਨ, ਹਰੇਕ ਵੇਸ ਵਿਚ ਤੂੰ ਆਪ ਮੌਜੂਦ ਹੈਂ।
You, O Lord, are the One, but You have so many Forms.
एकु तू होरि वेस बहुतेरे ॥
LINE 11
ਨਾਨਕੁਜਾਣੈਚੋਜਤੇਰੇ੪੨੫॥॥॥
ਨਾਨਕ (ਵਿਚਾਰਾ) ਤੇਰੇ ਕੌਤਕ-ਤਮਾਸ਼ੇ ਸਮਝ ਨਹੀਂ ਸਕਦਾ ॥੪॥੨੫॥
Nanak does not know Your wondrous plays. ||4||25||
नानकु जाणै चोज न तेरे ॥४॥२५॥
GURBANI.WORLD