LINE 01
ਪਾਧਰੀਛੰਦ॥
ਪਾਧਰੀ ਛੰਦ:
PAADHARI STANZA
पाधरी छंद ॥
LINE 02
ਇਹਭਾਤਿਬੀਰਬਹੁਬੀਰਜੋਰਿ॥
ਇਸ ਤਰ੍ਹਾਂ ਨਾਲ ਬਹੁਤ ਬਲਵਾਨ ਯੋਧੇ ਇਕੱਠੇ ਕਰ ਲਏ
इह भाति बीर बहु बीर जोरि ॥
LINE 03
ਮਤਦੇਸਦੇਸਰਾਜਾਕਰੋਰ॥
ਅਤੇ ਦੇਸ ਦੇਸ ਦੇ ਕਰੋੜਾਂ ਮਤਾਂ ਵਾਲੇ ਰਾਜੇ (ਬੁਲਾ ਲਏ)।
In this way, Parasnath gathered together many brave fighters and kings of various countries far and near
मत देस देस राजा करोर ॥
LINE 04
ਦੇਹੀਰਚੀਰਬਹੁਦਿਰਬਸਾਜ॥
ਬਹੁਤ ਹੀਰੇ, ਬਸਤ੍ਰ, ਧਨ, ਪਦਾਰਥ ਅਤੇ ਸਾਜ਼ ਸਾਮਾਨ
दे हीर चीर बहु दिरब साज ॥
LINE 05
ਸਨਮਾਨਦਾਨਬਹੁਭਾਤਿਰਾਜ੪੦॥॥
ਦਾਨ ਦੇ ਕੇ ਰਾਜੇ ਨੇ ਬਹੁਤ ਸਨਮਾਨ ਕੀਤਾ ॥੪੦॥
And honoured all of them donating wealth and garments to them.40.
सनमान दान बहु भाति राज ॥४०॥
LINE 06
ਅਨਭੈਅਭੰਗਅਵਧੂਤਛਤ੍ਰ॥
ਡਰ ਤੋਂ ਰਹਿਤ, ਭੰਗ ਹੋਣ ਤੋਂ ਮੁਕਤ, ਅਵਧੂਤ, ਛਤ੍ਰਧਾਰੀ,
अनभै अभंग अवधूत छत्र ॥
LINE 07
ਅਨਜੀਤਜੁਧਬੇਤਾਅਤਿਅਤ੍ਰ॥
ਨਾ ਜਿਤੇ ਜਾ ਸਕਣ ਵਾਲੇ, ਯੁੱਧ ਵਿਚ ਪ੍ਰਬੀਨ ਅਤੇ ਅਤਿ ਅਧਿਕ ਅਸਤ੍ਰਾਂ ਦੀ ਵਰਤੋਂ ਜਾਣਨ ਵਾਲੇ,
There many canopied and fearless Yogis there
अनजीत जुध बेता अति अत्र ॥
LINE 08
ਅਨਗੰਜਸੂਰਅਬਿਚਲਜੁਝਾਰ॥
ਨਾ ਗੰਜੇ ਜਾ ਸਕਣ ਵਾਲੇ ਸੂਰਮੇ ਅਤੇ ਅਚਲ ਲੜਾਕੇ,
अनगंज सूर अबिचल जुझार ॥
LINE 09
ਰਣਰੰਗਅਭੰਗਜਿਤੇਹਜਾਰ੪੧॥॥
ਰਣ-ਭੂਮੀ ਵਿਚ ਹਜ਼ਾਰਾਂ ਅਭੰਗ ਯੋਧੇ ਜਿਤੇ ਹੋਏ ਸਨ ॥੪੧॥
There were seated there unconquerable warriors, experts in arms and weapons, indestructible fighters, many mighty heroes, who had conquered thousand of wars.41.
रण रंग अभंग जिते हजार ॥४१॥
LINE 10
ਸਬਦੇਸਦੇਸਕੇਜੀਤਰਾਵ॥
ਸਾਰਿਆਂ ਦੇਸਾਂ ਦੇਸਾਂਤਰਾਂ ਦੇ ਰਾਜੇ ਜਿਤ ਕੇ
सब देस देस के जीत राव ॥
LINE 11
ਕਰਕ੍ਰੁਧਜੁਧਨਾਨਾਉਪਾਵ॥
ਅਤੇ ਕ੍ਰੋਧ ਕਰ ਕੇ ਅਨੇਕ ਉਪਾਵਾਂ ਵਾਲੇ ਯੁੱਧ ਕੀਤੇ।
Parasnath had taken various kinds of measures, had conquered the kings of various countries in wars
कर क्रुध जुध नाना उपाव ॥
LINE 12
ਕੈਸਾਮਦਾਮਅਰੁਦੰਡਭੇਦ॥
ਸਾਮ, ਦਾਨ, ਦੰਡ ਅਤੇ ਭੇਦ ਕਰ ਕੇ
कै साम दाम अरु दंड भेद ॥
LINE 13
ਅਵਨੀਪਸਰਬਜੋਰੇਅਛੇਦ੪੨॥॥
ਨਾ ਛੇਦੇ ਜਾ ਸਕਣ ਵਾਲੇ ਰਾਜੇ ('ਅਵਨੀਪ') ਜੋੜ ਲਏ ਸਨ ॥੪੨॥
On the strength of Saam Daam, Dand and Bhed, he brought all together and brought them his control.42.
अवनीप सरब जोरे अछेद ॥४२॥
LINE 14
ਜਬਸਰਬਭੂਪਜੋਰੇਮਹਾਨ॥
ਜਦ ਸਾਰੇ ਮਹਾਨ ਰਾਜੇ ਇਕੱਠੇ ਕਰ ਲਏ,
जब सरब भूप जोरे महान ॥
LINE 15
ਜੈਜੀਤਪਤ੍ਰਦਿਨੋਨਿਸਾਨ॥
(ਤਦ) ਜਿਤ ਦਾ ਪੱਤਰ ਜਾਰੀ ਕਰ ਕੇ ਧੌਂਸਾ ਵਜਾ ਦਿੱਤਾ।
When all the kings were brought together by the great Parasnath and al of them gave him the letter of victory,
जै जीत पत्र दिनो निसान ॥
LINE 16
ਦੈਹੀਰਚੀਰਅਨਭੰਗਦਿਰਬ॥
ਹੀਰੇ, ਬਸਤ੍ਰ, ਅਮੁਕ ਧਨ ਦੇ ਕੇ
दै हीर चीर अनभंग दिरब ॥
LINE 17
ਮਹਿਪਾਲਮੋਹਿਡਾਰੇਸੁਸਰਬ੪੩॥॥
ਸਾਰੇ ਰਾਜੇ ਮੋਹ ਲਏ ॥੪੩॥
Then Parasnath gave unlimited wealth and garments to them and allured them.43.
महिपाल मोहि डारे सु सरब ॥४३॥
LINE 18
ਇਕਦਯੋਸਬੀਤਪਾਰਸ੍ਵਰਾਇ॥
(ਜਦ) ਇਕ ਦਿਨ ਬੀਤ ਗਿਆ ਤਾਂ ਪਾਰਸ ਨਾਥ ਨੇ
इक दयोस बीत पारस्व राइ ॥
LINE 19
ਉਤਿਸਟਦੇਵਿਪੂਜੰਤਜਾਇ॥
ਸ੍ਰੇਸ਼ਠ ਇਸ਼ਟ ਦੇਵੀ ਦੀ ਜਾ ਕੇ ਪੂਜਾ ਕੀਤੀ।
One day, Parasnath went for the worship of the goddess
उतिसट देवि पूजंत जाइ ॥
LINE 20
ਉਸਤਤਿਕਿਨਬਹੁਬਿਧਿਪ੍ਰਕਾਰ॥
ਬਹੁਤ ਤਰ੍ਹਾਂ ਨਾਲ ਉਸਤਤ ਕੀਤੀ।
उसतति किन बहु बिधि प्रकार ॥
LINE 21
ਸੋਕਹੋਛੰਦਮੋਹਣਿਮਝਾਰ੪੪॥॥
ਉਸ ਨੂੰ (ਮੈਂ) ਮੋਹਣੀ ਛੰਦ ਵਿਚ ਕਹਿੰਦਾ ਹਾਂ ॥੪੪॥
He adored her in various ways, whose description here I have composed in Mohani Stanza.44.
सो कहो छंद मोहणि मझार ॥४४॥
GURBANI.WORLD