ਭੈਰਉ ਮਹਲਾ ੫ ॥

ਰਾਗੁ ਭੈਰਉ ਗੁਰੂ ਅਰਜਨ ਦੇਵ ਜੀ ਅੰਗ 1146
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਭੈਰਉਮਹਲਾ੫॥
Bhairao, Fifth Mahalaa:
भैरउ महला ५ ॥
LINE 02
ਨਿਰਧਨਕਉਤੁਮਦੇਵਹੁਧਨਾ॥
ਹੇ ਪ੍ਰਭੂ! ਤੂੰ (ਜਿਸ) ਕੰਗਾਲ ਨੂੰ (ਆਪਣਾ ਨਾਮ-) ਧਨ ਦੇਂਦਾ ਹੈਂ,
You bless the poor with wealth, O Lord.
निरधन कउ तुम देवहु धना ॥
LINE 03
ਅਨਿਕਪਾਪਜਾਹਿਨਿਰਮਲਮਨਾ॥
ਉਸ ਦੇ ਅਨੇਕਾਂ ਪਾਪ ਦੂਰ ਹੋ ਜਾਂਦੇ ਹਨ, ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ।
Countless sins are taken away, and the mind becomes immaculate and pure.
अनिक पाप जाहि निरमल मना ॥
LINE 04
ਸਗਲਮਨੋਰਥਪੂਰਨਕਾਮ॥
ਉਸ ਦੀਆਂ ਸਾਰੀਆਂ ਮੰਗਾਂ ਪੂਰੀਆਂ ਹੋ ਜਾਂਦੀਆਂ ਹਨ, ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ।
All the mind's desires are fulfilled, and one's tasks are perfectly accomplished.
सगल मनोरथ पूरन काम ॥
LINE 05
ਭਗਤਅਪੁਨੇਕਉਦੇਵਹੁਨਾਮ੧॥॥
ਹੇ ਪ੍ਰਭੂ! ਤੂੰ ਆਪਣੇ ਭਗਤ ਨੂੰ (ਆਪ ਹੀ) ਆਪਣਾ ਨਾਮ ਦੇਂਦਾ ਹੈਂ ॥੧॥
You bestow Your Name upon Your devotee. ||1||
भगत अपुने कउ देवहु नाम ॥१॥
LINE 06
ਸਫਲਸੇਵਾਗੋਪਾਲਰਾਇ॥
ਸ੍ਰਿਸ਼ਟੀ ਦੇ ਪਾਲਕ-ਪ੍ਰਭੂ-ਪਾਤਿਸ਼ਾਹ ਦੀ ਭਗਤੀ (ਸਦਾ) ਫਲ ਦੇਣ ਵਾਲੀ ਹੈ।
Service to the Lord, our Sovereign King, is fruitful and rewarding.
सफल सेवा गोपाल राइ ॥
LINE 07
ਕਰਨਕਰਾਵਨਹਾਰਸੁਆਮੀਤਾਤੇਬਿਰਥਾਕੋਇਨਜਾਇ੧॥॥ਰਹਾਉ॥
ਉਹ ਮਾਲਕ-ਪ੍ਰਭੂ ਸਭ ਕੁਝ ਕਰਨ ਦੀ ਸਮਰਥਾ ਵਾਲਾ ਹੈ ਤੇ ਜੀਵਾਂ ਪਾਸੋਂ ਸਭ ਕੁਝ ਕਰਾ ਸਕਦਾ ਹੈ, ਉਸ ਦੇ ਦਰ ਤੋਂ ਕੋਈ ਜੀਵ ਖ਼ਾਲੀ ਨਹੀਂ ਜਾਂਦਾ ॥੧॥ ਰਹਾਉ ॥
Our Lord and Master is the Creator, the Cause of causes; no one is turned away from His Door empty-handed. ||1||Pause||
करन करावनहार सुआमी ता ते बिरथा कोइ न जाइ ॥१॥ रहाउ ॥
LINE 08
ਰੋਗੀਕਾਪ੍ਰਭਖੰਡਹੁਰੋਗੁ॥
ਹੇ ਪ੍ਰਭੂ! ਤੂ (ਆਪਣਾ ਨਾਮ-ਦਾਰੂ ਦੇ ਕੇ) ਰੋਗੀ ਦਾ ਰੋਗ ਨਾਸ ਕਰ ਦੇਂਦਾ ਹੈਂ,
God eradicates the disease from the diseased person.
रोगी का प्रभ खंडहु रोगु ॥
LINE 09
ਦੁਖੀਏਕਾਮਿਟਾਵਹੁਪ੍ਰਭਸੋਗੁ॥
ਦੁਖੀਏ ਦਾ ਗ਼ਮ ਮਿਟਾ ਦੇਂਦਾ ਹੈਂ,
God takes away the sorrows of the suffering.
दुखीए का मिटावहु प्रभ सोगु ॥
LINE 10
ਨਿਥਾਵੇਕਉਤੁਮੑਥਾਨਿਬੈਠਾਵਹੁ॥
ਜਿਸ ਨੂੰ ਕਿਤੇ ਭੀ ਸਹਾਰਾ ਨਹੀਂ ਮਿਲਦਾ ਤੂੰ ਉਸ ਨੂੰ (ਆਪਣਾ ਨਾਮ ਬਖ਼ਸ਼ ਕੇ) ਇੱਜ਼ਤ ਵਾਲੀ ਥਾਂ ਤੇ ਬਿਠਾ ਦੇਂਦਾ ਹੈਂ।
And those who have no place at all - You seat them upon the place.
निथावे कउ तुम थानि बैठावहु ॥
LINE 11
ਦਾਸਅਪਨੇਕਉਭਗਤੀਲਾਵਹੁ੨॥॥
ਹੇ ਪ੍ਰਭੂ! ਆਪਣੇ ਸੇਵਕ ਨੂੰ ਤੂੰ ਆਪ ਹੀ ਆਪਣੀ ਭਗਤੀ ਵਿਚ ਜੋੜਦਾ ਹੈਂ ॥੨॥
You link Your slave to devotional worship. ||2||
दास अपने कउ भगती लावहु ॥२॥
LINE 12
ਨਿਮਾਣੇਕਉਪ੍ਰਭਦੇਤੋਮਾਨੁ॥
ਹੇ ਪ੍ਰਭੂ! ਜਿਸ ਮਨੁੱਖ ਨੂੰ ਕਿਤੇ ਭੀ ਆਦਰ-ਸਤਕਾਰ ਨਹੀਂ ਮਿਲਦਾ, ਉਸ ਨੂੰ ਤੂੰ (ਆਪਣੀ ਭਗਤੀ ਦੀ ਦਾਤ ਦੇ ਕੇ ਹਰ ਥਾਂ) ਇੱਜ਼ਤ ਬਖ਼ਸ਼ਦਾ ਹੈਂ।
God bestows honor on the dishonored.
निमाणे कउ प्रभ देतो मानु ॥
LINE 13
ਮੂੜਮੁਗਧੁਹੋਇਚਤੁਰਸੁਗਿਆਨੁ॥
(ਤੇਰੀ ਭਗਤੀ ਦੀ ਬਰਕਤਿ ਨਾਲ) ਮਹਾਂ ਮੂਰਖ ਮਨੁੱਖ ਸਿਆਣਾ ਹੋ ਜਾਂਦਾ ਹੈ ਗਿਆਨਵਾਨ ਹੋ ਜਾਂਦਾ ਹੈ।
He makes the foolish and ignorant become clever and wise.
मूड़ मुगधु होइ चतुर सुगिआनु ॥
LINE 14
ਸਗਲਭਇਆਨਕਾਭਉਨਸੈ॥
(ਉਸ ਦੇ ਮਨ ਵਿਚੋਂ) ਸਾਰੇ ਡਰਾਣ ਵਾਲਿਆਂ ਦਾ ਡਰ ਦੂਰ ਹੋ ਜਾਂਦਾ ਹੈ।
The fear of all fear disappears.
सगल भइआन का भउ नसै ॥
LINE 15
ਜਨਅਪਨੇਕੈਹਰਿਮਨਿਬਸੈ੩॥॥
ਪਰਮਾਤਮਾ ਆਪਣੇ ਸੇਵਕ ਦੇ (ਸਦਾ) ਮਨ ਵਿਚ ਵੱਸਦਾ ਹੈ ॥੩॥
The Lord dwells within the mind of His humble servant. ||3||
जन अपने कै हरि मनि बसै ॥३॥
LINE 16
ਪਾਰਬ੍ਰਹਮਪ੍ਰਭਸੂਖਨਿਧਾਨ॥
ਪਰਮੇਸਰ ਪ੍ਰਭੂ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ,
The Supreme Lord God is the Treasure of Peace.
पारब्रहम प्रभ सूख निधान ॥
LINE 17
ਤਤੁਗਿਆਨੁਹਰਿਅੰਮ੍ਰਿਤਨਾਮ॥
ਉਸ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਆਤਮਕ ਜੀਵਨ ਦੀ ਸੂਝ ਦੇਂਦਾ ਹੈ ਰਾਜ਼ ਸਮਝਾਂਦਾ ਹੈ।
The Ambrosial Name of the Lord is the essence of reality.
ततु गिआनु हरि अंम्रित नाम ॥
LINE 18
ਕਰਿਕਿਰਪਾਸੰਤਟਹਲੈਲਾਏ॥
ਮਿਹਰ ਕਰ ਕੇ ਜਿਸ ਮਨੁੱਖ ਨੂੰ ਉਹ ਆਪ ਸੰਤ ਜਨਾਂ ਦੀ ਸੇਵਾ ਵਿਚ ਜੋੜਦਾ ਹੈ,
Granting His Grace, He enjoins the mortals to serve the Saints.
करि किरपा संत टहलै लाए ॥
LINE 19
ਨਾਨਕਸਾਧੂਸੰਗਿਸਮਾਏ੪੨੩੩੬॥॥॥॥
ਹੇ ਨਾਨਕ! ਉਹ ਮਨੁੱਖ (ਸਦਾ) ਸਾਧ ਸੰਗਤ ਵਿਚ ਟਿਕਿਆ ਰਹਿੰਦਾ ਹੈ ॥੪॥੨੩॥੩੬॥
O Nanak, such a person merges in the Saadh Sangat, the Company of the Holy. ||4||23||36||
नानक साधू संगि समाए ॥४॥२३॥३६॥
GURBANI.WORLD