LINE 01
ਬ੍ਰਿਧਨਰਾਜਛੰਦ॥
ਬ੍ਰਿਧ ਨਰਾਜ ਛੰਦ:
BRIDH NARAAJ STANZA
ब्रिध नराज छंद ॥
LINE 02
ਅਨਾਦਿਅਗਾਧਿਬਿਆਧਿਆਦਿਅਨਾਦਿਕੋਮਨਾਈਐ॥
ਅਨਾਦਿ, ਅਗਾਧ, ਰੋਗਾਂ ਦੇ ਮੂਲ ਕਾਰਨ ਸਰੂਪ ਅਤੇ ਧੁਨੀ ਤੋਂ ਬਿਨਾ ਰੂਪ ਵਾਲੇ ਨੂੰ ਮੰਨਣਾ ਚਾਹੀਦਾ ਹੈ;
He is Beginningless, Unfathomable and Source of all beings that Beginningless Lord be worshipped.
अनादि अगाधि बिआधि आदि अनादि को मनाईऐ ॥
LINE 03
ਅਗੰਜਅਭੰਜਅਰੰਜਅਗੰਜਗੰਜਕਉਧਿਆਈਐ॥
ਅਗੰਜ, ਅਭੰਜ, ਅਰੰਜ (ਰੰਜ ਰਹਿਤ) ਅਗੰਜ ਅਤੇ ਗੰਜ (ਖ਼ਜ਼ਾਨਾ) ਰੂਪ ਨੂੰ ਧਿਆਉਣਾ ਚਾਹੀਦਾ ਹੈ;
He is Indestructible, Unbreakable, griefless and Inexhaustible teasure, He should be meditated upon.
अगंज अभंज अरंज अगंज गंज कउ धिआईऐ ॥
LINE 04
ਅਲੇਖਅਭੇਖਅਦ੍ਵੈਖਅਰੇਖਅਸੇਖਕੋਪਛਾਨੀਐ॥
(ਉਸ) ਅਲੇਖ, ਅਭੇਖ, ਅਦ੍ਵੈਸ਼, ਅਰੇਖ (ਰੇਖਾਰਹਿਤ) ਅਸ਼ੇਖ (ਪਰਿ ਪੂਰਨ) ਨੂੰ ਪਛਾਣਨਾ ਚਾਹੀਦਾ ਹੈ।
He is accountless, guiseless, without blemish, without mark nd without a remander, He should be recognized.
अलेख अभेख अद्वैख अरेख असेख को पछानीऐ ॥
LINE 05
ਨਭੂਲਜੰਤ੍ਰਤੰਤ੍ਰਮੰਤ੍ਰਭਰਮਭੇਖਠਾਨੀਐ੧੧੦੪॥॥॥
ਭੁਲ ਕੇ ਵੀ ਯੰਤਰ, ਤੰਤਰ ਅਤੇ ਮੰਤਰ, ਭਰਮ ਅਤੇ ਭੇਖ ਨੂੰ ਧਾਰਨ ਨਹੀਂ ਕਰਨਾ ਚਾਹੀਦਾ ॥੧॥੧੦੪॥
Even by mistake He should not be considered in Yantras, tantrasa, mantras, illusions and guises.1.104.
न भूल जंत्र तंत्र मंत्र भरम भेख ठानीऐ ॥१॥१०४॥
LINE 06
ਕ੍ਰਿਪਾਲਲਾਲਅਕਾਲਅਪਾਲਦਇਆਲਕੋਉਚਾਰੀਐ॥
(ਜੋ) ਕਿਪਾਲੂ, ਪਿਆਰਾ, ਅਕਾਲ, ਅਪਾਲ (ਪਾਲੇ ਜਾਣ ਤੋਂ ਪਰੇ) ਦਿਆਲ ਦਾ ਸਦਾ ਸਿਮਰਨ ਕਰਨਾ ਚਾਹੀਦਾ ਹੈ;
The Name of that Lord be uttered who is Merciful, Beloved, deathless, Patronless and Compassionate.
क्रिपाल लाल अकाल अपाल दइआल को उचारीऐ ॥
LINE 07
ਅਧਰਮਕਰਮਧਰਮਭਰਮਕਰਮਮੈਬਿਚਾਰੀਐ॥
ਅਧਰਮ ਦੇ ਕਰਮਾਂ ਵਿਚ, ਧਰਮ ਦੇ ਭਰਮਾਂ ਵਿਚ ਅਤੇ ਕਰਮਾਂ ਵਿਚ (ਸਦਾ ਉਸ ਨੂੰ ਹੀ) ਵਿਚਾਰਨਾ ਚਾਹੀਦਾ ਹੈ;
We should reflect upon Him in all works whether irreligious, or fallacious.
अधरम करम धरम भरम करम मै बिचारीऐ ॥
LINE 08
ਅਨੰਤਦਾਨਧਿਆਨਗਿਆਨਧਿਆਨਵਾਨਪੇਖੀਐ॥
ਅਨੇਕ ਪ੍ਰਕਾਰ ਦੇ ਦਾਨਾਂ, ਗਿਆਨਾਂ, ਧਿਆਨਾਂ ਅਤੇ ਧਿਆਨਵਾਨਾਂ ਵਿਚ (ਉਸੇ ਨੂੰ) ਵੇਖਣਾ ਚਾਹੀਦਾ ਹੈ;
We should visualize Him in Infinite charities, in contemplation, in knowledge and in those who contemplate.
अनंत दान धिआन गिआन धिआनवान पेखीऐ ॥
LINE 09
ਅਧਰਮਕਰਮਕੇਬਿਨਾਸੁਧਰਮਕਰਮਲੇਖੀਐ੨੧੦੫॥॥॥
ਅਧਰਮ ਦੇ ਕਰਮ ਤੋਂ ਬਿਨਾ, ਧਰਮ ਦੇ ਕਰਮਾਂ ਵਿਚ (ਉਸ ਨੂੰ) ਜਾਣਨਾ ਚਾਹੀਦਾ ਹੈ ॥੨॥੧੦੫॥
Forsaking the irreligious Karms, we should comprehend the Karms that are religious and spiritual.2.105.
अधरम करम के बिना सु धरम करम लेखीऐ ॥२॥१०५॥
LINE 10
ਬ੍ਰਤਾਦਿਦਾਨਸੰਜਮਾਦਿਤੀਰਥਦੇਵਕਰਮਣੰ॥
ਬ੍ਰਤ ਆਦਿ ਦਾਨ, ਸੰਯਮ ਅਤੇ ਤੀਰਥ-ਇਸ਼ਨਾਨ ਆਦਿ ਦੇਵ-ਕਰਮ,
The Karmas which come in the categories of fasts etc., charities, restraints etc., bathing at pilgrim-stations and worship of gods
ब्रतादि दान संजमादि तीरथ देव करमणं ॥
LINE 11
ਹੈਆਦਿਕੁੰਜਮੇਦਰਾਜਸੂਬਿਨਾਨਭਰਮਣੰ॥
ਅਸ਼੍ਵਮੇਧ, ਕੁੰਜਰਮੇਧ, ਰਾਜਸੂਯ (ਯੱਗ) ਬਿਲਕੁਲ ਭਰਮ ਹਨ।
Which are to be performed without illusion including the horse-sacrifice, elephant-sacrifice and Rajsu sacrifice performed by a universal monarch
है आदि कुंजमेद राजसू बिना न भरमणं ॥
LINE 12
ਨਿਵਲਆਦਿਕਰਮਭੇਖਅਨੇਕਭੇਖਮਾਨੀਐ॥
ਨਿਉਲੀ ਆਦਿ ਕਰਮ ਅਤੇ ਹੋਰ ਅਨੇਕ ਭੇਖਾਂ ਨੂੰ (ਨਿਰਾ) ਭੇਖ ਮੰਨਣਾ ਚਾਹੀਦਾ ਹੈ।
And the Neoli Karma of Yogis (cleansing of intestines) etc., may all be considered as Karmas of various sects and guises.
निवल आदि करम भेख अनेक भेख मानीऐ ॥
LINE 13
ਅਦੇਖਭੇਖਕੇਬਿਨਾਸੁਕਰਮਭਰਮਜਾਨੀਐ੩੧੦੬॥॥॥
(ਅਸਲ ਵਿਚ) ਅਦ੍ਰਿਸ਼ (ਪਰਮਾਤਮਾ) ਦੇ ਸਰੂਪ (ਭੇਖ) ਤੋਂ ਬਿਨਾ (ਹੋਰ ਸਾਰੇ) ਕਰਮ (ਕੇਵਲ) ਭਰਮ ਹੀ ਸਮਝਣੇ ਚਾਹੀਦੇ ਹਨ ॥੩॥੧੦੬॥
In the absence of the pure Karmas related to the Invisible Lord, all the other Karmas he considered as illusion and hyposcrisy.3.106.
अदेख भेख के बिना सु करम भरम जानीऐ ॥३॥१०६॥
LINE 14
ਅਜਾਤਪਾਤਅਮਾਤਤਾਤਅਜਾਤਸਿਧਹੈਸਦਾ॥
(ਜੋ ਪ੍ਰਭੂ) ਜਾਤਿ-ਪਾਤਿ ਤੋਂ ਬਿਨਾ, ਮਾਤਾ-ਪਿਤਾ ਤੋਂ ਰਹਿਤ ਅਤੇ ਜਨਮ ਲੈਣ ਤੋਂ ਮੁਕਤ ਸਦਾ ਸਿੱਧ ਹੈ;
He is without caste and lineage, without mother and father He is Unborn and ever perfect.
अजात पात अमात तात अजात सिध है सदा ॥
LINE 15
ਅਸਤ੍ਰਮਿਤ੍ਰਪੁਤ੍ਰਪਉਤ੍ਰਜਤ੍ਰਤਤ੍ਰਸਰਬਦਾ॥
(ਜਿਸ ਦਾ) ਵੈਰੀ, ਮਿਤਰ, ਪੁੱਤਰ, ਪੋਤਰਾ ਕੋਈ ਨਹੀਂ ਅਤੇ (ਜੋ) ਜਿਥੇ ਕਿਥੇ ਸਦਾ ਮੌਜੂਦ ਹੈ;
He is without enemy and friend, without son and grandson and He is always everywhere.
असत्र मित्र पुत्र पउत्र जत्र तत्र सरबदा ॥
LINE 16
ਅਖੰਡਮੰਡਚੰਡਉਦੰਡਅਖੰਡਖੰਡਭਾਖੀਐ॥
(ਉਸ ਨੂੰ) ਅਖੰਡ, ਮੰਡ (ਹੋਂਦ ਦੇਣ ਵਾਲਾ) ਚੰਡ (ਪ੍ਰਚੰਡ ਰੂਪ ਵਾਲਾ) ਡਰ ਨਾ ਮੰਨਣ ਵਾਲਾ ਅਤੇ ਨਾ ਖੰਡੇ ਜਾ ਸਕਣ ਵਾਲਿਆਂ ਨੂੰ ਖੰਡਿਤ ਕਰਨ ਵਾਲਾ ਕਹਿਣਾ ਚਾਹੀਦਾ ਹੈ;
He is Supremely Glorious and is called the crusher and breaker of the Unbreakable.
अखंड मंड चंड उदंड अखंड खंड भाखीऐ ॥
LINE 17
ਨਰੂਪਰੰਗਰੇਖਅਲੇਖਭੇਖਮੈਨਰਾਖੀਐ੪੧੦੭॥॥॥
(ਜੋ) ਰੂਪ, ਰੰਗ, ਰੇਖਾ ਵਾਲਾ ਨਹੀਂ ਹੈ, (ਉਸ) ਅਲੇਖ ਨੂੰ ਕਿਸੇ ਭੇਖ ਵਿਚ ਨਹੀਂ ਰਖਣਾ ਚਾਹੀਦਾ ॥੪॥੧੦੭॥
He cannot be placed in the garb of form, colour, mark and calculation.4.107.
न रूप रंग रेख अलेख भेख मै न राखीऐ ॥४॥१०७॥
LINE 18
ਅਨੰਤਤੀਰਥਆਦਿਆਸਨਾਦਿਨਾਰਦਆਸਨੰ॥
ਅਨੇਕ ਤੀਰਥਾਂ ਆਦਿ (ਦਾ ਇਸ਼ਨਾਨ ਕਰਨਾ) ਆਸਣ ਅਤੇ ਨਾਰਦ (ਦੇ ਪੰਚਰਾਤ੍ਰ ਅਨੁਸਾਰ) ਆਸਣ ਆਦਿ (ਕਰਨੇ)
Bathing at innumerable pilgrim-stations etc., adopting various postures etc., following the discipline of worship according to Narad Pancharatra
अनंत तीरथ आदि आसनादि नारद आसनं ॥
LINE 19
ਬੈਰਾਗਅਉਸੰਨਿਆਸਅਉਅਨਾਦਿਜੋਗਪ੍ਰਾਸਨੰ॥
ਬੈਰਾਗ, ਸੰਨਿਆਸ ਅਤੇ ਅਨੇਕ ਯੋਗ (ਧਾਰਨੇ ਅਤੇ) ਪਦਾਰਥਾਂ ਦਾ ਭੋਗ ਕਰਨਾ,
Adoption of Vairagya (monasticism and asceticlism) and Sannyas (renunciation) and observing yogic discipline of olden times:
बैराग अउ संनिआस अउ अनादि जोग प्रासनं ॥
LINE 20
ਅਨਾਦਿਤੀਰਥਸੰਜਮਾਦਿਬਰਤਨੇਮਪੇਖੀਐ॥
ਅਨੰਤ ਤੀਰਥਾਂ (ਉਤੇ ਜਾਣਾ) ਅਤੇ ਬ੍ਰਤ ਨੇਮ ਆਦਿ ਸੰਜਮ ਕਰਨੇ ਵੇਖੇ ਜਾਂਦੇ ਹਨ
Visiting ancient pilgrim-stations and observing restraints etc., fasts and other rules
अनादि तीरथ संजमादि बरत नेम पेखीऐ ॥
LINE 21
ਅਨਾਦਿਅਗਾਧਿਕੇਬਿਨਾਸਮਸਤਭਰਮਲੇਖੀਐ੫੧੦੮॥॥॥
(ਪਰ ਉਸ) ਅਨਾਦਿ, ਅਗਾਧ (ਪਰਮਾਤਮਾ) ਤੋਂ ਬਿਨਾ ਹੋਰ ਸਾਰੇ ਸਾਧਨ ਭਰਮ ਮਾਤਰ ਹੀ ਸਮਝਣੇ ਚਾਹੀਦੇ ਹਨ ॥੫॥੧੦੮॥
Without the Beginningless and Unfathomable Lord, all the above Karmas be considered as illusion.5.108.
अनादि अगाधि के बिना समसत भरम लेखीऐ ॥५॥१०८॥
GURBANI.WORLD