ਸਵੈਯਾ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 549
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਵੈਯਾ॥
ਸਵੈਯਾ:
SWAYYA
सवैया ॥
LINE 02
ਜੈਸੇਤ੍ਰਿਨਾਵ੍ਰਤਅਉਅਘਕੋਸੁਬਕਾਸੁਰਕੋਬਧਜਾਮੁਖਫਾਰਿਓ॥
ਜਿਸ ਤਰ੍ਹਾਂ ਤ੍ਰਿਣਾਵਰਤ ਅਤੇ ਅਘ (ਦੈਂਤ) ਨੂੰ ਮਾਰਿਆ ਸੀ ਅਤੇ ਬਕਾਸੁਰ ਦਾ ਮੂੰਹ ਫਾੜ ਦਿੱਤਾ ਸੀ।
The way in which Tranavrata, Aghasura and Bakasura were killed and their faces were torn
जैसे त्रिनाव्रत अउ अघ को सु बकासुर को बध जा मुख फारिओ ॥
LINE 03
ਖੰਡਕੀਓਸਕਟਾਸੁਰਕੋਗਹਿਕੇਸਨਤੇਜਿਹਕੰਸਪਛਾਰਿਓ॥
ਜਿਸ ਨੇ ਸਕਟਾਸੁਰ (ਦੈਂਤ) ਨੂੰ ਪਕੜ ਕੇ ਟੋਟੇ ਟੋਟੇ ਕਰ ਦਿੱਤਾ ਸੀ ਅਤੇ ਕੰਸ ਨੂੰ ਕੇਸਾਂ ਤੋਂ ਪਕੜ ਕੇ ਪਛਾੜ ਦਿੱਤਾ ਸੀ।
The way in which chopping Shaktasura into bits and Kansa was caught and knocked down by catching him from his hair
खंड कीओ सकटासुर को गहि केसन ते जिह कंस पछारिओ ॥
LINE 04
ਸੰਧਿਜਰਾਹੂਕੋਸੈਨਮਥਿਓਅਰੁਸਤ੍ਰਨਕੋਜਿਹਮਾਨਹਿਟਾਰਿਓ॥
ਜਿਸ ਨੇ ਜਰਾਸੰਧ ਦੀ ਸੈਨਾ ਨੂੰ ਮਸਲ ਦਿੱਤਾ ਸੀ ਅਤੇ ਵੈਰੀਆਂ ਦਾ ਹੰਕਾਰ ਨਸ਼ਟ ਕਰ ਦਿੱਤਾ ਸੀ।
संधि जरा हू को सैन मथिओ अरु सत्रन को जिह मानहि टारिओ ॥
LINE 05
ਤਿਉਬ੍ਰਿਜਨਾਇਕਸਾਧਨਕੇਪੁਨਿਚਾਹਤਹੈਸਭਪਾਪਨਟਾਰਿਓ੨੪੮੧॥॥
ਉਸੇ ਤਰ੍ਹਾਂ ਫਿਰ ਸ੍ਰੀ ਕ੍ਰਿਸ਼ਨ ਸੰਤਾਂ (ਭਗਤਾਂ) ਦੇ ਸਾਰਿਆਂ ਪਾਪਾਂ ਨੂੰ ਖ਼ਤਮ ਕਰ ਦੇਣਾ ਚਾਹੁੰਦੇ ਹਨ ॥੨੪੮੧॥
The way in which the army of Jarasandh was churned and his pride was shattered, in the same way, Krishna wants to finish all the sins of those women.2481.
तिउ ब्रिज नाइक साधन के पुनि चाहत है सभ पापन टारिओ ॥२४८१॥
LINE 06
ਜੋਬ੍ਰਿਜਨਾਇਕਕੇਰੁਚਸੋਕਬਿਸ੍ਯਾਮਭਨੈਫੁਨਿਗੀਤਨਗੈਹੈ॥
ਕਵੀ ਸ਼ਿਆਮ ਕਹਿੰਦੇ ਹਨ, ਜੋ (ਸਾਧਕ) ਪ੍ਰੇਮ ਪੂਰਵਕ ਸ੍ਰੀ ਕ੍ਰਿਸ਼ਨ ਦੇ ਗੀਤਾਂ ਦਾ ਗਾਇਨ ਕਰਦਾ ਹੈ।
जो ब्रिज नाइक के रुच सो कबि स्याम भनै फुनि गीतन गै है ॥
LINE 07
ਚਾਤੁਰਤਾਸੰਗਜੋਹਰਿਕੋਜਸੁਬੀਚਕਬਿਤਨਕੇਸੁਬਨੈਹੈ॥
ਜੋ (ਕਵੀ) ਸਿਆਣਪ ਨਾਲ ਸ੍ਰੀ ਕ੍ਰਿਸ਼ਨ ਦੇ ਯਸ਼ ਨੂੰ ਕਵਿਤਾ ਵਿਚ ਬੰਨ੍ਹਦਾ ਹੈ।
Whosoever will sing the songs of Krishna with love, describe his glory in a nice way in poetry,
चातुरता संग जो हरि को जसु बीच कबितन के सु बनै है ॥
LINE 08
ਅਉਰਨਤੇਸੁਨਿਜੋਚਰਚਾਹਰਿਕੀਹਰਿਕੋਮਨਭੀਤਰਦੈਹੈ॥
ਜੋ (ਵਿਅਕਤੀ) ਹੋਰਨਾਂ ਤੋਂ ਸ੍ਰੀ ਕ੍ਰਿਸ਼ਨ ਦੀ ਚਰਚਾ ਸੁਣ ਕੇ ਸ੍ਰੀ ਕ੍ਰਿਸ਼ਨ ਵਿਚ ਮਨ ਨੂੰ ਟਿਕਾਉਂਦਾ ਹੈ।
अउरन ते सुनि जो चरचा हरि की हरि को मन भीतर दै है ॥
LINE 09
ਸੋਕਬਿਸ੍ਯਾਮਭਨੈਧਰਿਕੈਤਨਯਾਭਵਭੀਤਰਫੇਰਿਨਐਹੈ੨੪੮੨॥॥
ਕਵੀ ਸ਼ਿਆਮ ਕਹਿੰਦੇ ਹਨ, ਉਹ (ਵਿਅਕਤੀ) ਸ਼ਰੀਰ ਧਾਰਨ ਕਰ ਕੇ ਫਿਰ ਇਸ ਸੰਸਾਰ ਵਿਚ ਨਹੀਂ ਆਉਂਦੇ ॥੨੪੮੨॥
Discuss in his mind about the Lord on listening about Him from others, the poet Shyam says that he will not assume another body and transmigrate.2482.
सो कबि स्याम भनै धरि कै तन या भव भीतर फेरि न ऐ है ॥२४८२॥
LINE 10
ਜੋਉਪਮਾਬ੍ਰਿਜਨਾਥਕੀਗਾਇਹੈਅਉਰਕਬਿਤਨਬੀਚਕਰੈਗੇ॥
ਜੋ (ਵਿਅਕਤੀ) ਸ੍ਰੀ ਕ੍ਰਿਸ਼ਨ ਦੀ ਉਪਮਾ ਗਾਉਂਦਾ ਹੈ ਅਤੇ ਕਵਿਤਾ ਵਿਚ ਰਚਦਾ ਹੈ।
जो उपमा ब्रिजनाथ की गाइ है अउर कबितन बीच करैगे ॥
LINE 11
ਪਾਪਨਕੀਤੇਊਪਾਵਕਮੈਕਬਿਸ੍ਯਾਮਭਨੈਕਬਹੂੰਨਜਰੈਗੇ॥
ਕਵੀ ਸ਼ਿਆਮ ਕਹਿੰਦੇ ਹਨ, ਉਹ ਪਾਪਾਂ ਦੀ ਅਗਨੀ ਵਿਚ ਕਦੇ ਨਹੀਂ ਸੜਦਾ।
Those who will sing the praises of Krishna and narrate him in poetry, will never burn in the fire of sin
पापन की तेऊ पावक मै कबि स्याम भनै कबहूं न जरैगे ॥
LINE 12
ਚਿੰਤਸਭੈਮਿਟਹੈਜੁਰਹੀਛਿਨਮੈਤਿਨਕੇਅਘਬ੍ਰਿੰਦਟਰੈਗੇ॥
ਜਿਨ੍ਹਾਂ (ਦੀ ਸੁਰਤ) ਛਿਣ ਭਰ ਲਈ (ਕ੍ਰਿਸ਼ਨ ਦੇ ਪ੍ਰੇਮ ਵਿਚ) ਲਗ ਗਈ ਹੈ, ਉਨ੍ਹਾਂ ਦੇ ਸਾਰੇ ਪਾਪ ਦੂਰ ਹੋ ਜਾਣਗੇ ਅਤੇ ਸਾਰੀਆਂ ਚਿੰਤਾਵਾਂ ਮਿਟ ਜਾਣਗੀਆਂ।
All their anxieties will be destroyed and all their sins will end collectively
चिंत सभै मिट है जु रही छिन मै तिन के अघ ब्रिंद टरैगे ॥
LINE 13
ਜੇਨਰਸ੍ਯਾਮਜੂਕੇਪਰਸੇਪਗਤੇਨਰਫੇਰਿਨਦੇਹਧਰੈਗੇ੨੪੮੩॥॥
ਜੋ ਪੁਰਸ਼ ਕ੍ਰਿਸ਼ਨ ਜੀ ਦੇ ਚਰਨ ਪਰਸਣਗੇ, ਉਹ ਪੁਰਸ਼ ਫਿਰ ਦੇਹ ਧਾਰਨ ਨਹੀਂ ਕਰਨਗੇ ॥੨੪੮੩॥
That person, who will touch the feet of Krishna, he will never assume the body again.2483.
जे नर स्याम जू के परसे पग ते नर फेरि न देह धरैगे ॥२४८३॥
LINE 14
ਜੋਬ੍ਰਿਜਨਾਇਕਕੋਰੁਚਿਸੋਕਬਿਸ੍ਯਾਮਭਨੈਫੁਨਿਜਾਪੁਜਪੈਹੈ॥
ਕਵੀ ਸ਼ਿਆਮ ਕਹਿੰਦੇ ਹਨ, ਫਿਰ ਜੋ (ਵਿਅਕਤੀ) ਰੁਚੀ ਪੂਰਵਕ ਸ੍ਰੀ ਕ੍ਰਿਸ਼ਨ ਦਾ ਜਾਪ ਜਪਦੇ ਹਨ।
जो ब्रिज नाइक को रुचि सो कबि स्याम भनै फुनि जापु जपै है ॥
LINE 15
ਜੋਤਿਹਕੇਹਿਤਕੈਮਨਮੈਬਹੁਮੰਗਨਲੋਗਨਕਉਧਨਦੈਹੈ॥
ਜੋ (ਵਿਅਕਤੀ) ਮਨ ਵਿਚ ਉਸ (ਸ੍ਰੀ ਕ੍ਰਿਸ਼ਨ) ਦੇ ਪ੍ਰੇਮ ਕਰ ਕੇ, ਮੰਗਤਿਆਂ ਨੂੰ ਧਨ ਦਿੰਦੇ ਹਨ।
He, who will repeat the name of Krishna with love, who will give wealth etc. to the person remembering him,
जो तिह के हित कै मन मै बहु मंगन लोगन कउ धन दै है ॥
LINE 16
ਜੋਤਜਿਕਾਜਸਭੈਘਰਕੇਤਿਹਪਾਇਨਕੇਚਿਤਭੀਤਰਦੈਹੈ॥
ਜੋ (ਵਿਅਕਤੀ) ਘਰ ਦੇ ਸਾਰੇ ਕੰਮਾਂ ਨੂੰ ਛਡ ਕੇ ਉਸ ਦੇ ਚਰਨਾਂ ਨੂੰ ਚਿਤ ਅੰਦਰ (ਸਥਾਨ) ਦਿੰਦੇ ਹਨ।
जो तजि काज सभै घर के तिह पाइन के चित भीतर दै है ॥
LINE 17
ਭੀਤਰਤੇਅਬਯਾਜਗਕੇਅਘਬ੍ਰਿੰਦਨਬੀਰਬਿਦਾਕਰਿਜੈਹੈ੨੪੮੪॥॥
ਉਹ (ਅਧਿਆਤਮਿਕ) ਸੂਰਮੇ ਇਸ ਸੰਸਾਰ ਵਿਚ (ਜੀਉਂਦਿਆਂ ਹੀ) ਪਾਪਾਂ ਦੇ ਸਮੂਹ ਨੂੰ ਵਿਦਾ ਕਰ ਦਿੰਦੇ ਹਨ (ਅਤੇ ਆਪ ਬ੍ਰਹਮ ਲੋਕ ਵਿਚ) ਚਲੇ ਜਾਂਦੇ ਹਨ ॥੨੪੮੪॥
Who will absorb his mind in the feet of Krishna, abandoning all the tasks of the householder, then all the sins of the world will bid adieu to his mind.2484.
भीतर ते अब या जग के अघ ब्रिंदन बीर बिदा करि जै है ॥२४८४॥
LINE 18
ਪ੍ਰੇਮਕੀਓਨਕੀਓਬਹੁਤੋਤਪਕਸਟਸਹਿਓਤਨਕੋਅਤਿਤਾਯੋ॥
ਜਿਸ ਨੇ ਪ੍ਰੇਮ ਨਾ ਕੀਤਾ, (ਪਰ) ਬਹੁਤ ਤਪ ਕੀਤਾ, ਕਸ਼ਟ ਸਹੇ ਅਤੇ ਸ਼ਰੀਰ ਨੂੰ ਖ਼ੂਬ ਤਪਾਇਆ।
Though one was not absorbed in love, he endured many suffering on his body and performed austerities
प्रेम कीओ न कीओ बहुतो तप कसट सहिओ तन को अति तायो ॥
LINE 19
ਕਾਸੀਮੈਜਾਇਪੜਿਓਅਤਿਹੀਬਹੁਬੇਦਨਕੋਕਰਿਸਾਰਨਆਯੋ॥
ਕਾਸ਼ੀ ਵਿਚ ਜਾ ਕੇ ਵੇਦਾਂ ਨੂੰ ਬਹੁਤ ਅਧਿਕ ਪੜ੍ਹਿਆ, (ਪਰ ਉਨ੍ਹਾਂ ਦੇ) ਹੱਥ ਵਿਚ ਸਾਰ ਤਤ੍ਵ ਪ੍ਰਾਪਤ ਨਾ ਹੋਇਆ।
Though he received instructions about eh recitation of the Vedas at Kashi, but did not comprehend its essence
कासी मै जाइ पड़िओ अति ही बहु बेदन को करि सार न आयो ॥
LINE 20
ਦਾਨਦੀਏਬਸਿਹ੍ਵੈਗਯੋਸ੍ਯਾਮਸਭੈਅਪਨੋਤਿਨਦਰਬਗਵਾਯੋ॥
(ਜਿਨ੍ਹਾਂ ਨੇ) ਦਾਨ ਦਿੱਤੇ, (ਕੀ) ਸ੍ਰੀ ਕ੍ਰਿਸ਼ਨ ਉਨ੍ਹਾਂ ਦੇ ਵਸ ਹੋ ਗਿਆ ਹੈ, (ਨਹੀਂ) ਉਨ੍ਹਾਂ ਸਭਨਾਂ ਨੇ ਆਪਣਾ ਧਨ ਹੀ ਗੰਵਾਇਆ ਹੈ।
दान दीए बसि ह्वै गयो स्याम सभै अपनो तिन दरब गवायो ॥
LINE 21
ਅੰਤ੍ਰਿਕੀਰੁਚਿਕੈਹਰਿਸਿਉਜਿਹਹੇਤਕੀਓਤਿਨਹੂਹਰਿਪਾਯੋ੨੪੮੫॥॥
ਜਿਸ ਨੇ ਅੰਦਰਲੀ ਰੁਚੀ ਨਾਲ ਸ੍ਰੀ ਕ੍ਰਿਸ਼ਨ ਨਾਲ ਪ੍ਰੇਮ ਕੀਤਾ ਹੈ, ਉਨ੍ਹਾਂ ਨੇ ਹੀ ਸ੍ਰੀ ਕ੍ਰਿਸ਼ਨ ਨੂੰ ਪ੍ਰਾਪਤ ਕੀਤਾ ਹੈ ॥੨੪੮੫॥
Though thinking this he gave in charity all his wealth that the Lord will be pleased, but he who has loved the Lord from the core of his heart, he could only realise the Lord.2485.
अंत्रि की रुचि कै हरि सिउ जिह हेत कीओ तिन हू हरि पायो ॥२४८५॥
LINE 22
ਕਾਭਯੋਜੋਬਕਲੋਚਨਮੂੰਦਕੈਬੈਠਿਰਹਿਓਜਗਭੇਖਦਿਖਾਏ॥
ਕੀ ਹੋਇਆ ਜੋ (ਕੋਈ) ਬਗਲੇ (ਵਾਂਗ) ਅੱਖਾਂ ਬੰਦ ਕਰ ਕੇ ਬੈਠ ਰਿਹਾ ਹੈ, ਜਗਤ ਨੂੰ ਭੇਖ ਵਿਖਾਉਂਦਾ ਹੈ।
What then, if some crane-like devotee had been performing heresy by closing his eyes and showing it to the people
का भयो जो बक लोचन मूंद कै बैठि रहिओ जग भेख दिखाए ॥
LINE 23
ਮੀਨਫਿਰਿਓਜਲਨ੍ਰਹਾਤਸਦਾਤੁਕਹਾਤਿਹਕੇਕਰਿਮੋਹਰਿਆਏ॥
ਮੱਛੀ (ਵਾਂਗ) ਸਦਾ ਜਲ ਵਿਚ ਨ੍ਹਾਉਂਦਾ ਫਿਰਿਆ ਹੈ, ਤਾਂ ਕੀ ਹੋਇਆ। (ਕੀਹ) ਉਸ ਦੇ ਹੱਥ ਵਿਚ ਹਰਿ ਆ ਗਿਆ ਹੈ।
Someone might have been taking bath at all the pilgrim-stations like a fish, has he ever been able to realise the Lord?
मीन फिरिओ जल न्रहात सदा तु कहा तिह के करि मो हरि आए ॥
LINE 24
ਦਾਦੁਰਜੋਦਿਨਰੈਨਿਰਟੈਸੁਬਿਹੰਗਉਡੈਤਨਿਪੰਖਲਗਾਏ॥
ਡੱਡੂ (ਵਾਂਗ) ਜੋ ਦਿਨ ਰਾਤ ਬੋਲਦਾ ਰਹਿੰਦਾ ਹੈ, ਜਾਂ ਸ਼ਰੀਰ ਉਤੇ ਖੰਭ ਲਗਾ ਕੇ ਪੰਛੀ (ਵਾਂਗ) ਉਡ ਗਿਆ ਹੈ।
दादुर जो दिन रैनि रटै सु बिहंग उडै तनि पंख लगाए ॥
LINE 25
ਸ੍ਯਾਮਭਨੈਇਹਸੰਤਸਭਾਬਿਨੁਪ੍ਰੇਮਕਹੂਬ੍ਰਿਜਨਾਥਰਿਝਾਏ੨੪੮੬॥॥
(ਕਵੀ) ਸ਼ਿਆਮ ਕਹਿੰਦੇ ਹਨ, ਸਾਰੇ ਸੰਤ ਇਹ (ਕਹਿੰਦੇ ਹਨ) ਕਿ ਪ੍ਰੇਮ ਤੋਂ ਬਿਨਾ ਕਿਸੇ ਨੇ ਵੀ ਸ੍ਰੀ ਕ੍ਰਿਸ਼ਨ ਨੂੰ ਪ੍ਰਸੰਨ ਨਹੀਂ ਕੀਤਾ ॥੨੪੮੬॥
The frogs croak day and night, the birds always fly, but the poet Shyam says that inspite of repeating (the Name) and running hither and thither, none has been able to please Krishna without love.2486.
स्याम भनै इह संत सभा बिनु प्रेम कहू ब्रिजनाथ रिझाए ॥२४८६॥
LINE 26
ਲਾਲਚਜੋਧਨਕੇਕਿਨਹੂਜੁਪੈਗਾਇਭਲੈਪ੍ਰਭਗੀਤਸੁਨਾਯੋ॥
ਜੇ ਕਿਸੇ ਨੇ ਧਨ ਦੇ ਲਾਲਚ ਵਸ ਹੋ ਕੇ ਕਿਸੇ ਕੋਲ ਪ੍ਰਭੂ ਦੇ ਚੰਗੀ ਤਰ੍ਹਾਂ ਗੀਤ ਸੁਣਾਏ ਹਨ।
लालच जो धन के किनहू जु पै गाइ भलै प्रभ गीत सुनायो ॥
LINE 27
ਨਾਚਨਚਿਓਨਖਚਿਓਤਿਹਮੈਹਰਿਲੋਕਅਲੋਕਕੋਪੈਡਨਪਾਯੋ॥
(ਜੇ ਕਿਸੇ ਨੇ ਭਗਤੀ ਕਰਨ ਲਈ) ਨਾਚ ਨਚਿਆ ਹੈ, (ਪਰ) ਉਸ ਵਿਚ ਮਗਨ ਨਹੀਂ ਹੋਇਆ, (ਤਾਂ ਉਸ ਨੇ) ਹਰਿ ਦੇ ਅਲੌਕਿਕ ਲੋਕ ਦਾ ਮਾਰਗ ਨਹੀਂ ਪਾਇਆ।
He, who eulogises the Lord, coveting for wealth, and dances without loving Him, he could not realise the path leading towards the Lord
नाच नचिओ न खचिओ तिह मै हरि लोक अलोक को पैड न पायो ॥
LINE 28
ਹਾਸਕਰਿਓਜਗਮੈਆਪੁਨੋਸੁਪਨੇਹੂਨਗਿਆਨਕੋਤਤੁਜਨਾਯੋ॥
(ਉਸ ਨੇ) ਜਗਤ ਵਿਚ ਆਪਣਾ ਹਾਸਾ ਕਰਾਇਆ ਹੈ, (ਕਿਉਂਕਿ) ਉਸ ਨੇ ਸੁਪਨੇ ਵਿਚ ਵੀ ਗਿਆਨ ਦੇ ਤਤ੍ਵ ਨੂੰ ਨਹੀਂ ਜਾਣਿਆ ਹੈ।
He, who passed all his life in mere sporting, and did not know the essence of knowledge, he also could not realise the Lord
हास करिओ जग मै आपुनो सुपने हू न गिआन को ततु जनायो ॥
LINE 29
ਪ੍ਰੇਮਬਿਨਾਕਬਿਸ੍ਯਾਮਭਨੈਕਰਿਕਾਹੂਕੇਮੈਬ੍ਰਿਜਨਾਇਕਆਯੋ੨੪੮੭॥॥
ਕਵੀ ਸ਼ਿਆਮ ਕਹਿੰਦੇ ਹਨ, ਪ੍ਰੇਮ ਤੋਂ ਬਿਨਾ ਸ੍ਰੀ ਕ੍ਰਿਸ਼ਨ ਕਿਸੇ ਦੇ ਹੱਥ ਵਿਚ ਨਹੀਂ ਆਇਆ ॥੨੪੮੭॥
How can one realise Lord Krishna, without loving Him?2487.
प्रेम बिना कबि स्याम भनै करि काहू के मै ब्रिज नाइक आयो ॥२४८७॥
LINE 30
ਹਾਰਿਚਲੇਗ੍ਰਿਹਆਪਨੇਕੋਬਨਮੋਬਹੁਤੋਤਿਨਧਿਆਨਲਗਾਏ॥
(ਜੋ) ਆਪਣੇ ਘਰ ਬਾਰ ਤੋਂ ਹਾਰ ਕੇ ਬਨ ਨੂੰ ਚਲੇ ਗਏ ਹਨ (ਅਤੇ ਉਥੇ) ਉਨ੍ਹਾਂ ਨੇ ਬਹਤੁ ਧਿਆਨ ਲਗਾਇਆ ਹੈ।
Those who meditate in the forest, they ultimately, getting tired, come back to their homes
हारि चले ग्रिह आपने को बन मो बहुतो तिन धिआन लगाए ॥
LINE 31
ਸਿਧਸਮਾਧਿਅਗਾਧਿਕਥਾਮੁਨਿਖੋਜਰਹੇਹਰਿਹਾਥਿਨਆਏ॥
ਸਿੱਧ ਹੋ ਕੇ ਸਮਾਧੀ ਲਗਾਈ ਹੈ, ਮੁਨੀ ਹੋ ਕੇ ਅਗਾਧ ਕਥਾ (ਸੁਣੀ ਹੈ) (ਉਹ ਸਾਰੇ) ਖੋਜ ਰਹੇ ਹਨ, (ਪਰ ਉਨ੍ਹਾਂ ਦੇ) ਹੱਥ ਵਿਚ ਹਰਿ ਨਹੀਂ ਆਇਆ।
The adepts and the sages have been seeking the Lord through contemplation, but that Lord could not be realised by anyone
सिध समाधि अगाधि कथा मुनि खोज रहे हरि हाथि न आए ॥
LINE 32
ਸ੍ਯਾਮਭਨੈਸਭਬੇਦਕਤੇਬਨਸੰਤਨਕੇਮਤਿਯੌਠਹਰਾਏ॥
(ਕਵੀ) ਸ਼ਿਆਮ ਕਹਿੰਦੇ ਹਨ ਕਿ ਸਾਰੇ ਵੇਦਾਂ, ਕਤੇਬਾਂ ਅਤੇ ਸੰਤਾਂ ਦੇ ਮਤ ਵਿਚ ਇਹੀ ਠਹਿਰਾਇਆ ਹੋਇਆ ਹੈ।
स्याम भनै सभ बेद कतेबन संतन के मति यौ ठहराए ॥
LINE 33
ਭਾਖਤਹੈਕਬਿਸੰਤਸੁਨੋਜਿਹਪ੍ਰੇਮਕੀਏਤਿਹਸ੍ਰੀਪਤਿਪਾਏ੨੪੮੮॥॥
ਕਵੀ ਕਹਿੰਦੇ ਹਨ। ਹੇ ਸੰਤੋ! ਸੁਣੋ, ਜਿਨ੍ਹਾਂ ਨੇ ਪ੍ਰੇਮ ਕੀਤਾ ਹੈ, ਉਨ੍ਹਾਂ ਨੇ ਹੀ ਪ੍ਰਭੂ ਨੂੰ ਪ੍ਰਾਪਤ ਕੀਤਾ ਹੈ ॥੨੪੮੮॥
All the Vedas, Katebs (Semitic Scriptures) and the saints say this that whosoever has loved the Lord, he has realized Him.2488.
भाखत है कबि संत सुनो जिह प्रेम कीए तिह स्रीपति पाए ॥२४८८॥
LINE 34
ਛਤ੍ਰੀਕੋਪੂਤਹੌਬਾਮਨਕੋਨਹਿਕੈਤਪੁਆਵਤਹੈਜੁਕਰੋ॥
(ਮੈਂ) ਛਤ੍ਰੀ ਦਾ ਪੁੱਤਰ ਹਾਂ, ਬ੍ਰਾਹਮਣ ਦਾ (ਪੁੱਤਰ) ਨਹੀਂ ਹਾਂ। (ਮੈਨੂੰ) ਤਪ ਕਰਨਾ ਕਿਥੇ ਆਉਂਦਾ ਹੈ, ਜੇ ਕਰਾਂ।
I am the son of a Kshatriya and not of a Brahmin who may instruct for performing severe austerities
छत्री को पूत हौ बामन को नहि कै तपु आवत है जु करो ॥
LINE 35
ਅਰੁਅਉਰਜੰਜਾਰਜਿਤੋਗ੍ਰਿਹਕੋਤੁਹਿਤਿਆਗਿਕਹਾਚਿਤਤਾਮੈਧਰੋ॥
ਅਤੇ ਘਰ ਦੇ ਹੋਰ ਜਿਤਨੇ ਜੰਜਾਲ ਹਨ, ਤੁਹਾਨੂੰ ਤਿਆਗ ਕੇ ਕੀਹ ਚਿਤ ਉਨ੍ਹਾਂ ਵਿਚ ਧਰਾਂ।
How can I absorb myself in the embarrassments of the world by leaving you
अरु अउर जंजार जितो ग्रिह को तुहि तिआगि कहा चित ता मै धरो ॥
LINE 36
ਅਬਰੀਝਿਕੈਦੇਹੁਵਹੈਹਮਕਉਜੋਊਹਉਬਿਨਤੀਕਰਜੋਰਿਕਰੋ॥
(ਇਸ ਲਈ) ਹੁਣ ਪ੍ਰਸੰਨ ਹੋ ਕੇ ਮੈਨੂੰ ਉਹੀ (ਵਰ) ਦਿਓ, ਜੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ।
Whatever request I am making with my folded hands, O Lord!
अब रीझि कै देहु वहै हम कउ जोऊ हउ बिनती कर जोरि करो ॥
LINE 37
ਜਬਆਉਕੀਅਉਧਨਿਦਾਨਬਨੈਅਤਿਹੀਰਨਮੈਤਬਜੂਝਿਮਰੋ੨੪੮੯॥॥
ਜਦੋਂ ਮੇਰੀ ਆਯੂ ਦੀ ਅਵਧੀ ਦਾ ਅੰਤ ਆ ਬਣੇ ਤਾਂ ਭਿਆਨਕ ਯੁੱਧ ਵਿਚ ਲੜਦਾ ਹੋਇਆ ਮਰ ਜਾਵਾਂ ॥੨੪੮੯॥
Kindly be graceful and bestow this boon on me that when ever my end comes, then I may die fighting in the battlefield.2489.
जब आउ की अउध निदान बनै अति ही रन मै तब जूझि मरो ॥२४८९॥
GURBANI.WORLD