LINE 01
ਛਪਯਛੰਦ॥
ਛਪਯ ਛੰਦ:
CHHAPAI STANZA
छपय छंद ॥
LINE 02
ਚਮਰਚਾਰੁਚਹੂੰਓਰਿਢੁਰਤਸੁੰਦਰਛਬਿਪਾਵਤ॥
ਚੌਹਾਂ ਪਾਸੇ ਸੁੰਦਰ ਚੌਰ ਢੁਲਦਾ ਹੋਇਆ ਸੁੰਦਰ ਛਬੀ ਪ੍ਰਾਪਤ ਕਰ ਰਿਹਾ ਹੈ।
The pretty fly-whisks are swinging and the beauty of this hero is fascinating
चमर चारु चहूं ओरि ढुरत सुंदर छबि पावत ॥
LINE 03
ਸੇਤਬਸਤ੍ਰਅਰੁਬਾਜਸੇਤਸਸਤ੍ਰਣਛਬਿਛਾਵਤ॥
ਸਫ਼ੈਦ ਬਸਤ੍ਰ ਅਤੇ ਸਫੈਦ ਘੋੜੇ ਹਨ ਅਤੇ ਸ਼ਸਤ੍ਰਾਂ ਦੀ ਛਬੀ ਸ਼ੋਭਾ ਪਾ ਰਹੀ ਹੈ।
His white garments, white horses and white weapons look splendid
सेत बसत्र अरु बाज सेत ससत्रण छबि छावत ॥
LINE 04
ਅਤਿਪਵਿਤ੍ਰਅਬਿਕਾਰਅਚਲਅਨਖੰਡਅਕਟਭਟ॥
ਅਤਿ ਪਵਿਤ੍ਰ 'ਅਬਿਕਾਰ' (ਨਾਂ ਦਾ) ਨਾ ਕਟੇ ਜਾ ਸਕਣ ਵਾਲਾ ਅਖੰਡ ਅਤੇ ਅਚਲ ਯੋਧਾ ਹੈ।
अति पवित्र अबिकार अचल अनखंड अकट भट ॥
LINE 05
ਅਮਿਤਓਜਅਨਮਿਟਅਨੰਤਅਛਲਿਰਣਾਕਟ॥
(ਜਿਸ ਦਾ) ਅਮਿਤ ਤੇਜ ਹੈ, ਜੋ ਨਾ ਮਿਟਣ ਵਾਲਾ, ਅਨੰਤ, ਅਛਲ ਅਤੇ ਰਣ ਵਿਚ ਅਕਟ ਹੈ।
He is extremely immaculate, vice-less, invariable, indivisible and invincible warrior, whose glory is infinite and who is unconquerable and never deceivable,
अमित ओज अनमिट अनंत अछलि रणाकट ॥
LINE 06
ਧਰਅਸਤ੍ਰਸਸਤ੍ਰਸਾਮੁਹਸਮਰਜਿਦਿਨਨ੍ਰਿਪੋਤਮਗਰਜਿਹੈ॥
ਅਸਤ੍ਰ ਅਤੇ ਸ਼ਸਤ੍ਰ ਧਾਰਨ ਕਰ ਕੇ ਹੇ ਉਤਮ ਰਾਜੇ! (ਜਦੋਂ) ਯੁੱਧ ਵਿਚ ਸਾਹਮਣੇ ਹੋ ਕੇ ਗਰਜੇਗਾ,
धर असत्र ससत्र सामुह समर जिदिन न्रिपोतम गरजि है ॥
LINE 07
ਟਿਕਿਹੈਇਕਭਟਨਹਿਸਮਰਿਅਉਰਕਵਣਤਬਬਰਜਿਹੈ੨੪੨॥॥
ਤਦੋਂ ਯੁੱਧ-ਭੂਮੀ ਵਿਚ ਇਕ ਯੋਧਾ ਵੀ ਨਹੀਂ ਟਿਕ ਸਕੇਗਾ ਅਤੇ ਉਸ ਨੂੰ ਹੋਰ ਕਿਹੜਾ ਯੋਧਾ ਰੋਕ ਸਕੇਗਾ ॥੨੪੨॥
O king! on the day, then holding his arms and weapons, he will thunder, then no one will be able to stay before him and even obstruct him.15.242.
टिकि है इक भट नहि समरि अउर कवण तब बरजि है ॥२४२॥
LINE 08
ਇਕਿਬਿਦਿਆਅਰੁਲਾਜਅਮਿਟਅਤਿਹੀਪ੍ਰਤਾਪਰਣਿ॥
ਇਕ (ਦਾ ਨਾਂ) 'ਬਿਦਿਆ' ਅਤੇ (ਦੂਜੇ ਦਾ) 'ਲਾਜ' ਹੈ, (ਇਹ ਦੋਵੇਂ) ਅਮਿਟ ਅਤੇ ਰਣ ਵਿਚ ਅਤਿ ਅਧਿਕ ਪ੍ਰਤਾਪ ਵਾਲੇ ਹਨ।
Vidya (learning) and Lajja (modesty) are also extremely glorious
इकि बिदिआ अरु लाज अमिट अति ही प्रताप रणि ॥
LINE 09
ਭੀਮਰੂਪਭੈਰੋਪ੍ਰਚੰਡਅਮਿਟਅਦਾਹਣ॥
ਭੈਰੋਂ ਵਾਂਗ ਭਿਆਨਕ ਰੂਪ ਵਾਲੇ ਪ੍ਰਚੰਡ, ਅਮਿਟ ਅਤੇ ਨਾ ਸੜਨ ਵਾਲੇ ਹਨ।
They are large-bodies, powerful and indestructible
भीम रूप भैरो प्रचंड अमिट अदाहण ॥
LINE 10
ਅਤਿਅਖੰਡਅਡੰਡਚੰਡਪਰਤਾਪਰਣਾਚਲ॥
ਅਤਿ ਅਖੰਡ, ਅਦੰਡ, ਪ੍ਰਚੰਡ ਪ੍ਰਤਾਪ ਵਾਲੇ ਅਤੇ ਯੁੱਧ ਵਿਚ ਸਥਿਰ ਰਹਿਣ ਵਾਲੇ ਹਨ।
Their glory is extremely strong and indivisible
अति अखंड अडंड चंड परताप रणाचल ॥
LINE 11
ਬ੍ਰਿਖਭਕੰਧਆਜਾਨਬਾਹਬਾਨੈਤਮਹਾਬਲਿ॥
ਸਾਨ੍ਹ (ਵਰਗੇ ਉੱਚੇ) ਮੋਢਿਆਂ ਵਾਲੇ ਅਤੇ ਗੋਡਿਆਂ ਤਕ ਲੰਬੀਆਂ ਬਾਂਹਵਾਂ ਵਾਲੇ, ਬਾਂਕੇ ਅਤੇ ਮਹਾ ਬਲਵਾਨ ਹਨ।
They are mighty ones, long-armed and broad-shouldered like a bull
ब्रिखभ कंध आजान बाह बानैत महाबलि ॥
LINE 12
ਇਹਛਬਿਅਪਾਰਜੋਧਾਜੁਗਲਜਿਦਿਨਨਿਸਾਨਬਜਾਇਹੈ॥
ਇਸ ਤਰ੍ਹਾਂ ਦੋਹਾਂ ਯੋਧਿਆਂ ਦੀ ਅਪਾਰ ਛਬੀ ਹੈ, ਜਿਸ ਦਿਨ (ਯੁੱਧ-ਭੂਮੀ ਵਿਚ) ਧੌਂਸਾ ਵਜਾਉਣਗੇ,
इह छबि अपार जोधा जुगल जिदिन निसान बजाइ है ॥
LINE 13
ਭਜਿਹੈਭੂਪਤਜਿਲਾਜਸਭਏਕਨਸਾਮੁਹਿਆਇਹੈ੨੪੩॥॥
(ਤਦ) ਲਾਜ ਮਰਯਾਦਾ ਛਡ ਕੇ ਸਭ ਭਜ ਜਾਣਗੇ, ਇਕ ਵੀ ਸਾਹਮਣੇ ਨਹੀਂ ਆਵੇਗਾ ॥੨੪੩॥
In this way, the day on which these two warriors, they will sound their trumpet, then all the kings, forsaking their modesty will run away and none of them will confront them.16.243.
भजि है भूप तजि लाज सभ एक न सामुहि आइ है ॥२४३॥
GURBANI.WORLD