LINE 01
ਮਃ੪॥
Fourth Mahalaa:
मः ४ ॥
LINE 02
ਹਰਿਹਰਿਨਾਮਅਸੰਖਹਰਿਹਰਿਕੇਗੁਨਕਥਨੁਨਜਾਹਿ॥
ਪਰਮਾਤਮਾ ਦੇ ਨਾਮ ਅਣਗਿਣਤ ਹਨ, ਪਰਮਾਤਮਾ ਦੇ ਗੁਣ (ਭੀ ਬੇਅੰਤ ਹਨ) ਬਿਆਨ ਨਹੀਂ ਕੀਤੇ ਜਾ ਸਕਦੇ, ਪਰਮਾਤਮਾ ਅਪਹੁੰਚ ਹੈ, (ਮਾਨੋ) ਅਥਾਹ (ਸਮੁੰਦਰ) ਹੈ।
The Names of the Lord, Har, Har, are countless. The Glorious Virtues of the Lord, Har, Har, cannot be described.
हरि हरि नाम असंख हरि हरि के गुन कथनु न जाहि ॥
LINE 03
ਹਰਿਹਰਿਅਗਮੁਅਗਾਧਿਹਰਿਜਨਕਿਤੁਬਿਧਿਮਿਲਹਿਮਿਲਾਹਿ॥
ਉਸ ਦੇ ਸੇਵਕ ਭਗਤ ਉਸ ਨੂੰ ਕਿਵੇਂ ਮਿਲਦੇ ਹਨ? (ਹੋਰਨਾਂ ਨੂੰ) ਕਿਵੇਂ ਮਿਲਾਂਦੇ ਹਨ?
The Lord, Har, Har, is Inaccessible and Unfathomable; how can the humble servants of the Lord be united in His Union?
हरि हरि अगमु अगाधि हरि जन कितु बिधि मिलहि मिलाहि ॥
LINE 04
ਹਰਿਹਰਿਜਸੁਜਪਤਜਪੰਤਜਨਇਕੁਤਿਲੁਨਹੀਕੀਮਤਿਪਾਇ॥
(ਪਰਮਾਤਮਾ ਦੇ ਸੇਵਕ) ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦਿਆਂ (ਆਪ ਉਸ ਨੂੰ ਮਿਲਦੇ ਹਨ, ਤੇ ਹੋਰਨਾਂ ਤੋਂ) ਜਪਾਂਦਿਆਂ (ਉਹਨਾਂ ਨੂੰ ਭੀ ਉਸ ਨਾਲ ਮਿਲਾਂਦੇ ਹਨ)। (ਪਰ ਪਰਮਾਤਮਾ ਦੇ ਗੁਣਾਂ ਦੀ) ਕੀਮਤ ਰਤਾ ਭਰ ਭੀ ਨਹੀਂ ਪੈ ਸਕਦੀ।
Those humble beings meditate and chant the Praises of the Lord, Har, Har, but they do not attain even a tiny bit of His Worth.
हरि हरि जसु जपत जपंत जन इकु तिलु नही कीमति पाइ ॥
LINE 05
ਜਨਨਾਨਕਹਰਿਅਗਮਪ੍ਰਭਹਰਿਮੇਲਿਲੈਹੁਲੜਿਲਾਇ੨॥॥
(ਉਸ ਦੇ ਦਰ ਤੇ ਅਰਦਾਸ ਹੀ ਕਰਨੀ ਚਾਹੀਦੀ ਹੈ ਕਿ) ਹੇ ਅਪਹੁੰਚ ਹਰੀ ਪ੍ਰਭੂ! ਆਪਣੇ ਦਾਸ ਨਾਨਕ ਨੂੰ ਆਪਣੇ ਲੜ ਲਾ ਕੇ (ਆਪਣੇ ਚਰਨਾਂ ਵਿਚ) ਮਿਲਾ ਲੈ ॥੨॥
O servant Nanak, the Lord God is Inaccessible; the Lord has attached me to His Robe, and united me in His Union. ||2||
जन नानक हरि अगम प्रभ हरि मेलि लैहु लड़ि लाइ ॥२॥
GURBANI.WORLD