LINE 01
ਗਉੜੀਗੁਆਰੇਰੀਮਹਲਾ੪॥
Gauree Bairaagan, Fourth Mahalaa:
गउड़ी गुआरेरी महला ४ ॥
LINE 02
ਕਿਰਸਾਣੀਕਿਰਸਾਣੁਕਰੇਲੋਚੈਜੀਉਲਾਇ॥
ਕਿਸਾਨ ਖੇਤੀ ਦਾ ਕੰਮ ਜੀ ਲਾ ਕੇ (ਪੂਰੀ ਮਿਹਨਤ ਨਾਲ) ਕਰਦਾ ਹੈ,
The farmers love to work their farms;
किरसाणी किरसाणु करे लोचै जीउ लाइ ॥
LINE 03
ਹਲੁਜੋਤੈਉਦਮੁਕਰੇਮੇਰਾਪੁਤੁਧੀਖਾਇ॥
ਹਲ ਵਾਹੁੰਦਾ ਹੈ ਉੱਦਮ ਕਰਦਾ ਹੈ ਤੇ ਤਾਂਘ ਕਰਦਾ ਹੈ (ਕਿ ਫ਼ਸਲ ਚੰਗਾ ਲੱਗੇ, ਤਾਂ ਜੁ) ਮੇਰਾ ਪੁੱਤਰ ਖਾਏ ਮੇਰੀ ਧੀ ਖਾਏ।
they plow and work the fields, so that their sons and daughters may eat.
हलु जोतै उदमु करे मेरा पुतु धी खाइ ॥
LINE 04
ਤਿਉਹਰਿਜਨੁਹਰਿਹਰਿਜਪੁਕਰੇਹਰਿਅੰਤਿਛਡਾਇ੧॥॥
ਇਸੇ ਤਰ੍ਹਾਂ ਪਰਮਾਤਮਾ ਦਾ ਦਾਸ ਪਰਮਾਤਮਾ ਦੇ ਨਾਮ ਦਾ ਜਾਪ ਕਰਦਾ ਹੈ (ਜਿਸ ਦਾ ਸਿੱਟਾ ਇਹ ਨਿਕਲਦਾ ਹੈ ਕਿ) ਅੰਤ ਵੇਲੇ (ਜਦੋਂ ਹੋਰ ਕੋਈ ਸਾਥੀ ਨਹੀਂ ਰਹਿ ਜਾਂਦਾ) ਪਰਮਾਤਮਾ ਉਸ ਨੂੰ (ਮੋਹ ਆਦਿਕ ਦੇ ਪੰਜੇ ਤੋਂ) ਛੁਡਾਂਦਾ ਹੈ ॥੧॥
In just the same way, the Lord's humble servants chant the Name of the Lord, Har, Har, and in the end, the Lord shall save them. ||1||
तिउ हरि जनु हरि हरि जपु करे हरि अंति छडाइ ॥१॥
LINE 05
ਮੈਮੂਰਖਕੀਗਤਿਕੀਜੈਮੇਰੇਰਾਮ॥
ਹੇ ਮੇਰੇ ਰਾਮ! ਮੈਨੂੰ ਮੂਰਖ ਨੂੰ ਉੱਚੀ ਆਤਮਕ ਅਵਸਥਾ ਬਖ਼ਸ਼,
I am foolish - save me, O my Lord!
मै मूरख की गति कीजै मेरे राम ॥
LINE 06
ਗੁਰਸਤਿਗੁਰਸੇਵਾਹਰਿਲਾਇਹਮਕਾਮ੧॥॥ਰਹਾਉ॥
ਮੈਨੂੰ ਗੁਰੂ ਦੇ ਸੇਵਾ ਦੇ ਕੰਮ ਵਿਚ ਜੋੜ ॥੧॥ ਰਹਾਉ ॥
O Lord, enjoin me to work and serve the Guru, the True Guru. ||1||Pause||
गुर सतिगुर सेवा हरि लाइ हम काम ॥१॥ रहाउ ॥
LINE 07
ਲੈਤੁਰੇਸਉਦਾਗਰੀਸਉਦਾਗਰੁਧਾਵੈ॥
ਸੌਦਾਗਰ ਸੌਦਾਗਰੀ ਕਰਨ ਵਾਸਤੇ ਘੋੜੇ ਲੈ ਕੇ ਤੁਰ ਪੈਂਦਾ ਹੈ।
The traders buy horses, planning to trade them.
लै तुरे सउदागरी सउदागरु धावै ॥
LINE 08
ਧਨੁਖਟੈਆਸਾਕਰੈਮਾਇਆਮੋਹੁਵਧਾਵੈ॥
(ਸੌਦਾਗਰੀ ਵਿਚ ਉਹ) ਧਨ ਖੱਟਦਾ ਹੈ (ਹੋਰ ਧਨ ਦੀ) ਆਸ ਕਰਦਾ ਹੈ (ਜਿਉਂ ਜਿਉਂ ਕਮਾਈ ਕਰਦਾ ਹੈ ਤਿਉਂ ਤਿਉਂ) ਮਾਇਆ ਦਾ ਮੋਹ ਵਧਾਂਦਾ ਜਾਂਦਾ ਹੈ।
They hope to earn wealth; their attachment to Maya increases.
धनु खटै आसा करै माइआ मोहु वधावै ॥
LINE 09
ਤਿਉਹਰਿਜਨੁਹਰਿਹਰਿਬੋਲਤਾਹਰਿਬੋਲਿਸੁਖੁਪਾਵੈ੨॥॥
ਇਸੇ ਤਰ੍ਹਾਂ ਪਰਮਾਤਮਾ ਦਾ ਦਾਸ ਪਰਮਾਤਮਾ ਦਾ ਨਾਮ ਸਿਮਰਦਾ ਹੈ, ਨਾਮ ਸਿਮਰ ਸਿਮਰ ਕੇ ਆਤਮਕ ਆਨੰਦ ਮਾਣਦਾ ਹੈ ॥੨॥
In just the same way, the Lord's humble servants chant the Name of the Lord, Har, Har; chanting the Lord's Name, they find peace. ||2||
तिउ हरि जनु हरि हरि बोलता हरि बोलि सुखु पावै ॥२॥
LINE 10
ਬਿਖੁਸੰਚੈਹਟਵਾਣੀਆਬਹਿਹਾਟਿਕਮਾਇ॥
ਦੁਕਾਨਦਾਰ ਦੁਕਾਨ ਵਿਚ ਬੈਠ ਕੇ ਦੁਕਾਨ ਦਾ ਕੰਮ ਕਰਦਾ ਹੈ ਤੇ (ਮਾਇਆ) ਇਕੱਠੀ ਕਰਦਾ ਹੈ (ਜੋ ਉਸ ਦੇ ਆਤਮਕ ਜੀਵਨ ਵਾਸਤੇ) ਜ਼ਹਰ (ਦਾ ਕੰਮ ਕਰਦੀ ਜਾਂਦੀ) ਹੈ,
The shop-keepers collect poison, sitting in their shops, carrying on their business.
बिखु संचै हटवाणीआ बहि हाटि कमाइ ॥
LINE 11
ਮੋਹਝੂਠੁਪਸਾਰਾਝੂਠਕਾਝੂਠੇਲਪਟਾਇ॥
(ਕਿਉਂਕਿ ਇਹ ਤਾਂ ਨਿਰਾ) ਮੋਹ ਦਾ ਝੂਠਾ ਖਿਲਾਰਾ ਹੈ, ਝੂਠ ਦਾ ਪਸਾਰਾ ਹੈ (ਜਿਉਂ ਜਿਉਂ ਇਸ ਵਿਚ ਵਧੀਕ ਰੁੱਝਦਾ ਹੈ ਤਿਉਂ ਤਿਉਂ) ਇਸ ਨਾਸਵੰਤ ਦੇ ਮੋਹ ਵਿਚ ਫਸਦਾ ਜਾਂਦਾ ਹੈ।
Their love is false, their displays are false, and they are engrossed in falsehood.
मोह झूठु पसारा झूठ का झूठे लपटाइ ॥
LINE 12
ਤਿਉਹਰਿਜਨਿਹਰਿਧਨੁਸੰਚਿਆਹਰਿਖਰਚੁਲੈਜਾਇ੩॥॥
ਇਸੇ ਤਰ੍ਹਾਂ ਪਰਮਾਤਮਾ ਦੇ ਦਾਸ ਨੇ (ਭੀ) ਧਨ ਇਕੱਠਾ ਕੀਤਾ ਹੁੰਦਾ ਹੈ ਪਰ ਉਹ ਹਰਿ-ਨਾਮ ਦਾ ਧਨ ਹੈ, ਇਹ ਨਾਮ-ਧਨ ਉਹ ਆਪਣੀ ਜ਼ਿੰਦਗੀ ਦੇ ਸਫ਼ਰ ਵਾਸਤੇ ਖ਼ਰਚ (ਦੇ ਤੌਰ ਤੇ) ਲੈ ਜਾਂਦਾ ਹੈ ॥੩॥
In just the same way, the Lord's humble servants gather the wealth of the Lord's Name; they take the Lord's Name as their supplies. ||3||
तिउ हरि जनि हरि धनु संचिआ हरि खरचु लै जाइ ॥३॥
LINE 13
ਇਹੁਮਾਇਆਮੋਹਕੁਟੰਬੁਹੈਭਾਇਦੂਜੈਫਾਸ॥
ਮਾਇਆ ਦੇ ਮੋਹ ਦਾ ਇਹ ਖਿਲਾਰਾ (ਤਾਂ) ਮਾਇਆ ਦੇ ਮੋਹ ਵਿਚ ਫਸਾਣ ਲਈ ਫਾਹੀ ਹੈ।
This emotional attachment to Maya and family, and the love of duality, is a noose around the neck.
इहु माइआ मोह कुटंबु है भाइ दूजै फास ॥
LINE 14
ਗੁਰਮਤੀਸੋਜਨੁਤਰੈਜੋਦਾਸਨਿਦਾਸ॥
ਇਸ ਵਿਚੋਂ ਉਹ ਮਨੁੱਖ ਪਾਰ ਲੰਘਦਾ ਹੈ, ਜੇਹੜਾ ਗੁਰੂ ਦੀ ਮਤਿ ਲੈ ਕੇ ਪਰਮਾਤਮਾ ਦੇ ਦਾਸਾਂ ਦਾ ਦਾਸ ਬਣਦਾ ਹੈ।
Following the Guru's Teachings, the humble servants are carried across; they become the slaves of the Lord's slaves.
गुरमती सो जनु तरै जो दासनि दास ॥
LINE 15
ਜਨਿਨਾਨਕਿਨਾਮੁਧਿਆਇਆਗੁਰਮੁਖਿਪਰਗਾਸ੪੩੯੪੭॥॥॥॥॥
ਦਾਸ ਨਾਨਕ ਨੇ (ਭੀ) ਗੁਰੂ ਦੀ ਸਰਨ ਪੈ ਕੇ (ਆਤਮਕ ਜੀਵਨ ਵਾਸਤੇ) ਚਾਨਣ ਹਾਸਲ ਕਰ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ ॥੪॥੩॥੯॥੪੭॥
Servant Nanak meditates on the Naam; the Gurmukh is enlightened. ||4||3||9||47||
जनि नानकि नामु धिआइआ गुरमुखि परगास ॥४॥३॥९॥४७॥
GURBANI.WORLD