ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1301
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਗੌਰਿਪਾਲਇਕਸੁਨਾਨਰੇਸਾ॥
ਗੌਰਿਪਾਲ ਨਾਂ ਦਾ ਇਕ ਰਾਜਾ ਸੁਣੀਂਦਾ ਸੀ
गौरिपाल इक सुना नरेसा ॥
LINE 03
ਮਾਨਤਆਨਿਸਕਲਤਿਹਦੇਸਾ॥
ਜਿਸ ਦੀ ਸਾਰੇ ਦੇਸ ਈਨ ਮੰਨਦੇ ਸਨ।
मानत आनि सकल तिह देसा ॥
LINE 04
ਗੌਰਾਦੇਈਨਾਰਿਤਿਹਸੋਹੈ॥
ਉਸ ਦੀ ਗੌਰਾ ਦੇਈ ਨਾਂ ਦੀ ਇਸਤਰੀ ਸ਼ੋਭਦੀ ਸੀ।
गौरा देई नारि तिह सोहै ॥
LINE 05
ਗੌਰਾਵਤੀਨਗਰਤਿਹਕੋਹੈ੧॥॥
ਉਸ ਦਾ ਨਗਰ ਗੌਰਾਵਤੀ ਸੀ ॥੧॥
गौरावती नगर तिह को है ॥१॥
LINE 06
ਤਾਕੀਤ੍ਰਿਯਾਨੀਚਸੇਤੀਰਤਿ॥
ਉਸ ਦੀ ਇਸਤਰੀ ਇਕ ਨੀਚ ਨਾਲ ਫਸੀ ਹੋਈ ਸੀ।
ता की त्रिया नीच सेती रति ॥
LINE 07
ਭਲੀਬੁਰੀਜਾਨਤਨਮੂੜਮਤਿ॥
ਉਹ ਮੂਰਖ ਚੰਗਾ ਮੰਦਾ ਨਹੀਂ ਜਾਣਦੀ ਸੀ।
भली बुरी जानत न मूड़ मति ॥
LINE 08
ਇਕਦਿਨਭੇਦਭੂਪਲਖਿਲਯੋ॥
ਇਕ ਦਿਨ ਰਾਜੇ ਨੇ ਇਹ ਭੇਦ ਪਾ ਲਿਆ।
इक दिन भेद भूप लखि लयो ॥
LINE 09
ਤ੍ਰਾਸਿਤਜਾਰੁਤੁਰਤੁਭਜਿਗਯੋ੨॥॥
ਡਰ ਦਾ ਮਾਰਿਆ ਯਾਰ ਤੁਰਤ ਭਜ ਗਿਆ ॥੨॥
त्रासित जारु तुरतु भजि गयो ॥२॥
LINE 10
ਗੌਰਾਦੇਇਕਚਰਿਤਬਨਾਯੋ॥
ਗੌਰਾ ਦੇਈ ਨੇ ਇਕ ਚਰਿਤ੍ਰ ਖੇਡਿਆ।
गौरा दे इक चरित बनायो ॥
LINE 11
ਲਿਖਾਏਕਲਿਖਿਤਹਾਪਠਾਯੋ॥
ਇਕ ਪੱਤਰ ਲਿਖ ਕੇ ਉਸ ਨੂੰ ਭੇਜਿਆ।
लिखा एक लिखि तहा पठायो ॥
LINE 12
ਇਕਰਾਜਾਕੀਜਾਨਸੁਰੀਤਾ॥
(ਉਸ ਨੇ ਆਪਣੇ ਆਪ ਨੂੰ) ਇਕ ਰਾਜੇ ਦੀ ਦਾਸੀ ਦਸ ਕੇ,
इक राजा की जान सुरीता ॥
LINE 13
ਸੋਤਾਕੌਠਹਰਾਯੋਮੀਤਾ੩॥॥
ਉਸ ਨੂੰ ਮਿਤਰ ਠਹਿਰਾਇਆ ॥੩॥
सो ता कौ ठहरायो मीता ॥३॥
LINE 14
ਤਿਸੁਮੁਖਤੇਲਿਖਿਲਿਖਾਪਠਾਈ॥
(ਉਸ ਨੇ) ਦਾਸੀ ਵਲੋਂ (ਉਥੇ) ਲਿਖਵਾ ਭੇਜਿਆ
तिसु मुख ते लिखि लिखा पठाई ॥
LINE 15
ਜਹਾਹੁਤੇਅਪਨੇਸੁਖਦਾਈ॥
ਜਿਥੇ ਉਸ ਦਾ ਮਿਤਰ ਠਹਿਰਿਆ ਹੋਇਆ ਸੀ।
जहा हुते अपने सुखदाई ॥
LINE 16
ਕੋਦਿਨਰਮਤਈਹਾਤੇਰਹਨਾ॥
ਕੁਝ ਦਿਨ ਇਥੇ ਹੀ ਘੁੰਮਦਿਆਂ ਰਹਿਣਾ
को दिन रमत ईहा ते रहना ॥
LINE 17
ਦੈਕਰਿਪਠਿਵਹੁਹਮਰਾਲਹਨਾ੪॥॥
ਅਤੇ ਕਿਸੇ ਹੱਥ ਮੇਰਾ ਲਹਿਣਾ ਭੇਜ ਦੇਣਾ ॥੪॥
दै करि पठिवहु हमरा लहना ॥४॥
LINE 18
ਸੋਪਤ੍ਰੀਨ੍ਰਿਪਕੇਕਰਆਈ॥
ਉਹ ਚਿੱਠੀ ਰਾਜੇ ਦੇ ਹੱਥ ਆ ਗਈ। (ਉਸ ਨੇ) ਸਮਝਿਆ
सो पत्री न्रिप के कर आई ॥
LINE 19
ਜਾਨੀਮੋਰਿਸੁਰੀਤਿਪਠਾਈ॥
ਕਿ ਇਹ ਮੇਰੀ ਦਾਸੀ ਨੇ ਭੇਜੀ ਹੈ।
जानी मोरि सुरीति पठाई ॥
LINE 20
ਜੜਨਿਜੁਤ੍ਰਿਯਕੋਭੇਦਨਪਾਯੋ॥
ਉਸ ਮੂਰਖ ਨੇ ਇਸਤਰੀ ਦਾ ਭੇਦ ਨਾ ਪਾਇਆ
जड़ निजु त्रिय को भेद न पायो ॥
LINE 21
ਨੇਹਤ੍ਯਾਗਤਿਹਸਾਥਗਵਾਯੋ੫॥॥
ਅਤੇ ਉਸ (ਦਾਸੀ ਨਾਲੋਂ) ਆਪਣਾ ਸਨੇਹ ਖ਼ਤਮ ਕਰ ਲਿਆ ॥੫॥
नेह त्याग तिह साथ गवायो ॥५॥
LINE 22
ਸੁਘਰਹੁਤੌਤੌਭੇਵਪਛਾਨਤ॥
ਜੇ ਸਿਆਣਾ ਹੁੰਦਾ ਤਾਂ ਭੇਦ ਨੂੰ ਪਛਾਣਦਾ।
सुघर हुतौ तौ भेव पछानत ॥
LINE 23
ਤ੍ਰਿਯਕੀਘਾਤਸਤਿਕਰਿਜਾਨਤ॥
ਉਸ ਨੇ ਇਸਤਰੀ ਦੀ ਘਾਤ ਨੂੰ ਸਚ ਕਰ ਕੇ ਸਮਝਿਆ।
त्रिय की घात सति करि जानत ॥
LINE 24
ਮੂੜਰਾਵਕਛੁਕ੍ਰਿਯਾਨਜਾਨੀ॥
ਉਸ ਮੂਰਖ ਰਾਜੇ ਨੇ ਕੁਝ ਕ੍ਰਿਆ ਨਾ ਸਮਝੀ।
मूड़ राव कछु क्रिया न जानी ॥
LINE 25
ਇਹਬਿਧਿਮੂੰਡਮੂੰਡਿਗੀਰਾਨੀ੬॥॥
ਇਸ ਤਰ੍ਹਾਂ ਉਸ ਨੂੰ ਰਾਣੀ ਛਲ ਗਈ ॥੬॥
इह बिधि मूंड मूंडि गी रानी ॥६॥
LINE 26
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਅਠਤਾਲੀਸਚਰਿਤ੍ਰਸਮਾਪਤਮਸਤੁਸੁਭਮਸਤੁ੩੪੮੬੪੪੯ਅਫਜੂੰ॥॥॥॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੪੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੪੮॥੬੪੪੯॥ ਚਲਦਾ॥
इति स्री चरित्र पख्याने त्रिया चरित्रे मंत्री भूप संबादे तीन सौ अठतालीस चरित्र समापतम सतु सुभम सतु ॥३४८॥६४४९॥अफजूं॥
GURBANI.WORLD