ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1360
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਦੁੰਦਭਿਸੁਨਾਸ੍ਰਵਨਮਹਿਜਬਹੀ॥
ਜਦੋਂ ਦੈਂਤ ਨੇ ਨਗਾਰਿਆਂ ਦੀ ਆਵਾਜ਼ ਕੰਨਾਂ ਨਾਲ ਸੁਣੀ,
दुंदभि सुना स्रवन महि जब ही ॥
LINE 03
ਜਾਗਾਅਸੁਰਕੋਪਕਰਿਤਬਹੀ॥
ਤਦੋਂ ਬਹੁਤ ਕ੍ਰੋਧ ਕਰ ਕੇ ਜਾਗ ਪਿਆ।
जागा असुर कोप करि तब ही ॥
LINE 04
ਐਸਾਕਵਨਜੁਹਮਪਰਆਯੋ॥
ਅਜਿਹਾ ਕੌਣ ਹੈ ਜੋ ਮੇਰੇ ਉਤੇ ਚੜ੍ਹ ਆਇਆ ਹੈ।
ऐसा कवन जु हम पर आयो ॥
LINE 05
ਰਕਤਬਿੰਦਮੈਰਨਹਿਹਰਾਯੋ੩੮॥॥
ਮੈਂ ਤਾਂ ਰਕਤ ਬਿੰਦ (ਰਕਤ ਬੀਜ) ਨੂੰ ਵੀ ਯੁੱਧ-ਭੂਮੀ ਵਿਚ ਹਰਾ ਦਿੱਤਾ ਸੀ ॥੩੮॥
रकत बिंद मै रनहि हरायो ॥३८॥
LINE 06
ਇੰਦ੍ਰਚੰਦ੍ਰਸੂਰਜਹਮਜੀਤਾ॥
ਮੈਂ ਇੰਦਰ, ਚੰਦ੍ਰਮਾ ਅਤੇ ਸੂਰਜ ਨੂੰ ਜਿਤਿਆ ਹੈ
इंद्र चंद्र सूरज हम जीता ॥
LINE 07
ਰਾਵਨਜਿਤਾਹਰੀਜਿਨਸੀਤਾ॥
ਅਤੇ (ਉਸ) ਰਾਵਣ ਨੂੰ ਵੀ ਜਿਤਿਆ ਹੈ ਜਿਸ ਨੇ ਸੀਤਾ ਹਰੀ ਸੀ।
रावन जिता हरी जिन सीता ॥
LINE 08
ਏਕਦਿਵਸਮੋਸੌਸਿਵਲਰਾ॥
ਇਕ ਦਿਨ ਸ਼ਿਵ ਵੀ ਮੇਰੇ ਨਾਲ ਲੜਿਆ ਸੀ,
एक दिवस मो सौ सिव लरा ॥
LINE 09
ਤਾਹਿਭਜਾਯੋਮੈਨਹਿਟਰਾ੩੯॥॥
(ਤਾਂ) ਮੈਂ ਉਸ ਨੂੰ ਵੀ ਭਜਾ ਦਿੱਤਾ ਸੀ। (ਅਤੇ ਆਪ) ਟਲਿਆ ਨਹੀਂ ਸਾਂ ॥੩੯॥
ताहि भजायो मै नहि टरा ॥३९॥
LINE 10
ਸਸਤ੍ਰਸਾਜਦਾਨਵਰਨਆਵਾ॥
(ਉਹ) ਦੈਂਤ ਸ਼ਸਤ੍ਰ ਸਜਾ ਕੇ ਰਣ-ਭੂਮੀ ਵਿਚ ਆ ਗਿਆ
ससत्र साज दानव रन आवा ॥
LINE 11
ਅਮਿਤਕੋਪਕਰਿਸੰਖਬਜਾਵਾ॥
ਅਤੇ ਅਸੀਮ ਕ੍ਰੋਧ ਕਰ ਕੇ ਸੰਖ ਵਜਾਇਆ।
अमित कोप करि संख बजावा ॥
LINE 12
ਕਾਪੀਭੂਮਗਗਨਘਹਰਾਨਾ॥
(ਉਸ ਵੇਲੇ) ਧਰਤੀ ਕੰਬ ਗਈ ਅਤੇ ਆਕਾਸ਼ ਗਰਜਣ ਲਗ ਪਿਆ
कापी भूम गगन घहराना ॥
LINE 13
ਅਤੁਲਬੀਰਜਕਿਹਓਰਰਿਸਾਨਾ੪੦॥॥
ਕਿ ਅਤੁਲ ਬੀਰਜ (ਸ੍ਵਾਸ ਬੀਰਜ) ਕਿਸ ਪਾਸੇ ਵਲ ਕ੍ਰੋਧਿਤ ਹੋਇਆ ਹੈ ॥੪੦॥
अतुल बीरज किह ओर रिसाना ॥४०॥
LINE 14
ਇਤਿਦਿਸਿਦੂਲਹਦੇਈਕੁਮਾਰੀ॥
ਇਸ ਪਾਸੇ ਤੋਂ ਕੁਮਾਰੀ ਦੂਲਹ ਦੇਈ
इति दिसि दूलह देई कुमारी ॥
LINE 15
ਸਸਤ੍ਰਸਾਜਿਰਥਿਕਰੀਸਵਾਰੀ॥
(ਬਾਲਾ) ਵੀ ਸ਼ਸਤ੍ਰ ਸਜਾ ਕੇ ਰਥ ਉਤੇ ਚੜ੍ਹ ਬੈਠੀ।
ससत्र साजि रथि करी सवारी ॥
LINE 16
ਸਸਤ੍ਰਨਕਰਿਪ੍ਰਨਾਮਤਿਹਕਾਲਾ॥
ਉਸ ਵੇਲੇ ਸ਼ਸਤ੍ਰਾਂ ਨੂੰ ਪ੍ਰਨਾਮ ਕਰ ਕੇ
ससत्रन करि प्रनाम तिह काला ॥
LINE 17
ਛਾਡਤਭੀਰਨਬਿਸਿਖਕਰਾਲਾ੪੧॥॥
(ਉਹ) ਰਣ-ਭੂਮੀ ਵਿਚ ਵਿਕਰਾਲ ਬਾਣ ਛਡਣ ਲਗੀ ॥੪੧॥
छाडत भी रन बिसिख कराला ॥४१॥
LINE 18
ਲਗੇਬਿਸਿਖਜਬਅੰਗਕਰਾਰੇ॥
ਜਦ (ਦੈਂਤਾਂ ਦੇ) ਸ਼ਰੀਰ ਵਿਚ ਕਰੜੇ ਬਾਣ ਵਜੇ,
लगे बिसिख जब अंग करारे ॥
LINE 19
ਦਾਨਵਭਰੇਕੋਪਤਬਭਾਰੇ॥
ਤਦ ਦੈਂਤ ਰੋਹ ਨਾਲ ਭਰ ਗਏ।
दानव भरे कोप तब भारे ॥
LINE 20
ਮੁਖਤੇਸ੍ਵਾਸਸ੍ਰਮਿਤਹ੍ਵੈਕਾਢੇ॥
ਜਦੋਂ ਉਹ ਥਕ ਕੇ ਮੂੰਹ ਤੋਂ ਸ੍ਵਾਸ ਕਢਦੇ
मुख ते स्वास स्रमित ह्वै काढे ॥
LINE 21
ਤਿਨਤੇਅਮਿਤਅਸੁਰਰਨਬਾਢੇ੪੨॥॥
ਤਾਂ ਉਨ੍ਹਾਂ ਤੋਂ ਯੁੱਧ-ਭੂਮੀ ਵਿਚ ਅਣਗਿਣਤ ਦੈਂਤ ਵੱਧ ਜਾਂਦੇ ॥੪੨॥
तिन ते अमित असुर रन बाढे ॥४२॥
LINE 22
ਤਿਨਕਾਬਾਲਬਹੁਰਿਬਧਕਰਾ॥
ਤਦ ਬਾਲਾ ਨੇ ਉਨ੍ਹਾਂ ਦਾ ਬਧ ਕਰ ਦਿੱਤਾ।
तिन का बाल बहुरि बध करा ॥
LINE 23
ਉਨਕਾਸ੍ਰੋਨਪ੍ਰਿਥੀਪਰਪਰਾ॥
ਉਨ੍ਹਾਂ ਦਾ ਲਹੂ ਧਰਤੀ ਉਤੇ ਡਿਗਿਆ।
उन का स्रोन प्रिथी पर परा ॥
LINE 24
ਅਗਨਿਤਬਢੇਤਬੈਤਹਦਾਨਵ॥
ਤਦੋਂ ਉਥੇ ਹੋਰ ਬੇਸ਼ੁਮਾਰ ਦੈਂਤ ਵੱਧ ਗਏ,
अगनित बढे तबै तह दानव ॥
LINE 25
ਭਛਤਭਏਪਕਰਿਕਰਿਮਾਨਵ੪੩॥॥
ਜੋ ਮਨੁੱਖਾਂ ਨੂੰ ਪਕੜ ਪਕੜ ਕੇ ਖਾਣ ਲਗੇ ॥੪੩॥
भछत भए पकरि करि मानव ॥४३॥
LINE 26
ਜਬਅਬਲਾਕੇਸੁਭਟਚਬਾਏ॥
ਜਦ (ਉਨ੍ਹਾਂ ਦੈਂਤਾਂ ਨੇ) ਅਬਲਾ ਦੇ ਸੂਰਮਿਆਂ ਨੂੰ ਚਬਾਇਆ
जब अबला के सुभट चबाए ॥
LINE 27
ਦੂਲਹਦੇਤਿਹਬਿਸਿਖਲਗਾਏ॥
ਤਾਂ ਦੂਲਹ ਦੇਈ ਨੇ ਉਨ੍ਹਾਂ ਨੂੰ ਬਾਣ ਮਾਰੇ।
दूलह दे तिह बिसिख लगाए ॥
LINE 28
ਬੁੰਦਕਾਪਰਤਸ੍ਰੋਨਭੂਅਭਏ॥
(ਉਨ੍ਹਾਂ ਦੇ) ਲਹੂ ਦੀਆਂ ਬੂੰਦਾਂ ਧਰਤੀ ਉਤੇ ਪਈਆਂ।
बुंदका परत स्रोन भूअ भए ॥
LINE 29
ਉਪਜਿਅਸੁਰਸਾਮਹਿਉਠਿਧਏ੪੪॥॥
(ਉਨ੍ਹਾਂ ਵਿਚੋਂ) ਹੋਰ ਦੈਂਤ ਪੈਦਾ ਹੋ ਕੇ ਸਾਹਮਣੇ ਪਾਸਿਓਂ ਆ ਪਏ ॥੪੪॥
उपजि असुर सामहि उठि धए ॥४४॥
LINE 30
ਪੁਨਿਅਬਲਾਤਿਨਬਿਸਿਖਪ੍ਰਹਾਰੇ॥
ਅਬਲਾ ਨੇ ਉਨ੍ਹਾਂ ਨੂੰ ਫਿਰ ਬਾਣ ਮਾਰੇ
पुनि अबला तिन बिसिख प्रहारे ॥
LINE 31
ਚਲੇਸ੍ਰੋਨਕੇਤਹਾਪਨਾਰੇ॥
ਅਤੇ ਉਥੇ ਲਹੂ ਦੇ ਪਰਨਾਲੇ ਚਲ ਪਏ।
चले स्रोन के तहा पनारे ॥
LINE 32
ਅਸੁਰਅਨੰਤਤਹਾਤੇਜਾਗੇ॥
ਉਥੋਂ ਅਨੰਤ ਦੈਂਤ ਪੈਦਾ ਹੋ ਗਏ।
असुर अनंत तहा ते जागे ॥
LINE 33
ਜੂਝਤਭਏਪੈਗਨਹਿਭਾਗੇ੪੫॥॥
(ਉਹ) ਜੂਝਦੇ ਰਹੇ ਪਰ (ਇਕ) ਕਦਮ ਵੀ ਨਹੀਂ ਭਜੇ ॥੪੫॥
जूझत भए पैग नहि भागे ॥४५॥
GURBANI.WORLD