LINE 01
ਸਾਰਗਮਹਲਾ੫॥
Saarang, Fifth Mahalaa:
सारग महला ५ ॥
LINE 02
ਜਾਕੀਰਾਮਨਾਮਲਿਵਲਾਗੀ॥
ਜਿਸ ਮਨੁੱਖ ਦੀ ਲਗਨ ਪਰਮਾਤਮਾ ਦੇ ਨਾਮ ਨਾਲ ਲੱਗ ਜਾਂਦੀ ਹੈ,
One who is lovingly absorbed in the Lord's Name
जा की राम नाम लिव लागी ॥
LINE 03
ਸਜਨੁਸੁਰਿਦਾਸੁਹੇਲਾਸਹਜੇਸੋਕਹੀਐਬਡਭਾਗੀ੧॥॥ਰਹਾਉ॥
ਉਹ ਭਲਾ ਮਨੁੱਖ ਬਣ ਜਾਂਦਾ ਹੈ, ਉਹ ਸੋਹਣੇ ਹਿਰਦੇ ਵਾਲਾ ਹੋ ਜਾਂਦਾ ਹੈ, ਉਹ ਸੁਖੀ ਹੋ ਜਾਂਦਾ ਹੈ, ਉਹ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ। ਉਸ ਨੂੰ ਵੱਡੇ ਭਾਗਾਂ ਵਾਲਾ ਆਖਣਾ ਚਾਹੀਦਾ ਹੈ ॥੧॥ ਰਹਾਉ ॥
is a good-hearted friend, intuitively embellished with happiness. He is said to be blessed and fortunate. ||1||Pause||
सजनु सुरिदा सुहेला सहजे सो कहीऐ बडभागी ॥१॥ रहाउ ॥
LINE 04
ਰਹਿਤਬਿਕਾਰਅਲਪਮਾਇਆਤੇਅਹੰਬੁਧਿਬਿਖੁਤਿਆਗੀ॥
(ਜਿਸ ਮਨੁੱਖ ਦੀ ਸੁਰਤ ਪਰਮਾਤਮਾ ਦੇ ਨਾਮ ਵਿਚ ਜੁੜਦੀ ਹੈ, ਉਹ) ਵਿਕਾਰਾਂ ਤੋਂ ਬਚਿਆ ਰਹਿੰਦਾ ਹੈ, ਮਾਇਆ ਤੋਂ ਨਿਰਲੇਪ ਰਹਿੰਦਾ ਹੈ, ਆਤਮਕ ਮੌਤ ਲਿਆਉਣ ਵਾਲੀ ਹਉਮੈ-ਜ਼ਹਰ ਉਹ ਤਿਆਗ ਦੇਂਦਾ ਹੈ।
He is rid of sin and corruption, and detached from Maya; he has renounced the poison of egotistical intellect.
रहित बिकार अलप माइआ ते अहंबुधि बिखु तिआगी ॥
LINE 05
ਦਰਸਪਿਆਸਆਸਏਕਹਿਕੀਟੇਕਹੀਐਂਪ੍ਰਿਅਪਾਗੀ੧॥॥
ਉਸ ਨੂੰ ਸਿਰਫ਼ ਪਰਮਾਤਮਾ ਦੇ ਦਰਸਨ ਦੀ ਤਾਂਘ ਤੇ ਉਡੀਕ ਲੱਗੀ ਰਹਿੰਦੀ ਹੈ, ਉਹ ਮਨੁੱਖ ਆਪਣੇ ਹਿਰਦੇ ਵਿਚ ਪਿਆਰੇ ਪ੍ਰਭੂ ਦੇ ਚਰਨਾਂ ਦਾ ਆਸਰਾ ਬਣਾਈ ਰੱਖਦਾ ਹੈ ॥੧॥
He thirsts for the Blessed Vision of the Lord's Darshan, and he places his hopes in the One Lord alone. The Feet of his Beloved are the Support of his heart. ||1||
दरस पिआस आस एकहि की टेक हीऐं प्रिअ पागी ॥१॥
LINE 06
ਅਚਿੰਤਸੋਇਜਾਗਨੁਉਠਿਬੈਸਨੁਅਚਿੰਤਹਸਤਬੈਰਾਗੀ॥
(ਪਰਮਾਤਮਾ ਦੇ ਨਾਮ ਵਿਚ ਸੁਰਤ ਜੋੜੀ ਰੱਖਣ ਵਾਲਾ ਮਨੁੱਖ) ਸੁੱਤ ਜਾਗਦਾ ਉੱਠਦਾ ਬੈਠਦਾ, ਹੱਸਦਾ, ਵੈਰਾਗ ਕਰਦਾ-ਹਰ ਵੇਲੇ ਹੀ ਚਿੰਤਾ ਤੋਂ ਰਹਿਤ ਰਹਿੰਦਾ ਹੈ।
He sleeps, wakes, rises up and sits down without anxiety; he laughs and cries without anxiety.
अचिंत सोइ जागनु उठि बैसनु अचिंत हसत बैरागी ॥
LINE 07
ਕਹੁਨਾਨਕਜਿਨਿਜਗਤੁਠਗਾਨਾਸੁਮਾਇਆਹਰਿਜਨਠਾਗੀ੨੪੪੬੭॥॥॥॥
ਨਾਨਕ ਆਖਦਾ ਹੈ- ਜਿਸ ਮਾਇਆ ਨੇ ਸਾਰੇ ਜਗਤ ਨੂੰ ਭਰਮਾਇਆ ਹੈ, ਸੰਤ ਜਨਾਂ ਨੇ ਉਸ ਮਾਇਆ ਨੂੰ ਆਪਣੇ ਵੱਸ ਵਿਚ ਰੱਖਿਆ ਹੋਇਆ ਹੈ ॥੨॥੪੪॥੬੭॥
Says Nanak, she who has cheated the world - that Maya is cheated by the humble servant of the Lord. ||2||44||67||
कहु नानक जिनि जगतु ठगाना सु माइआ हरि जन ठागी ॥२॥४४॥६७॥
GURBANI.WORLD