ਨਭਿ ਬਾਨੀ ਬਾਚ ਕੰਸ ਸੋ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 293
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਨਭਿਬਾਨੀਬਾਚਕੰਸਸੋ॥
ਆਕਾਸ਼-ਬਾਣੀ ਨੇ ਕੰਸ ਪ੍ਰਤਿ ਕਿਹਾ
The heavenly speech addressed to Kansa:
नभि बानी बाच कंस सो ॥
LINE 02
ਕਬਿਤੁ॥
ਕਬਿੱਤ:
KABIT
कबितु ॥
LINE 03
ਦੁਖਕੋਹਰਿਨਬਿਧਸਿਧਿਕੇਕਰਨਰੂਪਮੰਗਲਧਰਨਐਸੋਕਹਿਯੋਹੈਉਚਾਰਕੈ॥
ਦੁਖਾਂ ਦੇ ਹਰਨ ਵਾਲੇ, ਸਿੱਧੀਆਂ ਨੂੰ ਵਧਾਉਣ ਵਾਲੇ ਅਤੇ ਮੰਗਲ ਕਰਨ ਵਾਲੇ (ਪ੍ਰਭੂ ਨੇ) ਆਕਾਸ਼ ਬਾਣੀ ਰਾਹੀਂ ਇਸ ਤਰ੍ਹਾਂ ਉਚਾਰ ਕੇ ਕਿਹਾ,
The Lord, remover of suffering, performer of austerities for great powers and bestower of prosperity, said through the heavenly speech,
दुख को हरिन बिध सिधि के करन रूप मंगल धरन ऐसो कहियो है उचार कै ॥
LINE 04
ਲੀਏਕਹਾਜਾਤਤੇਰੋਕਾਲਹੈਰੇਮੂੜਮਤਿਆਠਵੋਗਰਭਯਾਕੋਤੋਕੋਡਾਰੈਮਾਰਿਹੈ॥
ਹੇ ਮੂਰਖ ਮਤ (ਵਾਲੇ ਕੰਸ!) ਤੂੰ ਇਸ ਨੂੰ ਕਿਥੇ ਲਈ ਜਾਂਦਾ ਹੈਂ? (ਇਹ ਤਾਂ) ਤੇਰਾ ਕਾਲ ਹੈ, (ਕਿਉਂਕਿ ਇਸ ਦਾ) ਅੱਠਵਾਂ ਬੱਚਾ ('ਗਰਭ') ਤੈਨੂੰ ਮਾਰ ਦੇਵੇਗਾ।
“O fool! where are you taking your death? The eighth son of this (Devaki) will be the cause of your death
लीए कहा जात तेरो काल है रे मूड़ मति आठवो गरभ या को तो को डारै मारि है ॥
LINE 05
ਅਚਰਜਮਾਨਲੀਨੋਮਨਮੈਬਿਚਾਰਇਹਕਾਢਕੈਕ੍ਰਿਪਾਨਡਾਰੋਇਨਹੀਸੰਘਾਰਿਕੈ॥
ਉਸ ਨੇ ਇਸ ਨੂੰ ਅਸਚਰਜ ਮੰਨਿਆ ਅਤੇ ਮਨ ਵਿਚ ਇਹ ਵਿਚਾਰ ਕੀਤਾ ਕਿ ਤਲਵਾਰ ਕਢ ਕੇ ਇਨ੍ਹਾਂ ਨੂੰ ਮਾਰ ਦੇਵਾਂ।
Being greatly astonished Kansa ruminated in his mind whether they be killed by taking out the sword
अचरज मान लीनो मन मै बिचार इह काढ कै क्रिपान डारो इन ही संघारि कै ॥
LINE 06
ਜਾਹਿੰਗੇਛਪਾਇਕੈਸੁਜਾਨੀਕੰਸਮਨਮਾਹਿਇਹੈਬਾਤਭਲੀਡਾਰੋਜਰਹੀਉਖਾਰਿਕੈ੩੯॥॥
(ਕਿਉਂਕਿ) ਕੰਸ ਨੇ ਮਨ ਵਿਚ (ਇਹ ਗੱਲ) ਜਾਣ ਲਈ (ਕਿ ਜੇ ਕਰ ਇਹ ਬੱਚੇ ਨੂੰ) ਛਿਪਾ ਲੈ ਜਾਣਗੇ (ਤਾਂ ਉਹ ਹੱਥ ਨਹੀਂ ਲਗੇਗਾ)। ਇਹੋ ਗੱਲ ਚੰਗੀ ਹੈ ਕਿ (ਇਸ ਦੀ ਜੜ੍ਹ ਹੀ ਪੁਟ ਦਿਆਂ ॥੩੯॥
Till what time, this fact will be kept concealed? And he will be able to save himself? Therefore, he will be within his right to destroy instantly this very root of fear.39.
जाहिंगे छपाइ कै सु जानी कंस मन माहि इहै बात भली डारो जर ही उखारि कै ॥३९॥
GURBANI.WORLD