LINE 01
ਸ੍ਵੈਯਾ॥
ਸ੍ਵੈਯਾ:
SWAYYA,
स्वैया ॥
LINE 02
ਆਵਤਦੇਖਕੇਚੰਡਿਪ੍ਰਚੰਡਕੋਸ੍ਰੋਣਤਬਿੰਦਮਹਾਹਰਖਿਓਹੈ॥
ਪ੍ਰਚੰਡ ਚੰਡੀ ਨੂੰ ਆਉਂਦਾ ਵੇਖ ਕੇ ਰਕਤ-ਬੀਜ ਬਹੁਤ ਪ੍ਰਸੰਨ ਹੋਇਆ
Raktavija was very much pleased on seeing powerful Chandi coming.,
आवत देख के चंडि प्रचंड को स्रोणतबिंद महा हरखिओ है ॥
LINE 03
ਆਗੇਹ੍ਵੈਸਤ੍ਰੁਧਸੈਰਨਮਧਿਸੁਕ੍ਰੁਧਕੇਜੁਧਹਿਕੋਸਰਖਿਓਹੈ॥
ਅਤੇ ਅਗੇ ਹੋ ਕੇ ਵੈਰੀ-ਦਲ ਵਿਚ ਧਸ ਗਿਆ। (ਫਿਰ) ਕ੍ਰੋਧ ਕਰ ਕੇ ਜੰਗ ਲਈ (ਹੋਰ) ਅਗੇ ਵਧਿਆ।
He moved forward and penetrated into the forces of the enemy and in anger moved further for his demeanour.,
आगे ह्वै सत्रु धसै रन मधि सु क्रुध के जुधहि को सरखिओ है ॥
LINE 04
ਲੈਉਮਡਿਓਦਲੁਬਾਦਲੁਸੋਕਵਿਨੈਜਸੁਇਆਛਬਿਕੋਪਰਖਿਓਹੈ॥
ਉਹ ਬਦਲਾਂ ਵਰਗੇ ਸੈਨਾ-ਦਲਾਂ ਨੂੰ ਲੈ ਕੇ ਚਲਿਆ। (ਉਸ ਦੀ) ਛਬ ਨੂੰ ਵੇਖ ਕੇ ਕਵੀ ਨੇ ਇੰਜ ਪਛਾਣਿਆ ਹੈ
He gushed forward with his army like clouds, the poet has imagined this comparison for his demeanour.,
लै उमडिओ दलु बादलु सो कवि नै जसु इआ छबि को परखिओ है ॥
LINE 05
ਤੀਰਚਲੈਇਮਬੀਰਨਕੇਬਹੁਮੇਘਮਨੋਬਲੁਕੈਬਰਖਿਓਹੈ੧੩੦॥॥
ਕਿ ਸੂਰਮਿਆਂ ਦੇ ਤੀਰ ਇੰਜ ਚਲਦੇ ਹਨ ਮਾਨੋ ਬਦਲ ਬਹੁਤ ਜ਼ੋਰ ਲਾ ਕੇ ਵਰ੍ਹ ਰਹੇ ਹੋਣ ॥੧੩੦॥
The arrows of the warriors move as though enormous clouds are raining heavily.130.,
तीर चलै इम बीरन के बहु मेघ मनो बलु कै बरखिओ है ॥१३०॥
LINE 06
ਬੀਰਨਕੇਕਰਤੇਛੁਟਿਤੀਰਸਰੀਰਨਚੀਰਕੇਪਾਰਿਪਰਾਨੇ॥
ਯੋਧਿਆਂ ਦੇ ਹੱਥਾਂ ਵਿਚੋਂ ਛੁਟ ਕੇ ਤੀਰ (ਵੈਰੀਆਂ ਦੇ) ਸ਼ਰੀਰਾਂ ਵਿਚੋਂ ਪਾਰ ਹੋ ਜਾਂਦੇ ਹਨ।
The arrows shot by hands of the warriors, piercing the bodies of the enemies, cross to the other side.,
बीरन के कर ते छुटि तीर सरीरन चीर के पारि पराने ॥
LINE 07
ਤੋਰਸਰਾਸਨਫੋਰਕੈਕਉਚਨਮੀਨਨਕੇਰਿਪੁਜਿਉਥਹਰਾਨੇ॥
ਕਮਾਨਾਂ ਨੂੰ ਤੋੜ ਕੇ, ਕਵਚਾਂ ਨੂੰ ਫੋੜ ਕੇ ਮੱਛੀਆਂ ਦੇ ਵੈਰੀ (ਦਧੀਰੇ ਪੰਛੀ ਵਾਂਗ ਤੀਰ ਸਿਰਾਂ ਉਤੇ) ਮੁੰਡਰਾ ਰਹੇ ਹਨ।
Leaving the bows and piercing the armours, these arrows stand fixed like cranes, the enemies of fish.,
तोर सरासन फोर कै कउचन मीनन के रिपु जिउ थहराने ॥
LINE 08
ਘਾਉਲਗੇਤਨਚੰਡਿਅਨੇਕਸੁਸ੍ਰਉਣਚਲਿਓਬਹਿਕੈਸਰਤਾਨੇ॥
ਚੰਡੀ ਦੇ ਸ਼ਰੀਰ ਉਤੇ ਲਗੇ ਕਈ ਜ਼ਖ਼ਮਾਂ ਵਿਚੋਂ ਲਹੂ ਨਦੀਆਂ ਵਾਂਗ ਵਗ ਰਿਹਾ ਹੈ
Many wounds were inficted on the body of Chandi, form which the blood flowed like a stream.,
घाउ लगे तन चंडि अनेक सु स्रउण चलिओ बहि कै सरताने ॥
LINE 09
ਮਾਨਹੁਫਾਰਿਪਹਾਰਹੂੰਕੋਸੁਤਤਛਕਕੇਨਿਕਸੇਕਰਬਾਨੇ੧੩੧॥॥
ਮਾਨੋ ਪਰਬਤ ਨੂੰ ਫਾੜ ਕੇ ਸੱਪ (ਸੁਤ-ਤੱਛਕ) ਰੂਪ ਵਟਾ ਕੇ ਨਿਕਲੇ ਹੋਣ ॥੧੩੧॥
It seemed that (instead of arrows), the snakes (sons of Takshak) have come out changing their garbs.131.,
मानहु फारि पहार हूं को सुत तछक के निकसे कर बाने ॥१३१॥
LINE 10
ਬੀਰਨਕੇਕਰਤੇਛੁਟਿਤੀਰਸੁਚੰਡਿਕਾਸਿੰਘਨਜਿਉਭਭਕਾਰੀ॥
(ਜਦੋਂ) ਵੀਰ-ਯੋਧਿਆਂ ਦੇ ਹੱਥੋਂ ਤੀਰ ਛੁਟੇ ਤਾਂ ਚੰਡੀ ਨੇ ਸ਼ੇਰਨੀ ਵਾਂਗ ਭਬਕ ਮਾਰੀ
When the arrows were shot by the hands of the warriors, Chadika roared like a lioness.,
बीरन के कर ते छुटि तीर सु चंडिका सिंघन जिउ भभकारी ॥
LINE 11
ਲੈਕਰਿਬਾਨਕਮਾਨਕ੍ਰਿਪਾਨਗਦਾਗਹਿਚਕ੍ਰਛੁਰੀਅਉਕਟਾਰੀ॥
ਅਤੇ ਹੱਥਾਂ ਵਿਚ ਧਨੁਸ਼, ਬਾਣ, ਤਲਵਾਰ, ਗਦਾ, ਚਕਰ ਅਤੇ ਛੁਰੀ-ਕਟਾਰੀ (ਆਦਿ ਸ਼ਸਤ੍ਰ) ਧਾਰਨ ਕਰ ਲਏ।
She held arrows, bow, sword, mace disc, carver and dagger in her hands.,
लै करि बान कमान क्रिपान गदा गहि चक्र छुरी अउ कटारी ॥
LINE 12
ਕਾਟਕੈਦਾਮਨਛੇਦਕੈਭੇਦਕੈਸਿੰਧੁਰਕੀਕਰੀਭਿੰਨਅੰਬਾਰੀ॥
(ਵੈਰੀ ਦਲ ਦੇ ਅੰਬਾਰੀ ਨੂੰ ਕਸਣ ਵਾਲੇ) ਰੱਸੇ ਕਟ ਦਿੱਤੇ, ਤੰਗ ਤੋੜ ਦਿੱਤਾ ਅਤੇ ਹਾਥੀ ਦੀ ਅੰਬਾਰੀ ਉਸ ਤੋਂ ਵੱਖਰੀ ਕਰ ਦਿੱਤੀ,
She destroyed the canopies, separated the palanquins from the elephants.,
काट कै दामन छेद कै भेद कै सिंधुर की करी भिंन अंबारी ॥
LINE 13
ਮਾਨਹੁਆਗਲਗਾਇਹਨੂਗੜਲੰਕਅਵਾਸਕੀਡਾਰੀਅਟਾਰੀ੧੩੨॥॥
ਮਾਨੋ ਹਨੂਮਾਨ ਨੇ ਲੰਕਾ ਦੇ ਕਿਲ੍ਹੇ ਨੂੰ ਅੱਗ ਲਾ ਕੇ ਮਹੱਲ ਦੀ ਅਟਾਰੀ ਹੇਠਾਂ ਸੁਟ ਦਿੱਤੀ ਹੋਵੇ ॥੧੩੨॥
It seemed that Hanuman after setting Lanka on fire, has thrown down the loft of the palace of the citadel.132.,
मानहु आग लगाइ हनू गड़ लंक अवास की डारी अटारी ॥१३२॥
LINE 14
ਤੋਰਕੈਮੋਰਕੈਦੈਤਨਕੇਮੁਖਘੋਰਕੇਚੰਡਿਮਹਾਅਸਿਲੀਨੋ॥
ਚੰਡੀ ਨੇ (ਹੱਥ ਵਿਚ) ਤਲਵਾਰ ਧਾਰਨ ਕਰ ਕੇ ਦੈਂਤਾਂ ਦੇ ਭਿਆਨਕ ਮੁਖਾਂ ਨੂੰ ਤੋੜ ਮਰੋੜ ਦਿੱਤਾ।
Chandi, taking her superb sword, twisted the faces of the demons with her blows.,
तोर कै मोर कै दैतन के मुख घोर के चंडि महा असि लीनो ॥
LINE 15
ਜੋਰਕੈਕੋਰਕੈਠੋਰਕੈਬੀਰਸੁਰਾਛਸਕੋਹਤਿਕੈਤਿਹਦੀਨੋ॥
(ਜਿਹੜੇ) ਦੈਂਤ ਕਤਾਰਾਂ ਬੰਨ੍ਹ ਕੇ ਅਗੇ ਠਿਲ੍ਹ ਕੇ ਆਏ ਸਨ, ਉਨ੍ਹਾਂ ਨੂੰ (ਦੇਵੀ ਨੇ) ਮਾਰ ਦਿੱਤਾ।
She destroyed those demons, who had obstructed her advance with their strength, being arrayed in rows.,
जोर कै कोर कै ठोर कै बीर सु राछस को हति कै तिह दीनो ॥
LINE 16
ਖੋਰਕੈਤੋਰਕੈਬੋਰਕੈਦਾਨਵਲੈਤਿਨਕੇਕਰੇਹਾਡਚਬੀਨੋ॥
(ਪਹਿਲਾਂ ਦੇਵੀ ਨੇ) ਦੈਂਤਾਂ ਨੂੰ ਭੈਭੀਤ ਕਰਕੇ (ਡਰ ਵਿਚ) ਡੋਬ ਕੇ ਉਤਸਾਹ-ਹੀਨ ਕਰ ਦਿੱਤਾ ਅਤੇ ਫਿਰ ਉਨ੍ਹਾਂ ਦੀਆਂ ਹੱਡੀਆਂ ਦਾ ਚਬੀਨਾ ਬਣਾ ਦਿੱਤਾ
Eroding the demons by creating fear, she ultimately crushed their bones.,
खोर कै तोर कै बोर कै दानव लै तिन के करे हाड चबीनो ॥
LINE 17
ਸ੍ਰਉਣਕੋਪਾਨਕਰਿਓਜਿਉਦਵਾਹਰਿਸਾਗਰਕੋਜਲਜਿਉਰਿਖਿਪੀਨੋ੧੩੩॥॥
ਅਤੇ (ਉਨ੍ਹਾਂ ਦੇ) ਲਹੂ ਨੂੰ ਪੀ ਲਿਆ ਜਿਵੇਂ ਜੰਗਲ ਦੀ ਅੱਗ ਨੂੰ ਸ੍ਰੀ ਕ੍ਰਿਸ਼ਨ ਨੇ ਅਤੇ ਅਗਸਤ ਰਿਸ਼ੀ ਨੇ ਸਮੁੰਦਰ ਦੇ ਜਲ ਨੂੰ ਪੀ ਲਿਆ ਸੀ ॥੧੩੩॥
She drank the blood as Krishna quaffed fire and the sage agastya drank the water of ocean.133.,
स्रउण को पान करिओ जिउ दवा हरि सागर को जल जिउ रिखि पीनो ॥१३३॥
LINE 18
ਚੰਡਿਪ੍ਰਚੰਡਕੁਵੰਡਕਰੰਗਹਿਜੁਧਕਰਿਓਨਗਨੇਭਟਆਨੇ॥
ਪ੍ਰਚੰਡ ਚੰਡੀ ਨੇ ਹੱਥ ਵਿਚ ਧਨੁਸ਼ ਪਕੜ ਕੇ (ਉਥੇ) ਆਏ ਹੋਏ ਅਣਗਿਣਤ ਯੋਧਿਆਂ ਨਾਲ ਯੁੱਧ ਕੀਤਾ।
Chandi began the war very swiftly holding the bow in her hand, she killed the unaccountable number of demons.
चंडि प्रचंड कुवंड करं गहि जुध करिओ न गने भट आने ॥
LINE 19
ਮਾਰਿਦਈਸਭਦੈਤਚਮੂੰਤਿਹਸ੍ਰਉਣਤਜੰਬੁਕਗ੍ਰਿਝਅਘਾਨੇ॥
(ਦੈਂਤਾਂ ਦੀ) ਸਾਰੀ ਫ਼ੌਜ ਮਾਰ ਦਿੱਤੀ। ਉਨ੍ਹਾਂ ਦੇ ਲਹੂ ਨਾਲ ਗਿਦੜ ਅਤੇ ਗਿਰਝਾਂ ਰਜ ਗਈਆਂ।
She killed all the army of the demon Raktavija and with their blood, the jackals and vultures satisfied their hunger.,
मारि दई सभ दैत चमूं तिह स्रउणत जंबुक ग्रिझ अघाने ॥
LINE 20
ਭਾਲਭਇਆਨਕਦੇਖਿਭਵਾਨੀਕੋਦਾਨਵਇਉਰਨਛਾਡਿਪਰਾਨੇ॥
ਚੰਡੀ ਦੇ ਭਿਆਨਕ ਮੱਥੇ (ਅਥਵਾ ਮੁਖ) ਨੂੰ ਵੇਖ ਕੇ ਦੈਂਤ ਰਣ-ਭੂਮੀ ਨੂੰ ਇਸ ਤਰ੍ਹਾਂ ਛਡ ਕੇ ਭਜ ਗਏ
Seeing the dreadful face of the goddess, the demons ran away from the field like this.,
भाल भइआनक देखि भवानी को दानव इउ रन छाडि पराने ॥
LINE 21
ਪਉਨਕੇਗਉਨਕੇਤੇਜਪ੍ਰਤਾਪਤੇਪੀਪਰਕੇਜਿਉਪਾਤਉਡਾਨੇ੧੩੪॥॥
ਜਿਸ ਤਰ੍ਹਾਂ ਤੇਜ਼ ਹਵਾ ਦੇ ਜ਼ੋਰ ਨਾਲ ਚਲਣ ਤੇ ਪਿੱਪਲ ਤੇ ਪੱਤਰ ਉਡ ਜਾਂਦੇ ਹਨ ॥੧੩੪॥
Just as with the blowing of swift and forceful wind, the leaves of the fig tree (peepal) fly away.134.,
पउन के गउन के तेज प्रताप ते पीपर के जिउ पात उडाने ॥१३४॥
LINE 22
ਆਹਵਮੈਖਿਝਕੈਬਰਚੰਡਕਰੰਧਰਕੈਹਰਿਪੈਅਰਿਮਾਰੇ॥
ਯੁੱਧ ਵਿਚ ਖਿਝ ਕੇ ਚੰਡੀ ਨੇ ਹੱਥ ਵਿਚ ਤਲਵਾਰ ਫੜ ਕੇ ਵੈਰੀ ਮਾਰ ਦਿੱਤੇ।
With great the mighty Chandika, holding the sword in her hand, destroyed the horses and the enemies.,
आहव मै खिझ कै बर चंड करं धर कै हरि पै अरि मारे ॥
LINE 23
ਏਕਨਤੀਰਨਚਕ੍ਰਗਦਾਹਤਿਏਕਨਕੇਤਨਕੇਹਰਿਫਾਰੇ॥
ਕਈਆਂ ਨੂੰ ਤੀਰਾਂ ਨਾਲ, ਚੱਕਰ ਅਤੇ ਗਦਾ ਨਾਲ ਮਾਰ ਦਿੱਤਾ ਅਤੇ ਕਈਆਂ ਦੇ ਸ਼ਰੀਰ ਨੂੰ ਸ਼ੇਰ ਨੇ ਪਾੜ ਦਿੱਤਾ।
Many were killed with arrows, disc and mace and the bodies of many were torn by the lion.,
एकन तीरन चक्र गदा हति एकन के तन केहरि फारे ॥
LINE 24
ਹੈਦਲਗੈਦਲਪੈਦਲਘਾਇਕੈਮਾਰਰਥੀਬਿਰਥੀਕਰਡਾਰੇ॥
ਘੋੜਿਆਂ ਅਤੇ ਹਾਥੀਆਂ ਉਤੇ ਸਵਾਰ ਸੈਨਾ ਅਤੇ ਪੈਦਲ (ਫ਼ੌਜ) ਨੂੰ ਮਾਰ ਦਿੱਤਾ ਅਤੇ ਰਥਾਂ ਵਾਲਿਆਂ ਨੂੰ ਰਥਾਂ ਤੋਂ ਵਾਂਝਿਆ ਕਰ ਦਿੱਤਾ।
She killed the forces on horses, elephants and on foot and wounding those on chariots hath rendered them without chariots.,
है दल गै दल पैदल घाइ कै मार रथी बिरथी कर डारे ॥
LINE 25
ਸਿੰਧੁਰਐਸੇਪਰੇਤਿਹਠਉਰਜਿਉਭੂਮਮੈਝੂਮਿਗਿਰੇਗਿਰਭਾਰੇ੧੩੫॥॥
ਉਥੇ ਹਾਥੀ ਇਸ ਤਰ੍ਹਾਂ ਡਿਗੇ ਪਏ ਸਨ ਜਿਸ ਤਰ੍ਹਾਂ ਧਰਤੀ ਦੇ ਹਿਲਣ ਨਾਲ ਵਡੇ ਵਡੇ ਪਰਬਤ ਡਿਗੇ ਹੋਏ ਹਨ ॥੧੩੫॥
The elements lying on the ground at that place seem to have fallen like mountains during the earthquake.135.,
सिंधुर ऐसे परे तिह ठउर जिउ भूम मै झूमि गिरे गिर भारे ॥१३५॥
GURBANI.WORLD