ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1046
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਚਲੀਖਬਰਿਰਾਨੀਪਹਿਆਈ॥
ਇਹ ਖ਼ਬਰ ਰਾਣੀ ਤਕ ਪਹੁੰਚੀ
चली खबरि रानी पहि आई ॥
LINE 03
ਰਾਜਾਹਨੇਬੈਰਿਯਨਜਾਈ॥
ਕਿ ਵੈਰੀਆਂ ਨੇ ਜਾ ਕੇ ਰਾਜੇ ਨੂੰ ਮਾਰ ਦਿੱਤਾ ਹੈ।
राजा हने बैरियन जाई ॥
LINE 04
ਤਬਰਾਨੀਮਨਮੰਤ੍ਰਬਿਚਾਰਿਯੋ॥
ਤਦ ਰਾਣੀ ਨੇ ਮਨ ਵਿਚ ਵਿਚਾਰ ਕੀਤਾ।
तब रानी मन मंत्र बिचारियो ॥
LINE 05
ਸੁਮੈਚੌਪਈਮੋਕਹਿਡਾਰਿਯੋ੪॥॥
(ਕਵੀ ਕਹਿੰਦਾ ਹੈ) ਉਹ ਮੈਂ ਚੌਪਈ ਵਿਚ ਕਹਿ ਦਿੱਤਾ ਹੈ ॥੪॥
सु मै चौपई मो कहि डारियो ॥४॥
LINE 06
ਸੁਤਬਾਲਕਹਮਰੋਬਿਧਿਕੀਨੋ॥
ਮੇਰਾ ਪੁੱਤਰ ਤਾਂ ਪਰਮਾਤਮਾ ਨੇ (ਅਜੇ) ਛੋਟਾ ਹੀ ਕੀਤਾ ਹੈ (ਭਾਵ ਰਖਿਆ ਹੈ)
सुत बालक हमरो बिधि कीनो ॥
LINE 07
ਨਾਥਮਾਰਗਸੁਰਪੁਰਕੋਲੀਨੋ॥
ਅਤੇ ਪਤੀ ਨੇ ਸਵਰਗ ਦਾ ਮਾਰਗ ਲੈ ਲਿਆ ਹੈ।
नाथ मारग सुर पुर को लीनो ॥
LINE 08
ਤਾਤੇਇਹੈਚਰਿਤ੍ਰਬਿਚਾਰੋ॥
ਇਸ ਲਈ ਕੋਈ ਅਜਿਹਾ ਚਰਿਤ੍ਰ ਵਿਚਾਰਨਾ ਚਾਹੀਦਾ ਹੈ।
ता ते इहै चरित्र बिचारो ॥
LINE 09
ਛਲਕਰਿਤਿਨਬੈਰਿਨਕੋਮਾਰੋ੫॥॥
ਛਲ ਨਾਲ ਉਸ ਵੈਰੀ ਨੂੰ ਮਾਰ ਦੇਣਾ ਚਾਹੀਦਾ ਹੈ ॥੫॥
छल करि तिन बैरिन को मारो ॥५॥
LINE 10
ਲਿਖਪਤ੍ਰੀਤਿਨਤੀਰਪਠਾਈ॥
ਉਸ ਨੇ ਚਿੱਠੀ ਲਿਖ ਕੇ ਵੈਰੀ ਰਾਜੇ ਕੋਲ ਭੇਜੀ।
लिख पत्री तिन तीर पठाई ॥
LINE 11
ਨ੍ਰਿਪਜੋਕਰੀਤੈਸਿਯੈਪਾਈ॥
(ਅਤੇ ਲਿਖਿਆ ਕਿ) ਰਾਜੇ ਨੇ ਜੋ ਕੀਤਾ ਹੈ, ਉਹੀ ਪਾਇਆ ਹੈ।
न्रिप जो करी तैसियै पाई ॥
LINE 12
ਸੂਰਜਕਲਾਦੁਹਿਤਾਕੌਲੀਜੈ॥
(ਹੁਣ ਕ੍ਰਿਪਾ ਕਰ ਕੇ ਮੇਰੀ) ਪੁੱਤਰੀ ਸੂਰਜ ਕਲਾ ਨੂੰ ਲੈ ਲਵੋ
सूरज कला दुहिता कौ लीजै ॥
LINE 13
ਹਮਸਭਕੀਪ੍ਰਤਿਪਾਰਾਕੀਜੈ੬॥॥
ਅਤੇ ਅਸਾਂ ਸਾਰਿਆਂ ਦੀ ਪ੍ਰਤਿਪਾਲਨਾ ਕਰੋ ॥੬॥
हम सभ की प्रतिपारा कीजै ॥६॥
LINE 14
ਪਤ੍ਰੀਬਾਚਿਫੂਲਿਜੜਗਏ॥
ਚਿੱਠੀ ਪੜ੍ਹ ਕੇ (ਸਾਰੇ) ਮੂਰਖ ਫੁਲ ਗਏ
पत्री बाचि फूलि जड़ गए ॥
LINE 15
ਜੋਰਿਬਰਾਤਹਿਆਵਤਭਏ॥
ਅਤੇ ਬਰਾਤ ਜੋੜ ਕੇ ਆ ਗਏ।
जोरि बरातहि आवत भए ॥
LINE 16
ਜਬਹੀਭਦ੍ਰਸੈਨਪੁਰਆਏ॥
ਜਦ ਉਹ ਭਦ੍ਰ ਸੈਨ ਦੇ ਨਗਰ ਵਿਚ ਆਏ,
जब ही भद्र सैन पुर आए ॥
LINE 17
ਤਬਰਾਨੀਯੌਬਚਨਸੁਨਾਏ੭॥॥
ਤਦ ਰਾਣੀ ਨੇ ਇਸ ਤਰ੍ਹਾਂ ਕਿਹਾ ॥੭॥
तब रानी यौ बचन सुनाए ॥७॥
LINE 18
ਏਕਏਕਸਾਊਹ੍ਯਾਂਆਵਹਿ॥
ਇਕ ਇਕ ਸਾਊ ਇਥੇ ਆਵੇ
एक एक साऊ ह्यां आवहि ॥
LINE 19
ਹਮਤੇਪਾਵਪੁਜਾਵਤਜਾਵਹਿ॥
ਅਤੇ ਮੇਰੇ ਕੋਲੋਂ (ਆਪਣੇ) ਪੈਰ ਪੁਜਵਾਉਂਦਾ ਜਾਏ।
हम ते पाव पुजावत जावहि ॥
LINE 20
ਤਾਪਾਛੇਆਪੁਨਨ੍ਰਿਪਆਵੈ॥
ਉਨ੍ਹਾਂ ਤੋਂ ਬਾਦ ਰਾਜਾ ਆਪ ਆਵੇ
ता पाछे आपुन न्रिप आवै ॥
LINE 21
ਸੂਰਜਕਲਾਕੋਲੈਘਰਜਾਵੈ੮॥॥
ਅਤੇ ਸੂਰਜ ਕਲਾ ਨੂੰ ਲੈ ਕੇ ਘਰ ਜਾਵੇ ॥੮॥
सूरज कला को लै घर जावै ॥८॥
LINE 22
ਹਮਰੇਧਾਮਰੀਤਿਇਹਪਰੀ॥
ਸਾਡੇ ਘਰ ਦੀ ਇਹ ਰੀਤ ਹੈ
हमरे धाम रीति इह परी ॥
LINE 23
ਤਾਤੇਜਾਤਦੂਰਿਨਹਿਕਰੀ॥
ਜਿਸ ਕਰ ਕੇ (ਇਸ ਨੂੰ) ਦੂਰ ਨਹੀਂ ਕੀਤਾ ਜਾ ਸਕਦਾ।
ता ते जात दूरि नहि करी ॥
LINE 24
ਏਕਏਕਜੋਧਾਪ੍ਰਥਮਾਵਹਿ॥
ਪਹਿਲਾਂ ਇਕ ਇਕ ਯੋਧਾ ਆਵੇ
एक एक जोधा प्रथमावहि ॥
LINE 25
ਤਾਪਾਛੈਰਾਜਾਕੌਲ੍ਯਾਵਹਿ੯॥॥
ਅਤੇ ਉਸ ਤੋਂ ਬਾਦ ਰਾਜੇ ਨੂੰ ਲੈ ਕੇ ਆਉਣਾ ॥੯॥
ता पाछै राजा कौ ल्यावहि ॥९॥
LINE 26
ਏਕਏਕਸਾਊਤਹਆਯੋ॥
ਇਕ ਇਕ ਕਰ ਕੇ ਸਾਊ ਉਥੇ ਆਇਆ।
एक एक साऊ तह आयो ॥
LINE 27
ਡਾਰਿਡਾਰਿਫਾਸੀਤ੍ਰਿਯਘਾਯੋ॥
ਉਨ੍ਹਾਂ ਨੂੰ ਫਾਹੀ ਪਾ ਪਾ ਕੇ ਇਸਤਰੀ ਨੇ ਮਾਰ ਦਿੱਤਾ।
डारि डारि फासी त्रिय घायो ॥
LINE 28
ਏਕਸੰਘਾਰਿਡਾਰਿਕਰਿਦੀਜੈ॥
ਇਕ ਨੂੰ ਮਾਰ ਕੇ ਸੁਟ ਦਿੰਦੀ
एक संघारि डारि करि दीजै ॥
LINE 29
ਦੂਸਰਕੌਯੌਹੀਬਧਕੀਜੈ੧੦॥॥
(ਅਤੇ ਫਿਰ) ਦੂਜੇ ਦਾ ਵੀ ਇਸੇ ਤਰ੍ਹਾਂ ਬਧ ਕਰ ਦਿੰਦੀ ॥੧੦॥
दूसर कौ यौ ही बध कीजै ॥१०॥
LINE 30
ਸਭਸੂਰਨਕੋਪ੍ਰਥਮਸੰਘਾਰਿਯੋ॥
ਸਭ ਸੂਰਮਿਆਂ ਨੂੰ ਪਹਿਲਾਂ ਮਾਰ ਦਿੱਤਾ
सभ सूरन को प्रथम संघारियो ॥
LINE 31
ਮਾਰਿਭੋਹਰਨਭੀਤਰਿਡਾਰਿਯੋ॥
ਅਤੇ ਮਾਰ ਕੇ ਭੋਰਿਆਂ ਵਿਚ ਸੁਟ ਦਿੱਤਾ।
मारि भोहरन भीतरि डारियो ॥
LINE 32
ਤਾਪਾਛੇਨ੍ਰਿਪਬੋਲਪਠਾਯੋ॥
ਉਨ੍ਹਾਂ ਤੋਂ ਬਾਦ ਰਾਜੇ ਨੂੰ ਬੁਲਾਇਆ।
ता पाछे न्रिप बोल पठायो ॥
LINE 33
ਰਾਨੀਡਾਰਿਫਾਸਗਰਘਾਯੋ੧੧॥॥
ਰਾਣੀ ਨੇ ਉਸ ਦੇ ਗਲੇ ਵਿਚ ਫਾਹੀ ਪਾ ਕੇ ਮਾਰ ਦਿੱਤਾ ॥੧੧॥
रानी डारि फास गर घायो ॥११॥
GURBANI.WORLD