LINE 01
ਗਉੜੀਭੀਸੋਰਠਿਭੀ॥
Gauree And Also Sorat'h:
गउड़ी भी सोरठि भी ॥
LINE 02
ਰੇਜੀਅਨਿਲਜਲਾਜਤੋੁਹਿਨਾਹੀ॥
ਹੇ ਬੇਸ਼ਰਮ ਮਨ! ਤੈਨੂੰ ਸ਼ਰਮ ਨਹੀਂ ਆਉਂਦੀ?
O shameless being, don't you feel ashamed?
रे जीअ निलज लाज तुोहि नाही ॥
LINE 03
ਹਰਿਤਜਿਕਤਕਾਹੂਕੇਜਾਂਹੀ੧॥॥ਰਹਾਉ॥
ਪ੍ਰਭੂ ਨੂੰ ਛੱਡ ਕੇ ਕਿੱਥੇ ਤੇ ਕਿਸ ਦੇ ਪਾਸ ਤੂੰ ਜਾਂਦਾ ਹੈਂ? (ਭਾਵ, ਕਿਉਂ ਹੋਰ ਆਸਰੇ ਤੂੰ ਤੱਕਦਾ ਹੈਂ?) ॥੧॥ ਰਹਾਉ ॥
You have forsaken the Lord - now where will you go? Unto whom will you turn? ||1||Pause||
हरि तजि कत काहू के जांही ॥१॥ रहाउ ॥
LINE 04
ਜਾਕੋਠਾਕੁਰੁਊਚਾਹੋਈ॥
ਜਿਸ ਮਨੁੱਖ ਦਾ ਮਾਲਕ ਵੱਡਾ ਹੋਵੇ,
One whose Lord and Master is the highest and most exalted
जा को ठाकुरु ऊचा होई ॥
LINE 05
ਸੋਜਨੁਪਰਘਰਜਾਤਨਸੋਹੀ੧॥॥
ਉਹ ਪਰਾਏ ਘਰੀਂ ਜਾਂਦਾ ਚੰਗਾ ਨਹੀਂ ਲੱਗਦਾ ॥੧॥
- it is not proper for him to go to the house of another. ||1||
सो जनु पर घर जात न सोही ॥१॥
LINE 06
ਸੋਸਾਹਿਬੁਰਹਿਆਭਰਪੂਰਿ॥
(ਹੇ ਮਨ!) ਉਹ ਮਾਲਕ ਪ੍ਰਭੂ ਸਭ ਥਾਈਂ ਮੌਜੂਦ ਹੈ,
That Lord and Master is pervading everywhere.
सो साहिबु रहिआ भरपूरि ॥
LINE 07
ਸਦਾਸੰਗਿਨਾਹੀਹਰਿਦੂਰਿ੨॥॥
ਸਦਾ (ਤੇਰੇ) ਨਾਲ ਹੈ, (ਤੈਥੋਂ) ਦੂਰ ਨਹੀਂ ਹੈ ॥੨॥
The Lord is always with us; He is never far away. ||2||
सदा संगि नाही हरि दूरि ॥२॥
LINE 08
ਕਵਲਾਚਰਨਸਰਨਹੈਜਾਕੇ॥
ਲੱਛਮੀ (ਭੀ) ਜਿਸ ਦੇ ਚਰਨਾਂ ਦਾ ਆਸਰਾ ਲਈ ਬੈਠੀ ਹੈ,
Even Maya takes to the Sanctuary of His Lotus Feet.
कवला चरन सरन है जा के ॥
LINE 09
ਕਹੁਜਨਕਾਨਾਹੀਘਰਤਾਕੇ੩॥॥
ਹੇ ਭਾਈ! ਦੱਸ, ਉਸ ਪ੍ਰਭੂ ਦੇ ਘਰ ਕਿਸ ਸ਼ੈ ਦੀ ਕਮੀ ਹੈ? ॥੩॥
Tell me, what is there which is not in His home? ||3||
कहु जन का नाही घर ता के ॥३॥
LINE 10
ਸਭੁਕੋਊਕਹੈਜਾਸੁਕੀਬਾਤਾ॥
ਜਿਸ ਪ੍ਰਭੂ ਦੀਆਂ (ਵਡਿਆਈਆਂ ਦੀਆਂ) ਗੱਲਾਂ ਹਰੇਕ ਜੀਵ ਕਰ ਰਿਹਾ ਹੈ,
Everyone speaks of Him; He is All-powerful.
सभु कोऊ कहै जासु की बाता ॥
LINE 11
ਸੋਸੰਮ੍ਰਥੁਨਿਜਪਤਿਹੈਦਾਤਾ੪॥॥
ਉਹ ਪ੍ਰਭੂ ਸਭ ਤਾਕਤਾਂ ਦਾ ਮਾਲਕ ਹੈ, ਉਹ ਸਾਡਾ (ਸਭਨਾਂ ਦਾ) ਖਸਮ ਹੈ ਤੇ ਸਭ ਪਦਾਰਥ ਦੇਣ ਵਾਲਾ ਹੈ ॥੪॥
He is His Own Master; He is the Giver. ||4||
सो संम्रथु निज पति है दाता ॥४॥
LINE 12
ਕਹੈਕਬੀਰੁਪੂਰਨਜਗਸੋਈ॥
ਕਬੀਰ ਆਖਦਾ ਹੈ-ਸੰਸਾਰ ਵਿਚ ਕੇਵਲ ਉਹੀ ਮਨੁੱਖ ਗੁਣਾਂ ਵਾਲਾ ਹੈ,
Says Kabeer, he alone is perfect in this world,
कहै कबीरु पूरन जग सोई ॥
LINE 13
ਜਾਕੇਹਿਰਦੈਅਵਰੁਨਹੋਈ੫੩੮॥॥॥
ਜਿਸ ਦੇ ਹਿਰਦੇ ਵਿਚ (ਪ੍ਰਭੂ ਤੋਂ ਬਿਨਾ) ਕੋਈ ਹੋਰ (ਦਾਤਾ ਜਚਦਾ) ਨਹੀਂ ॥੫॥੩੮॥
in whose heart there is none other than the Lord. ||5||38||
जा के हिरदै अवरु न होई ॥५॥३८॥
GURBANI.WORLD