GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਬਿਹਾਗੜਾ - ਗੁਰੂ ਰਾਮਦਾਸ ਜੀ
ਅੰਗ 554
Display Settings
Translations
ਪਉੜੀ
Pauree:
पउड़ी ॥
ਆਪੇਭਾਰਅਠਾਰਹਬਣਸਪਤਿਆਪੇਹੀਫਲਲਾਏ
ਪ੍ਰਭੂ ਆਪ ਹੀ ਬਨਸਪਤੀ ਦੇ ਅਠਾਰਾਂ ਭਾਰ ਹੈ (ਭਾਵ, ਸਾਰੀ ਸ੍ਰਿਸ਼ਟੀ ਦੀ ਬਨਸਪਤੀ ਆਪ ਹੀ ਹੈ), ਆਪ ਹੀ ਉਸ ਨੂੰ ਫਲ ਲਾਉਂਦਾ ਹੈ।
He Himself is the vast variety of Nature, and He Himself makes it bear fruit.
आपे भार अठारह बणसपति आपे ही फल लाए ॥
ਆਪੇਮਾਲੀਆਪਿਸਭੁਸਿੰਚੈਆਪੇਹੀਮੁਹਿਪਾਏ
ਆਪ ਹੀ ਮਾਲੀ ਹੈ, ਆਪ ਹੀ ਪਾਣੀ ਦੇਂਦਾ ਹੈ ਤੇ ਆਪ ਹੀ (ਫਲ) ਖਾਂਦਾ ਹੈ।
He Himself is the Gardener, He Himself irrigates all the plants, and He Himself puts them in His mouth.
आपे माली आपि सभु सिंचै आपे ही मुहि पाए ॥
ਆਪੇਕਰਤਾਆਪੇਭੁਗਤਾਆਪੇਦੇਇਦਿਵਾਏ
ਆਪ ਹੀ ਕਰਨ ਵਾਲਾ ਹੈ, ਆਪ ਹੀ ਭੋਗਣ ਵਾਲਾ ਹੈ, ਆਪ ਹੀ ਦੇਂਦਾ ਹੈ ਤੇ ਆਪ ਹੀ ਦਿਵਾਉਂਦਾ ਹੈ।
He Himself is the Creator, and He Himself is the Enjoyer; He Himself gives, and causes others to give.
आपे करता आपे भुगता आपे देइ दिवाए ॥
ਆਪੇਸਾਹਿਬੁਆਪੇਹੈਰਾਖਾਆਪੇਰਹਿਆਸਮਾਏ
ਮਾਲਕ ਭੀ ਆਪ ਹੈ ਤੇ ਰਾਖਾ ਭੀ ਆਪ ਹੈ, ਆਪ ਹੀ ਸਭ ਥਾਈਂ ਵਿਆਪਕ ਹੈ।
He Himself is the Lord and Master, and He Himself is the Protector; He Himself is permeating and pervading everywhere.
आपे साहिबु आपे है राखा आपे रहिआ समाए ॥
ਜਨੁਨਾਨਕਵਡਿਆਈਆਖੈਹਰਿਕਰਤੇਕੀਜਿਸਨੋਤਿਲੁਤਮਾਏ॥੧੫॥
ਸੇਵਕ ਨਾਨਕ ਉਸ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ ਜੋ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ਪਰ ਉਸ ਨੂੰ ਰਤਾ ਮਾਤ੍ਰ ਕੋਈ ਤਮ੍ਹਾ ਨਹੀਂ ਹੈ ॥੧੫॥
Servant Nanak speaks of the greatness of the Lord, the Creator, who has no greed at all. ||15||
जनु नानक वडिआई आखै हरि करते की जिस नो तिलु न तमाए ॥१५॥
GURBANI.WORLD
ਪਿਛਲਾ Share ਹੋਮ Save ਅਗਲਾ