ਪਉੜੀ ੭

ਵਾਰ ੩੭ ਭਾਈ ਗੁਰਦਾਸ ਜੀ ਅੰਗ 37
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੭
पउड़ी ७
LINE 02
ਰੋਵੈਰਤਨੁਗਵਾਇਕੈਮਾਇਆਮੋਹੁਅਨੇਰੁਗੁਬਾਰਾ।
ਮਾਇਆ ਦੇ ਮੋਹ ਰੂਪੀ ਭਾਰੀ ਹਨੇਰੇ ਵਿਖੇ (ਰੱਬ) ਰਤਨ ਨੂੰ ਗਵਾਕੇ (ਬਾਲਕ) ਰੋਂਦਾ ਹੈ। (ਆਪਣੇ ਰੰਛਕ ਅਕਾਲ ਪੁਰਖ ਨੂੰ ਭਾਲਕੇ ਘਬਰਾ ਵਿਚ ਦੁਖੀ ਹੋ ਰਿਹਾ ਹੈ)।
Losing the jewel (in the form of the name of the Lord) the creature (on his birth) wails and weeps in utter darkness of maya and infatuation.
रोवै रतनु गवाइ कै माइआ मोहु अनेरु गुबारा ।
LINE 03
ਓਹੁਰੋਵੈਦੁਖੁਆਪਣਾਹਸਿਹਸਿਗਾਵੈਸਭਪਰਵਾਰਾ।
ਸਾਰਾ ਕੁਟੰਬ ਹਸ ਹਸਕੇ (ਗੀਤ) ਗਾਉਂਦਾ ਹੈ। (ਪਰ) ਬਾਲਕ ਆਪਣੇ ਇਸ ਦੁੱਖ ਨੁੰ ਰੋਂਦਾ ਹੈ।
He cries because of his own suffering but the whole family sings merrily.
ओहु रोवै दुखु आपणा हसि हसि गावै सभ परवारा ।
LINE 04
ਸਭਨਾਂਮਨਿਵਾਧਾਈਆਂਰੁਣਝੁੰਝਨੜਾਰੁਣਝੁਣਕਾਰਾ।
ਸਭਨਾਂ ਦੇ ਮਨ ਵਿਖੇ ਵਧਾਈਆਂ ਹਨ, ਅਨੰਦ ਮੰਗਲਾਚਾਰ ਅਰ ਰੁਣ ਝੁਣਕਾਰ ਹੁੰਦਾ ਹੈ (ਨਾਨਾਂ ਪਰਕਾਰਾਂ ਦੇ ਢੋਲ ਵੱਜਦੇ ਹਨ)।
The heart of all is full of happiness and musical sound of drums is heard all around.
सभनां मनि वाधाईआं रुण झुंझनड़ा रुण झुणकारा ।
LINE 05
ਨਾਨਕੁਦਾਦਕੁਸੋਹਲੇਦੇਨਿਅਸੀਸਾਂਬਾਲੁਪਿਆਰਾ।
ਨਾਨਕੇ ਅਰ ਦਾਦਕੇ 'ਸੋਹਲੇ' (ਖੁਸ਼ੀਆਂ) ਕਰ ਕੇ ਬਾਲਕ ਨੂੰ ਅਸੀਸਾਂ ਅਤੇ ਸਿਰ ਤੇ ਪਿਆਰ ਦੇਂਦੇ ਹਨ।
Singing songs of happiness maternal and paternal families bless the beloved child.
नानकु दादकु सोहले देनि असीसां बालु पिआरा ।
LINE 06
ਚੁਖਹੁਂਬਿੰਦਕਬਿੰਦੁਕਰਿਬਿੰਦਹੁਂਕੀਤਾਪਰਬਤਭਾਰਾ।
ਰਤਾਕੁ ਜਿੰਨੀ ਬੀਰਜ ਦੀ ਬੂੰਦ ਥੋਂ ('ਬਿੰਦ') ਬੁਦਬੁਦਾ ਬਣਾਇਆ ਅਰ ਬੁਦਬੁਦੇ ਤੋਂ ਭਾਰਾ ਪਰਬਤ ਕੀਤਾ, (ਕਿ ਐਡੀ ਦੇਹ ਰਚ ਦਿੱਤੀ)।
From a small drop it increased and now that drop looks like a mountain.
चुखहुं बिंदक बिंदु करि बिंदहुं कीता परबत भारा ।
LINE 07
ਸਤਿਸੰਤੋਖਦਇਆਧਰਮੁਅਰਥੁਸੁਗਰਥਵਿਸਾਰਿਵਿਸਾਰਾ।
(ਪਰ ਜੀਵ ਨੇ) ਸਤਿ ਸੰਤੋਖ ਦਇਆ ਧਰਮ ਨੂੰ ਵਿਸਾਰ ਕੇ ('ਅਰਥ ਸੁਗਰਥ') ਸ੍ਰੇਸ਼ਟ ਅਰਥ ਨੂੰ ਬੀ ਵਿਸਾਰ ਦਿੱਤਾ (ਕਿ ਜਨਮ ਦਾ ਕੀ ਪਰਮਾਰਥ ਸੀ?)
Having grown up, he has with pride forgotten the truth, contentment, compassion, dharma and higher values.
सति संतोख दइआ धरमु अरथु सुगरथ विसारि विसारा ।
LINE 08
ਕਾਮਕਰੋਧੁਵਿਰੋਧੁਵਿਚਿਲੋਭੁਮੋਹੁਧਰੋਹਅਹੰਕਾਰਾ।
ਕਾਮ, ਕ੍ਰੋਧ, ਵਿਰੋਧ, ਲੋਭ, ਮੋਹ ਅਰ ਧ੍ਰੋਹ ਵਿਖੇ ਲਗਕੇ ਅੰਹਕਾਰੀ ਹੋਯਾ ਹੈ।
He started living among desires, anger, oppositions, greed, infatuation, treachery and pride,
काम करोधु विरोधु विचि लोभु मोहु धरोह अहंकारा ।
LINE 09
ਮਹਾਂਜਾਲਫਾਥਾਵੇਚਾਰਾ੭।।
(ਮਾਯਾ ਦੇ) ਮਹਾਂ ਜਾਲ ਵਿਖੇ ਵਿਚਾਰਾ ਫਸ ਗਿਆ ਹੈ।
And thus the poor fellow got entangled in the larg web of maya..
महां जाल फाथा वेचारा ।७।
GURBANI.WORLD