ਪਉੜੀ ੧੫

ਵਾਰ ੩੧ ਭਾਈ ਗੁਰਦਾਸ ਜੀ ਅੰਗ 31
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੧੫
पउड़ी १५
LINE 02
ਭਲਾਸੁਭਾਉਮਜੀਠਦਾਸਹੈਅਵਟਣੁਰੰਗੁਚੜ੍ਹਾਏ।
ਮਜੀਠ ਦਾ ਚੰਗਾ ਸੁਭਾਉ ਹੈ (ਕਿਉਂ ਜੋ ਅੱਗ ਦਾ) ਸੇਕ ਸਹਾਰਦਾ ਹੈ, (ਪਰ ਕਪੜੇ ਨੂੰ) ਰੰਗ ਹੀ ਚੜ੍ਹਾਉਂਦਾ ਹੈ।
The nature of madder is gentle; it bears the heat but dyes others in fast colour.
भला सुभाउ मजीठ दा सहै अवटणु रंगु चढ़ाए ।
LINE 03
ਗੰਨਾਕੋਲੂਪੀੜੀਐਟਟਰਿਪਇਆਮਿਠਾਸੁਵਧਾਏ।
ਗੰਨਾ ਕੋਹਲੂ ਵਿਚ ਪੀੜਕੇ ਕੜਾਹੇ ਵਿਚ ਪਾਕੇ (ਭਾਵੇਂ ਕਾੜ੍ਹੀਦਾ ਹੈ, ਪਰ) ਮਿਠਾਸ ਹੀ ਵਧਾਉਂਦਾ ਹੈ (ਭਾਵ ਭਲੇ ਲੋਕ ਅਵਗੁਣ ਕੀਤਿਆਂ ਭੀ ਉਪਕਾਰ ਹੀ ਕਰਦੇ ਹਨ)।
Sugarcane is first crushed in crusher and then put on fire in a cauldron where it further increases its sweetness when baking soda is put into it.
गंना कोलू पीड़ीऐ टटरि पइआ मिठासु वधाए ।
LINE 04
ਤੁੰਮੇਅੰਮ੍ਰਿਤੁਸਿੰਜੀਐਕਉੜਤਣਦੀਬਾਣਿਨਜਾਏ।
ਤੁੰਮੇ ਨੂੰ ਕਿੰਨਾ ਅੰਮ੍ਰਿਤ ਪਾਈਏ ਕੌੜੱਤਨ ਦੀ ਵਾਦੀ ਨਹੀਂ ਜਾਂਦੀ (ਬੁਰਿਆਂ ਦਾ ਸੁਭਾਉ ਕਦੇ ਨਹੀਂ ਵੱਟਦਾ, ਭਾਵੇਂ ਕਿੰਨੀ ਨਰਮੀ ਕਰੀਏ)।
Colocynth even if irrigated with nectar, does not shed its bitterness.
तुंमे अंम्रितु सिंजीऐ कउड़तण दी बाणि न जाए ।
LINE 05
ਅਵਗੁਣਕੀਤੇਗੁਣਕਰੈਭਲਾਨਅਵਗਣੁਚਿਤਿਵਸਾਏ।
(ਭਲਾ ਪੁਰਖ) ਔਗੁਣ ਕਰਨ ਨਾਲ (ਭੀ) ਗੁਣ (ਹੀ) ਕਰਦਾ ਹੈ, ਅਵਗੁਣਾਂ ਨੂੰ ਚਿੱਤ ਵਿਖੇ ਥਾਉਂ ਨਹੀਂ ਦਿੰਦਾ।
A noble person does not adopt demerits in his heart and does good to the evil doer.
अवगुण कीते गुण करै भला न अवगणु चिति वसाए ।
LINE 06
ਗੁਣੁਕੀਤੇਅਉਗੁਣੁਕਰੈਬੁਰਾਨਮੰਨਅੰਦਰਿਗੁਣਪਾਏ।
ਬੁਰਾ ਪੁਰਖ ਗੁਣ ਕੀਤਿਆਂ ਅਵਗੁਣ ਹੀ ਕਰਦਾ ਹੈ, ਮਨ ਦੇ ਅੰਦਰ ਗੁਣ ਨਹੀਂ ਵਸਾਉਂਦਾ (ਭਾਵ ਉਪਕਾਰ ਨਹੀਂ ਰਖਦਾ)।
But the evil doer does not adopt virutues in his heart, and does evil to the benevolent.
गुणु कीते अउगुणु करै बुरा न मंन अंदरि गुण पाए ।
LINE 07
ਜੋਬੀਜੈਸੋਈਫਲੁਖਾਏ੧੫।।
ਜੋ (ਚੀਜ਼) ਕੋਈ ਬੀਜਦਾ ਹੈ ਉਸੇ ਦਾ ਫਲ ਖਾਂਦਾ ਹੈ, (ਭਲਾ ਭਲਾ ਫਲ, ਬੁਰਾ ਬੁਰਾ ਫਲ ਹੀ ਵੱਢਦਾ ਹੈ)।
One reaps what one sows.
जो बीजै सोई फलु खाए ।१५।
GURBANI.WORLD